ad ਰੈਜੀਡੈਂਟ ਸੋਸ਼ਲ ਐਂਡ ਵੈਲਫੇਅਰ ਐਸੋਸੀਏਸ਼ਨ ਫੇਜ-9, ਨੇ ਤੀਆਂ ਦਾ ਤਿਉਹਾਰ ਮਨਾਇਆ। - lishkaratv.com
Connect with us

News

ਰੈਜੀਡੈਂਟ ਸੋਸ਼ਲ ਐਂਡ ਵੈਲਫੇਅਰ ਐਸੋਸੀਏਸ਼ਨ ਫੇਜ-9, ਨੇ ਤੀਆਂ ਦਾ ਤਿਉਹਾਰ ਮਨਾਇਆ।

Published

on

ਰੈਜੀਡੈਂਟ ਸੋਸ਼ਲ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ ਤੀਆਂ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਫੇਜ਼-9, ਦੇ ਨਿਵਾਸੀਆਂ ਵੱਲੋਂ ਗਿੱਦੇ ਭੰਗੜੇ ਪਾਏ ਗਏ ਅਤੇ ਵੱਖ ਵੱਖ ਖੇਡਾਂ ਵਿੱਚ ਹਿੱਸਾ ਲੈਂਦਿਆਂ ਕਈ ਇਨਾਮ ਜਿੱਤੇ। ਇਸ ਮੌਕੇ ਸਾਬਕਾ ਮੰਤਰੀ ਰਾਮੂਵਾਲੀਆ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਤੀਆਂ ਦੇ ਤਿਉਹਾਰ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਜਿਸ ਦੀ ਸਾਰਿਆਂ ਨੇ ਬੜੀ ਸ਼ਲਾਘਾ ਕੀਤੀ। ਇਸ ਮੌਕੇ ਸੋਹਾਨਾ ਦੀ ਐਮ ਸੀ ਹਰਜਿੰਦਰ ਕੌਰ ਸੋਹਣਾ ਅਤੇ ਰਾਜ ਰਾਣੀ ਜੈਨ ਐਮ ਸੀ ਵੱਲੋਂ ਵੀ ਹਾਜ਼ਰੀ ਭਰੀ ਗਈ ਅਤੇ ਉਹਨਾਂ ਨੇ ਮਿਸ ਤੀਜ ਦੇ ਚੁਣਨ ਵਿੱਚ ਆਪਣਾ ਸਹਿਯੋਗ ਦਿੱਤਾ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ। ਫੇਜ-9 ਦੇ ਨਿਵਾਸੀਆਂ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਕਾਫੀ ਸ਼ਲਾਗਾ ਕੀਤੀ।
ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਰੁਪਿੰਦਰ ਕੌਰ, ਸ਼ਰੀਨ ਪੁਰੀ, ਸੋਨੀਆ, ਪਲਵਿੰਦਰ ਕੌਰ ਸੰਧੂ, ਪ੍ਰੀਤ, ਹਰਪ੍ਰੀਤ, ਗੁਰਮੀਤ, ਮਨਜੀਤ ਅਤੇ ਐਸੋਸੀਏਸ਼ਨ ਦੇ ਮੈਂਬਰਜ਼ ਕੈਪਟਨ ਰਜਿੰਦਰ ਸਿੰਘ,ਗੁਰਮੁਖ ਸਿੰਘ,ਰਸ਼ਪਾਲ ਸਿੰਘ ਚਾਹਲ, ਮੱਖਣ ਸਿੰਘ, ਲਾਲ ਚੰਦ, ਕੇ ਐਲ ਅਰੋੜਾ, ਦਲਜੀਤ ਸਿੰਘ, ਸ਼ਰਨਜੀਤ ਸਿੰਘ, ਟੀਪੀਐਸ ਬੇਦੀ, ਸੁਰਿੰਦਰ ਸਿੰਘ ਬੇਦੀ, ਰਜਿੰਦਰ ਸਿੰਘ ਤੁੜ, ਗੁਰਮੁਖ ਸਿੰਘ, ਐਚ ਐਸ ਉਪਲ, ਜਗਦੇਵ ਸਿੰਘ ਅਤੇ ਅਮਰਜੀਤ ਸਿੰਘ ਨੇ ਪ੍ਰਬੰਧ ਕਰਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।
ਦੀਪਿਕਾ ਬਖਸ਼ੀ, ਕਮਲੇਸ਼, ਅਨੂ ਉਪਲ ਅਤੇ ਹਰਿੰਦਰ ਪਾਲ ਸਿੰਘ ਹੈਰੀ ਵਲੋਂ ਸਟੇਜ ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ।
ਇਸ ਮੌਕੇ ਪ੍ਰੀਤ ਅਤੇ ਗੁਰਪ੍ਰੀਤ ਕੌਰ ਬਾਜਵਾ ਨੂੰ ਵਖ ਵਖ ਸ਼੍ਰੇਣੀਆਂ ਵਿੱਚ ਤੀਜ ਦੀ ਰਾਣੀ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਸਿਰ ਦੇ ਤਾਜ ਅਤੇ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਆਏ ਹੋਏ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਅਤੇ ਪਿਆਰ ਦੇ ਨਾਲ ਇਹ ਪ੍ਰੋਗਰਾਮ ਖੁਸ਼ੀਆਂ, ਮਸਤੀ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੋ ਨਿਬੜਿਆ। ਇਸ ਉਪਰੰਤ ਐਸੋਸੀਏਸ਼ਨ ਦੇ ਮੈਂਬਰਜ਼ ਸਾਹਿਬਾਨ ਅਤੇ ਖਾਸ ਕਰਕੇ ਫੇਸ 9 ਨਿਵਾਸੀਆਂ ਦਾ ਜਿਨ੍ਹਾਂ ਨੇ ਤੀਆਂ ਦਾ ਤਿਓਹਾਰ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕਰ ਕੇ ਸ਼ਾਮ ਨੂੰ ਅਨੰਦਮਈ ਬਣਇਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਖਾਸ ਤੌਰ ਤੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਸਾਡੇ ਸਾਰਿਆਂ ਤੇ ਬਣੀ ਰਹੇ ਤੇ ਆਉਣ ਵਾਲੇ ਸਮੇ ਵਿਚ ਵੀ ਇਸੇ ਤਰਾਂ ਰਲ ਮਿਲ ਕੇ ਸਮਾਜ ਸੇਵਾ ਵਿਚ ਹਿਸਾ ਪਾਉਂਦੇ ਰਹੀਏ।

ਸਤਿਕਾਰ ਸਹਿਤ :
ਕਮਲਜੀਤ ਸਿੰਘ ਰੂਬੀ
ਪ੍ਰਧਾਨ
ਆਰ ਐਸ ਡਬਲਯੂ ਏ

Continue Reading
Click to comment

Leave a Reply

Your email address will not be published. Required fields are marked *

News

KHARAR : ਸੈਂਟ ਜੋਸਫ ਸੀਨੀਅਰ ਸੈਕੈਂਡਰੀ ਸਕੂਲ ਦੀ 10ਵੀਂ ਕਲਾਸ ਦੀ ਐਂਜਲ ਨੇ ਲਏ 96% ਮਾਰਕਸ

Published

on

ਖਰੜ ਦੀ ਰਹਿਣ ਵਾਲੀ ਹੋਣਹਾਰ ਵਿਦਿਆਰਥਣ ਐਂਜਲ ਨਹੀਂ ਸੀਬੀਐਸਈ ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ 96% ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਦੇ ਇਸ ਵੱਡੀ ਕਾਮਯਾਬੀ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਐਂਜਲ ਸੈਂਟ ਜੋਸਫ ਸੀਨੀਅਰ ਸੈਕੈਂਡਰੀ ਸਕੂਲ ਸੈਕਟਰ 44 ਦੀ ਚੰਡੀਗੜ੍ਹ ਦੀ ਵਿਦਿਆਰਥਣ ਹ ਤੇ ਉਸਦੇ ਪਿਤਾ ਰੋਹਿਤ ਬਜਾਜ ਅਤੇ ਮਾਤਾ ਪਲਵੀ ਨੇ ਇਸ ਉਪਲਬਧੀ ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਐਂਜਲ ਨੇ ਲਗਾਤਾਰ ਮਿਹਨਤ ਅਤੇ ਅਨੁਸ਼ਾਸਨ ਨਾਲ ਇਹ ਸਫਲਤਾ ਹਾਸਿਲ ਕੀਤੀ। ਐਂਜਲ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੀ ਹੈ

Continue Reading

News

ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ, ਮੋਹਾਲੀ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ

Published

on

ਮੋਹਾਲੀ: ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਲਿਵਾਸਾ ਹਸਪਤਾਲ, ਮੋਹਾਲੀ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ।
ਇਸ ਸੈਂਟਰ ਵਿੱਚ ਅਤਿ-ਆਧੁਨਿਕ ਰੇਡੀਏਸ਼ਨ ਤਕਨਾਲੋਜੀ ਹੈ, ਜਿਸਦਾ ਉਦੇਸ਼ ਇੱਕ ਸੰਪੂਰਨ ਅਤੇ ਬਹੁ-ਅਨੁਸ਼ਾਸਨੀ ਪਹੁੰਚ ਨਾਲ ਸਟੀਕ, ਪ੍ਰਭਾਵਸ਼ਾਲੀ ਅਤੇ ਮਰੀਜ਼-ਕੇਂਦ੍ਰਿਤ ਕੈਂਸਰ ਇਲਾਜ ਪ੍ਰਦਾਨ ਕਰਨਾ ਹੈ। ਇਸ ਮੌਕੇ ‘ਤੇ ਬੋਲਦੇ ਹੋਏ, ਸੰਜੀਵ ਅਰੋੜਾ ਨੇ ਕਿਹਾ, “ਇਸ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦੀ ਸ਼ੁਰੂਆਤ ਪੰਜਾਬ ਵਿੱਚ ਕੈਂਸਰ ਦੇਖਭਾਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਆਧੁਨਿਕ ਤਕਨਾਲੋਜੀ ਤੱਕ ਪਹੁੰਚ ਅਤੇ ਸਮੇਂ ਸਿਰ ਇਲਾਜ ਜੀਵਨ ਬਚਾਉਣ ਵਾਲਾ ਫ਼ਰਕ ਲਿਆ ਸਕਦਾ ਹੈ, ਅਤੇ ਅਜਿਹੀਆਂ ਪਹਿਲਕਦਮੀਆਂ ਖੇਤਰ ਭਰ ਦੇ ਮਰੀਜ਼ਾਂ ਨੂੰ ਲਾਭ ਪਹੁੰਚਾਉਣਗੀਆਂ।” ਅਨੁਰਾਗ ਯਾਦਵ, ਸੀਈਓ – ਲਿਵਾਸਾ ਹਸਪਤਾਲ, ਨੇ ਕਿਹਾ, “ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਸਾਡੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜੋ ਕਿ ਭਾਈਚਾਰਿਆਂ ਦੇ ਨੇੜੇ ਵਿਸ਼ਵ ਪੱਧਰੀ ਕੈਂਸਰ ਦੇਖਭਾਲ ਪ੍ਰਦਾਨ ਕਰਦਾ ਹੈ।
ਕੇਂਦਰ ਨੂੰ ਓਨਕੋਲੋਜੀ ਮਾਹਿਰਾਂ ਦੀ ਇੱਕ ਬਹੁ-ਅਨੁਸ਼ਾਸਨੀ ਟੀਮ ਅਤੇ ਇੱਕ ਢਾਂਚਾਗਤ ਟਿਊਮਰ ਬੋਰਡ ਦੁਆਰਾ ਪ੍ਰਬੰਧਤ ਕੀਤਾ ਜਾਂਦਾ ਹੈ, ਜਿੱਥੇ ਮਾਹਰ ਇੱਕ ਵਿਅਕਤੀਗਤ ਇਲਾਜ ਯੋਜਨਾ ਵਿਕਸਤ ਕਰਨ ਲਈ ਹਰੇਕ ਕੇਸ ਦੀ ਸਾਂਝੇ ਤੌਰ ‘ਤੇ ਸਮੀਖਿਆ ਕਰਦੇ ਹਨ।”
ਟੀਮ ਵਿੱਚ ਡਾਇਰੈਕਟਰ-ਮੈਡੀਕਲ ਓਨਕੋਲੋਜੀ ਡਾ. ਜਤਿਨ ਸਰੀਨ, ਡਾਇਰੈਕਟਰ-ਰੇਡੀਏਸ਼ਨ ਓਨਕੋਲੋਜੀ ਡਾ. ਮੀਨਾਕਸ਼ੀ ਮਿੱਤਲ, ਡਾਇਰੈਕਟਰ-ਸਰਜੀਕਲ ਓਨਕੋਲੋਜੀ ਡਾ. ਵਿਜੇ ਬਾਂਸਲ, ਡਾਇਰੈਕਟਰ-ਸਰਜੀਕਲ ਓਨਕੋਲੋਜੀ ਡਾ. ਸ਼ੁਭ ਮਹਿੰਦਰਾ, ਸੀਨੀਅਰ ਸਲਾਹਕਾਰ-ਮੈਡੀਕਲ ਓਨਕੋਲੋਜੀ ਡਾ. ਪ੍ਰਿਯਾਂਸ਼ੂ ਚੌਧਰੀ, ਸੀਨੀਅਰ ਸਲਾਹਕਾਰ-ਰੇਡੀਏਸ਼ਨ ਓਨਕੋਲੋਜੀ ਡਾ. ਪਰਨੀਤ ਸਿੰਘ, ਅਤੇ ਸਲਾਹਕਾਰ-ਕਲੀਨਿਕਲ ਹੇਮਾਟੋਲੋਜੀ ਅਤੇ ਬੀਐਮਟੀ ਡਾ. ਮੁਕੇਸ਼ ਚਾਵਲਾ ਸ਼ਾਮਲ ਹਨ।

Continue Reading

News

ਮੈਕਸਿਮ ਮੈਰੀ ਸਕੂਲ, ਖਰੜ ਨੇ ਕਲਾਸ 10ਵੀਂ ਦੇ ਸ਼ਾਨਦਾਰ ਨਤੀਜੇ ਘੋਸ਼ਿਤ ਕੀਤੇ

Published

on

ਖਰੜ – ਮੈਕਸਿਮ ਮੈਰੀ ਸਕੂਲ ਨੂੰ ਕਲਾਸ 10ਵੀਂ (2025-26) ਦੇ ਵਿਦਿਆਰਥੀਆਂ ਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ’ਤੇ ਮਾਣ ਹੈ। ਸਕੂਲ ਨੇ ਇਕ ਵਾਰ ਫਿਰ ਆਪਣੀ ਉਤਕ੍ਰਿਸ਼ਟਤਾ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਉੱਚ ਪ੍ਰਤੀਸ਼ਤ ਨਾਲ ਬਿਹਤਰੀਨ ਨਤੀਜੇ ਪ੍ਰਾਪਤ ਕੀਤੇ ਹਨ।
ਮੁੱਖ ਉਪਲਬਧੀਆਂ:
ਸਵਸਤੀ: 96.6% (ਸਕੂਲ ਟੌਪਰ)
ਅਦਿਤੀ: 95.8%
ਮੇਹਕ ਵਰਮਾ: 94.2%
ਕੁੱਲ 12 ਵਿਦਿਆਰਥੀਆਂ ਨੇ 82% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦੇ ਉੱਚ ਅਕਾਦਮਿਕ ਮਿਆਰ ਨੂੰ ਦਰਸਾਇਆ ਹੈ। ਪ੍ਰਬੰਧਨ ਅਤੇ ਸਮੂਹ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਠਿਨ ਮਿਹਨਤ ਅਤੇ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਮੈਕਸਿਮ ਮੈਰੀ ਸਕੂਲ, ਖਰੜ
ਇੱਥੋਂ ਹੀ ਸਫਲਤਾ ਦੀ ਸ਼ੁਰੂਆਤ ਹੁੰਦੀ ਹੈ!!!

Continue Reading

Trending

Copyright © 2017 Lishkara TV. Powered by Jagjeet Sekhon