ad ਬਰਥਡੇ ਤੋਂ ਬਾਅਦ “ਪੈੱਗ” ਗੀਤ ਲੈ ਕੇ ਦਰਸ਼ਕਾਂ ਦੇ ਰੂਹ ਬਰੂਹ ਹੋਏ ਗਾਇਕ ਕਾਸ਼ੀ ਰਾਮ ਚੰਨ - lishkaratv.com
Connect with us

News

ਬਰਥਡੇ ਤੋਂ ਬਾਅਦ “ਪੈੱਗ” ਗੀਤ ਲੈ ਕੇ ਦਰਸ਼ਕਾਂ ਦੇ ਰੂਹ ਬਰੂਹ ਹੋਏ ਗਾਇਕ ਕਾਸ਼ੀ ਰਾਮ ਚੰਨ

Published

on

ਉਸਤਾਦ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ ) ਅਤੇ ਸੀਨੀਅਰ ਕਲਾਕਾਰਾ ਦੀ ਹਾਜਰੀ ਚ ਰਿਲੀਜ ਹੋਇਆ ਗੀਤ “ਪੈੱਗ”

ਅੰਮ੍ਰਿਤਸਰ ( ਸਵਿੰਦਰ ਸਿੰਘ ) ਐਚ ਏ ਰਿਕਾਰਡਸ ਕੰਪਨੀ ਦੇ ਬੈਨਰ ਹੇਠ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਇੰਟਰਨੈਸ਼ਨਲ ਕਮੇਡੀਅਨ ਗਾਇਕ ਕਾਂਸ਼ੀ ਰਾਮ ਚੰਨ ਦੀ ਸੁਰੀਲੀ ਅਵਾਜ ਦੇ ਵਿੱਚ ਵਿੱਚ ਨਵਾਂ ਟਰੈਕ “ਪੈੱਗ” ਅੱਜ ਸੋਸ਼ਲ ਮੀਡਿਆ ਤੇ ਰਿਲੀਜ ਹੋਇਆ ਅਤੇ ਉਸ ਤੋਂ ਬਾਅਦ ਗੀਤ ਦਾ ਪੋਸਟਰ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ ) ਅਤੇ ਸੀਨੀਅਰ ਕਲਾਕਾਰਾ ਦੀ ਹਾਜਰੀ ਦੇ ਵਿੱਚ ਨਿਊ ਅੰਮ੍ਰਿਤਸਰ ਚਾਹ ਚੂਰੀ ਰੇਸਰਟੋਰੇਂਟ ਦੇ ਵਿੱਚ ਰਿਲੀਜ ਹੋਇਆ !

ਇਸ ਮੌਕੇ ਤੇ ਗੀਤ ਬਾਰੇ ਸਾਂਝੀ ਜਾਣਕਾਰੀ ਦਿੰਦੇ ਹੋਏ ਗਾਇਕ ਕਾਸ਼ੀ ਰਾਮ ਚੰਨ ਅਤੇ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ ) ਨੇ ਦੱਸਿਆ ਕਿ ਭਾਵੇ ਨਵੇਂ ਗੀਤ ਦਾ ਨਾਮ “ਪੈੱਗ” ਹੈ ਪਰ ਅਸੀਂ ਆਪਣੇ ਗੀਤ ਦੇ ਰਾਹੀਂ ਕੋਈ ਵੀ ਨਸ਼ੇ ਨੂੰ ਪ੍ਰਮੋਟ ਕਰਨਾ ਸਾਡਾ ਕੋਈ ਮਕਸਦ ਨਹੀਂ ਹੈ ਇਹ ਤਾਂ ਸਾਡੇ ਕਾਮੇਡੀ ਕਲਾਕਾਰ ਨੇ ਆਪਣੀ ਕਲਾਕਾਰੀ ਦੇ ਨਾਲ ਦਰਸ਼ਕਾਂ ਤੇ ਸਰੋਤਿਆ ਨੂੰ ਇੱਕ ਚੰਗਾ ਸੰਦੇਸ਼ ਦੇਣ ਦੀ ਜਰੂਰਤ ਹੁੰਦੀ ਹੈ ਅਤੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹੱਦ ਤੋਂ ਵੱਧ ਕਿਸੇ ਵੀ ਨਸ਼ੇ ਦਾ ਸੇਵਨ ਨਾ ਕਰੋ ਜੋ ਤੁਹਾਡੇ ਸਿਹਤ ਅਤੇ ਤੁਹਾਡੇ ਪਰਿਵਾਰ ਨੂੰ ਕਿਸੇ ਮੁਸ਼ਕਿਲ ਦੇ ਵਿੱਚ ਪਾ ਦੇਵੇ ! ਇਸ ਗੀਤ ਦੇ ਵਿੱਚ ਬਹੁਤ ਹੀ ਬੇਹਤਰੀਨ ਕਲਾਕਾਰਾ ਨੇ ਕੰਮ ਕੀਤਾ ਹੈ ਅਤੇ ਇਹ ਗੀਤ ਤੁਹਾਨੂੰ ਜਿਥੇ ਹਸਾਵੇਗਾ ਉਥੇ ਇੱਕ ਸੋਚਣ ਤੇ ਵੀ ਮਜਬੂਰ ਕਰੇਗਾ ਕਿ ਅਸੀਂ ਕਦੇ ਵੀ ਇਸ ਤਰਾਂ ਦਾ ਗ਼ਲਤ ਕੰਮ ਨਹੀਂ ਕਰਨਾ ਹੈ ਜਿਸ ਨਾਲ ਸਾਨੂੰ ਬਾਅਦ ਦੇ ਵਿੱਚ ਪਸ਼ਤਾਵਾ ਕਰਨਾ ਪਵੇ !

ਗਾਇਕ ਕਾਸੀ ਰਾਮ ਚੰਨ ਨੇ ਦੱਸਿਆ ਕਿ ਇਸ ਗੀਤ ਦੀ ਸ਼ੂਟਿੰਗ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾ ਦੇ ਵਿੱਚ ਵੀ ਕੀਤੀ ਗਈ ਹੈ ਇਸ ਗੀਤ ਦੇ ਰਾਹੀਂ ਸਾਡਾ ਸੰਦੇਸ਼ ਇਹੋ ਹੈ ਕਿ ਸ਼ਰਾਬ ਪੀਣੀ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੈ ! ਇਸ ਗੀਤ ਦੇ ਨਿਰਮਾਤਾ ਤੇ ਲੇਖਕ ਹਨ ਜਸ ਫੈਜਪੁਰੀ ਹਨ ਜਿੰਨਾ ਨੇ ਸਾਡੇ ਇਸ ਪ੍ਰੋਜੈਕਟ ਨੂੰ ਸਫਲ ਕਾਰਨ ਦੇ ਵਿੱਚ ਬਹੁਤ ਮਦਦ ਕੀਤੀ ਹੈ ਜਿਸ ਕਰਕੇ ਅਸੀਂ ਗੀਤ ਨੂੰ ਦਰਸ਼ਕਾਂ ਤੱਕ ਪਹੁੰਚ ਸਕੇ ਹਾ ! ਇਸ ਗੀਤ ਦੇ ਨਿਰਦੇਸ਼ਕ ਮਲਕੀਤ ਸਿੰਘ,ਸੰਗੀਤਕਾਰ ਹਰੀ ਅਮਿਤ ਅਤੇ ਡੀ ਓ ਪੀ ਕਰਨ ਪੌਲ,ਮੇਕਅੱਪ ਆਰਟਿਸਟ ਰਜਨੀ ਵਰਮਾ ਹਨ ! ਇਸ ਗੀਤ ਦੀ ਸਟਾਰ ਕਾਸਟ ਦੇ ਵਿੱਚ ਹਨ ਜਿੰਨਾ ਨੇ ਆਪਣੀ ਕਲਾਕਾਰੀ ਦੇ ਝੰਡੇ ਗੱਡੇ ਹਨ ਕਾਮੇਡੀਅਨ ਚਾਚਾ ਬਿਸ਼ਨਾ,ਡੋਨ ਅਮਲੀ ,ਗੋਰਾ ਨਾਗੋਕੇ,ਜਤਿੰਦਰ ਢੋਟੀ,ਗਗਨ ਤਿੰਮੋਵਾਲ,ਮਾਸਟਰ ਜੈਕਸਨ ਸਿੰਘ,ਸਾਬੀ ਅਟਵਾਲ, ਸੁਮਨ ,ਗੱਬਰ ਗਿੱਦੁ,ਬਲਦੇਵ ਮੂਲੇਚੱਕ,ਜਗਜੀਤ ਸੰਧੂ ਸਮੇਤ ਵੱਖ ਵੱਖ ਕਲਾਕਾਰਾਂ ਵੱਲੋ ਭੂਮਿਕਾ ਨਿਭਾਈ ਗਈ।

ਗੀਤ ਦੇ ਰਿਲੀਜ ਮੌਕੇ ਤੇ ਅਦਾਕਾਰ ਅਰਵਿੰਦਰ ਭੱਟੀ, ਗਾਇਕ ਸ਼ਾਹੀ ਕੁਲਵਿੰਦਰ, ਨਿਰਮਾਤਾ ਲਲਿਤ ਮਹਿਤਾ, ਗਾਇਕ ਸ਼ੰਮੀ ਖਾਨ, ਫਿਲਮ ਨਿਰਦੇਸ਼ਕ ਅਮਰਪਾਲ,ਅਦਾਕਾਰ ਪ੍ਰਡਿਓਸਰ ਮਨੋਹਰ ਧਾਲੀਵਾਲ, ਕੁਲਦੀਪ ਸਿੰਘ ਲਹੌਰੀਆ,ਹਰਭਜਨ ਸਿੰਘ ਰਠੌਰ,ਹਰਦੀਪ ਸਿੰਘ ਖਖ,ਵਰਿੰਦਰ ਸਿੰਘ ਜੋਤੀ,ਸਕਤਰ ਸਿੰਘ ਅਟਵਾਲ,ਸੁਰਜੀਤ ਲਾਲਕਾ,ਕਾਬਲ ਐਂਕਰ,ਰਾਹੁਲਦੀਪ ਸਿੰਘ, ਫ਼ਿਲਮੀ ਪੱਤਰਕਾਰ ਅੰਮ੍ਰਿਤ ਪਵਾਰ,ਪੱਤਰਕਾਰ ਗੋਬਿੰਦ ਸੁਖੀਜਾ,ਫ਼ਿਲਮੀ ਪੱਤਰਕਾਰ ਸਵਿੰਦਰ ਸਾਵੀ,ਕੁਲਦੀਪ ਕੰਵਲ,ਯਾਨੀ, ਪੱਤਰਕਾਰ ਅਖਿਲ ਮਲਹੋਤਰਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ !

News

ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ

Published

on

ਅੱਜ, ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਅਤੇ ਇਨਾਮ ਪ੍ਰਾਪਤ ਕੀਤੇ। ਬੱਚਿਆਂ ਅਤੇ ਵੱਡਿਆਂ ਦੋਵਾਂ ਨੇ ਰੰਗਾਂ ਅਤੇ ਸਨੈਕਸ ਦਾ ਆਨੰਦ ਮਾਣਿਆ। ਬੁਲਾਰੇ ਰਾਕੇਸ਼ ਗਰਗ ਨੇ ਦੱਸਿਆ ਕਿ ਸਵਰਨ ਸਿੰਘ ਅਤੇ ਸੰਦੀਪ ਗੋਇਲ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।

ਸਤਿਕਾਰ ਨਾਲ:
ਰਾਕੇਸ਼ ਗਰਗ

Continue Reading

News

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮੈਂਬਰਾਂ ਲਈ ਪਿਕਨਿਕ ਦਾ ਆਯੋਜਨ।

Published

on

ਐਮ.ਐਸ.ਸੀ.ਏ. ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਂਬਰਾਂ ਲਈ ਮਾਸਟਰ ਫਾਰਮ, ਪਟਿਆਲਾ ਰੋਡ ਵਿਖੇ ਪਿਕਨਿਕ ਦਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਤਕਰੀਬਨ 135 ਮੈਬਰਾਂ ਦੀ ਮੌਜੂਦਗੀ ਸੀ।

ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੈਂਬਰਾ ਲਈ ਵਿਸ਼ੇਸ਼ ਤੌਰ ਤੇ ਬ੍ਰੇਕਫਾਸਟ ਵਿਚ ਚਾਹ, ਸੈਂਡਵਿਚ, ਪਕੌੜਿਆਂ ਅਤੇ ਦੁਪਿਹਰ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ਸੀ।

ਪ੍ਰਧਾਨ ਬ੍ਰਿਗੇਡੀਅਰ ਜਗਦੇਵ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਇਸ ਪਿਕਨਿਕ ਦੋਰਾਨ ਖੂਬਸੂਰਤ ਫਾਰਮ ਵਿੱਚ ਖੇਡਾਂ ਵਿੱਚ ਭਾਗ ਲੈਂਦਿਆਂ ਖੂਬ ਅਨੰਦ ਮਾਣਿਆ ਅਤੇ ਵੱਖ ਵੱਖ ਗਰੁਪਾਂ ਰਾਹੀਂ ਫੋਟਵਾਂ ਖਿਚਵਾਂਈਆਂ।
ਇਸ ਉਪਰੰਤ ਮੈਂਬਰਾਂ ਵੱਲੋਂ ਤੰਬੋਲਾ ਖੇਡਿਆ ਗਿਆ। ਵੱਖ ਵੱਖ ਖੇਡਾਂ ਵਿਚੋਂ ਜੇਤੂ ਖਿਡਾਰੀਆਂ ਨੂੰ ਐਸੋਸੀਏਸ਼ਨ ਵੱਲੋਂ ਤੋਹਫੇ ਦਿੱਤੇ ਗਏ।
ਮਹੋਲ ਉਸ ਸਮੇਂ ਹੋਰ ਵੀ ਰੰਗੀਨ ਹੋ ਗਿਆ ਜਦੋਂ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬੋਲੀਆਂ ਪਾਉਂਦੇ ਹੋਏ ਗਿੱਧੇ ਅਤੇ ਭੰਗੜੇ ਪਾਏ ਗਏ ਅਤੇ ਕੁਝ ਮੈਂਬਰਾਂ ਵੱਲੋਂ ਗੀਤ ਗਾਏ ਗਏ।

ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਇਸ ਪਿਕਨਿਕ ਨੂੰ ਸਫਲ ਬਣਾਉਣ ਲਈ ਸ੍ ਜਰਨੈਲ ਸਿੰਘ ਮੀਤ ਪ੍ਰਧਾਨ, ਸ੍ਰ ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ , ਸ੍ਰ ਜਗਜੀਤ ਸਿੰਘ ਰਾਵਲ ਵਿੱਤ ਸਕੱਤਰ, ਸ੍ ਰਵਜੋਤ ਸਿੰਘ ਚੀਫ਼ ਕੰਨਵੀਨੀਅਰ, ਸ੍ਰ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰਲ ਅਫੇਅਰ, ਆਰ ਪੀ ਸਿੰਘ ਵਿੱਗ, ਜੀ ਐਸ ਬਿੰਦਰਾ, ਵਿੰਗ ਕਮਾਂਡਰ ਬਲਦੇਵ ਸਿੰਘ, ਸ਼੍ਰੀਮਤੀ ਮਨਜੀਤ ਕੌਰ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।

ਸਤਿਕਾਰ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਐਮ ਐਸ ਸੀ ਏ

Continue Reading

News

ਵਿਸਤੋਸੋ 2026: ਸੀਜੀਸੀ ਯੂਨੀਵਰਸਿਟੀ, ਮੋਹਾਲੀ ਦਾ ਰੰਗਾਂ-ਰੌਣਕਾਂ ਨਾਲ ਭਰਿਆ ਸਾਲਾਨਾ ਕਲਚਰਲ ਫੈਸਟ

Published

on

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਮਨਾਇਆ ਗਿਆ ‘ਵਿਸਤੋਸੋ 2026’ ਇਸ ਸਾਲ ਵੀ ਪੂਰੇ ਜੋਸ਼ ਤੇ ਚੜ੍ਹਿਆ ਰਿਹਾ। ਕੈਂਪਸ ਸਵੇਰ ਤੋਂ ਰਾਤ ਤੱਕ ਰੰਗਾਂ, ਸੰਗੀਤ ਤੇ ਤਾਲੀਆਂ ਦੀਆਂ ਆਵਾਜ਼ਾਂ ਨਾਲ ਗੂੰਜਦਾ ਰਿਹਾ। ਡਾਂਸ, ਗੀਤ, ਡਰਾਮਾ, ਫੈਸ਼ਨ ਸ਼ੋਅ ਤੇ ਹੋਰ ਰੰਗਾਰੰਗ ਪੇਸ਼ਕਾਰੀਆਂ ਨੇ ਮਾਹੌਲ ਨੂੰ ਮੇਲੇ ਵਰਗਾ ਬਣਾ ਦਿੱਤਾ। ਹਰ ਕੋਨੇ ’ਚ ਵਿਦਿਆਰਥੀਆਂ ਦੀ ਉਰਜਾ ਤੇ ਉਤਸ਼ਾਹ ਸਾਫ਼ ਦਿਖਾਈ ਦਿੱਤਾ।

ਸ਼ਾਮ ਦੀ ਸਭ ਤੋਂ ਖ਼ਾਸ ਤੇ ਬੇਸਬਰੀ ਨਾਲ ਉਡੀਕ ਕੀਤੀ ਘੜੀ ਸੀ ਮਸ਼ਹੂਰ ਗਾਇਕਾ ‘ਜੈਸਮੀਨ ਸੈਂਡਲਸ’ ਦੀ ਲਾਈਵ ਪੇਸ਼ਕਸ਼। ਉਹ ਮੰਚ ’ਤੇ ਆਈ ਤਾਂ ਮਾਹੌਲ ਹੋਰ ਹੀ ਰੰਗ ਵਿਚ ਚੜ੍ਹ ਗਿਆ। ਵਿਦਿਆਰਥੀ ਗੀਤਾਂ ਨਾਲ ਝੂਮਦੇ, ਗਾਉਂਦੇ ਤੇ ਪੂਰੀ ਤਰ੍ਹਾਂ ਮੌਜ ਮਾਣਦੇ ਨਜ਼ਰ ਆਏ। ਇਸ ਤੋਂ ਇਲਾਵਾ ਪ੍ਰਸਿੱਧ ਗਾਇਕ ‘ਗੁਰਨਾਮ ਭੁੱਲਰ’ ਦੀ ਖ਼ਾਸ ਹਾਜ਼ਰੀ ਨੇ ਵੀ ਸ਼ਾਮ ਨੂੰ ਹੋਰ ਖ਼ਾਸ ਬਣਾ ਦਿੱਤਾ।

ਵਿਸਤੋਸੋ ਦੀ ਕਾਮਯਾਬੀ ਦੇ ਪਿੱਛੇ ਯੂਨੀਵਰਸਿਟੀ ਮੈਨੇਜਮੈਂਟ ਦੀ ਸੋਚ ਤੇ ਸਹਿਯੋਗ ਅਹਿਮ ਰਿਹਾ। ਪ੍ਰੋਗਰਾਮ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਵਿਦਿਆਰਥੀਆਂ ਨੂੰ ਆਪਣਾ ਹੁਨਰ ਦਿਖਾਉਣ ਤੇ ਆਤਮ-ਵਿਸ਼ਵਾਸ ਵਧਾਉਣ ਦਾ ਮੰਚ ਮਿਲਿਆ। ਮੈਨੇਜਮੈਂਟ ਵੱਲੋਂ ਹਰ ਪੱਖ ਤੋਂ ਵਧੀਆ ਇੰਤਜ਼ਾਮ ਕੀਤੇ ਗਏ।

ਵਿਸਤੋਸੋ 2026 ਦੀ ਇੱਕ ਵੱਡੀ ਖਾਸੀਅਤ ਰਹੀ ਸਨਮਾਨ ਸਮਾਰੋਹ, ਜਿਸ ਦੌਰਾਨ ਕਰੀਬ 350 ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ‘ਅਵਾਰਡ ਆਫ ਮੇਰਿਟ (ਅਕੈਡਮਿਕਸ)’ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਕਲਚਰਲ ਗਤੀਵਿਧੀਆਂ ਅਤੇ ਪ੍ਰੋਜੈਕਟ ਖੇਤਰ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ‘ਅਵਾਰਡ ਆਫ ਆਉਟਸਟੈਂਡਿੰਗ ਅਚੀਵਮੈਂਟ ਫੋਰ ਕਲਚਰ ਐਂਡ ਪ੍ਰੋਜੈਕਟਸ’ ਵੀ ਪ੍ਰਦਾਨ ਕੀਤੇ ਗਏ। ਇਹ ਸਮਾਰੋਹ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਦਾ ਸਨਮਾਨ ਸੀ।

ਫੈਕਲਟੀ ਕੋਆਰਡੀਨੇਟਰ ਅਤੇ ਵਿਦਿਆਰਥੀ ਵਲੰਟੀਅਰਾਂ ਦੀ ਮਿਹਨਤ ਨਾਲ ਸਾਰਾ ਪ੍ਰੋਗਰਾਮ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਸਟੇਜ ਮੈਨੇਜਮੈਂਟ ਤੋਂ ਲੈ ਕੇ ਲਾਜਿਸਟਿਕਸ ਤੱਕ ਹਰ ਕੰਮ ਨੂੰ ਸਹੀ ਤਰੀਕੇ ਨਾਲ ਮੈਨੇਜ ਕੀਤਾ ਗਿਆ, ਜਿਸ ਨਾਲ ਪ੍ਰੋਗਰਾਮ ਬਿਨਾਂ ਰੁਕਾਵਟ ਚੱਲਦਾ ਰਿਹਾ।

ਵਿਸਤੋਸੋ 2026 ਸਿਰਫ਼ ਇੱਕ ਪ੍ਰੋਗਰਾਮ ਨਹੀਂ ਸੀ, ਸਗੋਂ ਇਕੱਠ, ਕਲਚਰ ਅਤੇ ਕੈਂਪਸ ਜ਼ਿੰਦਗੀ ਦਾ ਜਸ਼ਨ ਸੀ।

Continue Reading

Trending

Copyright © 2017 Lishkara TV. Powered by Jagjeet Sekhon