
ਕੈਨੇਡਾ ਕਦੋਂ ਕਨਾਡਾ ਬਣ ਗਿਆ ਕਿਸੇ ਨੂੰ ਪਤਾ ਵੀ ਨਾ ਚੱਲਿਆ ਗੱਲ ਕਰਦੇ ਹਾਂ ਉਹਨਾਂ ਨੋਜਵਾਨਾਂ ਦੀ ਜਿਹੜ੍ਹੇ ਕੈਨੇਡਾ ਗਏ ਤਾਂ ਸਨ ਸੁਨਿਹਰੇ ਭਵਿੱਖ ਦੀ ਤਲਾਸ਼ ਵਿੱਚ ਪਰ ਇਹ ਤਲਾਸ਼ ਕਿਵੇਂ ਗੈਂਗਸਟਰਾਂ ਵੱਲ ਮੁੜ ਗਈ ਇਹ ਉਹਨਾਂ ਨੋਜਵਾਨਾਂ ਨੂੰ ਵੀ ਨਾ ਪਤਾ ਚੱਲਿਆ ਪਤਾ ਉਸ ਸਮੇਂ ਚੱਲਿਆ ਜਦੋਂ ਕੈਨੇਡਾ ਦੀ ਪੁਲਿਸ ਨੇ ਮੁਜ਼ਰਿਮ ਐਲਾਨ ਦਿੱਤੇ ਤੇ ਮਾਪਿਆਂ ਦੀ ਸੋਚ ਤੇ ਇਕ ਸਵਾਲੀਆ ਨਿਸ਼ਾਨ ਕਿਊਂ ਕਿ ਮਾਪੇ ਇਸੇ ਆਸ ‘ਚ ਸਨ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਨਾਮ ਕਮਾਏ ਗਾ ਤੇ ਸਾਡਾ ਪਿੱਛਾ ਵੀ ਸਵਾਰ ਦੇਵੇਗਾ ਇਸੇ ਕਹਾਣੀ ਦੇ ਅਧਾਰ ਤੇ ਵੈਬ ਸੀਰੀਜ ਹੈ ” ਕਾਨਾਡਾ ” ਤੇ ਇਹ ਸੀਰੀਅਜ ਜੀਓ ਹੋਕਸਟਾਰ ਤੇ ਟੈਲੀਕਾਸਟ ਹੋਣ ਜਾ ਰਹੀ ਹੈ ਇਹ ਸੀਰੀਜ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣ ਗੇ ਤੇ ਇਸ ਸੀਰੀਜ ਨੂੰ ਨਿਰਦੇਸ਼ਕ ਚੰਦਨ ਅਰੋੜਾ ਡਾਇਰੈਕਟ ਕਰ ਰਹੇ ਹਨ ਇਹਨਾਂ ਦੇ ਨਾਲ ਇਸ ਸ਼ੋਅ ਵਿਚ ਮੁਹੰਮਦ ਜੀਸ਼ਾਨ ਅਯੂਬ,ਰਣਵੀਰ ਸ਼ੋਰੀ,ਅਰੁਣੋਦਯ ਸਿੰਘ,ਆਦਰ ਮਲਿਕ ਅਤੇ ਜੈਸਮਿਨ ਬਾਜਵਾ ਕਿਰਦਾਰ ਨਿਭਾ ਰਹੇ ਹਨ ਤੇ ਇਸ ਸੀਰੀਜ ਦਾ ਟਰੈਲਰ ਲਾਂਚ ਹੋ ਚੁੱਕਾ ਹੈ ਜਿਸ ਨੂੰ ਭਰਵਾਂ ਹੁੰਗਾਰਾ ਮਿਲ ਚੁੱਕਾ ਹੈ