ad ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਵੱਲੋਂ ਸਿਵਲ ਹਸਪਤਾਲ ਦੇ ਮਰੀਜ਼ ਉਡੀਕ ਘਰ ਨੂੰ 30 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਅਤਿ-ਆਧੁਨਿਕ - lishkaratv.com
Connect with us

News

ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਵੱਲੋਂ ਸਿਵਲ ਹਸਪਤਾਲ ਦੇ ਮਰੀਜ਼ ਉਡੀਕ ਘਰ ਨੂੰ 30 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਅਤਿ-ਆਧੁਨਿਕ

Published

on

ਮੋਹਾਲੀ 18  ਦਸੰਬਰ ,2025  ਰੀਅਲ ਅਸਟੇਟ ਕਾਰੋਬਾਰੀ ਅਤੇ ਸਮਾਜ ਸੇਵਾ ਦੇ ਕੰਮ ਵਿੱਚ  ਹਮੇਸ਼ਾ ਮੋਹਰੀ ਰਹਿਣ  ਵਾਲੇ -ਜਨਤਾ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਦੀ ਤਰਫੋਂ 30 ਲੱਖ ਰੁਪਏ ਦੀ ਲਾਗਤ ਦੇ ਨਾਲ ਮੋਹਾਲੀ ਦੇ ਫੇਸ -6 ਵਿਖੇ ਸਥਿਤ ਸਰਕਾਰੀ ਹਸਪਤਾਲ ਦੇ  ਮਰੀਜ਼ ਉਡੀਕ  ਘਰ ਲਈ ਲੋੜੀਦੇ ਸਮਾਨ ਸਮੇਤ 30 ਲੱਖ ਰੁਪਏ ਦੀ ਲਾਗਤ ਦੇ ਨਾਲ ਅਤੀ ਆਧੁਨਿਕ ਬਣਾਇਆ ਗਿਆ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ -ਮਰੀਜ਼ ਉਡੀਕ ਘਰ -ਦੇ ਵਿੱਚ ਜਿੱਥੇ 100 ਤੋਂ ਵੀ ਵੱਧ ਮਰੀਜ਼ ਰੋਜ਼ਾਨਾ ਬੈਠਣ ਦੀ ਸਮਰੱਥਾ , ਦੇ ਲਈ ਇੱਕ ਏਅਰ ਕੰਡੀਸ਼ਨ, ਇੱਕ ਐਲ.ਈ.ਡੀ. ਸਮੇਤ ਕੁੱਲ 30 ਲੱਖ ਰੁਪਏ  ਦੀ ਲਾਗਤ ਵਾਲਾ  ਸਮਾਨ ਵੀ ਮੁਹਈਆ ਕਰਵਾਇਆ ਗਿਆ। ਇਸ ਵੇਟਿੰਗ ਹਾਲ ਦੇ ਵਿੱਚ ਮਰੀਜ਼ਾਂ ਦੇ ਬੈਠਣ ਲਈ ਲਗਭਗ 100 ਕੁਰਸੀਆਂ, ਗਰਮੀ ਤੋਂ ਰਾਹਤ ਦੇ ਲਈ ਚਾਰ ਪੱਖੇ ਅਤੇ 2- ਏ.ਸੀ ਵੀ ਲਗਵਾਏ ਗਏ, ਤਾਂ ਜੋ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਆਰਾਮ ਦਾਇਕ ਮਾਹੌਲ ਮਿਲ ਸਕੇ, ਇਸ ਮੌਕੇ ਤੇ ਰੱਖੇ ਗਏ ਸੰਖੇਪ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕੰਪਨੀ ਵੱਲੋਂ ਬਣਾਇਆ ਗਿਆ ਇਹ- ਮਰੀਜ਼ ਉਡੀਕ ਘਰ-   ਮਰੀਜ਼ਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਤਰਫੋਂ ਪੰਜਾਬ ਦੇ ਦੀਆਂ ਸਿਹਤ ਸੇਵਾਵਾਂ ਨੂੰ ਵਧੀਆ ਬਣਾਉਣ ਦੇ ਲਈ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾਤਰ ਮਰੀਜ਼ ਆਪਣਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਪ੍ਰਾਈਵੇਟ ਹਸਪਤਾਲ ਦੀ ਥਾਂ ਤੇ ਸਰਕਾਰੀ ਹਸਪਤਾਲਾਂ ਵਿੱਚ ਕਰਵਾਏ ਜਾਣ ਨੂੰ ਪਹਿਲ ਦੇ ਰਹੇ ਹਨ, ਉਹਨਾਂ ਕਿਹਾ ਕਿ ਉਸਨੂੰ  ਜਦੋਂ ਵੀ ਕਦੀ ਜਰੂਰਤ ਹੁੰਦੀ ਹੈ ਤਾਂ ਉਹ ਆਪਣਾ ਇਲਾਜ ਸਰਕਾਰੀ ਹਸਪਤਾਲ ਵਿੱਚ ਹੀ  ਕਰਵਾਉਂਦੇ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ  ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ  ਲਿਮਿਟਿਡ ਦੀ ਤਰਫੋਂ ਇਸ ਤੋਂ ਪਹਿਲਾਂ ਵੀ ਸਿਹਤ ਸੇਵਾਵਾਂ ਦੇ ਨਾਲ-  ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਪੜ੍ਹਾਈ ਵਿੱਚ ਅਵਲ ਰਹਿਣ ਵਾਲਿਆਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਿਲ ਕਰਨ ਦੇ ਲਈ ਫੀਸ ਅਤੇ ਜਰੂਰਤ ਦਾ  ਸਮਾਨ ਮੁਹਈਆ ਕਰਵਾਇਆ ਜਾਂਦਾ ਹੈ, ਤਾਂ ਕਿ ਉਹ ਵਿਦਿਆਰਥੀ ਵੱਡੇ ਹੋ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਆਪਣਾ ਆਪਣੇ ਮਾਤਾ- ਪਿਤਾ ਅਤੇ ਸੂਬੇ  ਦਾ ਨਾਂ ਰੌਸ਼ਨ ਕਰ ਸਕਣ, ਇਸ ਮੌਕੇ ਤੇ ਮੌਜੂਦ ਲਗਭਗ ਸਭਨਾਂ ਦੇ ਦੀ ਤਰਫੋਂ ਇੱਕ ਜ਼ੋਰ ਦੇ ਵਿੱਚ ਜੇ ਐਲਪੀ ਐਲ ਕੰਪਨੀ ਦੇ ਇਸ ਲੋਕ ਇਹਤੈਸ਼ੀ ਉਪਰਾਲੇ ਦੀ ਭਰਵੀਂ ਸਲੰਘ ਸ਼ਾਂਘਾ ਕੀਤੀ । ਅਤੇ ਕਿਹਾ ਕਿ ਅਜਿਹੇ ਉਪਰਾਲੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੇ ਲਈ ਇੱਕ ਵੱਡੀ ਰਾਹਤ ਸਾਬਤ ਹੁੰਦੇ ਹਨ। ਇਸ ਮੌਕੇ ਤੇ ਡਾਕਟਰ ਸਤਿੰਦਰ ਸਿੰਘ ਭਵਰਾ ਪਰਮਜੀਤ ਸਿੰਘ ਚੌਹਾਨ ਤੋਂ ਇਲਾਵਾ ਡਾਕਟਰ ਭਵਨੀਤ ਭਾਰਤੀ ਪ੍ਰਿੰਸੀਪਲ ਮੈਡੀਕਲ ਕਾਲਜ, ਡਾਕਟਰ ਸੰਗੀਤਾ ਜੈਨ- ਸਿਵਲ ਸਰਜਨ ਮੋਹਾਲੀ, ਡਾਕਟਰ ਐਚ. ਐਸ. ਚੀਮਾ ਐਸ.ਐਮ.ਓ. ਡਾਕਟਰ ਪਰਮਿੰਦਰ ਸਿੰਘ ਐਸ.ਐਮ.ਓ.,ਸੁਖਵਿੰਦਰ ਸਿੰਘ ਸੰਧੂ- ਚੀਫ ਇੰਜੀਨੀਅਰ , ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਹਰਪਾਲ ਸਿੰਘ ਚੰਨਾ, ਅਵਤਾਰ ਸਿੰਘ ਮੌਲੀ, ਰਜਿੰਦਰ ਪ੍ਰਸਾਦ ਸ਼ਰਮਾ, ਗੁਰਿੰਦਰ ਸਿੰਘ ਬਿੱਲਾ, ਬਿਕਰਮ ਸਿੰਘ ਸੰਧੂ ,ਪਰਗਟ ਸਿੰਘ ਕੌਂਸਲਰ ਗੁਰਮੀਤ ਕੌਰ, ਹਰਮੀਤ ਸਿੰਘ ਮੋਹਾਲੀ, ਸਤਵਿੰਦਰ ਸਿੰਘ, ਹਰਦੀਪ ਸਿੰਘ ਜੇ.ਐਲ.ਪੀ.ਐਲ., ਅਕਵਿੰਦਰ ਸਿੰਘ ਗੋਸਲ, ਮਨਪ੍ਰੀਤ ਸਿੰਘ ਮਨੀ, ਰਜਿੰਦਰ ਸਿੰਘ ਰਾਜੂ, ਸਰਪੰਚ ਬੜਮਾਜਰਾ ਮਲਕੀਤ ਸਿੰਘ ਬਲਾਕ ਪ੍ਰਧਾਨ ਰਾਏਪੁਰ, ਜਸਪਾਲ ਸਿੰਘ ਮਟੌਰ, ਗੁਰਵਿੰਦਰ ਸਿੰਘ ਪਿੰਕੀ, ਹਰਪਾਲ ਸਿੰਘ ਬਰਾੜ, ਸੁਖਵਿੰਦਰ ਸਿੰਘ ਗੋਗੀ, ਵਿੱਕੀ ਮੋਹਾਲੀ, ਹਰਮੇਸ਼ ਸਿੰਘ ਕੁੰਭੜਾ, ਸਵਰਨ ਸਿੰਘ ,ਅਸਤਰ ਬਲੌਂਗੀ, ਰੀਟਾ ਬਲੌਂਗੀ, ਨੇਹਾ ਬਜਾਜ, ਗੁਰਪ੍ਰੀਤ ਸਿੰਘ ਚਾਹਲ ਬਰਿਆਲੀ, ਧਰਮਪ੍ਰੀਤ ਸਿੰਘ ਪੰਚ, ਭੁਪਿੰਦਰ ਸਿੰਘ ਪੰਚ, ਮੌਲੀ ਵੀ ਹਾਜਰ ਸਨ,

Continue Reading
Click to comment

Leave a Reply

Your email address will not be published. Required fields are marked *

News

KHARAR : ਸੈਂਟ ਜੋਸਫ ਸੀਨੀਅਰ ਸੈਕੈਂਡਰੀ ਸਕੂਲ ਦੀ 10ਵੀਂ ਕਲਾਸ ਦੀ ਐਂਜਲ ਨੇ ਲਏ 96% ਮਾਰਕਸ

Published

on

ਖਰੜ ਦੀ ਰਹਿਣ ਵਾਲੀ ਹੋਣਹਾਰ ਵਿਦਿਆਰਥਣ ਐਂਜਲ ਨਹੀਂ ਸੀਬੀਐਸਈ ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ 96% ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਦੇ ਇਸ ਵੱਡੀ ਕਾਮਯਾਬੀ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਐਂਜਲ ਸੈਂਟ ਜੋਸਫ ਸੀਨੀਅਰ ਸੈਕੈਂਡਰੀ ਸਕੂਲ ਸੈਕਟਰ 44 ਦੀ ਚੰਡੀਗੜ੍ਹ ਦੀ ਵਿਦਿਆਰਥਣ ਹ ਤੇ ਉਸਦੇ ਪਿਤਾ ਰੋਹਿਤ ਬਜਾਜ ਅਤੇ ਮਾਤਾ ਪਲਵੀ ਨੇ ਇਸ ਉਪਲਬਧੀ ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਐਂਜਲ ਨੇ ਲਗਾਤਾਰ ਮਿਹਨਤ ਅਤੇ ਅਨੁਸ਼ਾਸਨ ਨਾਲ ਇਹ ਸਫਲਤਾ ਹਾਸਿਲ ਕੀਤੀ। ਐਂਜਲ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੀ ਹੈ

Continue Reading

News

ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ, ਮੋਹਾਲੀ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ

Published

on

ਮੋਹਾਲੀ: ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਲਿਵਾਸਾ ਹਸਪਤਾਲ, ਮੋਹਾਲੀ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ।
ਇਸ ਸੈਂਟਰ ਵਿੱਚ ਅਤਿ-ਆਧੁਨਿਕ ਰੇਡੀਏਸ਼ਨ ਤਕਨਾਲੋਜੀ ਹੈ, ਜਿਸਦਾ ਉਦੇਸ਼ ਇੱਕ ਸੰਪੂਰਨ ਅਤੇ ਬਹੁ-ਅਨੁਸ਼ਾਸਨੀ ਪਹੁੰਚ ਨਾਲ ਸਟੀਕ, ਪ੍ਰਭਾਵਸ਼ਾਲੀ ਅਤੇ ਮਰੀਜ਼-ਕੇਂਦ੍ਰਿਤ ਕੈਂਸਰ ਇਲਾਜ ਪ੍ਰਦਾਨ ਕਰਨਾ ਹੈ। ਇਸ ਮੌਕੇ ‘ਤੇ ਬੋਲਦੇ ਹੋਏ, ਸੰਜੀਵ ਅਰੋੜਾ ਨੇ ਕਿਹਾ, “ਇਸ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦੀ ਸ਼ੁਰੂਆਤ ਪੰਜਾਬ ਵਿੱਚ ਕੈਂਸਰ ਦੇਖਭਾਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਆਧੁਨਿਕ ਤਕਨਾਲੋਜੀ ਤੱਕ ਪਹੁੰਚ ਅਤੇ ਸਮੇਂ ਸਿਰ ਇਲਾਜ ਜੀਵਨ ਬਚਾਉਣ ਵਾਲਾ ਫ਼ਰਕ ਲਿਆ ਸਕਦਾ ਹੈ, ਅਤੇ ਅਜਿਹੀਆਂ ਪਹਿਲਕਦਮੀਆਂ ਖੇਤਰ ਭਰ ਦੇ ਮਰੀਜ਼ਾਂ ਨੂੰ ਲਾਭ ਪਹੁੰਚਾਉਣਗੀਆਂ।” ਅਨੁਰਾਗ ਯਾਦਵ, ਸੀਈਓ – ਲਿਵਾਸਾ ਹਸਪਤਾਲ, ਨੇ ਕਿਹਾ, “ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਸਾਡੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜੋ ਕਿ ਭਾਈਚਾਰਿਆਂ ਦੇ ਨੇੜੇ ਵਿਸ਼ਵ ਪੱਧਰੀ ਕੈਂਸਰ ਦੇਖਭਾਲ ਪ੍ਰਦਾਨ ਕਰਦਾ ਹੈ।
ਕੇਂਦਰ ਨੂੰ ਓਨਕੋਲੋਜੀ ਮਾਹਿਰਾਂ ਦੀ ਇੱਕ ਬਹੁ-ਅਨੁਸ਼ਾਸਨੀ ਟੀਮ ਅਤੇ ਇੱਕ ਢਾਂਚਾਗਤ ਟਿਊਮਰ ਬੋਰਡ ਦੁਆਰਾ ਪ੍ਰਬੰਧਤ ਕੀਤਾ ਜਾਂਦਾ ਹੈ, ਜਿੱਥੇ ਮਾਹਰ ਇੱਕ ਵਿਅਕਤੀਗਤ ਇਲਾਜ ਯੋਜਨਾ ਵਿਕਸਤ ਕਰਨ ਲਈ ਹਰੇਕ ਕੇਸ ਦੀ ਸਾਂਝੇ ਤੌਰ ‘ਤੇ ਸਮੀਖਿਆ ਕਰਦੇ ਹਨ।”
ਟੀਮ ਵਿੱਚ ਡਾਇਰੈਕਟਰ-ਮੈਡੀਕਲ ਓਨਕੋਲੋਜੀ ਡਾ. ਜਤਿਨ ਸਰੀਨ, ਡਾਇਰੈਕਟਰ-ਰੇਡੀਏਸ਼ਨ ਓਨਕੋਲੋਜੀ ਡਾ. ਮੀਨਾਕਸ਼ੀ ਮਿੱਤਲ, ਡਾਇਰੈਕਟਰ-ਸਰਜੀਕਲ ਓਨਕੋਲੋਜੀ ਡਾ. ਵਿਜੇ ਬਾਂਸਲ, ਡਾਇਰੈਕਟਰ-ਸਰਜੀਕਲ ਓਨਕੋਲੋਜੀ ਡਾ. ਸ਼ੁਭ ਮਹਿੰਦਰਾ, ਸੀਨੀਅਰ ਸਲਾਹਕਾਰ-ਮੈਡੀਕਲ ਓਨਕੋਲੋਜੀ ਡਾ. ਪ੍ਰਿਯਾਂਸ਼ੂ ਚੌਧਰੀ, ਸੀਨੀਅਰ ਸਲਾਹਕਾਰ-ਰੇਡੀਏਸ਼ਨ ਓਨਕੋਲੋਜੀ ਡਾ. ਪਰਨੀਤ ਸਿੰਘ, ਅਤੇ ਸਲਾਹਕਾਰ-ਕਲੀਨਿਕਲ ਹੇਮਾਟੋਲੋਜੀ ਅਤੇ ਬੀਐਮਟੀ ਡਾ. ਮੁਕੇਸ਼ ਚਾਵਲਾ ਸ਼ਾਮਲ ਹਨ।

Continue Reading

News

ਮੈਕਸਿਮ ਮੈਰੀ ਸਕੂਲ, ਖਰੜ ਨੇ ਕਲਾਸ 10ਵੀਂ ਦੇ ਸ਼ਾਨਦਾਰ ਨਤੀਜੇ ਘੋਸ਼ਿਤ ਕੀਤੇ

Published

on

ਖਰੜ – ਮੈਕਸਿਮ ਮੈਰੀ ਸਕੂਲ ਨੂੰ ਕਲਾਸ 10ਵੀਂ (2025-26) ਦੇ ਵਿਦਿਆਰਥੀਆਂ ਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ’ਤੇ ਮਾਣ ਹੈ। ਸਕੂਲ ਨੇ ਇਕ ਵਾਰ ਫਿਰ ਆਪਣੀ ਉਤਕ੍ਰਿਸ਼ਟਤਾ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਉੱਚ ਪ੍ਰਤੀਸ਼ਤ ਨਾਲ ਬਿਹਤਰੀਨ ਨਤੀਜੇ ਪ੍ਰਾਪਤ ਕੀਤੇ ਹਨ।
ਮੁੱਖ ਉਪਲਬਧੀਆਂ:
ਸਵਸਤੀ: 96.6% (ਸਕੂਲ ਟੌਪਰ)
ਅਦਿਤੀ: 95.8%
ਮੇਹਕ ਵਰਮਾ: 94.2%
ਕੁੱਲ 12 ਵਿਦਿਆਰਥੀਆਂ ਨੇ 82% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦੇ ਉੱਚ ਅਕਾਦਮਿਕ ਮਿਆਰ ਨੂੰ ਦਰਸਾਇਆ ਹੈ। ਪ੍ਰਬੰਧਨ ਅਤੇ ਸਮੂਹ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਠਿਨ ਮਿਹਨਤ ਅਤੇ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਮੈਕਸਿਮ ਮੈਰੀ ਸਕੂਲ, ਖਰੜ
ਇੱਥੋਂ ਹੀ ਸਫਲਤਾ ਦੀ ਸ਼ੁਰੂਆਤ ਹੁੰਦੀ ਹੈ!!!

Continue Reading

Trending

Copyright © 2017 Lishkara TV. Powered by Jagjeet Sekhon