
ਔਰਤਾਂ ਵਿੱਚ ਬ੍ਰੈਸਟ ਤੇ ਹੋਰ ਕੈਂਸਰਾਂ ਬਾਰੇ ਜਾਗਰੂਕਤਾ ਫੈਲਾਉਣ ਵੱਲ ਇਕ ਮਹੱਤਵਪੂਰਨ ਕਦਮ
ਮੋਹਾਲੀ, 27 ਅਕਤੂਬਰ ()- ਸ਼ੈਲਬੀ ਹਸਪਤਾਲ ਮੋਹਾਲੀ ਵੱਲੋਂ ਔਰਤਾਂ ਦੇ ਸਿਹਤ ਤੇ ਕੈਂਸਰ ਬਾਰੇ ਜਾਗਰੂਕਤਾ ਵਧਾਉਣ ਲਈ ‘ਕੈਨ ਸਰਵਾਈਵ – ਪਿੰਕ ਪਰਪਲ ਪ੍ਰਾਮਿਸ’ ਨਾਂ ਦੀ ਨਵੀਂ ਜਨ-ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਕੈਂਸਰ ਦੀ ਸ਼ੁਰੂਆਤੀ ਪਹਿਚਾਣ, ਸਮੇਂ ਸਿਰ ਜਾਂਚ ਅਤੇ ਇਲਾਜ ਲਈ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਰਾਣੀ ਬ੍ਰੈਸਟ ਕੈਂਸਰ ਟਰਸਟ ਦੀ ਮੈਨੇਜਿੰਗ ਟਰਸਟੀ ਬਿੱਟੂ ਸਫੀਨਾ ਸੰਧੂ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਰਹੀ। ਉਨ੍ਹਾਂ ਨੇ ਵਿਸ਼ੇਸ਼ ਕੈਂਸਰ ਸਕ੍ਰੀਨਿੰਗ ਕੂਪਨ ਜਾਰੀ ਕੀਤਾ, ਜਿਸ ਰਾਹੀਂ ਤ੍ਰਿਸਿਟੀ ਖੇਤਰ ਦੀਆਂ ਔਰਤਾਂ ਨੂੰ ਰਿਆਇਤੀ ਦਰਾਂ ਤੇ ਜਾਂਚ ਸਹੂਲਤਾਂ ਮਿਲਣਗੀਆਂ।
ਡਾ. ਅਸ਼ਵਨੀ ਕੁਮਾਰ ਸਚਦੇਵਾ, ਸੀਨੀਅਰ ਕਨਸਲਟੈਂਟ ਨੇ ਕਿਹਾ ਕਿ ਜ਼ਿਆਦਾਤਰ ਕੈਂਸਰਾਂ ਦੇ ਸ਼ੁਰੂ ਵਿੱਚ ਹੀ ਲੱਛਣ ਦਿਖਾਈ ਦੇ ਜਾਂਦੇ ਹਨ ਅਤੇ ਸਮੇਂ ਸਿਰ ਜਾਂਚ ਨਾਲ ਜਾਨ ਬਚਾਈ ਜਾ ਸਕਦੀ ਹੈ। ਡਾ. ਪ੍ਰੀਆ ਦਿਵੇਦੀ, ਕਨਸਲਟੈਂਟ, ਓਨਕੋਲੋਜੀ ਨੇ ਕਿਹਾ ਕਿ ਜਾਣਕਾਰੀ ਤੇ ਸਚੇਤਨਾ ਹੀ ਬਚਾਅ ਦੀ ਪਹਿਲੀ ਪੜਾਅ ਹੈ। ਔਰਤਾਂ ਨੂੰ ਆਪਣੇ ਸਿਹਤ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਡਾ. ਮਨੋਜ ਕੁਮਾਰ, ਡਾਇਰੈਕਟਰ, ਯੂਰੋ-ਓਨਕੋਲੋਜੀ ਅਤੇ ਡਾ. ਕਲੋਨਲ ਅਰਵਿੰਦਰ ਕੌਰ ਹੀਰ, ਕਨਸਲਟੈਂਟ, ਗਾਇਨਕੋਲੋਜੀ ਵੀ ਇਸ ਮੌਕੇ ਹਾਜ਼ਰ ਸਨ। ਸ਼੍ਰੀ ਗਲੈਡਵਿਨ ਸੰਦੀਪ ਨੈਯਰ, ਚੀਫ ਐਡਮਿਨਿਸਟਰੇਟਿਵ ਆਫੀਸਰ ਨੇ ਕਿਹਾ ਕਿ ਕੈਨ ਸਰਵਾਈਵ ਮੁਹਿੰਮ ਰਾਹੀਂ ਸ਼ੈਲਬੀ ਮੋਹਾਲੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸਮੇਂ ਸਿਰ ਜਾਗਰੂਕਤਾ ਅਤੇ ਕੈਂਸਰ ਦੇਖਭਾਲ ਸੇਵਾਵਾਂ ਪਹੁੰਚਾਉਣ ਲਈ ਪ੍ਰਤੀਬੱਧ ਹੈ।
ਮੁਹਿੰਮ ਦੀ ਸ਼ੁਰੂਆਤ ਦੀਪ ਪ੍ਰਜਵਲਨ ਤੇ ਵਿਸ਼ੇਸ਼ਗਿਆ ਚਰਚਾ ਸੈਸ਼ਨ ਨਾਲ ਕੀਤੀ ਗਈ। ਇਸ ਮੌਕੇ ਤ੍ਰਿਸਿਟੀ ਤੇ ਨੇੜਲੇ ਖੇਤਰਾਂ ਵਿੱਚ ਮਹੀਨੇ ਭਰ ਦੀ ਜਾਗਰੂਕਤਾ ਮੁਹਿੰਮ ਅਤੇ ਹੈਲਥ ਕੈਂਪਸ ਦੀ ਘੋਸ਼ਣਾ ਵੀ ਕੀਤੀ ਗਈ। ਸ਼ੈਲਬੀ ਹਸਪਤਾਲ ਮੋਹਾਲੀ ਆਪਣੇ ਅਧੁਨਿਕ ਸਹੂਲਤਾਂ, ਅਨੁਭਵੀ ਡਾਕਟਰਾਂ ਅਤੇ ਰੋਕਥਾਮ-ਕੇਂਦਰਿਤ ਪਹੁੰਚ ਰਾਹੀਂ ਸਮਾਜ ਵਿੱਚ ਕੈਂਸਰ ਦੀ ਸ਼ੁਰੂਆਤੀ ਪਛਾਣ ਤੇ ਜਾਗਰੂਕਤਾ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ।