
ਅੰਮ੍ਰਿਤਸਰ ( ਸਵਿੰਦਰ ਸਿੰਘ ) ਕਹਿੰਦੇ ਨੇ ਸ਼ੋਸ਼ਲ ਮੀਡਿਆ ਦਾ ਯੁੱਗ ਹੈ ਅਤੇ ਅੱਜ ਕੱਲ ਹਰ ਕੋਈ ਆਪਣੇ ਆਪ ਨੂੰ ਸ਼ੋਸ਼ਲ ਮੀਡਿਆ ਦੇ ਨਾਲ ਜੋੜ ਕੇ ਆਪਣੇ ਵਿੱਚ ਛੁਪੇ ਕਲਾਕਾਰ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਜਾਰੀ ਰੱਖ ਰਿਹਾ ਹੈ ਜਿਸ ਨਾਲ ਉਹ ਸਮਾਜ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਸਕੇ ਇਹ ਸਭ ਵੇਖਣ ਨੂੰ ਮਿਲਿਆ ਇੱਕ ਸੰਗੀਤਮਈ ਸ਼ਾਮ ਦੇ ਵਿੱਚ ਜੋ “ਸੁਰ ਸੰਗੀਤ ਮਿਊਜ਼ਿਕਲ ਗਰੁੱਪ” ਵੱਲੋਂ ਕਰਵਾਏ ਇੱਕ ਮਿਊਜ਼ਿਕਲ ਪ੍ਰੋਗਰਾਮ ਦੇ ਵਿੱਚ ! ਪ੍ਰੋਗਰਾਮ ਦੀ ਸਟੇਜ ਦਾ ਸੰਚਾਲਨ ਅਤੁੱਲ ਖੰਨਾ ਹੋਰਾਂ ਵੱਲੋ ਕੀਤਾ ਗਿਆ ਜਿੰਨਾ ਨੇ ਇਸ ਪ੍ਰੋਗਰਾਮ ਦਾ ਸਚਾਰੂ ਢੰਗ ਦੇ ਨਾਲ ਪੇਸ਼ ਕੀਤਾ !
ਪ੍ਰੋਗਰਾਮ ਦੇ ਪ੍ਰਬੰਧਿਕ ਜਸਵੰਤ ਸਿੰਘ ਲੂਥਰਾਂ ,ਅਰੁਣ ਪੰਡਿਤ ( ਸੰਜੂ ਬਾਬਾ ) ਅਤੇ ਕੌਡੀਨੇਟਰ ਰਮੇਸ਼ ਕੁਮਾਰ ਨੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਉਨ੍ਹਾਂ ਬਾਲੀਵੁੱਡ ਦੇ ਪਿੱਠਵਰਤੀ ਗਾਇਕਾਂ ਮੁਹੰਮਦ ਰਫੀ ਸਾਬ, ਕਿਸ਼ੋਰ ਕੁਮਾਰ, ਮੁਕੇਸ਼ ਹੋਰਾਂ ਨੂੰ ਸਮਰਪਿਤ ਹੈ ਅਤੇ ਇਹ ਪ੍ਰੋਗਰਾਮ “ਸੁਰ ਸੰਗੀਤ ਮਿਊਜ਼ਿਕਲ ਗਰੁੱਪ” ਦਾ ਦੂਸਰਾ ਪ੍ਰੋਗਰਾਮ ਹੈ ਜੋ ਅੰਮ੍ਰਿਤਸਰ ਦੇ ਗਾਇਕਾ ਤੇ ਨਾਲ ਜੋ ਸੰਗੀਤ ਨੂੰ ਪਿਆਰ ਕਰਦੇ ਹਨ ਉਨ੍ਹਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਹਰ ਗਾਇਕ ਨੇ ਆਪਣੀ ਸੁਰੀਲੀ ਅਵਾਜ ਦੇ ਨਾਲ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਗਾ ਦਿੱਤੇ ਹਨ !
ਇਸ ਪ੍ਰੋਗਰਾਮ ਦੇ ਵਿੱਚ ਅਦਾਕਾਰ ਅਰਵਿੰਦਰ ਸਿੰਘ ਭੱਟੀ ਅਤੇ ਅਦਾਕਾਰ ਸ਼ਮਸ਼ੇਰ ਸਿੰਘ ਢਿੱਲੋਂ ਵਿਸ਼ੇਸ ਮਹਿਮਾਨ ਦੇ ਤੋਰ ਤੇ ਸ਼ਿਰਕਤ ਕੀਤੀ ਅਤੇ ਸੰਗੀਤਮਈ ਸ਼ਾਮ ਦੇ ਵਿੱਚ ਜਿਥੇ ਨੱਚ ਟੱਪ ਕੇ ਮਨੋਰੰਜਨ ਕੀਤਾ ਉਥੇ ਸਾਰੇ ਗਾਇਕਾ ਜਿੰਨਾ ਨੇ ਇਸ ਪ੍ਰੋਗਾਮ ਦੇ ਵਿੱਚ ਸ਼ਿਰਕਤ ਕੀਤੀ ਉਹਨਾ ਦਾ ਧੰਨਵਾਦ ਕੀਤਾ !