ad
ਸ਼੍ਰੀ ਸ਼ਿਵ ਮੰਦਰ ਅਤੇ ਧਰਮਸ਼ਾਲਾ ਫੇਜ਼-9 ਮੋਹਾਲੀ ਵਿੱਚ ਭਜਨ ਸੰਧਿਆ ਲਈ ਸੁਰੱਖਿਆ ਨਾ ਮਿਲਣ ‘ਤੇ ਚੇਅਰਮੈਨ ਨੇ ਜਤਾਈ ਚਿੰਤਾ - lishkaratv.com
Connect with us

News

ਸ਼੍ਰੀ ਸ਼ਿਵ ਮੰਦਰ ਅਤੇ ਧਰਮਸ਼ਾਲਾ ਫੇਜ਼-9 ਮੋਹਾਲੀ ਵਿੱਚ ਭਜਨ ਸੰਧਿਆ ਲਈ ਸੁਰੱਖਿਆ ਨਾ ਮਿਲਣ ‘ਤੇ ਚੇਅਰਮੈਨ ਨੇ ਜਤਾਈ ਚਿੰਤਾ

Published

on

ਮੈਂ ਰਮੇਸ਼ ਕੁਮਾਰ ਵਰਮਾ, ਚੇਅਰਮੈਨ ਸ਼੍ਰੀ ਸ਼ਿਵ ਮੰਦਰ ਅਤੇ ਧਰਮਸ਼ਾਲਾ ਫੇਜ਼-9 ਮੋਹਾਲੀ, ਪ੍ਰੈਸ ਰਾਹੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਧਿਆਨ ਇੱਕ ਗੰਭੀਰ ਮਾਮਲੇ ਵੱਲ ਦਿਵਾਉਣਾ ਚਾਹੁੰਦਾ ਹਾਂ।

ਅੱਜ ਮਿਤੀ 28 ਅਪ੍ਰੈਲ 2026 ਨੂੰ ਰਾਤ 8 ਵਜੇ ਤੋਂ 11 ਵਜੇ ਤੱਕ ਸ਼੍ਰੀ ਸ਼ਿਵ ਮੰਦਰ ਫੇਜ਼-9 ਮੋਹਾਲੀ ਵਿਖੇ ਮਸ਼ਹੂਰ ਭਜਨ ਗਾਇਕ ਭਜਨ ਸਮਰਾਟ ਸ਼੍ਰੀ ਕਨਹૈયਾ ਮਿੱਤਲ ਜੀ ਦੀ ਚੌਂਕੀ ਵਰਮਾਣੀ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ। ਇਸ ਧਾਰਮਿਕ ਸਮਾਗਮ ਵਿੱਚ ਸ਼੍ਰੀ ਸ਼ਿਵ ਮੰਦਰ ਅਤੇ ਧਰਮਸ਼ਾਲਾ ਫੇਜ਼-9 ਕਮੇਟੀ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

ਮੰਦਰ ਕਮੇਟੀ ਦੇ ਅਨੁਮਾਨ ਅਨੁਸਾਰ ਇਸ ਸਮਾਗਮ ਵਿੱਚ ਲਗਭਗ 1000 ਤੋਂ 1500 ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਭਾਰੀ ਭੀੜ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਦੇਖਦੇ ਹੋਏ ਕਮੇਟੀ ਵੱਲੋਂ ਮਿਤੀ 27 ਅਪ੍ਰੈਲ ਨੂੰ ਫੇਜ਼-8 ਪੁਲਿਸ ਸਟੇਸ਼ਨ ਨੂੰ ਲਿਖਤੀ ਰੂਪ ਵਿੱਚ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਲਈ ਬੇਨਤੀ ਪੱਤਰ ਦਿੱਤਾ ਗਿਆ, ਪਰ ਪੁਲਿਸ ਅਧਿਕਾਰੀਆਂ ਵੱਲੋਂ ਇਹ ਕਹਿ ਕੇ ਲੈਟਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਉਹਨਾਂ ਕੋਲ ਪੁਲਿਸ ਫੋਰਸ ਉਪਲਬਧ ਨਹੀਂ ਹੈ।

ਇਸ ਤੋਂ ਬਾਅਦ ਅੱਜ ਸਵੇਰੇ ਦੁਬਾਰਾ ਮੰਦਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਬੇਨਤੀ ਪੱਤਰ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕਹਿ ਕੇ ਲੈਟਰ ਸਵੀਕਾਰ ਨਹੀਂ ਕੀਤਾ ਗਿਆ ਕਿ ਕਿਸਾਨ ਧਰਨਿਆਂ ਅਤੇ ਹੋਰ ਡਿਊਟੀਆਂ ਕਾਰਨ ਪੁਲਿਸ ਬਲ ਉਪਲਬਧ ਨਹੀਂ।

ਬਾਅਦ ਵਿੱਚ ਕਮੇਟੀ ਦੇ ਪ੍ਰਤੀਨਿਧੀਆਂ ਨੇ ਖੁਦ ਫੇਜ਼-8 ਥਾਣੇ ਦੇ ਐੱਸ.ਐੱਚ.ਓ. ਸ੍ਰੀ ਸਤਨਾਮ ਸਿੰਘ ਨਾਲ ਮਿਲ ਕੇ ਭਾਰੀ ਭੀੜ ਨੂੰ ਦੇਖਦੇ ਹੋਏ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਦੀ ਮੰਗ ਕੀਤੀ, ਪਰ ਉਨ੍ਹਾਂ ਵੱਲੋਂ ਵੀ ਅਸਮਰਥਤਾ ਜਤਾਈ ਗਈ। ਇੱਥੋਂ ਤੱਕ ਕਿ ਮੰਦਰ ਕਮੇਟੀ ਵੱਲੋਂ ਘੱਟੋ-ਘੱਟ ਇੱਕ-ਦੋ ਪੁਲਿਸ ਜਿਪਸੀਆਂ ਦੇ ਗੇੜੇ ਲਗਾਉਣ ਦੀ ਬੇਨਤੀ ਵੀ ਕੀਤੀ ਗਈ, ਤਾਂ ਜੋ ਕਾਨੂੰਨ-ਵਿਵਸਥਾ ਦਾ ਮਾਹੌਲ ਬਣਿਆ ਰਹੇ, ਪਰ ਇਸ ਨੂੰ ਵੀ ਮਨਜ਼ੂਰ ਨਹੀਂ ਕੀਤਾ ਗਿਆ।

Continue Reading
Click to comment

Leave a Reply

Your email address will not be published. Required fields are marked *

News

ਸ੍ਰੀ ਰਾਮਲੀਲਾ ਡਰਾਮਾਟਿਕ ਕਲੱਬ ਖਰੜ ਵਲੋ ਮਿਤੀ 22/09/2026 ਮੰਗਲਵਾਰ ਨੂੰ ਭੂਮੀ ਪੂਜਨ

Published

on

ਸ੍ਰੀ ਰਾਮਲੀਲਾ ਡਰਾਮਾਟਿਕ ਕਲੱਬ ਖਰੜ ਵਲੋ ਮਿਤੀ 22/09/2026 ਮੰਗਲਵਾਰ ਨੂੰ ਭੂਮੀ ਪੂਜਨ ਕੀਤਾ ਗਿਆ ਅਤੇ ਝੰਡੇ ਦੀ ਰਸਮ ਕਰਨ ਉਪਰੰਤ ਝੰਡਾ ਚੜਾਇਆ ਗਿਆ ।ਸ੍ਰੀ ਗਣੇਸ਼ ਦਤ ਸ਼ਾਸਤਰੀ ਜੀ ਵਲੋ ਵਿਧੀ ਪੂਰਵਕ ਪੂਜਾ ਕਰਕੇ ਇਹ ਰਸਮ ਕਰਵਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਿਵ ਚਰਨ ਸੀਨੀਅਰ ਵਾਈਸ ਪ੍ਰਧਾਨ ਵਰਿੰਦਰ ਭਾਮਾ ਜਰਨਲ ਸਕੱਤਰ ਯੋਗੇਸ਼ ਕਪਿਲ ਖਜਾਨਚੀ ਹਰਗੋਪਾਲ ਵਰਮਾ ਪੀ ਆਰ ਓ ਪੰਕਜ ਚੱਢਾ ਸਟੋਰ ਇੰਚਾਰਜ ਸਰਬਜੀਤ ਵਿੱਕੀ ਸੈਕਟਰੀ ਸ਼ਾਮ ਸੁੰਦਰ ਡਾਇਰੈਕਟਰ ਪ੍ਰਵੀਨ ਕਰਵਲ ਸੀਨੀਨਰੀ ਡਾਇਰੈਕਟਰ ਹੇਮੰਤ ਸੈਣੀ ਅਤੇ ਕਲੱਬ ਦੇ ਸਮੂਹ ਮੈਂਬਰ ਤੇ ਐਕਟਰ ਹਾਜ਼ਰ ਰਹੇ।

Continue Reading

News

ਸੀਜੀਸੀ ਯੂਨੀਵਰਸਿਟੀ ਮੋਹਾਲੀ ਉਸਯੋਗ ਅਤੇ ਅਕਾਦਮਿਕ ਖੇਤਰ ਦੇ ਆਗੂਇੱਕ ਮੰਚ ਤੇ ਇੰਡਸਟਰੀ-ਇੰਟੀਗ੍ਰੇਟਡ ਬੋਰਡ ਦਾ ਪਹਿਲਾ ਐਗਜ਼ੀਕਿਊਟਿਵ ਲੀਡਰਸ਼ਿਪ ਡਾਇਲਾਗ 2026 50 + ਸੰਸਥਾਵਾਂ ਸ਼ਾਮਲ

Published

on

ਸੀਜੀਸੀ ਯੂਨੀਵਰਸਿਟੀ ਮੋਹਾਲੀ ਉਸਯੋਗ ਅਤੇ ਅਕਾਦਮਿਕ ਖੇਤਰ ਦੇ ਆਗੂਇੱਕ ਮੰਚ ਤੇ ਇੰਡਸਟਰੀ-ਇੰਟੀਗ੍ਰੇਟਡ ਬੋਰਡ ਦਾ ਪਹਿਲਾ ਐਗਜ਼ੀਕਿਊਟਿਵ ਲੀਡਰਸ਼ਿਪ ਡਾਇਲਾਗ 2026 50 + ਸੰਸਥਾਵਾਂ ਸ਼ਾਮਲ

Continue Reading

News

ਮੋਹਾਲੀ ਜ਼ਿਲ੍ਹੇ ਲਈ ਨੋਡਲ ਅਫ਼ਸਰ ਤੇ ਸਮਾਜ ਸੇਵਕਾਂ ਦੀ ਨਿਯੁਕਤੀ

Published

on

ਮੋਹਾਲੀ, 15 ਸਤੰਬਰ 2026

ਬਾਲ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ, 2015 ਤਹਿਤ ਮੋਹਾਲੀ ਜ਼ਿਲ੍ਹੇ ਵਿੱਚ ਨੋਡਲ ਅਫ਼ਸਰ ਅਤੇ ਸਮਾਜ ਸੇਵਕਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਵੱਲੋਂ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਅਰਜ਼ ਡਵੀਜ਼ਨ ਅਤੇ ਵੂਮੈਨ ਅਫੇਅਰਜ਼, ਪੰਜਾਬ ਨੂੰ ਪੱਤਰ ਭੇਜ ਕੇ ਅੱਪਡੇਟ ਕੀਤੀ ਜਾਣਕਾਰੀ ਦਿੱਤੀ ਗਈ ਹੈ।

ਪੱਤਰ ਅਨੁਸਾਰ ਡੀ.ਐੱਸ.ਪੀ. (ਸੀ ਏ ਡਬਲਿਊ ਐਂਡ ਸੀ), ਐਸ.ਏ.ਐਸ. ਨਗਰ ਵਿਖੇ ਤਾਇਨਾਤ ਸ੍ ਅਜੀਤ ਪਾਲ ਸਿੰਘ ਪੀਪੀਐਸ ਨੂੰ ਜ਼ਿਲ੍ਹੇ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਮਾਜ ਸੇਵੀ ਹਰਿੰਦਰ ਪਾਲ ਸਿੰਘ ਹੈਰੀ, ਡਿਸਟਰਿਕ ਅੰਬੈਸਡਰ, ਕੁਐਸਟ, ਲਾਇਨਜ਼ ਕਲੱਬ ਮੋਹਾਲੀ ਅਤੇ ਆਰ.ਪੀ. ਸਿੰਘ ਵਿੱਗ, ਚੇਅਰਮੈਨ ਸ੍ ਦੀਵਾਨ ਸਿੰਘ ਵਿੱਗ ਐਂਡ ਸੰਨਜ ਚੈਰੀਟੇਬਲ ਟਰਸਟ, ਮੋਹਾਲੀ ਨੂੰ ਸਮਾਜ ਸੇਵਕ ਵਜੋਂ ਅਹੁਦੇਦਾਰ ਨਿਯੁਕਤ ਕੀਤਾ ਗਿਆ ਹੈ।

ਇਨ੍ਹਾਂ ਨਿਯੁਕਤੀਆਂ ਨਾਲ ਜ਼ਿਲ੍ਹੇ ਵਿੱਚ ਬੱਚਿਆਂ ਦੀ ਦੇਖਭਾਲ, ਸੁਰੱਖਿਆ ਅਤੇ ਬਾਲ ਨਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਸਹਿਯੋਗ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਜ਼ਿਲ੍ਹਾ ਵਾਸੀਆਂ ਵੱਲੋਂ ਇਸ ਉਪਰਾਲੇ ਲਈ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

Continue Reading

Trending

Copyright © 2017 Lishkara TV. Powered by Jagjeet Sekhon