ad
ਜਿੰਦਲ ਰਾਈਸ ਮਿਲਜ਼ ਨੇ ਲਾਂਚ ਕੀਤਾ ਨੌਰਿਫਾਈਮੀ – ਭਾਰਤ ਵਿੱਚ ਕਮਜ਼ੋਰ ਪੋਸ਼ਣ ਨਾਲ ਲੜਨ ਲਈ ਇੱਕ ਫੋਰਟੀਫਾਇਡ ਨਿਊਟ੍ਰਿਸ਼ਨ ਬ੍ਰਾਂਡ - lishkaratv.com
Connect with us

News

ਜਿੰਦਲ ਰਾਈਸ ਮਿਲਜ਼ ਨੇ ਲਾਂਚ ਕੀਤਾ ਨੌਰਿਫਾਈਮੀ – ਭਾਰਤ ਵਿੱਚ ਕਮਜ਼ੋਰ ਪੋਸ਼ਣ ਨਾਲ ਲੜਨ ਲਈ ਇੱਕ ਫੋਰਟੀਫਾਇਡ ਨਿਊਟ੍ਰਿਸ਼ਨ ਬ੍ਰਾਂਡ

Published

on

ਚੰਡੀਗੜ੍ਹ ਵਿੱਚ ਨਵਾਂ ਫੋਰਟੀਫਾਇਡ ਚੌਲ, ਬਾਸਮਤੀ ਅਤੇ ਗੇਹੂੰ ਆਟੇ ਦੀ ਰੇਂਜ ਲਾਂਚ ਕੀਤੀ ਗਈ ਹੈ, ਜਿਸਦਾ ਮਕਸਦ ਰੋਜ਼ਾਨਾ ਪੋਸ਼ਣ ਵਿੱਚ ਸੁਧਾਰ ਕਰਨਾ ਅਤੇ ਭਾਰਤ ਦੇ ਰਾਸ਼ਟਰੀ ਸਿਹਤ ਲਕਸ਼ਾਂ ਨੂੰ ਸਮਰਥਨ ਦੇਣਾ ਹੈ।

ਚੰਡੀਗੜ੍ਹ, 7 ਜੂਨ 2025 – ਭਾਰਤ ਦੇ ਪੋਸ਼ਣ ਸੰਬੰਧੀ ਬਦਲਾਅ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ, ਜਿੰਦਲ ਰਾਈਸ ਮਿਲਜ਼ ਨੇ ਅੱਜ ਆਪਣੇ ਨਵੇਂ ਉਪਭੋਗਤਾ ਬ੍ਰਾਂਡ ਨੌਰਿਫਾਈਮੀ ਦੇ ਅਧਿਕਾਰਕ ਸ਼ੁਰੂਆਤ ਦੀ ਘੋਸ਼ਣਾ ਕੀਤੀ। ਇਹ ਬ੍ਰਾਂਡ ਫੋਰਟੀਫਾਈਡ ਚੌਲ, ਫੋਰਟੀਫਾਈਡ ਬਾਸਮਤੀ ਚੌਲ, ਅਤੇ ਫੋਰਟੀਫਾਈਡ ਗੇਂਹੂਂ ਆਟਾ ਦੀ ਇੱਕ ਰੇਂਜ ਪੇਸ਼ ਕਰਦਾ ਹੈ। ਇਹ ਸ਼ੁਰੂਆਤ ਚੰਡੀਗੜ੍ਹ ਦੇ ਤਾਜ ਹੋਟਲ ਵਿੱਚ ਇਕ ਉੱਚ ਪੱਧਰੀ ਉਦਯੋਗਿਕ ਸਮਾਗਮ ਦੌਰਾਨ ਹੋਈ, ਜਿਸਦਾ ਸਿਰਲੇਖ ਸੀ “ਬਜ਼ਾਰ ਦੀ ਸੰਭਾਵਨਾ ਨੂੰ ਖੋਲ੍ਹਣਾ: ਪੰਜਾਬ ਵਿੱਚ ਫੋਰਟੀਫਾਈਡ ਚੌਲ ਨੂੰ ਅੱਗੇ ਵਧਾਉਣਾ।”
ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ਼੍ਰੀ ਤਰੁਣਪ੍ਰੀਤ ਸਿੰਘ ਸੋਢ, ਮਾਨਯੋਗ ਮੰਤਰੀ , ਉਦਯੋਗ ਅਤੇ ਵਪਾਰ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਟੂਰਿਜ਼ਮ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਉਤਸ਼ਾਹਨ, ਹੋਸਪਿਟੈਲਟੀ ਅਤੇ ਮਜ਼ਦੂਰੀ ਵਿਭਾਗ, ਪੰਜਾਬ ਸਰਕਾਰ — ਨੇ ਮੁੱਖ ਭਾਸ਼ਣ ਦਿੱਤਾ। ਆਪਣੀ ਗੱਲ ਵਿਚ ਮੰਤਰੀ ਨੇ ਭੋਜਨ ਫੋਰਟੀਫਿਕੇਸ਼ਨ ਨੂੰ ਕੌਮੀ ਤਰਜੀਹ ਬਣਾਉਣ ਵੱਲ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।
ਸ਼੍ਰੀ ਤਰੁਣਪ੍ਰੀਤ ਸਿੰਘ ਸੋਢ ਨੇ ਕਿਹਾ ” ਚੌਲ ਫੋਰਟੀਫਿਕੇਸ਼ਨ ਭਾਰਤ ਦੇ ਛੁਪੇ ਭੁੱਖ ਮੋਹਿੰਮ ਖ਼ਿਲਾਫ਼ ਲੜਾਈ ਦਾ ਇੱਕ ਅਹੰਮ ਹਿੱਸਾ ਹੈ। ਜਿਵੇ- ਜਿਵੇਂ ਅਸੀਂ ਸਰਕਾਰੀ ਯੋਜਨਾਵਾਂ ਰਾਹੀਂ ਫੋਰਟੀਫਾਈਡ ਚੌਲ ਦੀ ਵੰਡ ਨੂੰ ਵਧਾ ਰਹੇ ਹਾਂ, ਅਜਿਹਾ ਪਹਿਲਕਦਮੀਆਂ ਲੋੜੀਂਦੀਆਂ ਹਨ ਤਾਂ ਜੋ ਇਹ ਲਾਭ ਰੀਟੇਲ ਕਸਟਮਰਾਂ ਤੱਕ ਵੀ ਪਹੁੰਚ ਸਕਣ। ਮੈਂ ਜਿੰਦਲ ਰਾਈਸ ਮਿਲਜ਼ ਵੱਲੋਂ ਜਨ ਸਿਹਤ ਵੱਲ ਉਮੀਦਾਂ ਭਰਿਆ ਇਹ ਕਦਮ ਚੁੱਕਣ ਲਈ ਉਹਨਾਂ ਦੀ ਸਰਾਹਣਾ ਕਰਦਾ ਹਾਂ,”।
ਨੌਰਿਫਾਈਮ ਭਾਰਤ ਵਿੱਚ ਵਧ ਰਹੀ ਪੋਸ਼ਣ-ਭਰਪੂਰ ਅਤੇ ਸਸਤੇ ਮੁੱਢਲੇ ਖਾਦ ਪਦਾਰਥਾਂ ਦੀ ਲੋੜ ਦੇ ਜਵਾਬ ਵਜੋਂ ਪੇਸ਼ ਕੀਤਾ ਗਿਆ ਹੈ, ਜਿਸ ਦਾ ਮਕਸਦ ਵਿਅਪਕ ਮਾਈਕ੍ਰੋਨਿਊਟ੍ਰੀਐਂਟ ਘਾਟਾਂ ਨੂੰ ਦੂਰ ਕਰਨਾਹੈ। ਇਹ ਬ੍ਰਾਂਡ ਮਿਲਿੰਗ ਦੇ ਦਹਾਕਿਆਂ ਦੇ ਤਜਰਬੇ ‘ਤੇ ਆਧਾਰਤ ਹੈ, ਜੋ ਹੁਣ ਰਾਸ਼ਟਰੀ ਪੋਸ਼ਣ ਲਕੜਾਂ ਨਾਲ ਮੇਲ ਖਾਂਦਾ ਹੈ।
“ਚੌਲ ਮਿਲਿੰਗ ਵਿਚ ਸਾਡੇ ਵਿਰਸੇ ਨੂੰ ਵਿਗਿਆਨਕ ਤਰੀਕੇ ਨਾਲ ਕੀਤੀ ਗਈ ਫੋਰਟੀਫਿਕੇਸ਼ਨ ਨਾਲ ਜੋੜ ਕੇ, ਨੌਰਿਫਾਈਮੀ ਇਕੋ ਪਲੇਟ ਵਿੱਚ ਗੁਣਵੱਤਾ,ਸਵਾਦ ਅਤੇ ਸਿਹਤ ਨੂੰ ਇਕੱਠਾ ਕਰਦਾ ਹੈ,” ਜਿੰਦਲ ਰਾਈਸ ਮਿਲਜ਼ ਦੇ ਕੋ-ਫਾਊਂਡਰ ਵਿਸ਼ਾਲ ਗੁਪਤਾ ਨੇ ਕਿਹਾ।
ਜਿੰਦਲ ਰਾਈਸ ਮਿਲਜ਼ ਦੇ ਕੋ-ਫਾਊਂਡਰ ਅੰਕਿਤ ਜਿੰਦਲ ਨੇ ਕਿਹਾ ਨੌਰਿਫਾਈਮੀ ਨਾਲ ਅਸੀਂ ਸਿਰਫ਼ ਇੱਕ ਨਵੀਂ ਪ੍ਰੋਡਕਟ ਲਾਈਨ ਨਹੀਂ, ਸਗੋਂ ਹਰ ਭਾਰਤੀ ਰਸੋਈ ਵਿੱਚ ਵਧੀਆ ਪੋਸ਼ਣ ਪਹੁੰਚਾਉਣ ਦਾ ਇੱਕ ਮਿਸ਼ਨ ਸ਼ੁਰੂ ਕਰ ਰਹੇ ਹਾਂ”।
ਨੌਰਿਫਾਈਮੀ ਦੀ ਰੇਂਜ ਨੂੰ ਵਿਗਿਆਨਕ ਤਰੀਕੇ ਨਾਲ ਚੁਣੇ ਗਏ ਅਤਿ-ਮਹੱਤਵਪੂਰਨ ਮਾਈਕ੍ਰੋਨਿਊਟ੍ਰੀਐਂਟਸ ਨਾਲ ਸੰਮ੍ਰਿੱਧ ਕੀਤਾ ਗਿਆ ਹੈ, ਜਿਸ ਦਾ ਮਕਸਦ ਭਾਰਤ ਵਿੱਚ ਵਿਆਪਕ ਪੋਸ਼ਣ ਦੀ ਘਾਟ ਨੂੰ ਦੂਰ ਕਰਨਾ ਹੈ। ਹਰ ਉਤਪਾਦ ਵਿੱਚ ਆਇਰਨ ਮਿਲਾਇਆ ਗਿਆ ਹੈ ਜੋ ਅਨੀਮੀਆ ਨੂੰ ਘਟਾਉਣ ਅਤੇ ਦਿਮਾਗੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ, ਫੋਲਿਕ ਐਸਿਡ ਜੋ ਕੋਸ਼ਿਕਾਵਾਂ ਦੀ ਵਾਧੂ, ਗਰਭਵਤੀ ਮਹਿਲਾਵਾਂ ਦੀ ਸਿਹਤ ਅਤੇ ਭਰਪੂਰ ਵਿਕਾਸ ਲਈ ਲਾਜ਼ਮੀ ਹੈ, ਅਤੇ ਵਿਟਾਮਿਨ ਬੀ 12 ਜੋ ਤੰਦੁਰੁਸਤ ਨਰਵ ਫੰਕਸ਼ਨ ਅਤੇ ਲਾਲ ਰਕਤ ਕੋਸ਼ਿਕਾਵਾਂ ਦੀ ਬਣਤਰ ਲਈ ਅਹੰਮ ਹੈ।
ਇਸਦੇ ਨਾਲ -ਨਾਲ, ਜ਼ਿੰਕ ਰੋਗ-ਪ੍ਰਤੀਰੋਧਕ ਤਾਕਤ ਨੂੰ ਮਜ਼ਬੂਤ ਕਰਦਾ ਹੈ ਅਤੇ ਚੋਟਾਂ ਜਾਂ ਬਿਮਾਰੀਆਂ ਤੋਂ ਸਰੀਰ ਦੀ ਉੱਘਣ ਸਮਰਥਾ ਨੂੰ ਵਧਾਉਂਦਾ ਹੈ, ਜਦਕਿ ਵਿਟਾਮਿਨ ਏ ਅੱਖਾਂ ਦੀ ਦ੍ਰਿਸ਼ਟੀ ਤੇ ਪੂਰੇ ਸਰੀਰ ਦੀ ਰੋਗ-ਰੋਧਕ ਸਕਤੀ ਲਈ ਲਾਭਕਾਰੀ ਹੈ। ਇਹ ਸਾਰੇ ਪੋਸ਼ਕ ਤੱਤ ਮਿਲ ਕੇ ਹਰ ਉਮਰ ਦੇ ਲੋਕਾਂ ਅਤੇ ਪਰਿਵਾਰਾਂ ਲਈ ਬਿਹਤਰ ਸਿਹਤ ਨਤੀਜੇ ਯਕੀਨੀ ਬਣਾਉਂਦੇ ਹਨ।
“ਕੁਪੋਸ਼ਣ 6 ਸਾਲ ਤੋਂ ਘੱਟ ਉਮਰ ਦੇ 37% ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਬੱਚੇ, ਖ਼ਾਸ ਕਰਕੇ ਲੜਕੀਆਂ, ਕਿਸ਼ੋਰ ਅਵਸਥਾ ਵਿੱਚ ਪ੍ਰੋਟੀਨ ਅਤੇ ਮਾਈਕ੍ਰੋਨਿਊਟ੍ਰੀਐਂਟ ਦੀ ਘਾਟ ਨਾਲ ਪਹੁੰਚਦੀਆਂ ਹਨ, ਜੋ ਉਤਪਾਦਨਯੋਗ ਉਮਰ ਵਿੱਚ ਅਨੀਮੀਆ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾਉਂਦਾ ਹੈ। (ਐਨਐਫਐੱਚਐੱਸ-6ਅਨੁਸਾਰ) ਅਨੀਮੀਆ ਉਤਪਾਦਨਯੋਗ ਉਮਰ ਦੀਆਂ 57% ਮਹਿਲਾਵਾਂ ਨੂੰ ਪ੍ਰਭਾਵਿਤ ਕਰਦਾ ਹੈ, ਜਦਕਿ 52% ਗਰਭਵਤੀ ਮਹਿਲਾਵਾਂ ਗਰਭਕਾਲ ਦੌਰਾਨ ਅਨੀਮੀਆ ਦੀ ਪੀੜਤ ਹੁੰਦੀਆਂ ਹਨ । ਕੁਪੋਸ਼ਣ ਅਤੇ ਖ਼ਾਸ ਕਰਕੇ ਆਇਰਨ, ਫੋਲਿਕ ਐਸਿਡ ਅਤੇ ਵਿਟਾਮਿਨ B12 ਦੀ ਘਾਟ ਉਤਪਾਦਨਯੋਗ ਉਮਰ ਦੀਆਂ ਮਹਿਲਾਵਾਂ ਵਿੱਚ ਗੰਭੀਰ ਚਿੰਤਾ ਦਾ ਵਿਸ਼ਾ ਹਨ। ਇਹ ਤੱਤ ਗਰਭਕਾਲ ਦੌਰਾਨ ਅਨੀਮੀਆ ਦੇ ਵਧਦੇ ਮਾਮਲਿਆਂ ਵਿੱਚ ਅਹੰਮ ਭੂਮਿਕਾ ਨਿਭਾਉਂਦੇ ਹਨ,” – ਡਾ. ਨੀਨਾ ਮਲਹੋਤਰਾ, ਪ੍ਰੋਫੈਸਰ ਅਤੇ ਮੁਖੀ, ਓਬਸਟੈਟ੍ਰਿਕਸ ਅਤੇ ਗਾਈਨੀਕੋਲੋਜੀ ਵਿਭਾਗ, ਐਮਸ, ਨਵੀਂ ਦਿੱਲੀ।
ਅਨੀਮੀਆ ਰੋਕਥਾਮ ਲਈ ਚੱਲ ਰਹੇ ਰਾਸ਼ਟਰੀ ਕਾਰਜਕ੍ਰਮਾਂ ਦੇ ਬਾਵਜੂਦ, ਅਨੀਮੀਆ ਦੇ ਮਾਮਲਿਆਂ ਵਿੱਚ ਕੋਈ ਘਟਾਅ ਨਹੀਂ ਆਇਆ ਹੈ। ਇਸ ਲਈ ਸਿਰਫ਼ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਰਾਹੀਂ ਪੂਰਕਤਾ ਦੇ ਥਾਵਾਂ ਅੱਗੇ ਜਾਣ ਦੀ ਸਖਤ ਲੋੜ ਹੈ। ਮਾਈਕ੍ਰੋਨਿਊਟ੍ਰੀਐਂਟਸ ਨਾਲ ਮੁੱਢਲੀਆਂ ਖੁਰਾਕਾਂ ਦੀ ਫੋਰਟੀਫਿਕੇਸ਼ਨ ਇੱਕ ਅਜਿਹਾ ਵਿਕਲਪ ਹੈ, ਜਿਸ ਦੇ ਲਾਭ ਵੱਡੇ ਪੱਧਰ ‘ਤੇ ਅਨੀਮੀਆ ਘਟਾਉਣ ਵਿੱਚ ਸਾਬਤ ਹੋਏ ਹਨ। ਜੇ ਅਸੀਂ ਗੇਹੂੰ ਦਾ ਆਟਾ, ਚੌਲ ਜਾਂ ਖਾਣ ਯੋਗ ਤੇਲ ਵਰਗੀਆਂ ਮੁੱਖ ਖੁਰਾਕਾਂ ਨੂੰ ਜ਼ਰੂਰੀ ਮਾਈਕ੍ਰੋਨਿਊਟ੍ਰੀਐਂਟਸ ਨਾਲ ਫੋਰਟੀਫਾਈ ਕਰੀਏ, ਤਾਂ ਇਹ ਭਾਰਤ ਦੀਆਂ ਮਹਿਲਾਵਾਂ ਦੀ ਪੋਸ਼ਣ ਸਥਿਤੀ ਅਤੇ ਕੁੱਲ ਭਲਾਈ ਵਿੱਚ ਨਿਸ਼ਚਤ ਸੁਧਾਰ ਲਿਆ ਸਕਦਾ ਹੈ। ਮੈਂ ਅਨੀਮੀਆ ਦੇ ਖ਼ਤਰੇ ਨੂੰ ਘਟਾਉਣ ਅਤੇ ਸਿਹਤਮੰਦ ਗਰਭਾਵਸਥਾ ਨੂੰ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਦੀ ਖੁਰਾਕ ਵਿੱਚ ਫੋਰਟੀਫਾਈਡ ਖੁਰਾਕ ਪਦਾਰਥਾਂ ਦੀ ਸ਼ਾਮਿਲੀਅਤ ਦੀ ਪੂਰੀ ਤਰ੍ਹਾਂ ਸਿਫਾਰਸ਼ ਕਰਦੀ ਹਾਂ,”– ਡਾ. ਨੀਨਾ ਮਲਹੋਤਰਾ, ਪ੍ਰੋਫੈਸਰ ਅਤੇ ਮੁਖੀ, ਓਬਸਟੈਟ੍ਰਿਕਸ ਅਤੇ ਗਾਈਨੀਕੋਲੋਜੀ ਵਿਭਾਗ, ਏਮਸ, ਨਵੀਂ ਦਿੱਲੀ।
ਇਸ ਸਮਾਰੋਹ ਦੌਰਾਨ ਨੌਰਿਫਾਈਮੀ ਅਤੇ ਗਲੋਬਲ ਗੈਰ-ਲਾਭਕਾਰੀ ਸੰਸਥਾ ਟੈਕਨੋਸਰਵ ਵਿਚਕਾਰ ਮਜ਼ਬੂਤ ਸਹਿਯੋਗ ਨੂੰ ਵੀ ਪ੍ਰਗਟ ਕੀਤਾ ਗਿਆ। ਟੈਕਨੋਸਰਵ ਦੁਆਰਾ ਚਲਾਇਆ ਜਾ ਰਿਹਾ ਮਿਲਰਜ਼ ਫਾਰ ਨਿਊਟ੍ਰੀਸ਼ਨ – ਏਸ਼ੀਆ ਕਾਰਜਕ੍ਰਮ ਦੱਖਣੀ ਏਸ਼ੀਆ ਦੇ ਚੌਲ ਮਿਲਾਂ ਨੂੰ ਫੋਰਟੀਫਿਕੇਸ਼ਨ ਦੀਆਂ ਸਭ ਤੋਂ ਵਧੀਆ ਪਧਤੀਆਂ ਅਪਣਾਉਣ ਵਿੱਚ ਮਦਦ ਕਰਦਾ ਹੈ, ਤਾਂ ਜੋ ਲੋਕ-ਸਿਹਤ ਦੇ ਨਤੀਜੇ ਸੁਧਾਰੇ ਜਾ ਸਕਣ।
ਕਾਰਜਕ੍ਰਮ ਦੀ ਸ਼ੁਰੂਆਤ ਕਰਦੇ ਹੋਏ, ਸ਼੍ਰੀ ਅਭਿਸ਼ੇਕ ਸ਼ੁਕਲਾ, ਕੰਟਰੀ ਪ੍ਰੋਗ੍ਰਾਮ ਮੈਨੇਜਰ, ਮਿਲਰਜ਼ ਫਾਰ ਨਿਊਟ੍ਰੀਸ਼ਨ – ਭਾਰਤ, ਨੇ ਦੇਸ਼ ਦੇ ਪੋਸ਼ਣ ਸੰਬੰਧੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਨਿੱਜੀ ਖੇਤਰ ਦੀ ਨਵੀਂ ਸੋਚ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਅਭਿਸ਼ੇਕ ਸ਼ੁਕਲਾ ਨੇ ਕਿਹਾ “ਮਿਲਰ ਭਾਰਤ ਦੇ ਖਾਦ ਪ੍ਰਣਾਲੀ ਦੇ ਕੇਂਦਰ ਵਿੱਚ ਹਨ। ਜਦੋਂ ਉਹ ਫੋਰਟੀਫਾਈ ਕਰਨ ਵੱਲ ਕਦਮ ਚੁੱਕਦੇ ਹਨ, ਤਾਂ ਉਹ ਸਿਰਫ਼ ਵਪਾਰ ਨਹੀਂ, ਸਗੋਂ ਜ਼ਿੰਦਗੀਆਂ ਨੂੰ ਬਦਲਦੇ ਹਨ। ਅਸੀਂ ਜਿੰਦਲ ਰਾਈਸ ਮਿਲਜ਼ ਵਰਗੇ ਮਿਲਰਜ਼ ਦਾ ਸਮਰਥਨ ਕਰਕੇ ਗਰਵ ਮਹਿਸੂਸ ਕਰਦੇ ਹਾਂ ਜੋ ਫੋਰਟੀਫਾਈ ਕੀਤੀਆਂ ਮੁੱਢਲੀਆਂ ਖੁਰਾਕਾਂ ਦੀ ਪਹੁੰਚ ਵਧਾ ਰਹੇ ਹਨ, ਨੌਰਿਫਾਈਮੀ ਦੀ ਰੇਂਜ ਮੁੱਖ ਰੀਟੇਲ ਅਤੇ ਵੰਡ ਚੈਨਲਾਂ ਰਾਹੀਂ ਉਪਲਬਧ ਕਰਵਾਈ ਜਾਵੇਗੀ, ਜਿਸਨੂੰ ਆਉਣ ਵਾਲੇ ਤਿਮਾਹੀਆਂ ਵਿੱਚ ਉੱਤਰੀ ਅਤੇ ਪੂਰਬੀ ਭਾਰਤ ਵਿੱਚ ਵਧਾਉਣ ਦੀ ਯੋਜਨਾ ਹੈ।
ਇਵੈਂਟ ਦੌਰਾਨ ਇੱਕ ਲਾਂਚ ਵੀਡੀਓ ਪ੍ਰਦਰਸ਼ਿਤ ਕੀਤੀ ਗਈ, ਜਿਸ ਵਿੱਚ ਨੌਰਿਫਾਈਮੀ ਦੀ ਦੂਰਦਰਸ਼ਤਾ ਅਤੇ ਉਤਪਾਦ ਪੋਰਟਫੋਲੀਓ ਨੂੰ ਦਰਸਾਇਆ ਗਿਆ। ਇਸ ਤੋਂ ਬਾਅਦ ਉਤਪਾਦ ਡਿਸਪਲੇ ਸੈਸ਼ਨ ਰੱਖਿਆ ਗਿਆ, ਜਿੱਥੇ ਮਹਿਮਾਨਾਂ ਨੇ ਨੌਰਿਫਾਈਮੀ ਦੀ ਪੂਰੀ ਰੇਂਜ ਦੇ ਰੂਪ, ਅਹਿਸਾਸ ਅਤੇ ਪੈਕਿੰਗ ਦਾ ਤਜ਼ਰਬਾ ਲਿਆ।
ਵ੍ਹਾਈਟ ਸਪੂਨ ਫ਼ੋਰਟੀਫਾਈਡ ਬਾਸਮਤੀ ਚਾਵਲ, ਜੋ ਕਿ ਆਨੰਦ ਐਗਰੋ ਇੰਡਸਟਰੀਜ਼ ਵੱਲੋਂ ਵਿਕਸਤ ਕੀਤਾ ਗਿਆ ਹੈ, ਅੱਜ ਨੌਰਿਫਾਈਮੀ ਦੇ ਨਾਲ ਲਾਂਚ ਕੀਤਾ ਗਿਆ। ਆਇਰਨ, ਜ਼ਿੰਕ, ਫੋਲਿਕ ਐਸਿਡ, ਵਿਟਾਮਿਨ ਬੀ 3 ਅਤੇ ਬੀ 12 ਨਾਲ ਪੋਸ਼ਿਤ, ਵ੍ਹਾਈਟ ਸਪੂਨ ਦਾ ਉਦੇਸ਼ ਭਾਈਚਾਰਿਆਂ ਵਿੱਚ ਬਿਹਤਰ ਪੋਸ਼ਣ ਪਰਿਨਾਮਾਂ ਨੂੰ ਉਤਸ਼ਾਹਿਤ ਕਰਨਾ ਹੈ। ਉਪਭੋਗਤਾ ਬਾਜ਼ਾਰਾਂ ਅਤੇ ਕਲਿਆਣ ਵੰਡ — ਦੋਹਾਂ ਉੱਤੇ ਧਿਆਨ ਕੇਂਦਰਿਤ ਇਹ ਕੋਸ਼ਿਸ਼ ਰੋਜ਼ਾਨਾ ਦੀ ਖੁਰਾਕ ਰਾਹੀਂ ਲੁਕਵੀਂ ਭੁੱਖ ਨਾਲ ਲੜਨ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।
ਕਾਰਜਕ੍ਰਮ ਦਾ ਸਮਾਪਨ ਸ਼੍ਰੀ ਸ਼ੁਭਮ ਮਿਸ਼ਰਾ, ਫੂਡ ਫੋਰਟੀਫਿਕੇਸ਼ਨ ਸਪੈਸ਼ਲਿਸਟ ਮੈਨੇਜਰ ਫਾਰ ਨਿਊਟ੍ਰੀਸ਼ਨ ਭਾਰਤ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਹੋਇਆ। ਉਨ੍ਹਾਂ ਨੇ ਸਾਂਝੀ ਕਾਰਵਾਈ ਦੀ ਮਹੱਤਤਾ ਨੂੰ ਫਿਰ ਤੋਂ ਉਜਾਗਰ ਕੀਤਾ।
ਸ਼ੁਭਮ ਮਿਸ਼ਰਾ ਨੇ ਕਿਹਾ “ਭਾਰਤ ਵਿੱਚ ਕੂਪੋਸ਼ਣ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਕੰਮ ਕਰਨ ਦੇ ਨਾਲ-ਨਾਲ ਨਵੀਂ ਸੋਚ ਦੀ ਵੀ ਲੋੜ ਹੈ। ਜਦੋਂ ਜਿੰਮੇਵਾਰ ਉਦਯੋਗਪਤੀ ਅਤੇ ਸਹਿਯੋਗੀ ਸੰਸਥਾਵਾਂ ਇਕੱਠੇ ਆਉਂਦੀਆਂ ਹਨ, ਤਦੋਂ ਹੀ ਅਸਲ ਬਦਲਾਅ ਆਉਂਦਾ ਹੈ,”।
ਇਸ ਸਮਾਰੋਹ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਦੇ ਪ੍ਰਮੁੱਖ ਮਿਲਰਜ਼ ਨੇ ਹਿੱਸਾ ਲਿਆ, ਨਾਲ ਹੀ ਖਾਦ ਪ੍ਰੋਸੈਸਿੰਗ ਉਦਯੋਗ ਦੇ ਮੈਂਬਰਾਂ, ਪੋਸ਼ਣ ਸਮਰਥਕਾਂ ਅਤੇ ਵਿਕਾਸ ਖੇਤਰ ਦੇ ਪ੍ਰੋਫੈਸ਼ਨਲ ਵੀ ਮੌਜੂਦ ਸਨ। ਨੌਰਿਫਾਈਮੀ ਨਾਲ, ਜਿੰਦਲ ਰਾਈਸ ਮਿਲਜ਼ ਆਪਣਾ ਸਥਾਨ ਇੱਕ ਭਰੋਸੇਮੰਦ ਘਰੇਲੂ ਬ੍ਰਾਂਡ ਵਜੋਂ ਬਣਾਉਣ ਦਾ ਲਕਸ਼ ਰੱਖਦਾ ਹੈ ਜੋ ਫੋਰਟੀਫਾਈਡ ਮੁੱਢਲੀਆਂ ਖੁਰਾਕਾਂ ਮੁਹੱਈਆ ਕਰਦਾ ਹੈ ਅਤੇ ਭਾਰਤ ਨੂੰ ਕੂਪੋਸ਼ਣ ਮੁਕਤ ਬਣਾਉਣ ਦੇ ਰਾਸ਼ਟਰੀ ਟੀਚੇ ਵਿੱਚ ਯੋਗਦਾਨ ਪਾਉਂਦਾ ਹੈ।

Continue Reading
Click to comment

Leave a Reply

Your email address will not be published. Required fields are marked *

News

ਆਪਣੀ ਫ਼ਿਲਮ ਥਾਪੀ ਨੂੰ ਹੋਲਡ ਕਰ ਰਹੇ ਹਾਂ, ਕੱਲ੍ਹ ਤੋਂ ਕਿਸੇ ਵੀ ਸਿਨੇਮਾਘਰ ਚ ਨਹੀਂ ਚੱਲੇਗੀ ਫ਼ਿਲਮ – ਨੀਰੂ ਬਾਜਵਾ

Published

on

ਚੰਡੀਗੜ੍ਹ, 18 ਅਕਤੂਬਰ – ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ, ਅਸੀਂ ਅੱਜ ਜੋ ਵੀ ਹਾਂ ਪੰਜਾਬ ‘ਤੇ ਪੰਜਾਬੀਅਤ ਕਰ ਕੇ ਹਾਂ। ਥਾਪੀ” ਫ਼ਿਲਮ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਪੰਜਾਬ ਦੇ ਮੈਦਾਨਾਂ ਵਿਚ ਫਿਰ ਰੌਣਕ ਲੱਗੇ।ਸਿਨੇਮਾ ਲੋਕਾਂ ਲਈ ਹੁੰਦਾ ਲੋਕਾਂ ਤੋਂ ਵੱਡਾ ਕਦੇ ਵੀ ਨਹੀਂ ਅੱਜ ਜੋ ਵੀ ਪੰਜਾਬ ਦੇ ਹਾਲਾਤ ਨੇ, ਉਨ੍ਹਾਂ ਨੂੰ ਦੇਖਦੇ ਹੋਏ ਮੈਂ ਤੇ ਮੇਰੀ ਟੀਮ ਨੇ ਇਹ ਫ਼ੈਸਲਾ ਲਿਆ ਕਿ ਸਾਡੇ ਲਈ ਪੰਜਾਬ ਤੋਂ ਉੱਪਰ ਕੁਝ ਵੀ ਨਹੀਂ ਹੈ ਤੇ ਅਸੀਂ ਆਪਣੀ ਫ਼ਿਲਮ ਥਾਪੀ ਨੂੰ ਹੋਲਡ ਕਰ ਰਹੇ ਹਾਂ। ਕੱਲ੍ਹ ਤੋਂ ਫ਼ਿਲਮ ਕਿਸੇ ਵੀ ਸਿਨੇਮੇਘਰਾਂ ਦੇ ਵਿਚ ਨਹੀਂ ਹੋਵੇਗੀ, ਸੋ ਜਦ ਤੱਕ ਪੰਜਾਬ ਦੇ ਹਾਲਾਤ ਠੀਕ ਨਹੀਂ ਹੋ ਜਾਂਦੇ ਅਸੀਂ ਹਰ ਪੱਖ ਤੋਂ ਪੰਜਾਬ ਦੇ ਨਾਲ ਹਾਂ, ਪੰਜਾਬ ਦੇ ਨਾਲ ਸੀ ਤੇ ਪੰਜਾਬ ਦੇ ਨਾਲ ਰਹਾਂਗੇ।

Continue Reading

News

ਚੰਡੀਗੜ੍ਹ ਵਿੱਚ ਲਾਂਚ ਹੋਇਆ ਟਾਈਗਰ ਟੀਵੀ, ਪੰਜਾਬੀ ਅਤੇ ਹਿੰਦੀ ਮਨੋਰੰਜਨ ਨੂੰ ਮਿਲੇਗਾ ਨਵਾਂ ਪ੍ਰੀਮੀਅਮ ਪਲੇਟਫਾਰਮ

Published

on

ਲਾਇਨਜ਼ਗੇਟ ਪਲੇ ਦੇ ਸੰਸਥਾਪਕ ਰੋਹਿਤ ਜੈਨ ਨੇ ਕੀਤਾ ਲਾਂਚ, ਅਗਲੇ ਤਿੰਨ ਸਾਲਾਂ ਵਿੱਚ 500 ਕਰੋੜ ਰੁਪਏ ਤੋਂ ਵੱਧ ਦੇ ਕੰਟੈਂਟ ਆਈਪੀ ਤਿਆਰ ਕਰਨ ਦੀ ਯੋਜਨਾ

ਚੰਡੀਗੜ੍ਹ, 14 ਅਕਤੂਬਰ 2026: ਲਾਇਨਜ਼ਗੇਟ ਪਲੇ ਦੇ ਸੰਸਥਾਪਕ ਰੋਹਿਤ ਜੈਨ ਨੇ ਚੰਡੀਗੜ੍ਹ ਵਿੱਚ ਟਾਈਗਰ ਟੀਵੀ ਲਾਂਚ ਕੀਤਾ। ਇਹ ਪੰਜਾਬੀ ਅਤੇ ਹਿੰਦੀ ਮਨੋਰੰਜਨ ਲਈ ਇੱਕ ਪ੍ਰੀਮੀਅਮ ਪਲੇਟਫਾਰਮ ਹੈ, ਜੋ 15 ਅਕਤੂਬਰ 2026 ਤੋਂ ਭਾਰਤ ਸਮੇਤ ਦੁਨੀਆ ਦੇ 12 ਦੇਸ਼ਾਂ ਵਿੱਚ ਉਪਲਬਧ ਹੋਵੇਗਾ। ਲਾਂਚ ਸਮਾਗਮ ਵਿੱਚ ਗਿੱਪੀ ਗਰੇਵਾਲ, ਅੰਗਦ ਬੇਦੀ, ਪ੍ਰਿੰਸ ਕੰਵਲਜੀਤ ਸਿੰਘ ਸਮੇਤ ਮਨੋਰੰਜਨ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਰਹੀਆਂ।

ਟਾਈਗਰ ਟੀਵੀ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਅਤੇ ਹਿੰਦੀ ਭਾਸ਼ੀ ਦਰਸ਼ਕਾਂ ਨੂੰ ਉਨ੍ਹਾਂ ਦੀ ਭਾਸ਼ਾ, ਸੱਭਿਆਚਾਰ ਅਤੇ ਪਸੰਦ ਨਾਲ ਜੁੜਿਆ ਖ਼ਾਸ ਮਨੋਰੰਜਨ ਪ੍ਰਦਾਨ ਕਰਨਾ ਹੈ। ਕੰਪਨੀ ਦੀ ਯੋਜਨਾ ਅਗਲੇ ਤਿੰਨ ਸਾਲਾਂ ਵਿੱਚ 500 ਕਰੋੜ ਰੁਪਏ ਤੋਂ ਵੱਧ ਦਾ ਕੰਟੈਂਟ ਆਈਪੀ ਪੋਰਟਫੋਲੀਓ ਤਿਆਰ ਕਰਨ ਅਤੇ ਪਹਿਲੇ ਸਾਲ ਵਿੱਚ 50 ਤੋਂ ਵੱਧ ਟਾਈਟਲਜ਼ ਦੇ ਪ੍ਰੀਮੀਅਰ ਕਰਨ ਦੀ ਹੈ।

ਰੋਹਿਤ ਜੈਨ, ਸੰਸਥਾਪਕ ਅਤੇ ਸੀਈਓ, ਲਾਇਨਜ਼ਗੇਟ ਪਲੇ ਨੇ ਕਿਹਾ, “ਜਦੋਂ ਅਸੀਂ ਲਾਇਨਜ਼ਗੇਟ ਪਲੇ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਭਾਰਤ ਵਿੱਚ ਹਾਲੀਵੁੱਡ ਮਨੋਰੰਜਨ ਲਈ ਕੋਈ ਸਮਰਪਿਤ ਪਲੇਟਫਾਰਮ ਨਹੀਂ ਸੀ। ਅਸੀਂ ਇਸ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਟਾਈਗਰ ਟੀਵੀ ਰਾਹੀਂ ਅਸੀਂ ਇਸੇ ਰਣਨੀਤੀ ਨੂੰ ਖੇਤਰੀ ਮਨੋਰੰਜਨ ਲਈ ਅਪਣਾ ਰਹੇ ਹਾਂ। ਹਰ ਭਾਸ਼ਾ ਮਹੱਤਵਪੂਰਨ ਹੈ ਅਤੇ ਉਸ ਭਾਸ਼ਾ ਦੇ ਦਰਸ਼ਕਾਂ ਨੂੰ ਆਪਣਾ ਸਮਰਪਿਤ ਪਲੇਟਫਾਰਮ ਮਿਲਣਾ ਚਾਹੀਦਾ ਹੈ, ਨਾ ਕਿ ਸਿਰਫ਼ ਭਾਸ਼ਾ ਦਾ ਇੱਕ ਸੈਕਸ਼ਨ ਜਾਂ ਡੱਬ ਕੀਤੀਆਂ ਫ਼ਿਲਮਾਂ ਦੀ ਸੂਚੀ। ਪੰਜਾਬੀ ਕੰਟੈਂਟ ਨਾਲ ਸਾਡੀ ਸ਼ੁਰੂਆਤ ਹੋ ਰਹੀ ਹੈ ਅਤੇ ਭਵਿੱਖ ਵਿੱਚ ਇਸ ਮਾਡਲ ਨੂੰ ਭਾਰਤ ਦੀਆਂ ਹੋਰ ਭਾਸ਼ਾਵਾਂ ਤੱਕ ਵੀ ਲਿਜਾਣ ਦੀ ਯੋਜਨਾ ਹੈ। ਸਟ੍ਰੀਮਿੰਗ ਨੇ ਭਾਸ਼ਾਵਾਂ ਦੀਆਂ ਹੱਦਾਂ ਘਟਾ ਦਿੱਤੀਆਂ ਹਨ, ਇਸ ਲਈ ਬਿਹਤਰੀਨ ਖੇਤਰੀ ਕਹਾਣੀਆਂ ਨੂੰ ਸਿਰਫ਼ ਖੇਤਰ ਤੱਕ ਸੀਮਤ ਰੱਖਣ ਦੀ ਕੋਈ ਲੋੜ ਨਹੀਂ ਹੈ।”

ਪੰਜਾਬੀ ਕੰਟੈਂਟ ਵਿੱਚ ਦਿਲਜੀਤ ਦੋਸਾਂਝ, ਐਮੀ ਵਿਰਕ, ਗਿੱਪੀ ਗਰੇਵਾਲ, ਨੀਰੂ ਬਾਜਵਾ ਅਤੇ ਸੋਨਮ ਬਾਜਵਾ ਵਰਗੇ ਪ੍ਰਸਿੱਧ ਕਲਾਕਾਰਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ। ਹਿੰਦੀ ਕੰਟੈਂਟ ਵਿੱਚ ‘ਦ ਤਾਜ ਸਟੋਰੀ’ ਅਤੇ ‘ਆਖ਼ਰੀ ਸਵਾਲ’ ਵਰਗੇ ਟਾਈਟਲ ਸ਼ਾਮਲ ਹਨ। ਲਾਂਚ ਦੌਰਾਨ ਅੰਗਦ ਬੇਦੀ ਅਤੇ ਪੂਜਾ ਗੌਰ ਅਭਿਨੀਤ ਕ੍ਰਾਈਮ ਥ੍ਰਿਲਰ ‘ਦਾਨਵ’ ਦੀ ਪਹਿਲੀ ਝਲਕ ਵੀ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਆਉਣ ਵਾਲੇ ਏਆਈ ਪ੍ਰੋਜੈਕਟ ‘ਏਕਲਵਿਆ’ ਦਾ ਵੀ ਉਦਘਾਟਨ ਕੀਤਾ ਗਿਆ।

ਭਾਰਤ ਵਿੱਚ ਟਾਈਗਰ ਟੀਵੀ 349 ਰੁਪਏ ਪ੍ਰਤੀ ਤਿਮਾਹੀ ਅਤੇ 799 ਰੁਪਏ ਪ੍ਰਤੀ ਸਾਲ ਦੀ ਕੀਮਤ ‘ਤੇ ਉਪਲਬਧ ਹੋਵੇਗਾ।

Continue Reading

News

ਬਚਪਨ ਵਿੱਚ ਵੈਂਟੀਲੇਟਰ ’ਤੇ ਜ਼ਿੰਦਗੀ ਦੀ ਜੰਗ ਤੋਂ ਲੈ ਕੇ ਖੇਡਾਂ ਦੇ ਮੈਦਾਨ ਵਿੱਚ ਜਿੱਤ ਤੱਕ — ਤਨਵੀਰ ਸਿੰਘ ਦੀ ਹਿੰਮਤ, ਹੌਸਲੇ ਅਤੇ ਸੰਘਰਸ਼ ਦੀ ਪ੍ਰੇਰਨਾਦਾਇਕ ਕਹਾਣੀ

Published

on

ਹਰ ਮੈਦਾਨ ਫਤਿਹ

ਚੰਡੀਗੜ੍ਹ: ਕਦੇ ਬਚਪਨ ਵਿੱਚ ਜ਼ਿੰਦਗੀ ਲਈ ਸੰਘਰਸ਼ ਕਰਨ ਵਾਲਾ ਇੱਕ ਨੰਨ੍ਹਾ ਬੱਚਾ ਅੱਜ ਖੇਡਾਂ ਦੇ ਮੈਦਾਨ ਵਿੱਚ ਤਗਮੇ ਜਿੱਤ ਕੇ ਇੱਕ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ। ਤਨਵੀਰ ਸਿੰਘ ਦੀ ਕਹਾਣੀ ਹਿੰਮਤ, ਦ੍ਰਿੜ੍ਹ ਇਰਾਦੇ ਅਤੇ ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਦੀ ਇੱਕ ਪ੍ਰੇਰਨਾਦਾਇਕ ਗਾਥਾ ਹੈ।

ਚੰਡੀਗੜ੍ਹ ਦੇ ਸੈਕਟਰ 31 ਸਥਿਤ GRIID ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਅਤੇ ਖਿਡਾਰੀ ਤਨਵੀਰ ਸਿੰਘ ਨੂੰ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ‘ਹਰ ਮੈਦਾਨ ਫਤਿਹ’ ਦੌਰਾਨ ਸਨਮਾਨਿਤ ਕੀਤਾ ਗਿਆ। ਖੇਡਾਂ ਪ੍ਰਤੀ ਉਨ੍ਹਾਂ ਦੇ ਸਮਰਪਣ, ਸਖ਼ਤ ਮਿਹਨਤ, ਆਤਮਨਿਰਭਰਤਾ ਅਤੇ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਤਨਵੀਰ ਬੈਡਮਿੰਟਨ ਅਤੇ ਸਾਈਕਲਿੰਗ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ।

ਬਚਪਨ ਵਿੱਚ ਵੈਂਟੀਲੇਟਰ ’ਤੇ ਜ਼ਿੰਦਗੀ ਦੀ ਜੰਗ ਲੜਨ ਵਾਲੇ ਤਨਵੀਰ ਦਾ ਅੱਜ ਇੱਕ ਸਫਲ ਖਿਡਾਰੀ ਵਜੋਂ ਉੱਭਰਨਾ ਉਨ੍ਹਾਂ ਦੇ ਅਦੁੱਤੀ ਸਾਹਸ ਅਤੇ ਨਿਰੰਤਰ ਯਤਨਾਂ ਦਾ ਪ੍ਰਮਾਣ ਹੈ। ਉਨ੍ਹਾਂ ਨੇ ਆਪਣੀ ਦਿਵਿਆਂਗਤਾ ਨੂੰ ਕਦੇ ਵੀ ਆਪਣੀਆਂ ਸਮਰੱਥਾਵਾਂ ’ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਪੂਰੇ ਆਤਮਵਿਸ਼ਵਾਸ ਨਾਲ ਆਪਣੇ ਖੇਡਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਅੱਗੇ ਵਧ ਰਹੇ ਹਨ।

ਇਸ ਮਾਣਮੱਤੇ ਮੌਕੇ ’ਤੇ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਜਸਵੀਰ ਕੌਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਤਨਵੀਰ ਦੀ ਪਰਵਰਿਸ਼, ਸਿਖਲਾਈ ਅਤੇ ਖੇਡਾਂ ਦੇ ਸਫ਼ਰ ਵਿੱਚ ਉਨ੍ਹਾਂ ਦੀ ਮਾਤਾ ਦਾ ਯੋਗਦਾਨ ਬੇਹੱਦ ਅਹਿਮ ਰਿਹਾ ਹੈ। ਉਨ੍ਹਾਂ ਦੇ ਨਿਸ਼ਕਾਮ ਪਿਆਰ, ਤਿਆਗ, ਨਿਰੰਤਰ ਹੌਸਲਾ-ਅਫ਼ਜ਼ਾਈ ਅਤੇ ਅਟੁੱਟ ਵਿਸ਼ਵਾਸ ਨੇ ਤਨਵੀਰ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਹੈ। ਆਪਣੇ ਪੁੱਤਰ ਦੇ ਬਿਹਤਰ ਭਵਿੱਖ ਅਤੇ ਸਫਲਤਾ ਲਈ ਉਹ ਹਮੇਸ਼ਾ ਹਰ ਸੰਭਵ ਯਤਨ ਕਰਦੇ ਰਹੇ ਹਨ।

ਤਨਵੀਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਤਾ ਦੇ ਨਾਲ-ਨਾਲ ਆਪਣੀ ਕੋਚ ਸੁਸ਼੍ਰੀ ਸ਼ੀਤਲ ਨੇਗੀ ਨੂੰ ਵੀ ਦਿੱਤਾ।

Continue Reading

Trending

Copyright © 2017 Lishkara TV. Powered by Jagjeet Sekhon