ad ਐਸਸੀ ਬੀਸੀ ਮੋਰਚੇ ਤੇ ਆਗੂਆਂ ਅਤੇ ਪੀੜਿਤ ਪਰਿਵਾਰਾਂ ਨੇ ਕਾਲੀ ਆਜ਼ਾਦੀ ਮਨਾਈ ਤੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਜੰਮਕੇ ਕੀਤੀ ਨਾਅਰੇਬਾਜੀ - lishkaratv.com
Connect with us

News

ਐਸਸੀ ਬੀਸੀ ਮੋਰਚੇ ਤੇ ਆਗੂਆਂ ਅਤੇ ਪੀੜਿਤ ਪਰਿਵਾਰਾਂ ਨੇ ਕਾਲੀ ਆਜ਼ਾਦੀ ਮਨਾਈ ਤੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਜੰਮਕੇ ਕੀਤੀ ਨਾਅਰੇਬਾਜੀ

Published

on

ਵੱਖ ਵੱਖ ਮਾਮਲਿਆਂ ਤੋਂ ਪੀੜਿਤ ਪਰਿਵਾਰਾਂ ਨੇ ਪ੍ਰੈਸ ਸਾਹਮਣੇ ਰੋਏ ਆਪਣੇ ਦੁੱਖੜੇ ਤੇ ਸਰਕਾਰ ਤੋਂ ਪੁੱਛਿਆ, ਕਦੋਂ ਮਿਲੂ ਸਾਨੂੰ ਆਜ਼ਾਦੀ?

ਇਹ ਆਜ਼ਾਦੀ ਦਿਵਸ ਸਿਰਫ ਕਾਰਪੋਰੇਟ ਤੇ ਸਿਆਸੀ ਘਰਾਣਿਆਂ ਦੀ ਜਾਗੀਰ, ਗਰੀਬ ਹਰ ਰੋਜ਼ ਜਾ ਰਹੇ ਹਨ ਲਤਾੜੇ: ਬਲਵਿੰਦਰ ਕੁੰਭੜਾ

ਮੋਹਾਲੀ, 15 ਅਗਸਤ:KULWANT GILL  ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਅੱਜ ਆਜ਼ਾਦੀ ਦਿਵਸ ਮੌਕੇ ਕਾਲੀ ਆਜ਼ਾਦੀ ਮਨਾਈ ਗਈ। ਵੱਖ-ਵੱਖ ਮਾਮਲਿਆਂ ਤੋਂ ਪੀੜਿਤ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਦੁੱਖੜੇ ਪ੍ਰੈਸ ਸਾਹਮਣੇ ਰੋਏ। ਉਹਨਾਂ ਸਰਕਾਰਾਂ ਤੋਂ ਪੁੱਛਿਆ ਕਿ ਸਾਡੇ ਤੇ ਆਏ ਦਿਨ ਸਰਮਾਏਦਾਰ ਲੋਕ ਅੱਤਿਆਚਾਰ ਕਰ ਰਹੇ ਹਨ ਤੇ ਹਰ ਦਫਤਰ, ਹਰ ਚੁਰਾਹੇ ਤੇ ਭਰਿਸ਼ਟਾਚਾਰ ਦਾ ਬੋਲਬਾਲਾ ਹੈ। ਬੱਚੀਆਂ ਨਾਲ ਆਏ ਦਿਨ ਬਲਾਤਕਾਰ ਹੋ ਰਹੇ ਹਨ, ਕਮਜ਼ੋਰ ਵਰਗ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਹਨ, ਨੌਜਵਾਨੀ ਨਸ਼ਿਆਂ ਵਿੱਚ ਗ੍ਰਸਤ ਹੈ, ਬੇਰੁਜ਼ਗਾਰੀ ਆਪਣੀ ਚਰਮ ਸੀਮਾ ਛੂਅ ਰਹੀ ਹੈ, ਐਨ.ਆਰ.ਆਈ. ਆਪਣੀਆਂ ਪ੍ਰਾਪਟੀਆਂ ਦੇ ਰੋਣੇ ਰੋ ਰਹੇ ਹਨ, ਭੂ ਮਾਫੀਆ ਉਹਨਾਂ ਦੀਆਂ ਕੋਠੀਆਂ ਤੇ ਸਿਆਸੀ ਸ਼ਹਿ ਤੇ ਕਬਜੇ ਕਰ ਰਹੇ ਹਨ, ਪੁਲਿਸ ਵਾਲੇ ਸ਼ਰੇਆਮ ਗਹਿਣੇ ਤੇ ਰਕਮ ਖੋਹ ਰਹੇ ਹਨ ਤੇ ਤਰੱਕੀਆਂ ਪਾ ਰਹੇ ਹਨ, ਕੋਈ 13 ਸਾਲਾਂ ਤੋਂ ਆਪਣੇ ਗੁਆਚੇ ਪਤੀ ਨੂੰ ਲੱਭਦੀ ਫਿਰਦੀ ਹੈ, ਕਿਸੇ ਦਾ ਇਕਲੌਤਾ ਪੁੱਤ ਪ੍ਰਵਾਸੀਆਂ ਨੇ ਸ਼ਰੇਆਮ ਕਤਲ ਕਰ ਦਿੱਤਾ, ਕੋਈ ਮਾਂ ਦੁੱਖ ਰੋ ਰਹੀ ਹੈ ਕਿ ਉਸ ਦੀ 12 ਸਾਲਾਂ ਦੀ ਨਾਬਾਲਗ ਬੱਚੀ ਨਾਲ ਉਸ ਦੇ ਭੂਆ ਦੇ ਬੇਟੇ ਵੱਲੋਂ ਕਈ ਵਾਰ ਦੁਸ਼ਕਰਮ ਕੀਤਾ, ਪਰ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਦੋਸ਼ੀ ਆਜ਼ਾਦ ਘੁੰਮ ਰਹੇ ਹਨ, ਆਜ਼ਾਦੀ ਤਾਂ ਲੁਟੇਰਿਆਂ ਕਾਤਲਾਂ ਰਿਸ਼ਵਤਖੋਰਾਂ, ਬਲਾਤਕਾਰੀਆਂ, ਘਪਲੇਬਾਜਾਂ ਤੇ ਨਸ਼ਾ ਤਸਕਰਾਂ ਦੀ ਹੈ। ਆਮ ਲੋਕ ਤਾਂ ਡਰ ਡਰ ਕੇ ਜ਼ਿੰਦਗੀ ਬਸਰ ਕਰ ਰਹੇ ਹਨ। ਅੱਜ ਔਰਤਾਂ ਕਿਤੇ ਵੀ ਸੁਰੱਖਿਤ ਨਹੀਂ ਹਨ। ਜਦੋਂ ਜਾਂਚ ਹੁੰਦੀ ਹੈ ਤਾਂ ਬਲਾਤਕਾਰੀ ਜਾਂ ਬਲਾਤਕਾਰੀ ਜਾਂ ਸਮਰਥਕ ਕਿਸੇ ਪਾਰਟੀ ਦਾ ਸੀਨੀਅਰ ਆਗੂ ਨਿਕਲਦਾ ਹੈ। ਅਜਿਹੇ ਪਾਪਾਂ ਦੇ ਮਾਹੌਲ ਵਿੱਚ ਦੱਸੋ ਆਜ਼ਾਦੀ ਕਿਸ ਤਰ੍ਹਾਂ ਮਨਾਈਏ, ਇਹ ਉਪਰੋਕਤ ਕਥਨ ਪੀੜਤ ਲੋਕਾਂ ਨੇ ਪ੍ਰੈਸ ਸਾਹਮਣੇ ਜਾਹਿਰ ਕੀਤੇ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਆਜ਼ਾਦੀ ਸਿਰਫ ਕਾਰਪੋਰੇਟ ਤੇ ਸਿਆਸੀ ਘਰਾਣਿਆਂ ਜਾਂ ਵੱਡੇ ਅਫਸਰਾਂ ਦੀ ਜਾਗੀਰ ਹੈ। ਗਰੀਬ ਲੋਕ ਤਾਂ ਅੱਜ ਵੀ ਲਤਾੜੇ ਜਾ ਰਹੇ ਹਨ ਤੇ ਉਹਨਾਂ ਦੇ ਹੱਕਾਂ ਤੇ ਧਨਾਢ ਲੋਕ ਡਾਕੇ ਮਾਰ ਰਹੇ ਹਨ। ਵੱਡੀਆਂ ਵੱਡੀਆਂ ਡੀਂਗਾਂ ਮਾਰਨ ਵਾਲੀ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ। ਦੇਸ਼ ਵਿੱਚ ਇਨਸਾਨੀਅਤ ਖਤਮ ਹੋ ਚੁੱਕੀ ਹੈ ਤੇ ਚਾਰੋਂ ਪਾਸੇ ਫਿਰਕਾਪ੍ਰਸਤੀ, ਭਰਿਸ਼ਟਾਚਾਰੀ, ਅੱਤਿਆਚਾਰ, ਜਬਰ ਜਨਾਹ, ਭੂ ਮਾਫੀਆ ਦਾ ਜੋਰ ਦਿਨ ਬ ਦਿਨ ਵੱਧ ਰਿਹਾ ਹੈ। ਅਸੀਂ ਕਿਉਂ ਕਹੀਏ ਕਿ ਅਸੀਂ ਆਜ਼ਾਦ ਹਾਂ ਤੇ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।
ਇਸ ਮੌਕੇ ਅਵਤਾਰ ਸਿੰਘ ਨਗਲਾ, ਐਨ.ਆਰ.ਆਈ ਬੀਬੀ ਜੋਗਿੰਦਰ ਕੌਰ ਸੰਧੂ, ਸੁਨੀਤਾ ਸ਼ਰਮਾ, ਪਰਮਜੀਤ ਕੌਰ, ਸੋਨੀਆ ਰਾਣੀ, ਸ਼ਿਕਸ਼ਾ ਸ਼ਰਮਾ, ਹਰਨੇਕ ਸਿੰਘ ਮਲੋਆ, ਨਰਿੰਦਰ ਸਿੰਘ ਲਾਂਬਾ ਆਦਿ ਨੇ ਵੀ ਸੰਬੋਧਨ ਕੀਤਾ ਤੇ ਕਾਲੀ ਆਜ਼ਾਦੀ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਕਰਮ ਸਿੰਘ ਕੁਰੜੀ, ਦਰਸ਼ਨ ਸਿੰਘ ਰਾਠੀ, ਪੂਨਮਰਾਣੀ, ਰਣਜੀਤ ਸਿੰਘ, ਹਰਪਾਲ ਸਿੰਘ ਢਿੱਲੋਂ, ਹਰਵਿੰਦਰ ਸਿੰਘ, ਬੱਬਲ ਚੋਪੜਾ, ਜਨਕ ਕੁਮਾਰੀ, ਜਤਿੰਦਰ ਸਿੰਘ, ਹਰਨੇਕ ਸਿੰਘ ਮਾਨਪੁਰ, ਤਰਸੇਮ ਖਾਨ, ਰਜਿੰਦਰ ਕੌਰ, ਜਸਵਿੰਦਰ ਕੌਰ, ਰਣਜੀਤ ਸਿੰਘ, ਦਲਵੀਰ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।

Continue Reading
Click to comment

Leave a Reply

Your email address will not be published. Required fields are marked *

News

ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ

Published

on

ਅੱਜ, ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਅਤੇ ਇਨਾਮ ਪ੍ਰਾਪਤ ਕੀਤੇ। ਬੱਚਿਆਂ ਅਤੇ ਵੱਡਿਆਂ ਦੋਵਾਂ ਨੇ ਰੰਗਾਂ ਅਤੇ ਸਨੈਕਸ ਦਾ ਆਨੰਦ ਮਾਣਿਆ। ਬੁਲਾਰੇ ਰਾਕੇਸ਼ ਗਰਗ ਨੇ ਦੱਸਿਆ ਕਿ ਸਵਰਨ ਸਿੰਘ ਅਤੇ ਸੰਦੀਪ ਗੋਇਲ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।

ਸਤਿਕਾਰ ਨਾਲ:
ਰਾਕੇਸ਼ ਗਰਗ

Continue Reading

News

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮੈਂਬਰਾਂ ਲਈ ਪਿਕਨਿਕ ਦਾ ਆਯੋਜਨ।

Published

on

ਐਮ.ਐਸ.ਸੀ.ਏ. ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਂਬਰਾਂ ਲਈ ਮਾਸਟਰ ਫਾਰਮ, ਪਟਿਆਲਾ ਰੋਡ ਵਿਖੇ ਪਿਕਨਿਕ ਦਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਤਕਰੀਬਨ 135 ਮੈਬਰਾਂ ਦੀ ਮੌਜੂਦਗੀ ਸੀ।

ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੈਂਬਰਾ ਲਈ ਵਿਸ਼ੇਸ਼ ਤੌਰ ਤੇ ਬ੍ਰੇਕਫਾਸਟ ਵਿਚ ਚਾਹ, ਸੈਂਡਵਿਚ, ਪਕੌੜਿਆਂ ਅਤੇ ਦੁਪਿਹਰ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ਸੀ।

ਪ੍ਰਧਾਨ ਬ੍ਰਿਗੇਡੀਅਰ ਜਗਦੇਵ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਇਸ ਪਿਕਨਿਕ ਦੋਰਾਨ ਖੂਬਸੂਰਤ ਫਾਰਮ ਵਿੱਚ ਖੇਡਾਂ ਵਿੱਚ ਭਾਗ ਲੈਂਦਿਆਂ ਖੂਬ ਅਨੰਦ ਮਾਣਿਆ ਅਤੇ ਵੱਖ ਵੱਖ ਗਰੁਪਾਂ ਰਾਹੀਂ ਫੋਟਵਾਂ ਖਿਚਵਾਂਈਆਂ।
ਇਸ ਉਪਰੰਤ ਮੈਂਬਰਾਂ ਵੱਲੋਂ ਤੰਬੋਲਾ ਖੇਡਿਆ ਗਿਆ। ਵੱਖ ਵੱਖ ਖੇਡਾਂ ਵਿਚੋਂ ਜੇਤੂ ਖਿਡਾਰੀਆਂ ਨੂੰ ਐਸੋਸੀਏਸ਼ਨ ਵੱਲੋਂ ਤੋਹਫੇ ਦਿੱਤੇ ਗਏ।
ਮਹੋਲ ਉਸ ਸਮੇਂ ਹੋਰ ਵੀ ਰੰਗੀਨ ਹੋ ਗਿਆ ਜਦੋਂ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬੋਲੀਆਂ ਪਾਉਂਦੇ ਹੋਏ ਗਿੱਧੇ ਅਤੇ ਭੰਗੜੇ ਪਾਏ ਗਏ ਅਤੇ ਕੁਝ ਮੈਂਬਰਾਂ ਵੱਲੋਂ ਗੀਤ ਗਾਏ ਗਏ।

ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਇਸ ਪਿਕਨਿਕ ਨੂੰ ਸਫਲ ਬਣਾਉਣ ਲਈ ਸ੍ ਜਰਨੈਲ ਸਿੰਘ ਮੀਤ ਪ੍ਰਧਾਨ, ਸ੍ਰ ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ , ਸ੍ਰ ਜਗਜੀਤ ਸਿੰਘ ਰਾਵਲ ਵਿੱਤ ਸਕੱਤਰ, ਸ੍ ਰਵਜੋਤ ਸਿੰਘ ਚੀਫ਼ ਕੰਨਵੀਨੀਅਰ, ਸ੍ਰ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰਲ ਅਫੇਅਰ, ਆਰ ਪੀ ਸਿੰਘ ਵਿੱਗ, ਜੀ ਐਸ ਬਿੰਦਰਾ, ਵਿੰਗ ਕਮਾਂਡਰ ਬਲਦੇਵ ਸਿੰਘ, ਸ਼੍ਰੀਮਤੀ ਮਨਜੀਤ ਕੌਰ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।

ਸਤਿਕਾਰ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਐਮ ਐਸ ਸੀ ਏ

Continue Reading

News

ਵਿਸਤੋਸੋ 2026: ਸੀਜੀਸੀ ਯੂਨੀਵਰਸਿਟੀ, ਮੋਹਾਲੀ ਦਾ ਰੰਗਾਂ-ਰੌਣਕਾਂ ਨਾਲ ਭਰਿਆ ਸਾਲਾਨਾ ਕਲਚਰਲ ਫੈਸਟ

Published

on

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਮਨਾਇਆ ਗਿਆ ‘ਵਿਸਤੋਸੋ 2026’ ਇਸ ਸਾਲ ਵੀ ਪੂਰੇ ਜੋਸ਼ ਤੇ ਚੜ੍ਹਿਆ ਰਿਹਾ। ਕੈਂਪਸ ਸਵੇਰ ਤੋਂ ਰਾਤ ਤੱਕ ਰੰਗਾਂ, ਸੰਗੀਤ ਤੇ ਤਾਲੀਆਂ ਦੀਆਂ ਆਵਾਜ਼ਾਂ ਨਾਲ ਗੂੰਜਦਾ ਰਿਹਾ। ਡਾਂਸ, ਗੀਤ, ਡਰਾਮਾ, ਫੈਸ਼ਨ ਸ਼ੋਅ ਤੇ ਹੋਰ ਰੰਗਾਰੰਗ ਪੇਸ਼ਕਾਰੀਆਂ ਨੇ ਮਾਹੌਲ ਨੂੰ ਮੇਲੇ ਵਰਗਾ ਬਣਾ ਦਿੱਤਾ। ਹਰ ਕੋਨੇ ’ਚ ਵਿਦਿਆਰਥੀਆਂ ਦੀ ਉਰਜਾ ਤੇ ਉਤਸ਼ਾਹ ਸਾਫ਼ ਦਿਖਾਈ ਦਿੱਤਾ।

ਸ਼ਾਮ ਦੀ ਸਭ ਤੋਂ ਖ਼ਾਸ ਤੇ ਬੇਸਬਰੀ ਨਾਲ ਉਡੀਕ ਕੀਤੀ ਘੜੀ ਸੀ ਮਸ਼ਹੂਰ ਗਾਇਕਾ ‘ਜੈਸਮੀਨ ਸੈਂਡਲਸ’ ਦੀ ਲਾਈਵ ਪੇਸ਼ਕਸ਼। ਉਹ ਮੰਚ ’ਤੇ ਆਈ ਤਾਂ ਮਾਹੌਲ ਹੋਰ ਹੀ ਰੰਗ ਵਿਚ ਚੜ੍ਹ ਗਿਆ। ਵਿਦਿਆਰਥੀ ਗੀਤਾਂ ਨਾਲ ਝੂਮਦੇ, ਗਾਉਂਦੇ ਤੇ ਪੂਰੀ ਤਰ੍ਹਾਂ ਮੌਜ ਮਾਣਦੇ ਨਜ਼ਰ ਆਏ। ਇਸ ਤੋਂ ਇਲਾਵਾ ਪ੍ਰਸਿੱਧ ਗਾਇਕ ‘ਗੁਰਨਾਮ ਭੁੱਲਰ’ ਦੀ ਖ਼ਾਸ ਹਾਜ਼ਰੀ ਨੇ ਵੀ ਸ਼ਾਮ ਨੂੰ ਹੋਰ ਖ਼ਾਸ ਬਣਾ ਦਿੱਤਾ।

ਵਿਸਤੋਸੋ ਦੀ ਕਾਮਯਾਬੀ ਦੇ ਪਿੱਛੇ ਯੂਨੀਵਰਸਿਟੀ ਮੈਨੇਜਮੈਂਟ ਦੀ ਸੋਚ ਤੇ ਸਹਿਯੋਗ ਅਹਿਮ ਰਿਹਾ। ਪ੍ਰੋਗਰਾਮ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਵਿਦਿਆਰਥੀਆਂ ਨੂੰ ਆਪਣਾ ਹੁਨਰ ਦਿਖਾਉਣ ਤੇ ਆਤਮ-ਵਿਸ਼ਵਾਸ ਵਧਾਉਣ ਦਾ ਮੰਚ ਮਿਲਿਆ। ਮੈਨੇਜਮੈਂਟ ਵੱਲੋਂ ਹਰ ਪੱਖ ਤੋਂ ਵਧੀਆ ਇੰਤਜ਼ਾਮ ਕੀਤੇ ਗਏ।

ਵਿਸਤੋਸੋ 2026 ਦੀ ਇੱਕ ਵੱਡੀ ਖਾਸੀਅਤ ਰਹੀ ਸਨਮਾਨ ਸਮਾਰੋਹ, ਜਿਸ ਦੌਰਾਨ ਕਰੀਬ 350 ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ‘ਅਵਾਰਡ ਆਫ ਮੇਰਿਟ (ਅਕੈਡਮਿਕਸ)’ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਕਲਚਰਲ ਗਤੀਵਿਧੀਆਂ ਅਤੇ ਪ੍ਰੋਜੈਕਟ ਖੇਤਰ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ‘ਅਵਾਰਡ ਆਫ ਆਉਟਸਟੈਂਡਿੰਗ ਅਚੀਵਮੈਂਟ ਫੋਰ ਕਲਚਰ ਐਂਡ ਪ੍ਰੋਜੈਕਟਸ’ ਵੀ ਪ੍ਰਦਾਨ ਕੀਤੇ ਗਏ। ਇਹ ਸਮਾਰੋਹ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਦਾ ਸਨਮਾਨ ਸੀ।

ਫੈਕਲਟੀ ਕੋਆਰਡੀਨੇਟਰ ਅਤੇ ਵਿਦਿਆਰਥੀ ਵਲੰਟੀਅਰਾਂ ਦੀ ਮਿਹਨਤ ਨਾਲ ਸਾਰਾ ਪ੍ਰੋਗਰਾਮ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਸਟੇਜ ਮੈਨੇਜਮੈਂਟ ਤੋਂ ਲੈ ਕੇ ਲਾਜਿਸਟਿਕਸ ਤੱਕ ਹਰ ਕੰਮ ਨੂੰ ਸਹੀ ਤਰੀਕੇ ਨਾਲ ਮੈਨੇਜ ਕੀਤਾ ਗਿਆ, ਜਿਸ ਨਾਲ ਪ੍ਰੋਗਰਾਮ ਬਿਨਾਂ ਰੁਕਾਵਟ ਚੱਲਦਾ ਰਿਹਾ।

ਵਿਸਤੋਸੋ 2026 ਸਿਰਫ਼ ਇੱਕ ਪ੍ਰੋਗਰਾਮ ਨਹੀਂ ਸੀ, ਸਗੋਂ ਇਕੱਠ, ਕਲਚਰ ਅਤੇ ਕੈਂਪਸ ਜ਼ਿੰਦਗੀ ਦਾ ਜਸ਼ਨ ਸੀ।

Continue Reading

Trending

Copyright © 2017 Lishkara TV. Powered by Jagjeet Sekhon