
ਸ਼ੂਟਿੰਗ ਦੇ ਦੌਰਾਨ ਗੀਤ “ਬਾਬੁਲ ਕੀ ਦੁਵਾਏ” ਨੇ ਕੀਤਾ ਕਲਾਕਾਰਾ ਨੂੰ ਭਾਵਕ: ਅਦਾਕਾਰ ਸੰਨੀ ਸਿੰਘ
ਅੰਮ੍ਰਿਤਸਰ ( ਸਵਿੰਦਰ ਸਿੰਘ ) ਹਾਲੀਵੁੱਡ ਅਦਾਕਾਰ ਸੰਨੀ ਸਿੰਘ ਬਾਲੀਵੁੱਡ ਪੁਲੀਵੁੱਡ ਇੰਡਸਟਰੀ ਦੇ ਵਿੱਚ ਅਨੇਕਾਂ ਪ੍ਰੋਜੈਕਟਸ ਤੇ ਕੰਮ ਕਰ ਚੁੱਕੇ ਹਨ ਜਿਸ ਕਰਕੇ ਹਾਲੀਵੁੱਡ ਦੇ ਨਾਲ ਨਾਲ ਭਾਰਤ ਦੀ ਫਿਲਮ ਇੰਡਸਟਰੀ ਦੇ ਵਿੱਚ ਵੀ ਆਪਣੀ ਪਹਿਚਾਣ ਬਣਾ ਚੁੱਕੇ ਹਨ !
ਸਨੀ ਸਿੰਘ ਨੇ (ਬਾਬੁਲ ਕੀ ਦੁਆਏ) ਗੀਤ ਦੇ ਵਿੱਚ ਇੱਕ ਮਹਿਮਾਨ ਸਟਾਰ ਵਜੋਂ ਕੰਮ ਕੀਤਾ ਹੈ ਸੰਨੀ ਸਿੰਘ ਕੈਲਗਰੀ, ਅਲਬਰਟਾ, ਕੈਨੇਡਾ ਤੋਂ ਇੱਕ ਮਸ਼ਹੂਰ ਮਾਰਸ਼ਲ ਆਰਟਿਸਟ, ਐਕਸ਼ਨ ਅਦਾਕਾਰ ਅਤੇ ਤਾਈਕਵਾਂਡੋ ਵਰਲਡ ਚੈਂਪੀਅਨ ਹਨ । ਉਸਨੇ ਕਈ ਹਾਲੀਵੁੱਡ, ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਇੱਕ ਅਦਾਕਾਰ ਦੇ ਤੌਰ ‘ਤੇ, ਸੰਨੀ ਸਿੰਘ ਨੇ “ਬਾਬੁਲ ਕੀ ਦੁਆਏ” ਨਾਮ ਗੀਤ ਦੇ ਵਿੱਚ ਮਹਿਮਾਨ ਭੂਮਿਕਾ ਨਿਭਾਈ ਹੈ।
ਸੰਨੀ ਸਿੰਘ ਨੇ ਕਿਹਾ ਕਿ ਉਹ ਫਿਲਮ ਦੀ ਸ਼ੂਟਿੰਗ ਦੌਰਾਨ ਬਹੁਤ ਭਾਵੁਕ ਹੋ ਗਏ ਸਨ ਤੇ ਇਸ ਗੀਤ ਦੇ ਵਿੱਚ ਮੈਂ ਇੱਕ ਪਿਤਾ ਦੀ ਭੂਮਿਕਾ ਨਿਭਾ ਰਿਹਾ ਹਾ ਜੋ ਇੱਕ ਪਿਤਾ ਦੇ ਲਈ ਆਪਣੀ ਬੇਟੀ ਦੀ ਸ਼ਾਦੀ ਮੌਕੇ ਤੋਂ ਭਾਵਕ ਸੀਨ ਸਨ ਮੈਨੂੰ ਇੰਝ ਲੱਗ ਰਹਾ ਸੀ ਕੇ ਕੋਈ ਗੀਤ ਦੀ ਸ਼ੂਟਿੰਗ ਨਹੀਂ ਸਗੋਂ ਅਸਲ ਦੇ ਵਿੱਚ ਵਿਆਹ ਹੋਵੇ ਕਿਉਂਕਿ ਮੈਂ ਹੁਣ ਤੱਕ ਜਿੰਨਾ ਵੀ ਕੰਮ ਕੀਤਾ ਹੈ ਉਸ ਵਿੱਚ ਮੈਂ ਐਕਸ਼ਨ ਹੀਰੋ ਦੀ ਭੂਮਿਕਾ ਨਿਭਾਈ ਹੈ ਪਰ ਇਸ ਗੀਤ ਦੀ ਸ਼ੂਟਿੰਗ ਵਿੱਚ ਕੁੱਝ ਵੱਖਰਾ ਹੀ ਕਿਰਦਾਰ ਸੀ ਜੋ ਮੇਰੇ ਹਿੱਸੇ ਆਇਆ ।
“ਬਾਬੁਲ ਕੀ ਦੁਵਾਏ” ਗੀਤ ਦੇ ਬੋਲ ਸਾਡੇ ਲਈ ਕੋਈ ਨਵੇਂ ਨਹੀਂ ਹਨ ਅਕਸਰ ਅਸੀਂ ਛੋਟੇ ਹੁੰਦੇ ਬਾਲੀਵੁੱਡ ਦੇ ਮਰਹੂਮ ਪਿੱਠਵਰਤੀ ਗਾਇਕ ਮੁਹੰਮਦ ਰਫੀ ਸਾਹਿਬ ਦੀ ਸੁਰੀਲੀ ਅਵਾਜ਼ ਦੇ ਵਿੱਚ ਸੁਣਦੇ ਤੇ ਵੇਖਦੇ ਆ ਰਹੇ ਹਾ ! ਇਹ ਗਾਣਾ ਸੀਬੀਆਈ ਮੂਵੀਜ਼ ਪ੍ਰੋਡਕਸ਼ਨ ਦੇ ਅਧੀਨ 26 ਅਪ੍ਰੈਲ 2025 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ। ਗਾਇਕ ਆਰ.ਏ. ਬਾਬੂ ਨੇ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਗੀਤ ਨੂੰ ਕਵਰ ਸੋਗ ਦੇ ਵਜੋਂ ਗਾਇਆ ਹੈ ਅਤੇ ਉਮੀਦਵਾਰ ਹੈ ਕੀ ਦਰਸ਼ਕ ਇਸ ਗੀਤ ਨੂੰ ਜਰੂਰ ਆਪਣਾ ਪਿਆਰ ਦੇਣਗੇ ! ਇਸ ਗੀਤ ਦੇ ਨਿਰਦੇਸ਼ਕ ਹਨ ਚਾਂਦਨੀ ਕਾਨ, ਨਿਰਮਾਤਾ ਵੀਨਸ ਅਲੈਗਜ਼ੈਂਡਰ ਹਨ !