
ਯੂਟਿਊਬ ‘ਤੇ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਵੈੱਬ ਸੀਰੀਜ਼ “Dasees – The Origin” ਦਰਸ਼ਕਾਂ ਵੱਲੋਂ ਖੂਬ ਸਰਾਹੀ ਜਾ ਰਹੀ ਹੈ ਅਤੇ ਦਿਨੋਂ-ਦਿਨ ਵਧੀਆ ਗ੍ਰੋਥ ਕਰ ਰਹੀ ਹੈ। ਇਸ ਸੀਰੀਜ਼ ਵਿੱਚ ਮਹਾਬੀਰ ਭੁੱਲਰ, ਜਤਿੰਦਰ ਜੇਟੀ (JT), ਗੁਰਮੇਲ ਗਰੋਹਾ, ਦੇਵ ਕਕੜਾ, ਸੋਨੀ ਰਾਜਪੁਤ ਅਤਿਨ ਬਾਂਸਲ ਸਮੇਤ ਕਈ ਪ੍ਰਸਿੱਧ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
“ਦਸੀਸ” ਦਾ ਅਰਥ ਦਸ ਸਿਰ ਵਾਲਾ ਹੈ। ਸੀਰੀਜ਼ ਦੀ ਕਹਾਣੀ ਰਾਵਣ ਦੇ ਵਿਚਾਰਕ ਟਕਰਾਅ ‘ਤੇ ਕੇਂਦ੍ਰਿਤ ਹੈ—ਜਿੱਥੇ ਰਾਵਣ ਦੀ ਰਾਵਣ ਨਾਲ ਹੀ ਲੜਾਈ ਦਿਖਾਈ ਗਈ ਹੈ। ਇਹ ਕਾਂਸੈਪਟ ਦਰਸਾਉਂਦਾ ਹੈ ਕਿ ਕਲਯੁਗ ਦੇ ਰਾਵਣ ਨੂੰ ਮਾਰਣ ਲਈ ਰਾਮ ਨਹੀਂ, ਸਗੋਂ ਰਾਵਣ ਹੀ ਬਣ ਕੇ ਆਉਣਾ ਪੈਂਦਾ ਹੈ।
ਇਸ ਸੀਰੀਜ਼ ਨੂੰ ਜੀਵਨ ਸ਼ਰਮਾ (Dev.D) ਨੇ ਡਾਇਰੈਕਟ ਕੀਤਾ ਹੈ, ਜੋ 2011 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਤੇ ਟੀ.ਵੀ. ਵਿਭਾਗ ਤੋਂ ਪਾਸ ਹਨ। ਉਨ੍ਹਾਂ ਦੀ ਦ੍ਰਿਸ਼ਟੀ ਅਤੇ ਕਥਾ-ਵਿਚਾਰਧਾਰਾ ਨੇ “Dasees – The Origin” ਨੂੰ ਇੱਕ ਅਲੱਗ ਪਛਾਣ ਦਿੱਤੀ ਹੈ।
ਸੀਰੀਜ਼ ਦੀ ਇੱਕ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਰਾਵਣ ਵੱਲੋਂ ਰਚਿਤ ਤੰਡਵ ਸਤੋਤ੍ਰਮ ਦਾ ਅਨੁਵਾਦ ਐੱਮ. ਵਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਰਚਨਾ ਨੂੰ ਆਧੁਨਿਕ ਦਰਸ਼ਕਾਂ ਨਾਲ ਜੋੜਦਾ ਹੈ।
ਬਹੁਤ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੀ ਗਈ ਇਹ ਸੀਰੀਜ਼ ਹਰ ਦਰਸ਼ਕ ਲਈ ਇੱਕ ਸੋਚਣ ‘ਤੇ ਮਜਬੂਰ ਕਰਨ ਵਾਲਾ ਅਨੁਭਵ ਹੈ। ਪੜ੍ਹਨ ਵਾਲੇ ਹਰ ਇਕ ਨੂੰ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਯੂਟਿਊਬ ‘ਤੇ ਜਾ ਕੇ “Dasees – The Origin” ਜ਼ਰੂਰ ਦੇਖੋ।