
ਮੋਹਾਲੀ, 22 ਜੂਨ 2026: ਮਸ਼ਹੂਰ ਗਾਇਕ-ਗੀਤਕਾਰ ਆਦਿਤਿਆ ਰਿਖਾਰੀ ਅਤੇ ਰੁਹਾਨ ਮਲਿਕ ਨੇ ਮਿਊਜ਼ਿਕ ਪ੍ਰੋਡਿਊਸਰ ਰਾਵੇਟਰ ਨਾਲ ਮਿਲ ਕੇ ਆਪਣਾ ਨਵਾਂ ਗੀਤ ‘ਮੇਰੀ ਸਾਂਸੇਂ’ ਰਿਲੀਜ਼ ਕੀਤਾ ਹੈ। ਇਹ ਇੱਕ ਭਾਵੁਕ ਗੀਤ ਹੈ ਜੋ ਪਿਆਰ, ਵਿਛੋੜੇ, ਯਾਦਾਂ ਅਤੇ ਕਿਸੇ ਖਾਸ ਇਨਸਾਨ ਨਾਲ ਮੁੜ ਜੁੜਨ ਦੀ ਉਮੀਦ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ।
‘ਮੇਰੀ ਸਾਂਸੇਂ’ ਉਹਨਾਂ ਅਹਿਸਾਸਾਂ ਦੀ ਗੱਲ ਕਰਦਾ ਹੈ ਜੋ ਕਿਸੇ ਆਪਣੇ ਦੇ ਦੂਰ ਹੋ ਜਾਣ ਤੋਂ ਬਾਅਦ ਵੀ ਦਿਲ ਵਿੱਚ ਜਿਉਂਦੇ ਰਹਿੰਦੇ ਹਨ। ਦਿਲ ਨੂੰ ਛੂਹਣ ਵਾਲੇ ਬੋਲ, ਰੂਹਾਨੀ ਆਵਾਜ਼ਾਂ ਅਤੇ ਸੁਰੀਲਾ ਸੰਗੀਤ ਇਸ ਗੀਤ ਨੂੰ ਖਾਸ ਬਣਾਉਂਦੇ ਹਨ। ਇਹ ਗੀਤ ਹਰ ਉਸ ਵਿਅਕਤੀ ਨਾਲ ਜੁੜਦਾ ਹੈ ਜਿਸ ਨੇ ਕਦੇ ਕਿਸੇ ਨੂੰ ਦਿਲੋਂ ਚਾਹਿਆ ਹੋਵੇ।
ਆਦਿਤਿਆ ਰੀਖਾੜੀ, ਜੋ Ae Ajanabee, Paro, Samjho Na ਅਤੇ Jaana Samjho Na ਵਰਗੇ ਹਿੱਟ ਗੀਤਾਂ ਲਈ ਜਾਣੇ ਜਾਂਦੇ ਹਨ, ਨੇ ਕਿਹਾ ਕਿ ‘ਮੇਰੀ ਸਾਂਸੇਂ’ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਹੈ। ਉਨ੍ਹਾਂ ਦੇ ਮੁਤਾਬਕ ਇਹ ਗੀਤ ਉਹਨਾਂ ਯਾਦਾਂ ਅਤੇ ਜਜ਼ਬਾਤਾਂ ਦੀ ਕਹਾਣੀ ਹੈ ਜੋ ਕਿਸੇ ਦੇ ਚਲੇ ਜਾਣ ਤੋਂ ਬਾਅਦ ਵੀ ਸਾਡੇ ਨਾਲ ਰਹਿੰਦੇ ਹਨ।
ਰੁਹਾਨ ਮਲਿਕ ਨੇ ਕਿਹਾ ਕਿ ਉਹ ਪਹਿਲੀ ਵਾਰ ਗੀਤ ਸੁਣਦੇ ਹੀ ਇਸ ਦੀਆਂ ਭਾਵਨਾਵਾਂ ਨਾਲ ਜੁੜ ਗਏ ਸਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਰੋਤੇ ਇਸ ਗੀਤ ਦੀ ਸੱਚਾਈ ਅਤੇ ਡੂੰਘਾਈ ਨੂੰ ਮਹਿਸੂਸ ਕਰਨਗੇ। ਉਨ੍ਹਾਂ ਨੇ ਰਾਵੇਟਰ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੋਵਾਂ ਗਾਇਕਾਂ ਦੀਆਂ ਆਵਾਜ਼ਾਂ ਨੂੰ ਬਹੁਤ ਖੂਬਸੂਰਤੀ ਨਾਲ ਇਕੱਠਾ ਕੀਤਾ।
ਰਾਵੇਟਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਸੰਗੀਤ ਗੀਤ ਦੀਆਂ ਭਾਵਨਾਵਾਂ ਨੂੰ ਕੁਦਰਤੀ ਢੰਗ ਨਾਲ ਉਭਾਰੇ ਅਤੇ ਬੋਲਾਂ ਤੇ ਆਵਾਜ਼ਾਂ ਨੂੰ ਪੂਰੀ ਤਰ੍ਹਾਂ ਨਿਖਾਰੇ।
ਆਪਣੇ ਭਾਵੁਕ ਬੋਲਾਂ, ਮਿੱਠੀਆਂ ਧੁਨਾਂ ਅਤੇ ਸੱਚੇ ਜਜ਼ਬਾਤਾਂ ਨਾਲ ‘ਮੇਰੀ ਸਾਂਸੇਂ’ ਹਰ ਉਸ ਸ਼ਖ਼ਸ ਦੇ ਦਿਲ ਨੂੰ ਛੂਹੇਗਾ ਜਿਸ ਨੇ ਕਦੇ ਪਿਆਰ ਕੀਤਾ, ਕਿਸੇ ਨੂੰ ਖੋਇਆ ਅਤੇ ਫਿਰ ਵੀ ਉਮੀਦ ਦਾ ਦਾਮਨ ਨਹੀਂ ਛੱਡਿਆ।