News

ਹੁਣ ਫਿਲਮਾਂ ‘ਚ ਦਿਖੇਗਾ ਸੋਨਮ ਬਾਜਵਾ ਨੂੰ ਇੱਕਤਰਫ਼ਾ ਪਿਆਰ ਕਰਨ ਵਾਲਾ ਇਹ ਪੰਜਾਬੀ ਗਾਇਕ, ਨਵੀਂ ਫਿਲਮ ਦਾ ਹੋਇਆ ਐਲਾਨ – G KHAN

Published

on

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸਥਾਪਿਤ ਨਾਂਅ ਬਣ ਚੁੱਕੇ ਪ੍ਰਤਿਭਾਵਾਨ ਗਾਇਕ ਜੀ ਖਾਨ ਹੁਣ ਬਤੌਰ ਅਦਾਕਾਰ ਸਿਲਵਰ ਸਕ੍ਰੀਨ ਉਤੇ ਡੈਬਿਊ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਅਤੇ ਬਿਨੂੰ ਢਿੱਲੋਂ-ਕਨਿਕਾ ਮਾਨ ਸਟਾਰਰ ਅਨ-ਟਾਈਟਲ ਪੰਜਾਬੀ ਫਿਲਮ ਦੁਆਰਾ ਪਾਲੀਵੁੱਡ ਵਿੱਚ ਅਪਣੀ ਸ਼ਾਨਦਾਰ ਅਤੇ ਪਲੇਠੀ ਪਾਰੀ ਦਾ ਅਗਾਜ਼ ਕਰਨਗੇ।

‘ਨੈਕਸਟ ਲੈਵਲ ਪ੍ਰੋਡੋਕਸ਼ਨ’ ਅਤੇ ‘ਜੇ ਸਟੂਡਿਓਜ਼’ ਦੁਆਰਾ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਨੀਰਜ ਰੁਹਿਲ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਮਿਤ ਕੀਤੀ ਫਿਲਮ ‘ਵਧ’ ਨੈੱਟਫਲਿਕਸ ਉਪਰ ਕਾਫ਼ੀ ਸਫਲਤਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਅਤੇ 13 ਜੂਨ 2025 ਨੂੰ ਵਰਲਡ-ਵਾਈਡ ਪ੍ਰਦਸ਼ਿਤ ਹੋਣ ਜਾ ਰਹੀ ਉਕਤ ਪੰਜਾਬੀ ਫਿਲਮ ਵਿੱਚ ਬਿਨੂੰ ਢਿੱਲੋਂ ਅਤੇ ਕਨਿਕਾ ਮਾਨ ਲੀਡਿੰਗ ਕਿਰਦਾਰ ਪਲੇਅ ਕਰ ਰਹੇ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਨ ਜਾ ਰਹੇ ਹਨ ਗਾਇਕ ਜੀ ਖਾਨ, ਜੋ ਇਸ ਅਪਣੀ ਇਸ ਪਹਿਲੀ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon