
ਚੰਡੀਗੜ੍ਹ, 24 ਮਾਰਚ (ਹਰਜਿੰਦਰ ਸਿੰਘ ਜਵੰਦਾ) ਪੰਜਾਬੀ ਫਿਲਮ ਇੰਡਸਟਰੀ ਦਾ ‘ਸਿੰਪਾ ਐਵਾਰਡ 2025′ (ਸਿਨੇ ਮੀਡੀਆ ਪੰਜਾਬੀ ਐਵਾਰਡ)’ ਸੀ ਜੀ ਸੀ ਝੰਜੇੜੀ ਕਾਲਜ ਮੁਹਾਲੀ ਵਿਖੇ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਸਭ ਤੋਂ ਵੱਡਾ ਸਹਿਯੋਗ ਚੇਅਰਮੈਨ ਚੰਡੀਗੜ੍ਹ ਗਰੁੱਪ ਆਫ ਕੌਲਜ ਸ਼੍ਰੀ ਰਸ਼ਪਾਲ ਸਿੰਘ ਧਾਲੀਵਾਲ ਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਰਸ਼ ਧਾਲੀਵਾਲ ਦਾ ਰਿਹਾ ,ਦੱਸ ਦਈਏ ਕਿ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਕੁਲਵੰਤ ਗਿੱਲ,ਐਨ ਐਸ ਲਹਿਲ ਅਤੇ ਤੇਜਿੰਦਰ ਕੌਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਪੰਜਾਬੀ ਸਿਨੇਮਾ, ਸੰਗੀਤ ਅਤੇ ਫਿਲਮ ਮੀਡੀਆ ਨੂੰ ਸਮਰਪਿਤ ਵੱਖ ਵੱਖ ਉੱਚ ਸਖਸ਼ੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸ਼ਰਨ ਪਟਾਰੀਆ ( ਦੇਸੀ ਜੰਕਸ਼ਨ ਫਿਲਮਜ਼ ) ਤੇ ਨਵਜੋਤ ਕੌਰ ਦਾ ਖਾਸ ਸਹਿਯੋਗ ਰਿਹਾ ਇਸ ਐਵਾਰਡ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਫਿਲਮਾਂ ਦੇ ਅਦਾਕਾਰ ਯੋਗਰਾਜ ਸਿੰਘ,ਜੈ ਰੰਧਾਵਾ, ਨਾਮੀ ਨਿਰਮਾਤਾ ਆਸ਼ੂ ਮੁਨੀਸ਼ ਸਾਹਨੀ ਓਮ ਜੀ ਗਰੁੱਪ ਅਤੇ ਗਾਇਕ ਮੁਹੰਮਦ ਸਦੀਕ ਵਲੋਂ ਸਾਂਝੇ ਤੌਰ ਤੇ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੀਤੀ ਗਈ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਐਵਾਰਡ ਸਮਾਰੋਹਾਂ ਦੀ ਪੰਜਾਬੀ ਫਿਲਮ ਇੰਡਸਟਰੀ ਅਤੇ ਫਿਲਮੀ ਮੀਡੀਆ ਨੂੰ ਬੇਹੱਦ ਜ਼ਰੂਰਤ ਹੈ ਅਤੇ ਅਜਿਹੇ ਐਵਾਰਡ ਕਲਾਕਾਰਾਂ ਅਤੇ ਪੱਤਰਕਾਰਾਂ ਦਾ ਹੌਂਸਲਾ ਬੁਲੰਦ ਕਰਦੇ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਐਵਾਰਡ ਦੀ ਸ਼ਾਨ ਬਣੇ ਜੈ ਰੰਧਾਵਾ ,ਗਾਇਕ ਪੰਮੀ ਬਾਈ, ਅਮਰ ਨੂਰੀ, ਅਮਰਦੀਪ ਸਿੰਘ ਗਿੱਲ, ਅਸ਼ੋਕ ਮਸਤੀ, ਹਰਦੀਪ ਗਿੱਲ, ਅਲਾਪ ਸਿਕੰਦਰ, ਏਕਮ ਚੰਨੋਲੀ, ਸਾਰੰਗ ਸਿਕੰਦਰ, ਹਰਦੀਪ ਸਿੰਘ (ਹਰਦੀਪ ਫਿਲਮਜ਼), ਗਾਇਕ ਜੈਲੀ, ਰਾਖੀ ਹੁੰਦਲ, ਰਾਜ ਜੁਨੇਜਾ, ਦੀਪ ਸਹਿਗਲ,ਮੁਹੰਮਦ ਸਾਦਿਕ, ਕਵੀ ਸਿੰਘ, ਸਤਿੰਦਰ ਧੜਾਕ, ਤਿਲਕ ਰਾਜ, ਬਿੱਲ ਸਿੰਘ,ਪੰਜ ਦਰਿਆ ਸੱਭਿਆਚਾਰਕ ਮੰਚ ਤੋਂ ਲੱਖਾ ਸਿੰਘ,ਸੀਜੀਸੀ ਕੌਲਜ ਤੋਂ ਇੰਦਰਪ੍ਰੀਤ ਸਿੰਘ ,ਕੰਵਰਦੀਪ ਸਿੰਘ ,ਮਿਊਜ਼ਿਕ ਡਾਇਰੈਕਟਰ ਕੁਲਜੀਤ, ਅੰਮ੍ਰਿਤਪਾਲ ਬਿੱਲਾ, ਹਰਜੀਤ ਵਾਲੀਆ, ਮਨੀ ਬੋਪਾਰਾਏ, ਸ਼ਵੇਤਾ ਗੋਰਸ਼, ਅਰਸ਼ ਗਿੱਲ, ਟਾਇਗਰ ਅਤੇ ਸਾਹਿਬ ਸਿੰਘ ਆਦਿ ਵਲੋਂ ‘ਸਿੰਪਾ ਐਵਾਰਡ 2025’ ਦੀ ਸਲ਼ਾਘਾ ਕਰਦਿਆਂ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ।ਇਸ ਐਵਾਰਡ ਸ਼ੋਅ ਮੌਕੇ ਅਦਾਕਾਰ ਜੈ ਰੰਧਾਵਾ, ਧੀਰਜ ਕੁਮਾਰ, ਜਿੰਮੀ ਸ਼ਰਮਾ,ਕਵੀ ਸਿੰਘ,ਦਰਸ਼ਨ ਔਲਖ, ਪ੍ਰੋਡਿਊਸਰ ਸੁਵਿਦਾ ਸ਼ਾਹਨੀ, ਨਿਰਦੇਸ਼ਕ ਸਿਮਰਜੀਤ ਹੁੰਦਲ, ਬਨਿੰਦਰ ਬੰਨੀ, ਕੁੱਲ ਸਿੱਧੂ, ਡੈਵੀ ਸਿੰਘ , ਹਾਰਭੀ ਸੰਘਾ, ਪਰਮਵੀਰ ਸਿੰਘ,ਕੁਲਜਿੰਦਰ ਸਿੰਘ ਸਿੱਧੂ, ਪਲਵਿੰਦਰ ਧਾਮੀ, ਬੋਬ ਖਹਿਰਾ, ਸਤਵੰਤ ਕੌਰ, ਜਸਵੀਰ ਗਿੱਲ ,ਯੂ ਐਸ ਏ ਦੀ ਅਦਾਕਾਰਾ ਰੇਖਾ ਪ੍ਰਭਾਕਰ,ਐਕਸ਼ਨ ਡਾਇਰੈਕਟਰ ਪੰਮਾ ਢਿਲੋਂ, ਦੇਵਗਨ ਫੈਮਲੀ,ਅਦਾਕਾਰਾ ਕਿਰਨ ਸ਼ੈਰਗਿੱਲ, ਫਿਦਾ ਗਿੱਲ,ਮੁਹੰਦਮ ਨਾਜਿਮ, ਵਰਨਾਜ ਸਟੂਡਿਓ ਤੋਂ ਗੁਰਨਾਜ,ਫਿਲਮ ਕਹਾਣੀਕਾਰ ਜੱਸੀ ਲੋਖਾ,ਅਜੀਤ ਅਖਬਾਰ ਤੋਂ ਅਜਾਇਬ ਸਿੰਘ ਔਜਲਾ,ਸੀਨੀਅਰ ਪੱਤਰਕਾਰ ਕਾਲਾ ਸੈਣੀ, ਪੰਜਾਬੀ ਸਕਰੀਨ ਤੋਂ ਦਲਜੀਤ ਸਿੰਘ ਅਰੋੜਾ, ਪੱਤਰਕਾਰ ਜਿੰਦ ਜਵੰਦਾ, ਫਿਲਮ ਐਡੀਟਰ ਰੋਹਿਤ ਧੀਮਾਨ, ਡਾਇਲਾਗ ਰਾਈਟਰ ਤੇ ਗੀਤਕਾਰ ਗੁਰਪ੍ਰੀਤ ਰਟੋਲ, ਕਾਸਟਿੰਗ ਡਾਇਰੈਕਟਰ ਰੋਮਾ ਰੇਖੀ, ਸਿਨੇ ਸਾਜ ਪ੍ਰੋਡੰਕਸ਼ਨ ਤੋਂ ਅੰਗਦ ਸਚਦੇਵਾ, ਧਰਮਿੰਦਰ ਸੋਨੂ ਅਤੇ ਗਰੀਬ ਦਾਸ ਆਦਿ ਸਖਸ਼ੀਅਤਾਂ ਨੂੰ ਵੱਖ ਵੱਖ ਕੈਟਾਗਿਰੀ ਅਧੀਨ ‘ਸਿੰਪਾ ਐਵਾਰਡ 2025’ ਨਾਲ ਨਿਵਾਜਿਆ ਗਿਆ ਇਸ ਪ੍ਰੋਗਰਾਮ ਨੂੰ ਡਾਇਰੈਕਟਰ ਪ੍ਰਦੀਪ ਢੱਲ ਨੇ ਡਜਾਇਨ ਕੀਤਾ ਸੀ ਜਿਹੜਾ ਕਿ ਬ ਕਮਾਲ ਰਿਹਾ