
ਜ਼ੀ ਪੰਜਾਬੀ ਦਾ ਸ਼ੋਅ “ਹੀਰ ਤੇ ਟੇਢੀ ਖੀਰ” ਆਪਣੇ ਅਣਕਿਆਸੇ ਮੋੜਾਂ ਅਤੇ ਦਿਲ ਖਿੱਚਵੇਂ ਡਰਾਮੇ ਨਾਲ ਦਰਸ਼ਕਾਂ ਨੂੰ ਆਪਣੀਆਂ ਸੀਟਾਂ ਦੇ ਨਾਲ ਜੋੜ ਕੇ ਰੱਖ ਰਿਹਾ ਹੈ। ਪਿਛਲੇ ਐਪੀਸੋਡ ਵਿੱਚ ਅਸੀਂ ਦੇਖਿਆ ਕਿ ਹੀਰ, ਰਾਣਾ ਦੀ ਕਾਰ ਦੇ ਅੰਦਰ ਲੁਕ ਜਾਂਦੀ ਹੈ ਤਾਂ ਜੋ ਉਸਦੀ ਮਦਦ ਕਰਨ ਵਾਲੇ ਘਰ ਦੇ ਭੇਤੀ ਦਾ ਪਤਾ ਲੱਗ ਸਕੇ। ਪਰ ਕਹਾਣੀ ਵਿੱਚ ਇੱਕ ਨਵਾਂ ਮੋੜ ਜਦੋਂ ਸਿਮਰਨ, ਰਾਣਾ ਦੇ ਨਾਲ ਹੱਥ ਮਿਲਾਉਂਦੀ ਹੈ।ਅੱਜ ਦੇ ਐਪੀਸੋਡ ਵਿੱਚ, ਸਿਮਰਨ ਘਰ ਵਾਪਸ ਆਉਂਦੀ ਹੈ, ਆਪਣੇ ਪਰਿਵਾਰ ਨਾਲ ਧੋਖਾ ਕਰਨ ਤੋਂ ਬਾਅਦ ਉਹ ਕਲਪਨਾ ਕਰਦੀ ਹੈ ਕਿ ਉਸਨੂੰ ਬਾਹਰ ਕੱਢ ਦਿੱਤਾ ਜਾਵੇਗਾ, ਪਰ ਉਸਦੀ ਹੈਰਾਨੀ ਦੀ ਗੱਲ ਹੈ ਕਿ ਅਸਲੀਅਤ ਬਿਲਕੁਲ ਵੱਖਰੀ ਹੈ। ਗੁੱਸੇ ਦੀ ਬਜਾਏ, ਪਰਿਵਾਰ ਉਸਦੀ ਗਰਭ ਅਵਸਥਾ ਦੀ ਖ਼ਬਰ ਸੁਣ ਕੇ ਬਹੁਤ ਖੁਸ਼ ਹੈ, ਘਰ ਨੂੰ ਖੁਸ਼ੀ ਅਤੇ ਰਾਹਤ ਨਾਲ ਭਰ ਦਿੰਦਾ ਹੈ।ਕੀ ਸਿਮਰਨ ਸੱਚਮੁੱਚ ਰਾਣਾ ਦੀਆਂ ਬੁਰੀਆਂ ਯੋਜਨਾਵਾਂ ਵਿੱਚ ਸ਼ਾਮਲ ਹੈ? ਜਾਂ ਕੀ ਕੋਈ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਉਣ ਦੀ ਉਡੀਕ ਕਰ ਰਿਹਾ ਹੈ? “ਹੀਰ ਤੇ ਟੇਢੀ ਖੀਰ” ਹਰ ਸੋਮਵਾਰ-ਸ਼ਨੀਵਾਰ ਰਾਤ 9:00 ਵਜੇ ਸਿਰਫ਼ ਜ਼ੀ ਪੰਜਾਬੀ ‘ਤੇ ਦੇਖੋ।