ad ਟਿਪਸ ਫਿਲਮਜ਼ ਲਿਮਟਿਡ ਨੇ “ਸਰਬਾਲਾ ਜੀ” ਦਾ ਦੂਜਾ ਗੀਤ “ਜੱਟਾ ਵੇ” ਰਿਲੀਜ਼ ਕੀਤਾ - lishkaratv.com
Connect with us

Movie

ਟਿਪਸ ਫਿਲਮਜ਼ ਲਿਮਟਿਡ ਨੇ “ਸਰਬਾਲਾ ਜੀ” ਦਾ ਦੂਜਾ ਗੀਤ “ਜੱਟਾ ਵੇ” ਰਿਲੀਜ਼ ਕੀਤਾ

Published

on

https://www.youtube.com/watch?v=irBstHI1rTA

ਪੰਜਾਬੀ ਫਿਲਮ, ” ਸਰਬਾਲਾ ਜੀ” ਦਾ ਦੂਜਾ “ਜੱਟਾ ਵੇ” ਹੋਇਆ ਰਿਲੀਜ਼ ।  “ਜੱਟਾ ਵੇ” ਦੋ ਬਹੁਤ ਹੀ ਪ੍ਰਮਾਣਿਕ, ਲੋਕ ਸੁਰਾਂ ਅਤੇ ਸੁੰਦਰ ਆਵਾਜ਼ਾਂ ਦੇ ਮਾਲਕ, ਗਿੱਪੀ ਗਰੇਵਾਲ ਅਤੇ ਗੁਰਲੇਜ ਅਖਤਰ ਦੁਆਰਾ ਗਾਇਆ ਗਿਆ ਹੈ। ਫਿਲਮ ਬਾਰੇ ਥੋੜ੍ਹੀ ਗੱਲ ਕਰੀਏ ਤਾਂ, ਇਹ ਟਿਪਸ ਫਿਲਮ ਲਿਮਟਿਡ ਦੇ ਬੈਨਰ ਹੇਠ ਬਣਾਈ ਗਈ ਹੈ, ਜਿਸਦੇ ਨਿਰਮਾਤਾ ਕੁਮਾਰ ਤੌਰਾਨੀ ਅਤੇ ਗਿਰੀਸ਼ ਤੌਰਾਨੀ ਹਨ। ਫਿਲਮ ਵਿੱਚ ਐਮੀ ਵਿਰਕ, ਗਿੱਪੀ ਗਰੇਵਾਲ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਹੋਰ ਪ੍ਰਮੁੱਖ ਨਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਆਓ ਇਸ ਗੀਤ ਨੂੰ ਥੋੜ੍ਹਾ ਹੋਰ ਜਾਣੀਏ, “ਜੱਟਾ ਵੇ” ਪੰਜਾਬੀ ਇੰਡਸਟਰੀ ਦੇ ਸਭ ਤੋਂ ਸੂਖਮ, ਸੁਹਾਵਣੇ ਅਤੇ ਪਿਆਰੇ ਅਤੇ ਮਿੱਠੇ ਗੀਤਾਂ ਨਾਲ ਭਰਪੂਰ ਲੇਖਕ, ਹੈਪੀ ਰਾਏਕੋਟੀ ਦੁਆਰਾ ਲਿਖਿਆ ਗਿਆ ਹੈ। ਸੰਗੀਤ ਸਾਡੇ ਆਪਣੇ ਐਵੀ ਸਰਾ ਦੁਆਰਾ ਦਿੱਤਾ ਗਿਆ ਹੈ, ਜਿਸਨੇ ਪੰਜਾਬੀ ਸੰਗੀਤ ਇੰਡਸਟਰੀ ਨੂੰ ਇੰਨਾ ਪਿਆਰਾ ਅਤੇ ਯਾਦਗਾਰੀ ਸੰਗੀਤ ਦਿੱਤਾ ਹੈ। ਗੀਤ ਵਿੱਚ ਮਜ਼ੇਦਾਰ ਅਤੇ ਰੋਮਾਂਟਿਕ ਝਗੜੇ ਦੇ ਸੁਆਦ ਹਨ।ਇਹ ਫਿਲਮ ਮਨਦੀਪ ਕੁਮਾਰ ਦੁਆਰਾ ਨਿਰਦੇਸ਼ਤ ਹੈ ਅਤੇ ਇੰਦਰਜੀਤ ਮੋਗਾ ਦੁਆਰਾ ਲਿਖੀ ਗਈ ਹੈ ਅਤੇ 18 ਜੁਲਾਈ, 2025 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ।ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਹੋਰ ਗੀਤਾਂ ਦੇ ਨਾਲ-ਨਾਲ ਇਹ ਗੀਤ ਵੀ ਪਸੰਦ ਆਵੇਗਾ।

Continue Reading
Click to comment

Leave a Reply

Your email address will not be published. Required fields are marked *

Movie

ਫੱਫੇ ਕੁਟਣੀਆਂ ਤੋਂ ਬਾਅਦ ਗੁਰਬਾਜ਼ ਸਰਪੰਚ ਫਿਲਮ ਨੂੰ ਲੈਕੇ ਮੁੜ ਚਰਚਾ ਵਿੱਚ

Published

on

ਗੁਰਬਾਜ਼ ਸਿੰਘ, ਲੁਧਿਆਣਾ ਦਾ ਇੱਕ ਉੱਭਰਦਾ ਹੋਇਆ ਕਲਾਕਾਰ ਹੈ, ਜੋ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਮਿਹਨਤ ਨਾਲ ਆਪਣੀ ਇੱਕ ਵੱਖਰੀ ਪਛਾਣ ਬਣਾ ਰਿਹਾ ਹੈ। ਫ਼ਿਲਮ ‘ਸਰਪੰਚ’ ਵਿੱਚ ਉਸਦੀ ਸ਼ਾਨਦਾਰ ਅਦਾਕਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਸ ਵਿੱਚ ਇੱਕ ਪ੍ਰਭਾਵਸ਼ਾਲੀ ਅਦਾਕਾਰ ਬਣਨ ਦੀ ਪੂਰੀ ਸਮਰੱਥਾ ਹੈ। ਆਪਣੀ ਕਲਾ ਤੋਂ ਇਲਾਵਾ, ਉਹ ਆਪਣੇ ਬਹੁਤ ਹੀ ਨਿਮਰ ਅਤੇ ਜ਼ਮੀਨ ਨਾਲ ਜੁੜੇ ਸੁਭਾਅ ਲਈ ਜਾਣਿਆ ਜਾਂਦਾ ਹੈ। ਉਹ ਹਰ ਪ੍ਰੋਜੈਕਟ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਹੈ, ਜਿਸ ਨਾਲ ਉਹ ਆਪਣੇ ਦਰਸ਼ਕਾਂ ਨਾਲ ਇੱਕ ਡੂੰਘਾ ਅਤੇ ਸੱਚਾ ਰਿਸ਼ਤਾ ਕਾਇਮ ਕਰਦਾ ਹੈ।
ਉਸਦੀ ਇਹ ਪੇਸ਼ੇਵਰ ਪਰਿਪੱਕਤਾ ਅਤੇ ਜੜ੍ਹਾਂ ਨਾਲ ਜੁੜਿਆ ਰਹਿਣਾ ਹੀ ਹੈ, ਜੋ ਉਸਨੂੰ ਪੰਜਾਬ ਦੇ ਦਰਸ਼ਕਾਂ ਵਿੱਚ ਬੇਹੱਦ ਪਿਆਰਾ ਬਣਾਉਂਦਾ ਹੈ। ਉਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਇੱਕ ਕਲਾਕਾਰ ਦਾ ਕਰੀਅਰ ਸਿਰਫ਼ ਪ੍ਰਤਿਭਾ ਨਾਲ ਹੀ ਨਹੀਂ, ਸਗੋਂ ਅਨੁਸ਼ਾਸਨ, ਹਮਦਰਦੀ ਅਤੇ ਹਾਂ-ਪੱਖੀ ਸੋਚ ਨਾਲ ਬਣਦਾ ਹੈ। ਭਾਵੇਂ ਕੋਈ ਗੰਭੀਰ ਭੂਮਿਕਾ ਹੋਵੇ ਜਾਂ ਕੋਈ ਹੋਰ ਕਿਰਦਾਰ, ਉਸਦੀ ਮਿਹਨਤ ਉਸਦੇ ਹਰ ਕਿਰਦਾਰ ਨੂੰ ਯਾਦਗਾਰ ਬਣਾ ਦਿੰਦੀ ਹੈ। ‘ਸਰਪੰਚ’ ਵਰਗੀ ਫ਼ਿਲਮ ਵਿੱਚ ਮਿਲੀ ਸਫਲਤਾ ਦੇ ਨਾਲ, ਗੁਰਬਾਜ਼ ਸਿੰਘ ਇੱਕ ਅਜਿਹਾ ਕਲਾਕਾਰ ਹੈ ਜੋ ਪੰਜਾਬੀ ਸਿਨੇਮਾ ਵਿੱਚ ਲੰਬੀ ਦੌੜ ਦਾ ਘੋੜਾ ਸਾਬਤ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇੱਕ ਮਜ਼ਬੂਤ ਅਦਾਕਾਰ ਵਜੋਂ ਉਭਰੇਗਾ।

Continue Reading

Movie

ਯੰਗ ਸਟੂਡੀਓਜ਼ ਨੇ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਜੋਬਨ ਰੁੱਤੇ’ ਦਾ ਕੀਤਾ ਐਲਾਨ, ਗੁਰੀ ਖੱਟੜਾ ਆਉਣਗੇ ਨਵੇਂ ਅੰਦਾਜ਼ ਵਿੱਚ ਨਜ਼ਰ

Published

on

ਮੋਹਾਲੀ, 23 ਜੂਨ 2026: ਯੰਗ ਸਟੂਡੀਓਜ਼ ਨੇ ਆਪਣੀ ਆਉਣ ਵਾਲੀ ਪੰਜਾਬੀ ਫ਼ੀਚਰ ਫ਼ਿਲਮ ‘ਜੋਬਨ ਰੁੱਤੇ’ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ 5 ਮਾਰਚ 2027 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਰਾਹੀਂ ਕਲਾਕਾਰ ਗੁਰੀ ਖੱਟੜਾ ਨੂੰ ਇੱਕ ਖਾਸ ਕਿਰਦਾਰ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ।ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਡਾਇਰੈਕਟਰ ਜੋੜੀ ਟਰੂ ਮੇਕਰਜ਼ ਕਰ ਰਹੀ ਹੈ, ਜਦਕਿ ਇਸ ਦੀ ਕਹਾਣੀ ਅਤੇ ਸਕ੍ਰੀਨਪਲੇ ਜਾਣੇ-ਪਛਾਣੇ ਲੇਖਕ ਭਿੰਡੀ ਟੋਲਾਵਾਲ ਵੱਲੋਂ ਲਿਖਿਆ ਗਿਆ ਹੈ। ਫ਼ਿਲਮ ਵਿੱਚ ਜਜ਼ਬਾਤ, ਮਨੋਰੰਜਨ ਅਤੇ ਦਮਦਾਰ ਅਦਾਕਾਰੀ ਦਾ ਖੂਬਸੂਰਤ ਮੇਲ ਦੇਖਣ ਨੂੰ ਮਿਲੇਗਾ।ਇਸ ਪ੍ਰੋਜੈਕਟ ਨੂੰ ਕਲੈਪਸ ਐਂਡ ਲੈਜਰ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਅਤੇ ਅਰੁਣ ਸ਼ਰਮਾ ਇਸ ਦੇ ਲਾਈਨ ਪ੍ਰੋਡਿਊਸਰ ਹਨ। ਉੱਧਰ ਯੰਗ ਸਟੂਡੀਓਜ਼ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਿਹਾ ਹੈ, ਜੋ ਲਗਾਤਾਰ ਪੰਜਾਬੀ ਸਿਨੇਮਾ ਨੂੰ ਨਵੇਂ ਅਤੇ ਵਧੀਆ ਵਿਸ਼ਿਆਂ ਵਾਲੀਆਂ ਫ਼ਿਲਮਾਂ ਦੇਣ ਲਈ ਜਾਣਿਆ ਜਾਂਦਾ ਹੈ।ਮਜ਼ਬੂਤ ਕਹਾਣੀ, ਤਜਰਬੇਕਾਰ ਕ੍ਰਿਏਟਿਵ ਟੀਮ ਅਤੇ ਨਵੀਂ ਸੋਚ ਨਾਲ ਬਣ ਰਹੀ ‘ਜੋਬਨ ਰੁੱਤੇ’ ਨੂੰ ਸਾਲ 2027 ਦੀਆਂ ਸਭ ਤੋਂ ਚਰਚਿਤ ਪੰਜਾਬੀ ਫ਼ਿਲਮਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਫ਼ਿਲਮ ਦਾ ਮਕਸਦ ਆਪਣੀ ਦਿਲਚਸਪ ਕਹਾਣੀ, ਯਾਦਗਾਰ ਕਿਰਦਾਰਾਂ ਅਤੇ ਸ਼ਾਨਦਾਰ ਪੇਸ਼ਕਾਰੀ ਰਾਹੀਂ ਦਰਸ਼ਕਾਂ ਨਾਲ ਜੁੜਨਾ ਹੈ।ਫ਼ਿਲਮ ਦਾ ਪਹਿਲਾ ਅਨਾਊਂਸਮੈਂਟ ਪੋਸਟਰ ਸਾਹਮਣੇ ਆਉਂਦੇ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਨਾਲ ਹੀ ਗੁਰੀ ਖੱਟੜਾ ਦੀ ਐਂਟਰੀ ਨੇ ਵੀ ਫ਼ਿਲਮ ਨੂੰ ਲੈ ਕੇ ਉਤਸ਼ਾਹ ਹੋਰ ਵਧਾ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਫ਼ਿਲਮ ਦੀ ਕਾਸਟ, ਸੰਗੀਤ ਅਤੇ ਹੋਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ।’ਜੋਬਨ ਰੁੱਤੇ’ 5 ਮਾਰਚ 2027 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Continue Reading

Movie

June blooms with Jasmin Bajwa for Three Consecutive Years!

Published

on

ਹੁਣ ਇਸ ਮਹੀਨੇ ਨਾਲ ਇੱਕ ਨਵਾਂ ਨਾਮ ਵੀ ਜੁੜਦਾ ਜਾ ਰਿਹਾ ਹੈ—ਜਸਮਿਨ ਬਾਜਵਾ। ਪਿਛਲੇ ਦੋ ਸਾਲਾਂ ਵਿੱਚ ਜਸਮਿਨ ਬਾਜਵਾ ਨੇ ਜੂਨ ਮਹੀਨੇ ਵਿੱਚ ਰਿਲੀਜ਼ ਹੋਣ ਵਾਲੀਆਂ ਵੱਡੀਆਂ ਫਿਲਮਾਂ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। ਜੂਨ 2024 ਵਿੱਚ “ਜੱਟ ਐਂਡ ਜੂਲੀਅਟ 3” ਅਤੇ ਜੂਨ 2025 ਵਿੱਚ “ਸਰਦਾਰਜੀ 3” ਵਰਗੀਆਂ ਫਿਲਮਾਂ ਨਾਲ ਉਹ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ।

ਹੁਣ ਜੂਨ 2026 ਵਿੱਚ ਜਸਮਿਨ ਬਾਜਵਾ ਹੋਰ ਵੀ ਵੱਡਾ ਧਮਾਕਾ ਕਰਨ ਲਈ ਤਿਆਰ ਹੈ, ਕਿਉਂਕਿ ਇਸ ਵਾਰ ਉਸ ਦੀ ਇੱਕ ਨਹੀਂ ਬਲਕਿ ਦੋ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਮਹੀਨੇ ਦੇ ਸ਼ੁਰੂ ਵਿੱਚ ਦੇਵ ਖਰੌੜ ਨਾਲ ਫਿਲਮ “ਸਰਪੰਚ” ਸਿਨੇਮਾਘਰਾਂ ਵਿੱਚ ਆਵੇਗੀ, ਜਦਕਿ ਮਹੀਨੇ ਦੇ ਅਖੀਰ ਵਿੱਚ “ਕੈਰੀ ਆਨ ਜੱਟਾ 4” ਵੀ ਰਿਲੀਜ਼ ਹੋਣ ਜਾ ਰਹੀ ਹੈ।

ਇਹ ਸਪੱਸ਼ਟ ਹੈ ਕਿ ਜਸਮਿਨ ਬਾਜਵਾ ਕਦਮ ਦਰ ਕਦਮ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਮਜ਼ਬੂਤ ਪਹਿਚਾਣ ਬਣਾਉਂਦੀ ਜਾ ਰਹੀ ਹੈ। ਵੱਡੀਆਂ ਫ੍ਰੈਂਚਾਈਜ਼ਾਂ ਦਾ ਹਿੱਸਾ ਬਣਨਾ ਅਤੇ ਲਗਾਤਾਰ ਤਿੰਨ ਸਾਲ ਜੂਨ ਮਹੀਨੇ ਵਿੱਚ ਵੱਡੀਆਂ ਰਿਲੀਜ਼ਾਂ ਨਾਲ ਦਰਸ਼ਕਾਂ ਦੇ ਸਾਹਮਣੇ ਆਉਣਾ, ਉਸਦੀ ਵਧਦੀ ਲੋਕਪ੍ਰਿਯਤਾ ਦਾ ਸਬੂਤ ਹੈ।

ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਸਮਿਨ ਬਾਜਵਾ ਇਸੇ ਤਰ੍ਹਾਂ ਵੱਡੇ ਪਰਦੇ ‘ਤੇ ਚਮਕਦੀ ਰਹੇਗੀ ਅਤੇ ਪੰਜਾਬੀ ਸਿਨੇਮਾ ਨੂੰ ਹੋਰ ਵੀ ਹਿੱਟ ਫਿਲਮਾਂ ਦੇਵੇਗੀ।

Continue Reading

Trending

Copyright © 2017 Lishkara TV. Powered by Jagjeet Sekhon