ad मनमीत (जस वड़ैच) दिलजीत दोसांझ के सफलतम कोचेला कन्सर्ट देख पंजाबी संस्कृति को विश्वभर में प्रसारित करने का लक्ष्य दर्शाती है फ़िल्म - lishkaratv.com
Connect with us

Movie

मनमीत (जस वड़ैच) दिलजीत दोसांझ के सफलतम कोचेला कन्सर्ट देख पंजाबी संस्कृति को विश्वभर में प्रसारित करने का लक्ष्य दर्शाती है फ़िल्म

Published

on

मोहाली, 1 FEB  2025: KULWANT GILL आगामी पंजाबी फिल्म ” चले यार कोचेला” का भव्य पोस्टर लॉन्च आज मोहाली के होटल कामा में संपन्न हुआ। इस मौके पर पंजाबी फिल्म और संगीत जगत की कई प्रतिष्ठित हस्तियां मौजूद रहीं।इस समारोह में मशहूर लोक गायक पम्मी बाई, प्रसिद्ध कलाकार गुरचेत चित्रकार, कलाकार जस वड़ैच, अभिनेत्री तनिशा, प्रोड्यूसर कैप्टन एम.एस. मंडेर और फिल्म के निर्देशक बॉबी बाजवा ने पोस्टर का अनावरण किया। सभी कलाकारों और फिल्म निर्माताओं ने फिल्म के विषय और इसके अनोखे अंदाज के बारे में बात की।इस मौके पर पम्मी बाई ने कहा, “यह फिल्म पंजाबी संस्कृति और युवा पीढ़ी के सपनों को एक नए अंदाज में पेश करेगी। हमें उम्मीद है कि दर्शकों को यह फिल्म बेहद पसंद आएगी।”निर्देशक बॉबी बाजवा ने फिल्म की कहानी और इसके निर्माण से जुड़ी चुनौतियों पर बात की, जबकि अन्य कलाकारों ने दर्शकों को इस फिल्म से जुड़ने का आमंत्रण दिया।फिल्म “चले यार कोचेला” जल्द 24 फ़रवरी को चौपल ऐप पर स्ट्रीम होगी।

Movie

June blooms with Jasmin Bajwa for Three Consecutive Years!

Published

on

ਹੁਣ ਇਸ ਮਹੀਨੇ ਨਾਲ ਇੱਕ ਨਵਾਂ ਨਾਮ ਵੀ ਜੁੜਦਾ ਜਾ ਰਿਹਾ ਹੈ—ਜਸਮਿਨ ਬਾਜਵਾ। ਪਿਛਲੇ ਦੋ ਸਾਲਾਂ ਵਿੱਚ ਜਸਮਿਨ ਬਾਜਵਾ ਨੇ ਜੂਨ ਮਹੀਨੇ ਵਿੱਚ ਰਿਲੀਜ਼ ਹੋਣ ਵਾਲੀਆਂ ਵੱਡੀਆਂ ਫਿਲਮਾਂ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। ਜੂਨ 2024 ਵਿੱਚ “ਜੱਟ ਐਂਡ ਜੂਲੀਅਟ 3” ਅਤੇ ਜੂਨ 2025 ਵਿੱਚ “ਸਰਦਾਰਜੀ 3” ਵਰਗੀਆਂ ਫਿਲਮਾਂ ਨਾਲ ਉਹ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ।

ਹੁਣ ਜੂਨ 2026 ਵਿੱਚ ਜਸਮਿਨ ਬਾਜਵਾ ਹੋਰ ਵੀ ਵੱਡਾ ਧਮਾਕਾ ਕਰਨ ਲਈ ਤਿਆਰ ਹੈ, ਕਿਉਂਕਿ ਇਸ ਵਾਰ ਉਸ ਦੀ ਇੱਕ ਨਹੀਂ ਬਲਕਿ ਦੋ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਮਹੀਨੇ ਦੇ ਸ਼ੁਰੂ ਵਿੱਚ ਦੇਵ ਖਰੌੜ ਨਾਲ ਫਿਲਮ “ਸਰਪੰਚ” ਸਿਨੇਮਾਘਰਾਂ ਵਿੱਚ ਆਵੇਗੀ, ਜਦਕਿ ਮਹੀਨੇ ਦੇ ਅਖੀਰ ਵਿੱਚ “ਕੈਰੀ ਆਨ ਜੱਟਾ 4” ਵੀ ਰਿਲੀਜ਼ ਹੋਣ ਜਾ ਰਹੀ ਹੈ।

ਇਹ ਸਪੱਸ਼ਟ ਹੈ ਕਿ ਜਸਮਿਨ ਬਾਜਵਾ ਕਦਮ ਦਰ ਕਦਮ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਮਜ਼ਬੂਤ ਪਹਿਚਾਣ ਬਣਾਉਂਦੀ ਜਾ ਰਹੀ ਹੈ। ਵੱਡੀਆਂ ਫ੍ਰੈਂਚਾਈਜ਼ਾਂ ਦਾ ਹਿੱਸਾ ਬਣਨਾ ਅਤੇ ਲਗਾਤਾਰ ਤਿੰਨ ਸਾਲ ਜੂਨ ਮਹੀਨੇ ਵਿੱਚ ਵੱਡੀਆਂ ਰਿਲੀਜ਼ਾਂ ਨਾਲ ਦਰਸ਼ਕਾਂ ਦੇ ਸਾਹਮਣੇ ਆਉਣਾ, ਉਸਦੀ ਵਧਦੀ ਲੋਕਪ੍ਰਿਯਤਾ ਦਾ ਸਬੂਤ ਹੈ।

ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਸਮਿਨ ਬਾਜਵਾ ਇਸੇ ਤਰ੍ਹਾਂ ਵੱਡੇ ਪਰਦੇ ‘ਤੇ ਚਮਕਦੀ ਰਹੇਗੀ ਅਤੇ ਪੰਜਾਬੀ ਸਿਨੇਮਾ ਨੂੰ ਹੋਰ ਵੀ ਹਿੱਟ ਫਿਲਮਾਂ ਦੇਵੇਗੀ।

Continue Reading

Movie

“ਜਵਾਕ” ਦਾ ਟ੍ਰੇਲਰ ਲਾਂਚ ਬਣਿਆ ਬੱਚਿਆਂ ਦੀਆਂ ਖੁਸ਼ੀਆਂ ਦਾ ਜਸ਼ਨ

Published

on

ਮੋਹਾਲੀ, 21 ਅਪ੍ਰੈਲ 2026: ਪੰਜਾਬੀ ਫਿਲਮ ਜਵਾਕ ਦਾ ਟ੍ਰੇਲਰ ਲਾਂਚ ਅਤੇ ਪ੍ਰੈਸ ਕਾਨਫਰੰਸ ਬਹੁਤ ਹੀ ਖਾਸ ਤੇ ਯਾਦਗਾਰ ਢੰਗ ਨਾਲ ਕੀਤਾ ਗਿਆ। ਇਹ ਫਿਲਮ 8 ਮਈ 2026 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਨੀਰੂ ਬਾਜਵਾ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਨੀਰੂ ਬਾਜਵਾ, ਗੁਰੀ ਘੁਮਨ, ਪ੍ਰਿਸ਼ਾ ਸ਼ਰਮਾ, ਕੁਲਰਾਜ ਭੰਗਰਾ ਅਤੇ ਜੈਵਿਕ ਵਾਧਵਾ ਵਰਗੇ ਕਲਾਕਾਰ ਨਜ਼ਰ ਆਉਣਗੇ।

ਇਸ ਇਵੈਂਟ ਦੀ ਸਭ ਤੋਂ ਵੱਡੀ ਖਾਸ ਗੱਲ ਇਸਦੀ ਥੀਮ “ਮੈਂ ਜਵਾਕ ਹਾਂ” ਰਹੀ। ਇਹ ਸਿਰਫ ਟ੍ਰੇਲਰ ਲਾਂਚ ਨਹੀਂ ਸੀ, ਸਗੋਂ ਬਚਪਨ ਦੀ ਮਾਸੂਮਿਯਤ ਅਤੇ ਖੁਸ਼ੀਆਂ ਨੂੰ ਮਨਾਉਣ ਦਾ ਸੋਹਣਾ ਮੌਕਾ ਸੀ। ਇਵੈਂਟ ਵਿੱਚ ਬੱਚਿਆਂ ਦੀ ਮੌਜੂਦਗੀ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।

ਫਿਲਮ ਦੀ ਟੀਮ, ਜਿਸ ਵਿੱਚ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਅਤੇ ਪ੍ਰੋਡਿਊਸਰ ਸੰਤੋਸ਼ ਥਿਟੇ ਵੀ ਸ਼ਾਮਲ ਸਨ । ਕਲਾਕਾਰਾਂ ਨੇ ਬੱਚਿਆਂ ਨਾਲ ਗੱਲਬਾਤ ਕਰਕੇ ਇਸ ਸਮਾਗਮ ਨੂੰ ਹੋਰ ਵੀ ਮਜ਼ੇਦਾਰ ਬਣਾ ਦਿੱਤਾ।

ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ। ਇਹ ਕਹਾਣੀ ਜਜ਼ਬਾਤਾਂ, ਰਿਸ਼ਤਿਆਂ ਅਤੇ ਬਚਪਨ ਦੀਆਂ ਯਾਦਾਂ ਨੂੰ ਸੋਹਣੇ ਢੰਗ ਨਾਲ ਪੇਸ਼ ਕਰਦੀ ਹੈ। ਫਿਲਮ ਦਾ ਮਿਊਜ਼ਿਕ ਸਪੀਡ ਰਿਕਾਰਡਸ ਨੇ ਦਿੱਤਾ ਹੈ ਅਤੇ ਇਸਨੂੰ ਓਮਜੀ ਗਰੁੱਪ ਦੁਨੀਆ ਭਰ ਵਿੱਚ ਰਿਲੀਜ਼ ਕਰੇਗਾ।

ਕੁੱਲ ਮਿਲਾ ਕੇ, ਇਹ ਇਵੈਂਟ ਫਿਲਮ ਵਾਂਗ ਹੀ ਸਾਦਗੀ, ਖੁਸ਼ੀ ਅਤੇ ਪਿਆਰ ਨਾਲ ਭਰਪੂਰ ਰਿਹਾ।

Continue Reading

Movie

ਪੰਜਾਬੀ ਫਿਲਮ ਚੜ੍ਹਦੀਕਲਾ ਦਾ ਪੋਸਟਰ ਰੀਲੀਜ਼

Published

on

ਮੋਹਾਲੀ: ਵਿਸਾਖੀ ਵਾਲੇ ਦਿਨ ਮੋਹਾਲੀ ਦੇ ਸੀਪੀ ਮਾਲ ਦੇ ਬਣੇ ਪੀਵੀਆਰ ਵਿੱਚ ਨਵੀਂ ਪੰਜਾਬੀ ਫਿਲਮ ਦਾ ਪਹਿਲਾ ਪੋਸਟਰ ਰੀਲੀਜ਼ ਕੀਤਾ ਗਿਆ ਇਸ ਖਾਸ ਮੌਕੇ ਗੁਰਬਾਣੀ ਕੀਰਤਨ ਦੀ ਇਲਾਹੀ ਬਾਣੀ ਸਰਵਨ ਕੀਤੀ ਇਸ ਖਾਸ ਮੌਕੇ ਤੇ ਕਈ ਮਹਿਨਾਜ ਹਸਤੀਆਂ ਹਾਜ਼ਿਰ ਸਨ ਜਿਨ੍ਹਾਂ ਵਿੱਚ ਅਦਾਕਾਰ ਤੇ ਗਾਇਕ ਐਮੀ ਵਿਰਕ ਤੇ ਅਦਾਕਾਰਾ ਰੂਪੀ ਗਿੱਲ ਹਾਜ਼ਿਰ ਸਨ ,ਪੰਜਾਬੀ ਫਿਲਮ ਚੜ੍ਹਦੀਕਲਾ ਨੂੰ ਨਾਮਵਰ ਨਿਰਦੇਸ਼ਕ ਅਮਰਜੀਤ ਸਾਰੋਂ ਕਰ ਰਹੇ ਹਨ ਜਦੋਂ ਕਿ ਨਿਰਮਾਤਾ ਹਨ ਪਿੰਕੀ ਧਾਲੀਵਾਲ ਇਸ ਪੋਸਟਰ ਲਾਂਚਇੰਗ ਮੌਕੇ ਤੇ ਫਿਲਮ ਦੀ ਟੀਮ ਵੱਲੋਂ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਗਈ ਜਿਹਨਾਂ ਦੀ ਫਸਲ ਗੜੇ ਤੇ ਵਾਰਿਸ਼ ਨਾਲ ਖਰਾਬ ਹੋ ਚੁੱਕੀ ਸੀ ਜਿਕਰਯੋਗ ਹੈ ਕਿ ਬੀਬੀ ਰਜ਼ਨੀ ਤੋਂ ਬਾਅਦ ਪੰਜਾਬੀ ਫਿਲਮਾਂ ਦੀ ਮਹਾਨ ਅਦਾਕਾਰਾ “ ਰੂਪੀ ਗਿੱਲ ” ਨਜ਼ਰ
ਆਏਗੀ ਨਵੀਂ ਪੰਜਾਬੀ ਫਿਲਮ “ ਚੜ੍ਹਦੀਕਲਾ ” ਵਿਚ – ਨਾਲ ਨਜ਼ਰ
ਆਉਣਗੇ “ ਸੁਪਰਸਟਾਰ ” ਐਮੀ ਵਿਰਕ “

Continue Reading

Trending

Copyright © 2017 Lishkara TV. Powered by Jagjeet Sekhon