ad ਸੀਜੀਸੀ ਝੰਜੇੜੀ, ਮੋਹਾਲੀ ਨੇ ਅੰਤਰਰਾਸ਼ਟਰੀ ਅਧਿਆਪਨ ਉੱਤਮਤਾ ਪ੍ਰੋਗਰਾਮ 2025 ਦੀ ਕੀਤੀ ਮੇਜ਼ਬਾਨੀ ਕੀਤੀ। - lishkaratv.com
Connect with us

News

ਸੀਜੀਸੀ ਝੰਜੇੜੀ, ਮੋਹਾਲੀ ਨੇ ਅੰਤਰਰਾਸ਼ਟਰੀ ਅਧਿਆਪਨ ਉੱਤਮਤਾ ਪ੍ਰੋਗਰਾਮ 2025 ਦੀ ਕੀਤੀ ਮੇਜ਼ਬਾਨੀ ਕੀਤੀ।

Published

on

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ, ਮੋਹਾਲੀ ਵੱਲੋਂ ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2025 ਦੀ ਸ਼ਾਨਦਾਰ ਮੇਜ਼ਬਾਨੀ ਕੀਤੀ ਗਈ। ਇਸ ਅਕਾਦਮਿਕ ਸੰਮੇਲਨ ਵਿੱਚ 10 ਤੋਂ ਜਿਆਦਾ ਦੇਸ਼ਾਂ ਦੇ 20 ਤੋਂ ਜਿਆਦਾ ਉੱਘੇ ਡੈਲੀਗੇਟਾਂ ਨੇ ਹਿੱਸਾ ਲਿਆ।
ਇਸ ਇਤਿਹਾਸਕ ਸਮਾਗਮ ਵਿੱਚ ਆਸਟ੍ਰੇਲੀਆ, ਕੈਨੇਡਾ, ਮਾਰੀਸ਼ਸ, ਯੂਏਈ, ਦੱਖਣੀ ਅਫਰੀਕਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਸ ਨਾਲ ਸੀਜੀਸੀ ਝੰਜੇੜੀ ਅੰਤਰਰਾਸ਼ਟਰੀ ਅਕਾਦਮਿਕ ਏਕਤਾ ਲਈ ਇੱਕ ਸ਼ਕਤੀ ਰੂਪ ਵਿੱਚ ਉਭਰਿਆ।

ਆਈਟੀਈਪੀ 2025 ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਮਾਣਯੋਗ ਮੁੱਖ ਮਹਿਮਾਨ, ਸ਼੍ਰੀ ਦੀਪਕ ਆਨੰਦ, ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰ, ਮਿਸੀਸਾਗਾ-ਮਾਲਟਨ, ਓਨਟਾਰੀਓ, ਕੈਨੇਡਾ ਵੱਲੋਂ ਕੀਤੀ ਗਈ। ਉਨ੍ਹਾਂ ਦੇ ਪ੍ਰਭਾਵਸ਼ਾਲੀ ਸੰਬੋਧਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਸਲੀ ਤਰੱਕੀ ਉੱਥੇ ਸ਼ੁਰੂ ਹੁੰਦੀ ਹੈ, ਜਿੱਥੇ ਵਿਚਾਰ ਅਤੇ ਲੀਡਰਸ਼ਿਪ ਦਾ ਸੁਮੇਲ ਹੁੰਦਾ ਹੈ।

ਇਸ ਮੌਕੇ ਵਰਕਸ਼ਾਪਾਂ, ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਆਲੋਚਨਾਤਮਕ ਵਿਚਾਰ-ਵਟਾਂਦਰੇ ਰਾਹੀਂ,ਆਈਟੀਈਪੀ 2025 ਨੇ ਸਿੱਖਿਆ ਸ਼ਾਸਤਰ ਨਵੀਨਤਾ, ਸੰਸਥਾਗਤ ਸ੍ਰੇਸ਼ਟਾ ਅਤੇ ਵਿਸ਼ਵ- ਪੱਧਰੀ ਨਾਗਰਿਕਾਂ ਦੇ ਪਾਲਣ-ਪੋਸ਼ਣ ਦੀ ਮਹੱਤਤਾ ਨੂੰ ਮੁੜ ਪਰਿਭਾਸ਼ਿਤ ਕੀਤਾ। ਇਸ ਸਮਾਗਮ ਨੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ, ਕਿ ਸਿੱਖਿਆ ਸਿਰਫ਼ ਸਰਹੱਦਾਂ ਤੱਕ ਸੀਮਿਤ ਨਹੀਂ ਹੈ, ਸਗੋਂ ਉਸ ਨੂੰ ਸਰਹੱਦਾਂ ਤੋਂ ਪਾਰ ਫੈਲਾਇਆ ਜਾ ਸਕਦਾ ਹੈ।

ਇਸ ਮੌਕੇ ਮਾਣਯੋਗ ਪ੍ਰਬੰਧ ਨਿਰਦੇਸ਼ਕ, ਸ਼੍ਰੀ ਅਰਸ਼ ਧਾਲੀਵਾਲ, ਨੇ ਆਪਣੀ ਦੂਰਦਰਸ਼ੀ ਅਗਵਾਈ ਨਾਲ ਸਮਾਗਮ ਦੀ ਸ਼ੋਭਾ ਵਧਾਈ, ਜਿਸ ਨਾਲ ਸੀਜੀਸੀ ਝੰਜੇੜੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਸਸ਼ਕਤ ਅਕਾਦਮਿਕ ਵਾਤਾਵਰਣ ਪ੍ਰਣਾਲੀ ਨੂੰ ਆਕਾਰ ਦੇਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਮਿਲੀ ਹੈ। ਜੋਸ਼ ਨਾਲ ਭਰੇ ਹੋਏ, ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਸੀਜੀਸੀ ਝੰਜੇੜੀ ਵਿਖੇ ਵਿਸ਼ਵਵਿਆਪੀ ਅਕਾਦਮਿਕ ਮਹਾਂਦੀਪਾਂ ਅਤੇ ਸਭਿਆਚਾਰਾਂ ਦਾ ਇੱਕਠਾ ਹੋਣਾ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਇਹ ਸਾਡੇ ਗਲੋਬਲ ਵਿਦਿਅਕ ਪ੍ਰਣਾਲੀ ਦੇ ਮਿਸ਼ਨ ਦੀ ਪੁਸ਼ਟੀ ਕਰਦਾ ਹੈ।
ਉਹਨਾਂ ਨੇ ਅੱਗੇ ਕਿਹਾ, ਕਿ ਅੰਤਰਰਾਸ਼ਟਰੀ ਐਕਸਪੋਜ਼ਰ ਇੱਕ ਜ਼ਰੂਰਤ ਹੈ, ਇਹ ਉਹ ਰੋਸ਼ਨੀ ਹੈ, ਜੋ ਦਿਮਾਗ ਨੂੰ ਤੇਜ ਕਰਦੀ ਹੈ, ਉਹ ਪੁਲ ਜੋ ਸੁਪਨਿਆਂ ਨੂੰ ਜੋੜਦਾ ਹੈ, ਅਤੇ ਉਹ ਲੈਂਸ ਜਿਸ ਰਾਹੀਂ ਸਿੱਖਿਆ ਦਾ ਅਰਥ ਸਾਰਥਕ ਹੁੰਦਾ ਹੈ। ਅੰਤਰਰਾਸ਼ਟਰੀ ਟੀਚਿੰਗ ਐਕਸੀਲੈਂਸ ਪ੍ਰੋਗਰਾਮ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਸਾਡੇ ਵਿਸ਼ਵਾਸ ਦਾ ਇੱਕ ਸਮਾਰਕ ਹੈ।
ਦੱਸਣਯੋਗ ਹੈ ਕਿ ਪ੍ਰੋਗਰਾਮ ਦੀ ਸਫਲਤਾ ਵਿੱਚ ਸ਼੍ਰੀਮਤੀ ਸਿਮਰਨ ਧਾਲੀਵਾਲ, ਡਾਇਰੈਕਟਰ ਅੰਤਰਰਾਸ਼ਟਰੀ ਮਾਮਲੇ ਦੀ ਬਰਾਬਰ ਦੀ ਭੂਮਿਕਾ ਰਹੀ ਹੈ, ਜਿਨ੍ਹਾਂ ਦੀ ਰਣਨੀਤਕ ਅਗਵਾਈ ਅਤੇ ਵਿਸ਼ਵਵਿਆਪੀ ਸਾਂਝੇਦਾਰੀ ਪ੍ਰਤੀ ਸਮਰਪਣ ਨੇ ਸਰਹੱਦ ਪਾਰ ਸਹਿਯੋਗ ਨੂੰ ਅਰਥਪੂਰਨ ਅਕਾਦਮਿਕ ਹਕੀਕਤਾਂ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਦੀ ਭੂਮਿਕਾ ਨੇ ਸੀਜੀਸੀ ਝੰਜੇੜੀ ਦੇ ਅੰਤਰਰਾਸ਼ਟਰੀ ਬਿਰਤਾਂਤ ਨੂੰ ਮੁੜ ਪਰਿਭਾਸ਼ਿਤ ਵਿੱਚ ਅਹਿਮ ਰੋਲ ਅਦਾ ਕੀਤਾ ਹੈ।
ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2025, ਨੇ ਆਪਣੀ ਸਮਾਪਤੀ ਦੇ ਨਾਲ ਇੱਕ ਅਮਿੱਟ ਛਾਪ ਛੱਡੀ ਹੈ, ਤਾਂ ਜੋ ਵਿਦਿਅਕ ਕੂਟਨੀਤੀ ਦੀ ਕਹਾਣੀ ਵਿੱਚ ਇੱਕ ਨਵਾਂ ਅਧਿਆਇ ਲਿਖਿਆ ਜਾ ਸਕੇ।

Continue Reading
Click to comment

Leave a Reply

Your email address will not be published. Required fields are marked *

News

ਵਾਰਿਅਰਜ਼ ਸਪੋਰਟਸ ਐਂਡ ਵੈਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਸੈਕਟਰ 42 ਦੇ ਸਪੋਰਟਸ ਕਾਂਪਲੇਕਸ ਵਿੱਚ ਕਰਵਾਇਆ ਗਿਆ 4ਵਾਂ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ

Published

on

ਵਾਰਿਅਰਜ਼ ਸਪੋਰਟਸ ਐਂਡ ਵੈਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਸੈਕਟਰ 42 ਦੇ ਸਪੋਰਟਸ ਕਾਂਪਲੇਕਸ ਵਿੱਚ ਕਰਵਾਇਆ ਗਿਆ 4ਵਾਂ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਤੋਂ ਖਿਡਾਰੀਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ, ਜੋ ਬੈਡਮਿੰਟਨ ਖੇਡ ਦੀ ਵਧ ਰਹੀ ਲੋਕਪ੍ਰਿਯਤਾ ਅਤੇ ਸੰਸਥਾ ਦੀ ਖੇਡ ਭਾਵਨਾ, ਫਿਟਨੈੱਸ ਅਤੇ ਅਨੁਸ਼ਾਸਨ ਨੂੰ ਪ੍ਰੋਤਸਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।ਇਸ ਸਮਾਗਮ ਦਾ ਉਦਘਾਟਨ ਮੁੱਖ ਅਤੀਥੀ ਡਾ. ਮਹਿੰਦਰ ਸਿੰਘ, ਜੌਇੰਟ ਡਾਇਰੈਕਟਰ ਸਪੋਰਟਸ, ਚੰਡੀਗੜ੍ਹ ਵੱਲੋਂ ਦੀਵਾ ਜਗਾ ਕੇ ਕੀਤਾ ਗਿਆ।ਉਦਘਾਟਨੀ ਸਮਾਰੋਹ ਵਿੱਚ ਵਾਰਿਅਰਜ਼ ਸੰਸਥਾ ਦੇ ਪ੍ਰਧਾਨ ਸ੍ਰੀ ਦੀਪਕ ਪੁਰੀ, ਜਨਰਲ ਸਕੱਤਰ ਸ੍ਰੀ ਮੋਹਨ ਸਿੰਘ ਕੰਵਰ ਅਤੇ ਆਰਗੇਨਾਈਜ਼ਿੰਗ ਸਕੱਤਰ ਸ੍ਰੀ ਕੁਲਦੀਪ ਬੰਸਲ ਸਮੇਤ ਹੋਰ ਮਾਣਯੋਗ ਮੈਂਬਰ ਮੌਜੂਦ ਸਨ।ਸੰਸਥਾ ਵੱਲੋਂ ਸਾਰੇ ਖਿਡਾਰੀਆਂ, ਸਮਰਥਕਾਂ ਅਤੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਬੜੀ ਸ਼ਾਨ ਨਾਲ ਸਫਲ ਰਿਹਾ।

Continue Reading

News

श्री शिव मंदिर श्री सनातन धर्म सभा फेस-9 मोहाली के चुनाव संपन्न, नई कार्यकारिणी भारी मतों से विजयी

Published

on

मोहाली, 19 अप्रैल 2026: श्री शिव मंदिर श्री सनातन धर्म सभा फेस-9 मोहाली के प्रत्येक दो वर्ष बाद होने वाले जनरल हाउस चुनाव आज शांतिपूर्ण, पारदर्शी एवं उत्साहपूर्ण वातावरण में संपन्न हुए। सभा के चेयरमैन श्री रमेश कुमार वर्मा ने जानकारी देते हुए बताया कि 5 अप्रैल 2026 को आयोजित जनरल हाउस बैठक में पुरानी सभा को भंग कर नए चुनाव करवाने की घोषणा की गई थी तथा तीन सदस्यीय चुनाव आयोग का गठन किया गया था।

इस चुनाव आयोग में चीफ इलेक्शन कमिश्नर श्री तजिंद्र पाल सिंह तथा उनके सहयोगी श्री अरुण कुमार शर्मा एवं श्री सतीश चंद मिश्रा को जिम्मेदारी सौंपी गई। चुनाव आयोग ने तय समय सीमा के भीतर चुनाव करवाने का निर्णय लेते हुए 8 अप्रैल को नोटिस बोर्ड पर चुनाव अधिसूचना जारी की और 19 अप्रैल 2026 को मतदान की तिथि घोषित की गई।

चुनाव में दो पैनलों के कुल छह उम्मीदवार मैदान में थे। पहले पैनल से श्री जितेंद्र गोयल प्रधान पद, श्री दिनेश ज्योति जनरल सेक्रेटरी पद तथा श्री राजेंद्र शर्मा कैशियर पद के उम्मीदवार थे। दूसरे पैनल से श्री शिव कुमार दुग्गल प्रधान पद, श्री अनिल कुमार आनंद जनरल सेक्रेटरी पद तथा श्री आई.डी. गर्ग कैशियर पद के उम्मीदवार थे।

आज प्रातः 8 बजे से दोपहर 2 बजे तक मतदान हुआ, जिसके बाद ढाई बजे मतगणना आरंभ हुई और शाम 4 बजे परिणाम घोषित किए गए। कुल 155 वैध सदस्यों में से 144 सदस्यों ने अपने मताधिकार का प्रयोग किया।

घोषित परिणाम इस प्रकार रहे:

– प्रधान पद पर श्री जितेंद्र गोयल 97 मत प्राप्त कर विजयी रहे, जबकि श्री शिव कुमार दुग्गल को 43 मत मिले।
– जनरल सेक्रेटरी पद पर श्री दिनेश ज्योति 98 मत प्राप्त कर विजयी हुए, जबकि श्री अनिल कुमार आनंद को 43 मत मिले।
– कैशियर पद पर श्री राजेंद्र कुमार शर्मा 104 मत प्राप्त कर वि�

Continue Reading

News

KHARAR : ਸੈਂਟ ਜੋਸਫ ਸੀਨੀਅਰ ਸੈਕੈਂਡਰੀ ਸਕੂਲ ਦੀ 10ਵੀਂ ਕਲਾਸ ਦੀ ਐਂਜਲ ਨੇ ਲਏ 96% ਮਾਰਕਸ

Published

on

ਖਰੜ ਦੀ ਰਹਿਣ ਵਾਲੀ ਹੋਣਹਾਰ ਵਿਦਿਆਰਥਣ ਐਂਜਲ ਨਹੀਂ ਸੀਬੀਐਸਈ ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ 96% ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਦੇ ਇਸ ਵੱਡੀ ਕਾਮਯਾਬੀ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਐਂਜਲ ਸੈਂਟ ਜੋਸਫ ਸੀਨੀਅਰ ਸੈਕੈਂਡਰੀ ਸਕੂਲ ਸੈਕਟਰ 44 ਦੀ ਚੰਡੀਗੜ੍ਹ ਦੀ ਵਿਦਿਆਰਥਣ ਹ ਤੇ ਉਸਦੇ ਪਿਤਾ ਰੋਹਿਤ ਬਜਾਜ ਅਤੇ ਮਾਤਾ ਪਲਵੀ ਨੇ ਇਸ ਉਪਲਬਧੀ ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਐਂਜਲ ਨੇ ਲਗਾਤਾਰ ਮਿਹਨਤ ਅਤੇ ਅਨੁਸ਼ਾਸਨ ਨਾਲ ਇਹ ਸਫਲਤਾ ਹਾਸਿਲ ਕੀਤੀ। ਐਂਜਲ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੀ ਹੈ

Continue Reading

Trending

Copyright © 2017 Lishkara TV. Powered by Jagjeet Sekhon