ad
ਮਿਊਟੇਸ਼ਨ ਜਾਂਚ ਲਈ ਨੇਕਸਟ ਜਨੇਰੇਸਨ ਸੀਕਵੇਂਸਿੰਗ ਤਕਨਾਲੋਜੀ ਹੁਣ HBCh&RC, ਪੰਜਾਬ ਵਿੱਚ ਉਪਲਬਧ ਹੈ - lishkaratv.com
Connect with us

News

ਮਿਊਟੇਸ਼ਨ ਜਾਂਚ ਲਈ ਨੇਕਸਟ ਜਨੇਰੇਸਨ ਸੀਕਵੇਂਸਿੰਗ ਤਕਨਾਲੋਜੀ ਹੁਣ HBCh&RC, ਪੰਜਾਬ ਵਿੱਚ ਉਪਲਬਧ ਹੈ

Published

on

ਰੋਗੀਆਂ ਦੀ ਦੇਖਭਾਲ ਵਿੱਚ  ਅਗੇਤਰੀ ਤਕਨਾਲੋਜੀ ਲਿਆਉਂਦੇ ਹੋਏ, ਹੋਮੀ ਭਾਬਾ ਕੈਂਸਰ ਹਸਪਤਾਲ  ਅਤੇ ਰਿਸਰਰ ਸੈਂਟਰ  ਪੰਜਾਬ ਦੇ  ਓਨਕੋਪੈਥੋਲੋਜੀ ਵਿਭਾਗ ਨੇ ਆਪਣੇ ਨਵੇਂ ਚੰਡੀਗੜ੍ਹ ਯੂਨਿਟ ਵਿੱਚ ਡੀਐਨਏ ਅਤ ਆਰਐਨਏ ਅਧਾਰਤ ਨੇਕਸਟ ਜਨੇਰੇਸ਼ਨ ਸੀਕਵੇਂਸਿੰਗ (NGS) ਦੀ ਸ਼ੁਰੂਆਤ ਕੀਤੀ ਹੈ, ਜੋ ਉੱਚ ਦਰਜੇ ਦੀ ਤਸ਼ਖੀਸ ਅਤੇ ਨਿੱਜੀਕ੍ਰਿਤ  ਇਲਾਜ ਮੁਹੱਈਆ ਕਰਾਉਂਦੀ ਹੈ।
NGS ਇੱਕ ਅਜਿਹੀ ਮੌਲਿਕ ਤਸ਼ਖੀਸੀ ਤਕਨਾਲੋਜੀ ਹੈ ਜੋ ਡੀਐਨਏ ਅਤੇ ਆਰਐਨਏ ਦੀ ਤੇਜ਼ ਅਤੇ ਵਿਸ਼ਤ੍ਰਿਤ ਵਿਸ਼ਲੇਸ਼ਣ  ਰਾਹੀਂ ਉਹ ਜਿਨੀਅਤਕ ਮਿਊਟੇਸ਼ਨਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਦੀ ਹੈ ਜੋ ਕੈਂਸਰ ਦੇ ਵਾਧੇ ਨੂੰ ਚਲਾਉਂਦੀਆਂ ਹਨ । ਇਹ ਤਕਨਾਲੋਜੀ ਡਾਕਟਰਾਂ ਨੂੰ ਮਰੀਜਾਂ ਦੇ ਵਿਲੱਖਣ ਟਿਊਮਰ ਪ੍ਰੋਫਾਇਲ ਦੇ ਅਧਾਰ ’ਤੇ ਇਲਾਜ ਯੋਜਨਾਵਾਂ ਨੂੰ ਨਿੱਜੀਕ੍ਰਿਤ ਕਰਨ ਦੀ ਆਗਿਆ ਦਿੰਦੀ ਹੈ , ਜਿਸ ਨਾਲ ਇਲਾਜ ਹੋਰ ਪ੍ਰਭਾਵਸ਼ਾਲੀ ਅਤੇ ਸੁਚੱਜਾ ਬਣਦਾ ਹੈ ।
ਇਕ ਤਕਨਾਲੋਜੀ ਵਿਰਾਸਤੀ ਕੈਂਸਰ ਸੰਡਰੋਮ ਦੀ ਪਛਾਣ ਕਰਨ ਅਤੇ ਰੋਗ ਦੀ ਤਰੱਕੀ ਜਾਂ ਦੁਹਰਾਅ ਦੀ ਨਿਗਰਾਨੀ ਕਰਨ ਵਿੱਚ ਵੀ ਅਹੰਕਾਰਪੂਰਨ ਭੂਮਿਕਾ ਨਿਭਾਉਂਦੀ ਹੈ । ਇਸ ਸ਼ਾਮਲ ਨਾਲ, ਹਸਪਤਾਲ  ਨੇ ਵਿਅਕਤੀਗਤ , ਵਿਸ਼ਵ –ਪੱਧਰੀ ਕੈਂਸਰ ਇਲਾਜ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ । ਹੁਣ ਇਹ ਸੇਵਾ ਠੋਸ ਟਿਊਮਰਾਂ ਅਤੇ ਖੂਨ ਦੇ ਕੈਂਸਰ ਦੋਹਾਂ ਵਾਲੇ ਮਰੀਜਾਂ ਲਈ ਉਪਲਬਧ ਹੈ।
ਓਨਕੋਪੈਥੋਲੋਜੀ ਵਿਭਾਗ ਦੀ ਟੀਮ ਨੂੰ ਇਸ ਨਵੀਂ ਸੁਵਿਧਾ ਦੀ ਸ਼ੁਰੂਆਤ ’ ਤੇ ਵਧਾਈ ਦਿੰਦੇ ਹੋਏ, ਨਿਰਦੇਸ਼ਕ ਡਾ. ਅਸ਼ੀਸ਼ ਗੁਲਈਆ  ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ, ਕਿਉਂਕਿ ਉਹ ਇਸ ਬਹੁਤ ਉਡੀਕ ਕੀਤੀ ਸੇਵਾ ਦੀ ਸ਼ੁਰੂਆਤ ਕਰ ਰਹੇ ਹਨ । ਉਨ੍ਹਾਂ ਨੇ ਜੋਰ ਦਿੱਤਾ ਕਿ ਦੇਸ਼ ਦੇ ਇਸ ਹਿੱਸੇ ਵਿੱਚ ਬਹੁਤ ਘੱਟ  ਹਸਪਤਾਲਾਂ ਕੋਲ ਇਹ ਟੈਸਟਿੰਗ ਸੁਵਿਧਾ ਉਪਲਬਧ ਹੈ।
ਉਨ੍ਹਾਂ ਨੇ ਇਹ ਵੀ ਹਾਈਲਾਈਟ ਕੀਤਾ ਕਿ ਕੈਂਸਰ ਦਾ ਇਲਾਜ  ਹੁਣ ਬਹੁਤ ਵਿਸ਼ੇਸ਼ਕ ਰੂਪ ਲੈ ਰਿਹਾ ਹੈ । ਪਿਛਲੇ ਸਮੇਂ ਵਿੱਚ ਇਲਾਜਾਂ  ਅਤੇ ਕੈਂਸਰ ਦੀਆਂ ਸ਼੍ਰੇਣੀਆਂ ਸੀਮਿਤ ਸਨ ਅਤੇ ਥੋੜ੍ਹੇ  ਜਿਹੇ ਹੀ ਕੈਮੋਥੈਰੇਪੀ  ਦੇ ਵਿਕਲਪ ਸਨ । ਉਨ੍ਹਾਂ ਨੇ ਲੰਗ ਕੈਂਸਰ  ਦੀ ਉਦਾਹਰਨ ਦੇਂਦੇ ਹੋਏ  ਸਮਝਾਇਆ ਕਿ ਪਹਿਲਾਂ ਸਿਰਫ਼ ਦੋ ਕਿਸਮਾਂ ਹੋਂਦ  ਵਿੱਚ ਸਨ । ਹੁਣ ਜਦੋਂ ਕਿ ਡੀਐਨਏ ਪ੍ਰੋਫਾਈਲ  ਦੀ ਜਾਂਚ ਕੀਤੀ ਜਾਂਦੀ ਹੈ, ਤਾ ਲੰਗ ਕੈਂਸਰ ਦੀ ਖਾਸ ਕਿਸਮ ਦਾ ਪਤਾ ਲੱਗਦਾ ਹੈ । ਇਸ ਟੈਸਟ ਦੇ ਦੋ ਮੁੱਕ ਲਾਭ ਹਨ –ਪਹਿਲਾ ਇਹ ਪਤਾ ਲਾਉਂਦਾ ਹੈ ਕਿ ਕਿਹੜੇ ਕੈਂਸਰਾਂ ਦਾ ਇਲਾਜ ਸੰਭਵ ਹੈ  ਅਤੇ  ਦੂਜਾ ਕਿਹੜੇ ਲਾਇਲਾਜ ਹਨ । ਇਹ ਚਿਕਿਤਸਕ ਵਿਦਵਾਨਾਂ ਨੂੰ ਆਪਣੀਆਂ ਕੋਸ਼ਿਸਾਂ  ਨੂੰ ਪ੍ਰਭਾਵਸ਼ਾਲੀ  ਢੰਗ ਨਾਲ ਕੇਂਦਰਿਤ  ਕਰਨ ਦੀ ਆਗਿਆ ਦਿੰਦਾ ਹੈ, ਨਾ ਕਿ ਹਰ ਕਿਸਮ ਦੇ ਕੈਂਸਰ ਉੱਤੇ ਇੱਕੋ  ਜਿਹੀ  ਊਰਜਾ ਲਗਾਉਣ ਦੀ ।
ਦੂਜਾ ਇਹ ਟੈਸਟ ਉਹ ਖਾਸ ਟਿਊਮਰਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦਾ ਇਲਾਜ ਵਿਸ਼ੇਸ਼ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਜਿਸ ਨਾਲ ਇਲਾਜ ਦੇ ਨਤੀਜੇ ਹੋਰ ਵਧੀਆ ਹੋ ਜਾਂਦੇ ਹਨ ।
ਮੌਜੂਦਾ ਅਤੇ ਪੁਰਾਣੀ ਤਕਨਾਲੋਜੀ ਦੀ ਤੁਲਨਾ ਕਰਦੇ ਹੋਏ ਡਾਂ ਅਸ਼ੀਸ਼ ਗੁਲਾਇਆ ਨੇ ਦਰਸਾਇਆ ਕਿ ਇੱਖ ਦਹਾਕਾ ਪਹਿਲਾਂ ਲੰਗ ਕੈਂਸਰ ਦੀ ਤਸ਼ਖੀਸ ਅਕਸਰ ਨਿਰਾਸਾਜਨਕ ਭਵਿੱਕ ਦਰਸਾਉਂਦੀ ਸੀ । ਹਾਲਾਂਕਿ, ਨੇਕਸਟ ਜਨੇਰੇਸ਼ਨ ਸੀਕਵੇਂਸਿੰਗ (NGS) ਰਾਹੀਂ ਹੁਣ ਐਸੇ ਮਰੀਜਾਂ  ਦਾ ਇਲਾਜ ਕਾਫੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ ।
ਡਾ. ਸਕੰਲਪ ਸੰਚੇਤੀ , ਜੋ ਉਨਕੋਪੈਥੋਲੋਜੀ ਵਿਭਾਗ ਦੇ ਮੁਖੀ ਹਨ, ਨੇ ਇਸ ਨਵੀਂ ਉੱਚ –ਤਕਨਾਲੋਜੀ ਜਾਂਚ ਨੂੰ ਇੱਕ ਜਟਿਲ  ਪ੍ਰਕਿਰਿਆ ਵਜੋਂ ਵੇਖਿਆ ਅਤੇ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ  ਦੀ ਆਪਣੀ ਟੀਮ ਦੀ ਸਖ਼ਤ ਮਿਹਨਤ ਲਈ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਸੁਵਿਧਾ ਨੂੰ ਲਾਂਚ ਕਰਨ ਵਿੱਚ ਯੋਗਦਾਨ ਪਾਇਆ ।
ਪਹਿਲਾਂ ,  ਇਹ ਟੈਸਟ ਕਰਨ ਲਈ ਨਮੂਨੇ ਮੁੰਬਈ ਭੇਜੇ ਜਾਂਦੇ ਸਨ । ਹੁਣ ਇਹ ਸੁਵਿਧਾ ਸਥਾਨਕ ਤੌਰ ’ ਤੇ ਉਪਲਬਧ ਹੋਣ ਕਾਰਨ, ਇਹ ਹਸਪਤਾਲ ਅਤੇ ਮਰੀਜ਼ ਦੋਹਾਂ ਲਈ ਸਮਾਂ ਬਚਾਉਂਦੀ ਹੈ ਅਤੇ ਸੁਵਿਧਾ ਵਿੱਚ ਸੁਧਾਰ ਲਿਆਉਂਦੀ ਹੈ ।
ਪੰਜਾਬ ਅਤੇ ਆਸ-ਪਾਸ ਦੇ  ਰਿਹਾਇਸ਼ੀਆਂ ਲਈ ਵਿਸ਼ਵ-ਪੱਧਰੀ ਕੈਂਸਰ ਇਲਾਜ ਦੀ ਸੇਵਾ ਉਪਲਬਧ ਕਰਵਾਉਣ ਦੇ ਯਤਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ , ਮੁੱਲਾਪੁਰ , ਨਵਾਂ ਚੰਡੀਗੜ੍ਹ, ਸਾਹਿਜਾਦਾ  ਅਜੀਤ ਸਿੰਘ ਨਗਰ ਜਿਲ੍ਹਾ, ਮੋਹਾਲੀ ਦਾ ਉਦਘਾਟਨ ਅਗਸਤ 2022 ਵਿੱਚ ਕੀਤਾ ਗਿਆ। ਇਹ ਹਸਪਤਾਲ 660 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ, ਜੋ ਕਿ ਟਾਟਾ ਮੈਮੋਰੀਅਲ ਸੈਂਟਰ ਦੁਆਰਾ ਚਲਾਇਆ ਜਾਂਦਾ ਇੱਕ ਉਪ-ਸੰਸਥਾਨ ਹੈ ਜੋ ਭਾਰਤ ਸਰਕਾਰ ਦੇ ਅਟਾਮਿਕ ਉਰਜਾ ਵਿਭਾਗ ਅਧੀਨ ਹੈ ।
ਕੈਂਸਰ ਹਸਪਤਾਲ ਇੱਕ ਤਿਰਿਆਕੀ ਇਲਾਜ ਸੈਂਟਰ ਹੈ ਜਿਸ ਵਿੱਚ 300 ਬਿਸਤਰਾਂ ਦੀ ਸਮਰਥਾ ਹੈ ਅਤੇ ਇਹ ਹਰ ਕਿਸਮਾਂ ਦੇ ਕੈਂਸਰ ਇਲਾਜ ਲਈ  ਆਧੁਨਿਕ ਸਹੂਲਤਾਂ ਨਾਲ ਲੈਸ ਹੈ । ਇਲਾਜ ਦੀਆਂ ਵਿਧੀਆਂ ਵਿੱਚ ਸਰਜਰੀ , ਰੇਡੀਏਥੈਰੇਪੀ, ਮੈਡੀਕਲ ਉਕੋਲੇਜੀ , ਕੈਮੋਥੈਰਪੀ ,ਇਮਿਉਨੋਥੈਰੇਪੀ ਅਤੇ ਬੋਨ ਮੈਰੋ ਟ੍ਰਾਸਂਪਲਾਂਟ ਸ਼ਾਮਲ ਹਨ ।
ਹਸਪਤਾਲ ਇਲਾਕੇ ਵਿੱਚ ਕੈਂਸਰ ਦੇ ਇਲਾਜ ਅਤੇ ਦੇਖਭਾਲ ਲਈ ’ ਹੱਥ ਵਜੋਂ ਕੰਮ ਕਰਦਾ ਹੈ , ਜਦਕਿ ਸੰਗਰੂਰ ਵਿੱਚ 100 ਬਿਸਤਰੇ ਹਸਪਤਾਲ  ‘ਸਪੋਕ’ ਵਜੋਂ ਕੰਮ ਕਰਦਾ ਹੈ ।

Continue Reading
Click to comment

Leave a Reply

Your email address will not be published. Required fields are marked *

News

ਆਪਣੀ ਫ਼ਿਲਮ ਥਾਪੀ ਨੂੰ ਹੋਲਡ ਕਰ ਰਹੇ ਹਾਂ, ਕੱਲ੍ਹ ਤੋਂ ਕਿਸੇ ਵੀ ਸਿਨੇਮਾਘਰ ਚ ਨਹੀਂ ਚੱਲੇਗੀ ਫ਼ਿਲਮ – ਨੀਰੂ ਬਾਜਵਾ

Published

on

ਚੰਡੀਗੜ੍ਹ, 18 ਅਕਤੂਬਰ – ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ, ਅਸੀਂ ਅੱਜ ਜੋ ਵੀ ਹਾਂ ਪੰਜਾਬ ‘ਤੇ ਪੰਜਾਬੀਅਤ ਕਰ ਕੇ ਹਾਂ। ਥਾਪੀ” ਫ਼ਿਲਮ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਪੰਜਾਬ ਦੇ ਮੈਦਾਨਾਂ ਵਿਚ ਫਿਰ ਰੌਣਕ ਲੱਗੇ।ਸਿਨੇਮਾ ਲੋਕਾਂ ਲਈ ਹੁੰਦਾ ਲੋਕਾਂ ਤੋਂ ਵੱਡਾ ਕਦੇ ਵੀ ਨਹੀਂ ਅੱਜ ਜੋ ਵੀ ਪੰਜਾਬ ਦੇ ਹਾਲਾਤ ਨੇ, ਉਨ੍ਹਾਂ ਨੂੰ ਦੇਖਦੇ ਹੋਏ ਮੈਂ ਤੇ ਮੇਰੀ ਟੀਮ ਨੇ ਇਹ ਫ਼ੈਸਲਾ ਲਿਆ ਕਿ ਸਾਡੇ ਲਈ ਪੰਜਾਬ ਤੋਂ ਉੱਪਰ ਕੁਝ ਵੀ ਨਹੀਂ ਹੈ ਤੇ ਅਸੀਂ ਆਪਣੀ ਫ਼ਿਲਮ ਥਾਪੀ ਨੂੰ ਹੋਲਡ ਕਰ ਰਹੇ ਹਾਂ। ਕੱਲ੍ਹ ਤੋਂ ਫ਼ਿਲਮ ਕਿਸੇ ਵੀ ਸਿਨੇਮੇਘਰਾਂ ਦੇ ਵਿਚ ਨਹੀਂ ਹੋਵੇਗੀ, ਸੋ ਜਦ ਤੱਕ ਪੰਜਾਬ ਦੇ ਹਾਲਾਤ ਠੀਕ ਨਹੀਂ ਹੋ ਜਾਂਦੇ ਅਸੀਂ ਹਰ ਪੱਖ ਤੋਂ ਪੰਜਾਬ ਦੇ ਨਾਲ ਹਾਂ, ਪੰਜਾਬ ਦੇ ਨਾਲ ਸੀ ਤੇ ਪੰਜਾਬ ਦੇ ਨਾਲ ਰਹਾਂਗੇ।

Continue Reading

News

ਚੰਡੀਗੜ੍ਹ ਵਿੱਚ ਲਾਂਚ ਹੋਇਆ ਟਾਈਗਰ ਟੀਵੀ, ਪੰਜਾਬੀ ਅਤੇ ਹਿੰਦੀ ਮਨੋਰੰਜਨ ਨੂੰ ਮਿਲੇਗਾ ਨਵਾਂ ਪ੍ਰੀਮੀਅਮ ਪਲੇਟਫਾਰਮ

Published

on

ਲਾਇਨਜ਼ਗੇਟ ਪਲੇ ਦੇ ਸੰਸਥਾਪਕ ਰੋਹਿਤ ਜੈਨ ਨੇ ਕੀਤਾ ਲਾਂਚ, ਅਗਲੇ ਤਿੰਨ ਸਾਲਾਂ ਵਿੱਚ 500 ਕਰੋੜ ਰੁਪਏ ਤੋਂ ਵੱਧ ਦੇ ਕੰਟੈਂਟ ਆਈਪੀ ਤਿਆਰ ਕਰਨ ਦੀ ਯੋਜਨਾ

ਚੰਡੀਗੜ੍ਹ, 14 ਅਕਤੂਬਰ 2026: ਲਾਇਨਜ਼ਗੇਟ ਪਲੇ ਦੇ ਸੰਸਥਾਪਕ ਰੋਹਿਤ ਜੈਨ ਨੇ ਚੰਡੀਗੜ੍ਹ ਵਿੱਚ ਟਾਈਗਰ ਟੀਵੀ ਲਾਂਚ ਕੀਤਾ। ਇਹ ਪੰਜਾਬੀ ਅਤੇ ਹਿੰਦੀ ਮਨੋਰੰਜਨ ਲਈ ਇੱਕ ਪ੍ਰੀਮੀਅਮ ਪਲੇਟਫਾਰਮ ਹੈ, ਜੋ 15 ਅਕਤੂਬਰ 2026 ਤੋਂ ਭਾਰਤ ਸਮੇਤ ਦੁਨੀਆ ਦੇ 12 ਦੇਸ਼ਾਂ ਵਿੱਚ ਉਪਲਬਧ ਹੋਵੇਗਾ। ਲਾਂਚ ਸਮਾਗਮ ਵਿੱਚ ਗਿੱਪੀ ਗਰੇਵਾਲ, ਅੰਗਦ ਬੇਦੀ, ਪ੍ਰਿੰਸ ਕੰਵਲਜੀਤ ਸਿੰਘ ਸਮੇਤ ਮਨੋਰੰਜਨ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਰਹੀਆਂ।

ਟਾਈਗਰ ਟੀਵੀ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਅਤੇ ਹਿੰਦੀ ਭਾਸ਼ੀ ਦਰਸ਼ਕਾਂ ਨੂੰ ਉਨ੍ਹਾਂ ਦੀ ਭਾਸ਼ਾ, ਸੱਭਿਆਚਾਰ ਅਤੇ ਪਸੰਦ ਨਾਲ ਜੁੜਿਆ ਖ਼ਾਸ ਮਨੋਰੰਜਨ ਪ੍ਰਦਾਨ ਕਰਨਾ ਹੈ। ਕੰਪਨੀ ਦੀ ਯੋਜਨਾ ਅਗਲੇ ਤਿੰਨ ਸਾਲਾਂ ਵਿੱਚ 500 ਕਰੋੜ ਰੁਪਏ ਤੋਂ ਵੱਧ ਦਾ ਕੰਟੈਂਟ ਆਈਪੀ ਪੋਰਟਫੋਲੀਓ ਤਿਆਰ ਕਰਨ ਅਤੇ ਪਹਿਲੇ ਸਾਲ ਵਿੱਚ 50 ਤੋਂ ਵੱਧ ਟਾਈਟਲਜ਼ ਦੇ ਪ੍ਰੀਮੀਅਰ ਕਰਨ ਦੀ ਹੈ।

ਰੋਹਿਤ ਜੈਨ, ਸੰਸਥਾਪਕ ਅਤੇ ਸੀਈਓ, ਲਾਇਨਜ਼ਗੇਟ ਪਲੇ ਨੇ ਕਿਹਾ, “ਜਦੋਂ ਅਸੀਂ ਲਾਇਨਜ਼ਗੇਟ ਪਲੇ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਭਾਰਤ ਵਿੱਚ ਹਾਲੀਵੁੱਡ ਮਨੋਰੰਜਨ ਲਈ ਕੋਈ ਸਮਰਪਿਤ ਪਲੇਟਫਾਰਮ ਨਹੀਂ ਸੀ। ਅਸੀਂ ਇਸ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਟਾਈਗਰ ਟੀਵੀ ਰਾਹੀਂ ਅਸੀਂ ਇਸੇ ਰਣਨੀਤੀ ਨੂੰ ਖੇਤਰੀ ਮਨੋਰੰਜਨ ਲਈ ਅਪਣਾ ਰਹੇ ਹਾਂ। ਹਰ ਭਾਸ਼ਾ ਮਹੱਤਵਪੂਰਨ ਹੈ ਅਤੇ ਉਸ ਭਾਸ਼ਾ ਦੇ ਦਰਸ਼ਕਾਂ ਨੂੰ ਆਪਣਾ ਸਮਰਪਿਤ ਪਲੇਟਫਾਰਮ ਮਿਲਣਾ ਚਾਹੀਦਾ ਹੈ, ਨਾ ਕਿ ਸਿਰਫ਼ ਭਾਸ਼ਾ ਦਾ ਇੱਕ ਸੈਕਸ਼ਨ ਜਾਂ ਡੱਬ ਕੀਤੀਆਂ ਫ਼ਿਲਮਾਂ ਦੀ ਸੂਚੀ। ਪੰਜਾਬੀ ਕੰਟੈਂਟ ਨਾਲ ਸਾਡੀ ਸ਼ੁਰੂਆਤ ਹੋ ਰਹੀ ਹੈ ਅਤੇ ਭਵਿੱਖ ਵਿੱਚ ਇਸ ਮਾਡਲ ਨੂੰ ਭਾਰਤ ਦੀਆਂ ਹੋਰ ਭਾਸ਼ਾਵਾਂ ਤੱਕ ਵੀ ਲਿਜਾਣ ਦੀ ਯੋਜਨਾ ਹੈ। ਸਟ੍ਰੀਮਿੰਗ ਨੇ ਭਾਸ਼ਾਵਾਂ ਦੀਆਂ ਹੱਦਾਂ ਘਟਾ ਦਿੱਤੀਆਂ ਹਨ, ਇਸ ਲਈ ਬਿਹਤਰੀਨ ਖੇਤਰੀ ਕਹਾਣੀਆਂ ਨੂੰ ਸਿਰਫ਼ ਖੇਤਰ ਤੱਕ ਸੀਮਤ ਰੱਖਣ ਦੀ ਕੋਈ ਲੋੜ ਨਹੀਂ ਹੈ।”

ਪੰਜਾਬੀ ਕੰਟੈਂਟ ਵਿੱਚ ਦਿਲਜੀਤ ਦੋਸਾਂਝ, ਐਮੀ ਵਿਰਕ, ਗਿੱਪੀ ਗਰੇਵਾਲ, ਨੀਰੂ ਬਾਜਵਾ ਅਤੇ ਸੋਨਮ ਬਾਜਵਾ ਵਰਗੇ ਪ੍ਰਸਿੱਧ ਕਲਾਕਾਰਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ। ਹਿੰਦੀ ਕੰਟੈਂਟ ਵਿੱਚ ‘ਦ ਤਾਜ ਸਟੋਰੀ’ ਅਤੇ ‘ਆਖ਼ਰੀ ਸਵਾਲ’ ਵਰਗੇ ਟਾਈਟਲ ਸ਼ਾਮਲ ਹਨ। ਲਾਂਚ ਦੌਰਾਨ ਅੰਗਦ ਬੇਦੀ ਅਤੇ ਪੂਜਾ ਗੌਰ ਅਭਿਨੀਤ ਕ੍ਰਾਈਮ ਥ੍ਰਿਲਰ ‘ਦਾਨਵ’ ਦੀ ਪਹਿਲੀ ਝਲਕ ਵੀ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਆਉਣ ਵਾਲੇ ਏਆਈ ਪ੍ਰੋਜੈਕਟ ‘ਏਕਲਵਿਆ’ ਦਾ ਵੀ ਉਦਘਾਟਨ ਕੀਤਾ ਗਿਆ।

ਭਾਰਤ ਵਿੱਚ ਟਾਈਗਰ ਟੀਵੀ 349 ਰੁਪਏ ਪ੍ਰਤੀ ਤਿਮਾਹੀ ਅਤੇ 799 ਰੁਪਏ ਪ੍ਰਤੀ ਸਾਲ ਦੀ ਕੀਮਤ ‘ਤੇ ਉਪਲਬਧ ਹੋਵੇਗਾ।

Continue Reading

News

ਬਚਪਨ ਵਿੱਚ ਵੈਂਟੀਲੇਟਰ ’ਤੇ ਜ਼ਿੰਦਗੀ ਦੀ ਜੰਗ ਤੋਂ ਲੈ ਕੇ ਖੇਡਾਂ ਦੇ ਮੈਦਾਨ ਵਿੱਚ ਜਿੱਤ ਤੱਕ — ਤਨਵੀਰ ਸਿੰਘ ਦੀ ਹਿੰਮਤ, ਹੌਸਲੇ ਅਤੇ ਸੰਘਰਸ਼ ਦੀ ਪ੍ਰੇਰਨਾਦਾਇਕ ਕਹਾਣੀ

Published

on

ਹਰ ਮੈਦਾਨ ਫਤਿਹ

ਚੰਡੀਗੜ੍ਹ: ਕਦੇ ਬਚਪਨ ਵਿੱਚ ਜ਼ਿੰਦਗੀ ਲਈ ਸੰਘਰਸ਼ ਕਰਨ ਵਾਲਾ ਇੱਕ ਨੰਨ੍ਹਾ ਬੱਚਾ ਅੱਜ ਖੇਡਾਂ ਦੇ ਮੈਦਾਨ ਵਿੱਚ ਤਗਮੇ ਜਿੱਤ ਕੇ ਇੱਕ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ। ਤਨਵੀਰ ਸਿੰਘ ਦੀ ਕਹਾਣੀ ਹਿੰਮਤ, ਦ੍ਰਿੜ੍ਹ ਇਰਾਦੇ ਅਤੇ ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਦੀ ਇੱਕ ਪ੍ਰੇਰਨਾਦਾਇਕ ਗਾਥਾ ਹੈ।

ਚੰਡੀਗੜ੍ਹ ਦੇ ਸੈਕਟਰ 31 ਸਥਿਤ GRIID ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਅਤੇ ਖਿਡਾਰੀ ਤਨਵੀਰ ਸਿੰਘ ਨੂੰ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ‘ਹਰ ਮੈਦਾਨ ਫਤਿਹ’ ਦੌਰਾਨ ਸਨਮਾਨਿਤ ਕੀਤਾ ਗਿਆ। ਖੇਡਾਂ ਪ੍ਰਤੀ ਉਨ੍ਹਾਂ ਦੇ ਸਮਰਪਣ, ਸਖ਼ਤ ਮਿਹਨਤ, ਆਤਮਨਿਰਭਰਤਾ ਅਤੇ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਤਨਵੀਰ ਬੈਡਮਿੰਟਨ ਅਤੇ ਸਾਈਕਲਿੰਗ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ।

ਬਚਪਨ ਵਿੱਚ ਵੈਂਟੀਲੇਟਰ ’ਤੇ ਜ਼ਿੰਦਗੀ ਦੀ ਜੰਗ ਲੜਨ ਵਾਲੇ ਤਨਵੀਰ ਦਾ ਅੱਜ ਇੱਕ ਸਫਲ ਖਿਡਾਰੀ ਵਜੋਂ ਉੱਭਰਨਾ ਉਨ੍ਹਾਂ ਦੇ ਅਦੁੱਤੀ ਸਾਹਸ ਅਤੇ ਨਿਰੰਤਰ ਯਤਨਾਂ ਦਾ ਪ੍ਰਮਾਣ ਹੈ। ਉਨ੍ਹਾਂ ਨੇ ਆਪਣੀ ਦਿਵਿਆਂਗਤਾ ਨੂੰ ਕਦੇ ਵੀ ਆਪਣੀਆਂ ਸਮਰੱਥਾਵਾਂ ’ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਪੂਰੇ ਆਤਮਵਿਸ਼ਵਾਸ ਨਾਲ ਆਪਣੇ ਖੇਡਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਅੱਗੇ ਵਧ ਰਹੇ ਹਨ।

ਇਸ ਮਾਣਮੱਤੇ ਮੌਕੇ ’ਤੇ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਜਸਵੀਰ ਕੌਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਤਨਵੀਰ ਦੀ ਪਰਵਰਿਸ਼, ਸਿਖਲਾਈ ਅਤੇ ਖੇਡਾਂ ਦੇ ਸਫ਼ਰ ਵਿੱਚ ਉਨ੍ਹਾਂ ਦੀ ਮਾਤਾ ਦਾ ਯੋਗਦਾਨ ਬੇਹੱਦ ਅਹਿਮ ਰਿਹਾ ਹੈ। ਉਨ੍ਹਾਂ ਦੇ ਨਿਸ਼ਕਾਮ ਪਿਆਰ, ਤਿਆਗ, ਨਿਰੰਤਰ ਹੌਸਲਾ-ਅਫ਼ਜ਼ਾਈ ਅਤੇ ਅਟੁੱਟ ਵਿਸ਼ਵਾਸ ਨੇ ਤਨਵੀਰ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਹੈ। ਆਪਣੇ ਪੁੱਤਰ ਦੇ ਬਿਹਤਰ ਭਵਿੱਖ ਅਤੇ ਸਫਲਤਾ ਲਈ ਉਹ ਹਮੇਸ਼ਾ ਹਰ ਸੰਭਵ ਯਤਨ ਕਰਦੇ ਰਹੇ ਹਨ।

ਤਨਵੀਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਤਾ ਦੇ ਨਾਲ-ਨਾਲ ਆਪਣੀ ਕੋਚ ਸੁਸ਼੍ਰੀ ਸ਼ੀਤਲ ਨੇਗੀ ਨੂੰ ਵੀ ਦਿੱਤਾ।

Continue Reading

Trending

Copyright © 2017 Lishkara TV. Powered by Jagjeet Sekhon