ad ਜਸਵਿੰਦਰ ਭੱਲਾ ਜ਼ਿੰਦਗੀ ਦਾ ਬਾਦਸ਼ਾਹ ਸੀ- ਗੁਰਪ੍ਰੀਤ ਘੁੱਗੀ ਭੱਲਾ ਸਾਹਿਬ ਦੀ ਕਲਾਕਾਰੀ ਦਾ ਕੋਈ ਬਦਲ ਨਹੀਂ- ਗਿੱਪੀ ਗਰੇਵਾਲ - lishkaratv.com
Connect with us

News

ਜਸਵਿੰਦਰ ਭੱਲਾ ਜ਼ਿੰਦਗੀ ਦਾ ਬਾਦਸ਼ਾਹ ਸੀ- ਗੁਰਪ੍ਰੀਤ ਘੁੱਗੀ ਭੱਲਾ ਸਾਹਿਬ ਦੀ ਕਲਾਕਾਰੀ ਦਾ ਕੋਈ ਬਦਲ ਨਹੀਂ- ਗਿੱਪੀ ਗਰੇਵਾਲ

Published

on

ਭੱਲਾ ਸਾਹਿਬ ਦੀ ਕਲਾਕਾਰੀ ਦਾ ਕੋਈ ਬਦਲ ਨਹੀਂ- ਗਿੱਪੀ ਗਰੇਵਾਲ

ਚੰਡੀਗੜ੍ਹ/ਮੁਹਾਲੀ, 08 ਸਤੰਬਰ (ਕੁਲਬੀਰ ਕਲਸੀ): ਪੰਜਾਬੀ ਫਿਲਮ ਐਂਡ ਟੀਵੀ ਐਕਟਰ ਐਸੋਸੀਏਸ਼ਨ ਵੱਲੋਂ ਮਰਹੂਮ ਅਦਾਕਾਰ ਡਾਕਟਰ ਜਸਵਿੰਦਰ ਭੱਲਾ ਜੀ ਦੇ ਨਮਿਤ ਸ਼ੋਕ ਸਭਾ ਕੀਤੀ ਗਈ, ਜਿਸ ਵਿੱਚ ਬੋਲਦਿਆਂ ਗੁਰਪ੍ਰੀਤ ਘੁੱਗੀ ਜੀ ਨੇ ਕਿਹਾ ਕਿ ਭੱਲਾ ਸਾਹਿਬ ਸਿਰਫ ਕਮੇਡੀ ਦੇ ਬਾਦਸ਼ਾਹ ਹੀ ਨਹੀਂ ਸੀ ਉਹ ਜ਼ਿੰਦਗੀ ਅਤੇ ਦਿਲ ਦੇ ਬਾਦਸ਼ਾਹ ਇਨਸਾਨ ਸਨ, ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੇ ਰਹਿਣਗੇ। ਇਸ ਸਮੇਂ ਪੰਜਾਬੀ ਸਿਨੇਮਾ ਦੇ ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ਜਸਵਿੰਦਰ ਭੱਲਾ ਦੀ ਕਲਾਕਾਰੀ ਦਾ ਕੋਈ ਵੀ ਬਦਲ ਨਹੀਂ ਅਜਿਹੇ ਕਲਾਕਾਰ ਲੰਮੇ ਸਮਿਆਂ ਬਾਅਦ ਵਿੱਚ ਕੋਈ ਕੋਈ ਇਡਸਟਰੀ ਨੂੰ ਮਿਲਦਾ ਹੈ,

ਸਾਨੂੰ ਉਹਨਾਂ ਦਾ ਪਿਤਾ ਵਰਗਾ ਸਾਥ ਸੀ ਅਤੇ ਉਹ ਸਾਡੇ ਉਸਤਾਦਾ ਵਾਂਗੂ ਵੀ ਸਨ। ਉੱਗੇ ਨਿਰਮਾਤਾ ਨਿਰਦੇਸ਼ਕ ਸਮੀਪ ਕੰਗ ਨੇ ਭੱਲਾ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਕੈਰੀ ਓਨ ਜੱਟਾ ਮੇਰੀ ਜਿੰਦਗੀ ਦੀ ਵੱਡੀ ਫਿਲਮ ਹੈ ਜਸਵਿੰਦਰ ਭੱਲਾ ਜੀ ਦੀ ਕਲਾਕਾਰੀ ਨੇ ਉਸ ਕਿਰਦਾਰ ਨੂੰ ਅਮਰ ਕੀਤਾ ਹੈ, ਮੈਨੂੰ ਉਨਾ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਅਤੇ ਮੇਰੇ ਕੈਰੀਅਰ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਸੀ। ਸਭ ਤੋਂ ਪੁਰਾਣਾ ਅਤੇ ਸਭ ਤੋਂ ਨਜ਼ਦੀਕੀ ਦੋਸਤ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਜਸਵਿੰਦਰ ਭੱਲਾ ਜੀ ਦੇ ਜਾਨ ਮਗਰੋਂ ਮੈਨੂੰ ਮਹਿਸੂਸ ਹੋ ਰਿਹਾ ਕਿ ਜਦੋਂ ਮੈਂ ਯੂਨੀਵਰਸਿਟੀ ਜਾਂਦਾ ਹਾਂ ਲੋਕ ਕਹਿੰਦੇ ਨੇ ਭੱਲਾ ਸਾਡਾ ਸੀ,

ਕਲਾਕਾਰਾਂ ਵਿੱਚ ਆ ਕੇ ਲੱਗਦਾ ਹੈ ਉਹ ਫਿਲਮੀ  ਲੋਕਾਂ ਦਾ ਸੀ, ਵਿਦੇਸ਼ੀ ਦੋਸਤਾਂ ਨਾਲ ਗੱਲ ਕਰਕੇ  ਲੱਗਦਾ ਹੈ ਉਹ ਯਾਰਾਂ ਦਾ ਯਾਰ ਸੀ,ਉਹਨਾਂ ਨਾਲ  ਦੋਸਤੀ ਨਹੀਂ ਭਰਾਵਾਂ ਵਾਲੀ ਸਾਂਝ ਸੀ। ਇਸ ਮੌਕੇ  ਬੋਲਦਿਆਂ ਹੋਇਆ ਕਰਮਜੀਤ ਅਨਮੋਲ ਨੇ ਕਿਹਾ  ਕਿ ਕਲਾਕਾਰਾਂ ਦੇ ਨਾਲ ਭੱਲਾ ਸਾਬ ਬਹੁਤ  ਵਧੀਆ ਇਨਸਾਨ ਸਨ। ਸੀਨੀਅਰ ਅਦਾਕਾਰ  ਸ਼ਵਿੰਦਰ ਮਾਹਲ ਨੇ ਭਾਵੁਕ ਖੋਦਿਆ ਹੋਇਆ  ਕਿਹਾ ਹੈ ਕਿ ਭੱਲਾ ਜੀ ਦਾ ਸਾਥ ਹਮੇਸ਼ਾ ਯਾਦ  ਰਹੇਗਾ ਉਹਨਾਂ ਨਾਲ ਲੰਘਾਏ ਹਰ ਪਲ ਸਾਡੇ  ਸਾਰਿਆਂ ਲਈ ਯਾਦਗਾਰੀ ਸਨ। ਸੰਸਥਾ ਦੇ  ਜਨਰਲ ਸਕੱਤਰ ਬੀਐਨ ਸ਼ਰਮਾ ਨੇ ਕਿਹਾ ਕਿ  ਭੱਲਾ ਜੀ ਸਾਡੇ ਸਿਨੇਮਾ ਨੂੰ ਪੰਜਾਬੀ ਦੀਆਂ  ਅਖਾਣਾਂ, ਮੁਹਾਵਰੇ ਅਤੇ ਟੀਚਰਾਂ ਰਾਹੀ ਨਵਾਂ ਰੂਪ  ਦਿੱਤਾ, ਜੋ ਆਣ ਵਾਲੇ ਲੋਕ ਵੀ ਯਾਦ ਰੱਖਣਗੇ।  ਇਸ ਮੌਕੇ ਹੋਰਾਂ ਤੋਂ ਇਲਾਵਾ ਬਲਕਾਰ ਸਿੱਧੂ  ਦੀਪਕ ਚਰਨਬਲ, ਵਿਨੋਦ ਸ਼ਰਮਾ, ਭਰਭੂਸ਼ਣ  ਵਰਮਾ, ਬੌਬ ਖੈਰਾ, ਸਵਰਾਜ ਸੰਧੂ, ਡਾਕਟਰ  ਰਵਜੀਤ ਸ਼ਰਮਾ ਅਤੇ ਹਰਵਿੰਦਰ ਤਤਲਾ ਨੇ  ਸੰਬੋਧਨ ਕੀਤਾ। ਇਸ ਮੌਕੇ ਸਟੇਜ ਸੰਚਾਲਨ ਦੀ  ਭੂਮਿਕਾ ਮਲਕੀਤ ਰੋਨੀ ਨੇ ਨਿਭਾਈ। ਇਸ ਮੌਕੇ  ਇਕੱਤਰ ਸਿੰਘ, ਜਤਿੰਦਰ ਕੌਰ, ਬਿੱਟੂ ਭੁੱਲਰ,  ਪਰਮਜੀਤ ਸਿੰਘ ਭੰਗੂ, ਰਤਨ ਔਲਖ, ਕਰਮ ਰਾਜ  ਕਰਮਾ, ਸੈਵੀ ਭੰਗੂ, ਰਵਨੀਤ ਕੌਰ, ਕੁਲਬੀਰ  ਕਲਸੀ, ਗੁਰਪ੍ਰੀਤ ਸਿੰਘ, ਅਮਨਦੀਪ ਜੋਹਲ,  ਪੂਨਮ ਸੂਦ, ਧਰਮਮਨਦੀਪ ਸਿੰਘ, ਪਰਵਿੰਦਰ  ਸਿੰਘ, ਸੋਨੀਕਾ ਭਾਟੀਆ, ਵਨੀਤ ਸਹਿਗਲ ਅਤੇ  ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।

Continue Reading
Click to comment

Leave a Reply

Your email address will not be published. Required fields are marked *

News

ਸਿਮਰ ਚੀਦਾ ਤਲਵੰਡੀ ਡੋਗਰਾਂ ਨੂੰ ਉਸ ਵੇਲੇ ਭਾਰੀ ਸਦਮਾ ਹੋਇਆ ਜਦੋਂ ਉਸ ਦੇ ਭਰਾ ਜੋਬਨਪ੍ਰੀਤ ਸਿੰਘ ਉਰਫ ਅਜੈ ਦੀ ਮੌਤ ਹੋ ਗਈ

Published

on

ਕਾਂਗਰਸ ਪਾਰਟੀ ਦੇ ਆਗੂ ਅਤੇ ਵੱਖ ਵੱਖ ਸੰਸਥਾਵਾਂ ਵੱਲੋ ਸਿਮਰ ਚੀਦਾ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਵਾਂ ਕੀਤਾ ਗਿਆ
ਜੰਡਿਆਲਾ ਗੁਰੂ 6 ਮਾਰਚ ( ਮਲਕੀਤ ਸਿੰਘ ਚੀਦਾ ) ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਦੇ ਪਿੰਡ ਤਲਵੰਡੀ ਡੋਗਰਾਂ ਦੇ ਕਾਂਗਰਸ ਪਾਰਟੀ ਦੇ ਯੂਥ ਵਿੰਗ ਦੇ ਆਗੂ ਸਿਮਰ ਚੀਦਾ ਤਲਵੰਡੀ ਡੋਗਰਾਂ ਉਸ ਵੇਲੇ ਭਾਰੀ ਸਦਮਾ ਹੋਇਆਂ ਜਦੋਂ ਕਿ ਉਸ ਦਾ ਭਰਾ ਜੋਬਨਪ੍ਰੀਤ ਸਿੰਘ ਉਰਫ ਅਜੈ ਦੀ ਮੋਤ ਹੋ ਗਈ,ਇਸ ਮੋਕੇ,ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅਤੇ ਹੋਰ ਸੰਸਥਾਵਾਂ ਅਤੇ ਪਾਰਟੀ ਵਰਕਰਾਂ ਵੱਲੋ ਸਿਮਰ ਚੀਦਾ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਵਾਂ ਕੀਤਾ ਗਿਆਂ ਇਸ ਮੋਕੇ,ਤੇ ਦੁੱਖ ਪ੍ਰਗਟਾਵਾ ਕਰਨ ਵਾਲਿਆਂ,ਚ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਕਾਂਗਰਸ ਪਾਰਟੀ ਦੇ ਸਿਆਸੀ ਸਲਾਹਕਾਰ ਅਵਤਾਰ ਸਿੰਘ ਟੱਕਰ ਜਾਣੀਆਂ ਡਾਕਟਰ ਲਖਵਿੰਦਰ ਸਿੰਘ ਬੰਡਾਲਾ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜ ਸੰਧੂ ਰਾਏਪੁਰ ਕਲਾ ਪੀ ਏ ਗੁਰਪ੍ਰੀਤ ਸਿੰਘ ਗੋਪੀ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਜੰਡ ਬਾਊ ਕਿਲ੍ਰਾ ਜੀਵਨ ਸਿੰਘ ਸਾਬਕਾ ਚੇਅਰਮੈਨ ਹਰਜੀਤ ਸਿੰਘ ਬੰਡਾਲਾ,ਸਾਬਕਾ ਸਰਪੰਚ ਹਰਸਿਮਰਨ ਸਿੰਘ ਮੰਗਾ ਪਿੰਡ ਜੋਧਾਨਗਰੀ ਸਾਬਕਾ ਸਰਪੰਚ ਦਿਲਬਾਗ ਸਿੰਘ ਜੌਹਲ,ਸਾਬਕਾ ਸਵਿੰਦਰ ਸਿੰਘ ਸੇਠ ਵਡਾਲਾ ਜੋਹਲ ਰਾਜਬੀਰ ਸਿੰਘ ਨਾਮਧਾਰੀ ਨੰਬਰਦਾਰ ਸੁਖਦੇਵ ਸਿੰਘ ਮਿੰਟੂ ਠੱਠੀਆਂ, ਮਲਕੀਤ ਸਿੰਘ ਚੀਦਾ, ਬਲਾਕ ਸੰਮਤੀ ਮੈਬਰ ਰਕੇਸ਼ ਕੁਮਾਰ ਖੱਤਰੀ ਡਾਕਟਰ ਕੁਲਵਿੰਦਰ ਸਿੰਘ ਗਹਿਰੀ ਮੰਡੀ ਦਲਬੀਰ ਸਿੰਘ ਰਾਜੂ ਤਲਵੰਡੀ ਡੋਗਰਾਂ ਗੁਰਨਾਮ ਸਿੰਘ ਗਾਮੂ, ਸਾਬਕਾ ਮੈਬਰ ਲੱਖਵਿੰਦਰ ਸਿੰਘ ਲੱਖਾ ਗਹਿਰੀ ਮੰਡੀ ਕੁਲਦੀਪ ਸਿੰਘ ਬਾਠ, ਸਰਪੰਚ ਦਿਲਬਾਗ ਸਿੰਘ ਸਫੀਪੁਰ ਸਰਪੰਚ ਪਰਮਜੀਤ ਸਿੰਘ ਨੰਗਲ ਗੁਰੂ ਪ੍ਰਧਾਨ ਹਰਪਾਲ ਕੋਰ ਗਹਿਰੀ ਮੰਡੀ ਵੀਰ ਧਰਮਿੰਦਰ ਸਿੰਘ ਠੱਠੀਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਹੋਰ ਵੀ ਸੀਨੀਅਰ ਆਗੂ ਹਾਜ਼ਰ ਸਨ। ਅਤੇ ਇਸ ਮੋਕੇ,ਤੇ ਸਿਮਰ ਚੀਦਾ ਨੇ ਕਿਹਾ ਕਿ ਮੇਰੇ ਅਜੈ ਦਾ ਮਿਤੀ 13/3/2026 ਨੂੰ ਦਿਨ ਸੁਕਰਵਾਰ ਵਾਲੇ ਸ੍ਰੀ ਅਖੰਡ ਪਾਠ ਦੇ ਭੋਗ ਪਿੰਡ ਤਲਵੰਡੀ ਡੋਗਰਾਂ ਦੇ ਗ੍ਰਹਿ ਵਿਖੇ ਭੋਗ ਪੈਣ ਹੈ

Continue Reading

News

ਮੁਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਨਵੀਂ ਬਣੀ ਗਵਰਨਿੰਗ ਬਾਡੀ ਦੀ ਤਾਜਪੋਸ਼ੀ

Published

on

ਐਸੋਸੀਏਸ਼ਨ ਦੀਆ ਚੋਣਾ ਦਾ ਅਮਲ ਕੁਝ ਦਿਨਾ ਤੋਂ ਚੱਲ ਰਿਹਾ ਸੀ ਜਿਸ ਦਾ ਸਰਬਸੰਮਤੀ ਨਾਲ ਗਠਨ ਹੋ ਗਿਆ। ਕਰਨਲ ਪੀ ਪੀ ਐਸ ਨਰੂਲਾ, ਪ੍ਰੀਜ਼ਾਈਡਿੰਗ ਅਫਸਰ ਨੇ ਨਤੀਜਿਆਂ ਦਾ ਐਲਾਨ ਕੀਤਾ, ਜਿੱਥੇ ਕਿ 140 ਤੋਂ ਵੱਧ ਮੈਂਬਰਜ਼ ਇਕੱਠੇ ਹੋਏ ਸਨ।
ਬ੍ਰਿਗੇਡੀਅਰ ਜਗਜੀਵਨ ਸਿੰਘ ਜਗਦੇਵ ਨੂੰ ਪ੍ਰਧਾਨ ਅਤੇ ਸ੍ਰ ਜਰਨੈਲ ਸਿੰਘ ਨੂੰ ਮੀਤ ਪ੍ਰਧਾਨ ਵਜੋਂ ਸਹੁੰ ਚੁਕਾਈ ਗਈ। ਸ਼੍ਰ ਰਵਜੋਤ ਸਿੰਘ ਮੁੱਖ ਕਨਵੀਨਰ ਅਤੇ ਸ਼੍ਰ ਹਰਿੰਦਰ ਪਾਲ ਸਿੰਘ ਹੈਰੀ ਸਕੱਤਰ ਪਬਲਿਕ ਰਿਲੇਸ਼ਨ ਚੁਣੇ ਗਏ ਸ਼੍ਰੀਮਤੀ ਪਲਵਿੰਦਰ ਕੌਰ ਪਾਲੀ ਸਕੱਤਰ ਭਲਾਈ ਅਤੇ ਸ੍ਰ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰ ਅਫੇਅਰ ਚੁਣੇ ਗਏ । ਇਸ ਤੋਂ ਇਲਾਵਾ ਪੰਜ ਕਾਰਜਕਾਰਨੀ ਮੈਂਬਰਜ਼ ਸਰਦਾਰ ਹਰਕੀਰਤ ਸਿੰਘ, ਸ੍ਰੀ ਕ੍ਰਿਸ਼ਨ ਪਾਲ ਅਨੰਦ, ਸ੍ਰੀ ਬੀ ਬੀ ਗੁਪਤਾ, ਸ੍ਰੀਮਤੀ ਮਨਜੀਤ ਕੌਰ ਅਤੇ ਸ੍ਰੀਮਤੀ ਅਵਤਾਰ ਕੌਰ ਵੀ ਚੁਣੇ ਗਏ
ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਬਰਗੇਡੀਅਰ ਜੇਐਸ ਜਗਦੇਵ ਜੀ ਦੀ ਟੀਮ ਵੱਲੋਂ ਹੇਠ ਦਰਸਾਏ ਐਸੋਸੀਏਟਸ ਮੈਂਬਰਾਂ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਜੇ.ਐਸ. ਠੁਕਰਾਲ ਤਤਕਾਲੀਨ ਪ੍ਰਧਾਨ, ਆਰ.ਪੀ. ਸਿੰਘ ਵਿਗ ਕਾਰਜਕਾਰੀ ਪ੍ਰਧਾਨ, ਸੁਖਵਿੰਦਰ ਸਿੰਘ ਬੇਦੀ ਸਕੱਤਰ ਜਨਰਲ, ਜਗਜੀਤ ਸਿੰਘ ਰਾਵਲ ਸਕੱਤਰ ਵਿੱਤ, ਪਰਮਜੀਤ ਸਿੰਘ ਪਾਹਵਾ ਸਕੱਤਰ ਪ੍ਰਸ਼ਾਸਨ, ਡਾ ਹਰਿੰਦਰ ਕੌਰ ਰਾਣਾ ਸਕੱਤਰ ਮੈਡੀਕਲ, ਚਰਨਜੀਤ ਸਿੰਘ ਸਕੱਤਰ ਪ੍ਰੋਜੈਕਟ, ਵਿੰਗ ਕਮਾਂਡਰ ਬਲਦੇਵ ਸਿੰਘ ਸਕੱਤਰ ਪ੍ਰਕਾਸ਼ਨ ਅਤੇ ਸੰਪਾਦਕ, ਨਰਿੰਦਰ ਸਿੰਘ ਗਿੱਲ ਸਕੱਤਰ ਪ੍ਰਾਹੁਣਚਾਰੀ, ਜਗਦੇਵ ਸਿੰਘ ਪੰਗਾਲੀਆ ਸਕੱਤਰ ਨਵਾਂ ਸੰਗਠਨ, ਪਰਮਜੀਤ ਕੌਰ ਗਿੱਲ ਸਕੱਤਰ ਪੇਂਡੂ ਸਿੱਖਿਆ, ਨਿਰੰਜਨ ਸਿੰਘ ਕਾਰਜਕਾਰੀ ਮੈਂਬਰ, ਡਾ ਦੇ ਐਸ ਰਾਮਗੜ੍ਹੀਆ ਕਾਰਜਕਾਰੀ ਮੈਂਬਰ, ਗੁਲਦੀਪ ਸਿੰਘ ਕਾਰਜਕਾਰੀ ਮੈਂਬਰ ਅਤੇ ਦਰਸ਼ਨ ਕੌਰ ਕਾਰਜਕਾਰੀ ਮੈਂਬਰ ਸ਼ਾਮਲ ਹੋਏ।

ਬ੍ਰਿਗੇਡੀਅਰ ਜਗਦੇਵ ਵਲੋਂ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਗਿਆ ਕਿ ਨਵੀਂ ਅਤੇ ਊਰਜਾਵਾਨ ਟੀਮ ਨਾਲ MSCA ਦੇ ਮਨੋਰਥਾਂ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ, ਖਾਸ ਕਰਕੇ ਬਜ਼ੁਰਗਾਂ ਅਤੇ ਸਮਾਜ ਦੀ ਭਲਾਈ ਲਈ। ਉਨ੍ਹਾਂ ਸਮੂਹ ਮੈਂਬਰਾਂ ਤੋਂ ਐਸੋਸੀਏਸ਼ਨ ਨੂੰ ਵਧੀਆ ਚਲਾਉਣ ਲਈ ਸਹਿਯੋਗ ਦੀ ਮੰਗ ਵੀ ਕੀਤੀ।

ਧੰਨਵਾਦ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ

Continue Reading

News

ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ

Published

on

ਅੱਜ, ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਅਤੇ ਇਨਾਮ ਪ੍ਰਾਪਤ ਕੀਤੇ। ਬੱਚਿਆਂ ਅਤੇ ਵੱਡਿਆਂ ਦੋਵਾਂ ਨੇ ਰੰਗਾਂ ਅਤੇ ਸਨੈਕਸ ਦਾ ਆਨੰਦ ਮਾਣਿਆ। ਬੁਲਾਰੇ ਰਾਕੇਸ਼ ਗਰਗ ਨੇ ਦੱਸਿਆ ਕਿ ਸਵਰਨ ਸਿੰਘ ਅਤੇ ਸੰਦੀਪ ਗੋਇਲ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।

ਸਤਿਕਾਰ ਨਾਲ:
ਰਾਕੇਸ਼ ਗਰਗ

Continue Reading

Trending

Copyright © 2017 Lishkara TV. Powered by Jagjeet Sekhon