
ਸੋਹਾਣਾ, 15 ਦਸੰਬਰ – ਮੁਹਾਲੀ ਦੇ ਪਿੰਡ ਸੋਹਾਣਾ ਵਿਖੇ ਕਬੱਡੀ ਕੱਪ ਦੌਰਾਨ ਕੁਝ ਅਣਪਛਾਤੇ ਬਲੈਰੋ ਗੱਡੀ ‘ਤੇ ਆਏ ਨੌਜਵਾਨਾਂ ਵਲੋਂ ਖੇਡ ਦੇ ਪ੍ਰਮੋਟਰ ‘ਤੇ ਗੋਲੀਆਂ ਮਾਰੀਆਂ ਗਈਆਂ ਹਨ। ਮੌਕੇ ‘ਤੇ ਤਰਥੱਲੀ ਮਚਣ ਕਾਰਨ ਇਲਾਕੇ ਵਿਚ ਦਹਸ਼ਤ ਫੈਲ ਗਈ। ਪੁਲਿਸ ਸੂਤਰਾਂ ਅਨੁਸਾਰ ਜ਼ਖ਼ਮੀ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਪੀ. ਜੀ. ਆਈ. ਵਿਖੇ ਇਲਾਜ ਲਈ ਲਿਜਾਇਆ ਗਿਆ ਹੈ।