
ਚੰਡੀਗੜ੍ਹ, 11 ਜੁਲਾਈ 2025: ਪੰਜਾਬ ਸਟ੍ਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਹੁਣ ਆਯੋਜਕ ਜਮੀਨੀ ਪੱਧਰ ਦੀ ਪ੍ਰਤਿਭਾ ਨੂੰ ਖੋਜਣ ਲਈ ਤਿਆਰ ਹਨ। ਇਸ ਦਿਸ਼ਾ ਵਿੱਚ ਪਹਿਲ ਕਰਦਿਆਂ, ਆਯੋਜਕਾਂ ਨੇ 19 ਜੁਲਾਈ ਨੂੰ ਅੰਮ੍ਰਿਤਸਰ ਅਤੇ 30 ਜੁਲਾਈ ਨੂੰ ਫਤਿਹਗੜ੍ਹ ਸਾਹਿਬ ਵਿੱਚ ਓਪਨ ਟ੍ਰਾਇਲਜ਼ ਕਰਨ ਦੀ ਘੋਸ਼ਣਾ ਕੀਤੀ ਹੈ।
ਫਿਊਚਰ ਸਪੋਰਟਸ ਮੈਨੇਜਮੈਂਟ ਵੱਲੋਂ ਆਯੋਜਿਤ ਪੀਐਸਪੀਐਲ ਪਹਿਲਾਂ ਹੀ ਪੰਜਾਬ ਵਿੱਚ ਆਪਣੀ ਵੱਖਰੀ ਪਹਚਾਨ ਬਣਾ ਚੁੱਕੀ ਹੈ। ਲੀਗ ਦਾ ਮੁੱਖ ਉਦੇਸ਼ ਟੈਨਿਸ ਬਾਲ ਕ੍ਰਿਕਟ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਫਿਟਨੈੱਸ, ਅਨੁਸ਼ਾਸਨ ਅਤੇ ਨਸ਼ਿਆਂ ਤੋਂ ਦੂਰ ਰੱਖ ਕੇ ਇਕ ਸਕਾਰਾਤਮਕ ਦਿਸ਼ਾ ਵਿੱਚ ਲੈ ਜਾਣਾ ਹੈ।
ਆਉਣ ਵਾਲੇ ਟ੍ਰਾਇਲਜ਼ ਬਾਰੇ ਜਾਣਕਾਰੀ ਦਿੰਦਿਆਂ ਲੀਗ ਕਮਿਸ਼ਨਰ ਯੋਗਰਾਜ ਸਿੰਘ ਨੇ ਕਿਹਾ,
“ਅਸੀਂ ਪ੍ਰਤਿਭਾ ਦੀ ਖੋਜ ਲਈ ਸਿੱਧਾ ਪੰਜਾਬ ਦੀਆਂ ਸੜਕਾਂ, ਖੇਤਾਂ ਅਤੇ ਉਹਨਾਂ ਕੋਣਿਆਂ ਤੱਕ ਜਾ ਰਹੇ ਹਾਂ ਜਿੱਥੇ ਅਸਲ ਕ੍ਰਿਕਟ ਜਨਮ ਲੈਂਦੀ ਹੈ। ਅਸੀਂ ਹਰ ਨੌਜਵਾਨ ਨੂੰ ਬੈਟ ਫੜਾਉਣਾ ਚਾਹੁੰਦੇ ਹਾਂ, ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਇਕ ਸਹੀ ਰਾਹ ਪਕੜ ਸਕੇ।”
ਉਨ੍ਹਾਂ ਦੀ ਗੱਲ ਨਾਲ ਸਹਿਮਤ ਹੋਂਦਿਆਂ ਲੀਗ ਦੇ ਡਾਇਰੈਕਟਰ ਵੀ.ਪੀ. ਸਿੰਘ ਬਾਜਵਾ ਨੇ ਕਿਹਾ,
“ਇਹ ਸਿਰਫ ਇੱਕ ਲੀਗ ਨਹੀਂ, ਸਗੋਂ ਇੱਕ ਮਿਸ਼ਨ ਹੈ। ਹਰ ਡੌਟ ਬਾਲ ’ਤੇ ਇੱਕ ਰੁੱਖ ਲਾਇਆ ਜਾਵੇਗਾ, ਹਰ ਮੈਚ ਵਿੱਚ ਨਸ਼ੇ ਨੂੰ ਹਰਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਹਰ ਟ੍ਰਾਇਲ ਇੱਕ ਨਵੀਂ ਸ਼ੁਰੂਆਤ ਹੋਵੇਗੀ। ਸਾਨੂੰ ਆਪਣੇ ਇਸ ਮਿਸ਼ਨ ਲਈ ਸਿਰਫ ਨੌਜਵਾਨਾਂ ਦੀ ਭਾਗੀਦਾਰੀ ਦੀ ਉਡੀਕ ਹੈ।”
ਜੋ ਖਿਡਾਰੀ ਇਸ ਬਦਲਾਅਤਮਕ ਲੀਗ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਹ ਪੀਐਸਪੀਐਲ ਦੀ ਅਧਿਕਾਰਿਕ ਵੈਬਸਾਈਟ ’ਤੇ ਜਾ ਕੇ ਕੁਝ ਫੀਸ ਦੇ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਤੋਂ ਬਾਅਦ, ਉਨ੍ਹਾਂ ਨੂੰ ਚਾਰ ਪੜਾਵਾਂ ਦੀ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ:
1.ਗ੍ਰੀਨ ਟਿਕਟ – ਪ੍ਰਾਰੰਭਿਕ ਟ੍ਰਾਇਲਜ਼
2.ਰੇਡ ਟਿਕਟ – ਨੀਲਾਮੀ ਲਈ ਚੁਣੇ ਜਾਣ ਵਾਲੇ ਖਿਡਾਰੀ
3.ਗੋਲਡਨ ਟਿਕਟ – ਫਾਈਨਲ ਚੋਣ
4.ਪ੍ਰੋਫੈਸ਼ਨਲ ਟਰੇਨਿੰਗ ਪ੍ਰੋਗਰਾਮ – ਚੁਣੇ ਹੋਏ ਖਿਡਾਰੀਆਂ ਲਈ
ਪੀਐਸਪੀਐਲ ਵਿੱਚ ਕੁੱਲ 8 ਟੀਮਾਂ ਹੋਣਗੀਆਂ, ਜਿਨ੍ਹਾਂ ਵਿੱਚ 20-20 ਖਿਡਾਰੀ ਸ਼ਾਮਲ ਹੋਣਗੇ। ਹਰ ਟੀਮ ਵਿੱਚੋਂ 14 ਖਿਡਾਰੀ ਪੰਜਾਬ ਤੋਂ ਅਤੇ 6 ਹੋਰ ਭਾਰਤੀ ਰਾਜਾਂ ਤੋਂ ਲਏ ਜਾਣਗੇ। ਟ੍ਰਾਇਲਜ਼ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਹੋਣਗੇ, ਤਾਂ ਜੋ ਵੱਧ ਤੋਂ ਵੱਧ ਪ੍ਰਤਿਭਾ ਨੂੰ ਮੌਕਾ ਮਿਲੇ।
ਲੀਗ ਦੇ ਸਾਰੇ ਮੈਚ ਕੌਮੀ ਖੇਡ ਚੈਨਲਾਂ ’ਤੇ ਲਾਈਵ ਦਿਖਾਏ ਜਾਣਗੇ, ਤਾਂ ਜੋ ਖਿਡਾਰੀਆਂ ਨੂੰ ਮੰਚ ਦੇ ਨਾਲ-ਨਾਲ ਪਹਚਾਨ ਵੀ ਮਿਲੇ। ਖਿਡਾਰੀਆਂ ਦੀ ਨੀਲਾਮੀ ਵਿੱਚ ਬੇਸ ਪ੍ਰਾਈਸ ₹25,000 ਰੱਖੀ ਗਈ ਹੈ, ਤਾਂ ਜੋ ਉਨ੍ਹਾਂ ਨੂੰ ਆਰਥਿਕ ਲਾਭ ਵੀ ਮਿਲ ਸਕੇ।
ਪਰਿਆਵਰਨ ਸੰਰੱਖਣ ਵੱਲ ਆਪਣੀ ਵਚਨਬੱਧਤਾ ਦਿਖਾਉਂਦਿਆਂ, ਲੀਗ ਹਰ ਡੌਟ ਬਾਲ ’ਤੇ ਇੱਕ ਰੁੱਖ ਲਗਾਏਗੀ। ਇਨ੍ਹਾਂ ਤੋਂ ਇਲਾਵਾ, ਹਰ ਮੈਚ ਵਿੱਚ 50 ਐਸੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਨਸ਼ੇ ਨੂੰ ਛੱਡਿਆ ਹੈ। ਉਨ੍ਹਾਂ ਨੂੰ ਇੱਕ ਸਾਲ ਦੀ ਮੁਫ਼ਤ ਕ੍ਰਿਕਟ ਅਕਾਦਮੀ ਟਰੇਨਿੰਗ ਅਤੇ ਜਿਮ ਮੈਂਬਰਸ਼ਿਪ ਵੀ ਦਿੱਤੀ ਜਾਵੇਗੀ