ad
ਲਾਇਨਜ਼ ਕਲੱਬ ਮੋਹਾਲੀ ਨੇ ਡਾਕਟਰਜ਼ ਦਾ ਸਨਮਾਨ ਕਰਕੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ। - lishkaratv.com
Connect with us

News

ਲਾਇਨਜ਼ ਕਲੱਬ ਮੋਹਾਲੀ ਨੇ ਡਾਕਟਰਜ਼ ਦਾ ਸਨਮਾਨ ਕਰਕੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ।

Published

on

ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ‘ਤੇ, ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ:) ਅਤੇ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਦੇ ਸਹਿਯੋਗ ਨਾਲ 1 ਜੁਲਾਈ 2026 (ਬੁੱਧਵਾਰ) ਨੂੰ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਹ ਸਮਾਗਮ ਹੋਟਲ ਜ਼ੋਡੀਏਕ, ਫੇਜ਼-5, ਮੋਹਾਲੀ ਵਿਖੇ ਕੀਤਾ ਗਿਆ ਜਿਸ ਵਿੱਚ
*ਸਤਿਕਾਰ ਯੋਗ ਡਾ. ਰਵਨੀਤ ਕੌਰ ਬੇਦੀ*, ਡਾਇਰੈਕਟਰ, ਜੀਐਮਸੀਐਚ-32, ਚੰਡੀਗੜ੍ਹ, ਨੇ ਸ਼ਾਮ ਲਈ ਮੁੱਖ ਮਹਿਮਾਨ ਬਣ ਕੇ ਸ਼ਿਰਕਤ ਕੀਤੀ।

*ਪ੍ਰੋਗਰਾਮ ਦੌਰਾਨ, ਦੋਵੇਂ ਲਾਇਨਜ਼ ਕਲੱਬ ਚੈਪਟਰਾਂ ਦੀਆਂ ਪੀਐਸਟੀ ਟੀਮਾਂ ਨੇ ਸਾਂਝੇ ਤੌਰ ‘ਤੇ ਕਈ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਜਿਨ੍ਹਾਂ ਵਿੱਚ ਡਾ. ਸੰਦੀਪ ਕੁੱਕੜ
(ਡਾਇਰੈਕਟਰ ਓਨਕੋਲੋਜੀ, ਪਾਰਕ ਹਸਪਤਾਲ, ਮੋਹਾਲੀ), ਡਾ. ਸੰਕਲਪ ਸ਼ਰਮਾ
(ਐਸੋਸੀਏਟ ਡਾਇਰੈਕਟਰ – ਕਾਰਡੀਓਲੋਜੀ, ਪਾਰਕ ਹਸਪਤਾਲ, ਮੋਹਾਲੀ), ਡਾ. ਆਸ਼ੂਤੋਸ਼ ਸ਼ਰਮਾ
(ਮੈਨੇਜਿੰਗ ਡਾਇਰੈਕਟਰ
ਡੀ. ਸੰਧੂ’ਜ਼ ਲੈਪਰੋਸਕੋਪਿਕ ਐਂਡ ਸਰਜੀਕਲ ਸੈਂਟਰ, ਚੰਡੀਗੜ੍ਹ), ਡਾ. ਮਨਦੀਪ ਸਿੰਘ
(ਜਨਰਲ ਸਰਜਨ, ਇੰਡਸ ਹਸਪਤਾਲ, ਮੋਹਾਲੀ),
ਡਾ. ਤਰਨ ਨੱਟ ਭੱਟਲ
(ਮੈਨੇਜਿੰਗ ਡਾਇਰੈਕਟਰ, ਡਰਮਾ ਐਂਡ ਬਿਓਂਡ – ਮਲਟੀ ਸਪੈਸ਼ਲਿਟੀ ਕਲੀਨਿਕ, ਸੈਕਟਰ-82, ਐਰੋਸਿਟੀ, ਮੋਹਾਲੀ), ਡਾ. ਅਸ਼ਪੀ ਅਲੂਨਾ ਡੋਗਰਾ (ਔਬਸਟੈਟ੍ਰਿਕਸ ਐਂਡ ਗਾਇਨੀਕੋਲੋਜਿਸਟ, ਟੀਡੀਆਈ ਸਿਟੀ, ਮੋਹਾਲੀ), ਡਾ. ਸੁਧਾਂਸ਼ੂ ਬੁਦਾਕੋਟੀ
(ਸੀਨੀਅਰ ਕੰਸਲਟੈਂਟ-ਕਾਰਡੀਓਲੋਜੀ, ਫੋਰਟਿਸ ਹਸਪਤਾਲ, ਮੋਹਾਲੀ), ਡਾ. ਰਾਹੁਲ ਕਟਿਆਲ (ਪਲਮੋਨੋਲੋਜਿਸਟ ਅਤੇ ਕ੍ਰਿਟੀਕਲ ਕੇਅਰ, ਗਿਨੀ ਹਸਪਤਾਲ, ਸੈਕਟਰ-69, ਮੋਹਾਲੀ), ਡਾ. ਸਚਿਨ ਬਿੰਦਲ( ਐਸੋਸੀਏਟ ਡਾਇਰੈਕਟਰ – ਨਿਊਰੋਸਰਜਰੀ, ਮੈਕਸ ਹਸਪਤਾਲ, ਮੋਹਾਲੀ), ਡਾ. ਰੀਤੂ ਮਨੀ
(ਮੈਡੀਕਲ ਅਫਸਰ – ਸਿਵਲ ਹਸਪਤਾਲ, ਮੋਹਾਲੀ),
ਡਾ. ਰੌਬਿਨ ਬੋਹਤ (ਸੀਨੀਅਰ ਸਲਾਹਕਾਰ – ਆਰਥੋਪੈਡਿਕ ਅਤੇ ਜੁਆਇੰਟ ਰਿਪਲੇਸਮੈਂਟ, ਲਿਵਾਸਾ ਹਸਪਤਾਲ, ਮੋਹਾਲੀ), ਡਾ. ਜਗਦੀਪ ਸਿੰਘ ਰੈਂਸੀ (ਐਸੋਸੀਏਟ ਪ੍ਰੋਫੈਸਰ ਆਰਥੋਪੀਡਿਕ, ਮੋਹਾਲੀ), ਡਾ. ਪਰਮਜੀਤ ਕੌਰ (ਪ੍ਰੋਫੈਸਰ – ਟ੍ਰਾਂਸਫਿਊਜ਼ਨ ਮੈਡੀਸਨ, G.M.C.H. -32, ਚੰਡੀਗੜ੍ਹ)।

ਇਹਨਾਂ ਵੱਲੋਂ ਸਮਾਜ ਲਈ ਅਸਾਧਾਰਨ ਅਤੇ ਨਿਰਸਵਾਰਥ ਸਮਾਜ ਸੇਵਾ ਕੀਤੀ ਗਈ। ਇਸ ਸਮਾਗਮ ਦਾ ਉਦੇਸ਼ ਸਮਾਜ ਨੂੰ ਉੱਚਾ ਚੁੱਕਣ ਅਤੇ ਸੇਵਾ ਕਰਨ ਵਿੱਚ ਇਨ੍ਹਾਂ ਮੈਡੀਕਲ ਪੇਸ਼ੇਵਰਾਂ ਦੇ ਅਨਮੋਲ ਯੋਗਦਾਨ ਨੂੰ ਮਾਨਤਾ ਦੇਣਾ ਅਤੇ ਉਨ੍ਹਾਂ ਦੀ ਕਦਰ ਕਰਨਾ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਰਵਨੀਤ ਕੌਰ ਬੇਦੀ ਵੱਲੋਂ ਆਏ ਹੋਏ ਡਾਕਟਰਾਂ ਨੂੰ ਵਧਾਈ ਦਿੰਦਿਆਂ ਹੋਇਆ ਲਾਇਸ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਸ਼ੁਕਰਾਨਾ ਕੀਤਾ ਜਿਨਾਂ ਨੇ ਇਹ ਪ੍ਰੋਗਰਾਮ ਉਲੀਕ ਕੇ ਡਾਕਟਰਾਂ ਦਾ ਮਾਨ ਵਧਾਇਆ।
ਇਸ ਵਿਸ਼ੇਸ਼ ਮੌਕੇ ਤੇ ਲਾਇਨਜ਼ ਕਲੱਬ ਦਿਸ਼ਾ ਜੋ ਕਿ ਪੂਰਨ ਰੂਪ ਵਿੱਚ ਵੂਮਨ ਕਲੱਬ ਹੈ, ਲਾਇਨਿਜ਼ਮ ਸਾਲ 26-27 ਦੇ ਇਸ ਵਿਸ਼ੇਸ਼ ਮੌਕੇ ਤੇ ਪੰਜ ਨਵੇਂ ਮੈਂਬਰਾਂ
ਡਾ. ਅਸ਼ਪੀ ਅਲੂਨਾ ਡੋਗਰਾ, ਡਾ.ਪਰਮੀਸ ਕੌਰ, *ਡਾ. ਤਰਨ ਨੱਤ ਭੱਠਲ,ਰਿਟਾ. ਕਰਨਲ ਰੋਮੀ ਰੰਧਾਵਾ, ਗੁਰਿੰਦਰ ਕੌਰ ਨੂੰ ਜੋਇਨ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਤਿੰਨ ਡਾਕਟਰ ਸਾਹਿਬਾਨ ਹਨ ਅਤੇ ਇੱਕ ਦੇਸ਼ ਸੇਵਾਂਵਾਂ ਵਿੱਚ ਮਾਨ ਹਾਸਲ ਕਰ ਚੁੱਕੇ ਅਫ਼ਸਰ ਸਾਹਿਬਾਨ ਹਨ।
ਇਸ ਵਿਸ਼ੇਸ਼ ਸਮਾਗਮ ਦੀ ਸ਼ੋਭਾ ਵਧਾਉਣ ਲਈ ਡਿਸਟ੍ਰਿਕਟ 321-F ਦੇ ਅਹੁਦੇਦਾਰ ਲਾਇਨ ਅਮਨਦੀਪ ਸਿੰਘ ਗੁਲਾਟੀ (ਰੀਜਨ ਚੇਅਰਪਰਸਨ), ਲਾਇਨ ਤੇਜਿੰਦਰ ਕੌਰ (ਜੋਨ ਚੇਅਰਪਰਸਨ), ਲਾਇਨ ਹਰਿੰਦਰ ਪਾਲ ਸਿੰਘ ਹੈਰੀ (ਡਿਸਟ੍ਰਿਕ ਐਮਬੈਸਡਰ-ਲਾਇਨ ਕੂਐਸਟ), ਲਾਇਨ ਜਸਵਿੰਦਰ ਸਿੰਘ (ਡਿਪਟੀ ਡਿਸਟ੍ਰਿਕ ਗਵਰਨਰ-ਯੂਥ ਐਕਸਚੇਂਜ), ਲਾਇਨ ਆਰ. ਪੀ. ਸਿੰਘ ਵਿਗ ਜਿਲਾ ਕੋ ਚੇਅਰਪਰਸਨ ਵਾਤਾਵਰਨ, ਲਾਇਨ ਕੇ.ਕੇ. ਅਗਰਵਾਲ ਸਾਬਕਾ ਪ੍ਰਧਾਨ, ਲਾਇਨ ਰਜਿੰਦਰ ਕੁਮਾਰ ਚੌਹਾਨ ਸਾਬਕਾ ਸਕੱਤਰ ਅਤੇ ਦੋਵੇਂ ਕਲੱਬਾਂ ਦੇ ਅਹੁਦੇਦਾਰ ਸਾਹਿਬਾਨ ਅਤੇ ਮੈਂਬਰ ਸਾਹਿਬਾਨ। ਲਾਇਨ ਅਮਰੀਕ ਸਿੰਘ ਮੋਹਾਲੀ (ਚਾਰਟਰ ਪ੍ਰਧਾਨ) ਵੱਲੋਂ ਇਸ ਸਮਾਗਮ ਵਿੱਚ ਪਹੁੰਚੇ ਡਾਕਟਰ ਸਾਹਿਬਾਨ ਨੂੰ ਰਾਸ਼ਟਰੀ ਡਾਕਟਰ ਦਿਵਸ ਦੀ ਵਧਾਈ ਦਿੱਤੀ, ਲਾਇਨ ਜੇ.ਐਸ. ਰਾਹੀ (ਚਾਰਟਰ ਮੈਂਬਰ) ਵੱਲੋਂ ਇਸ ਸਮਾਗਮ ਨੂੰ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਲਾਇਨ ਅਮਿਤ ਮਰਵਾਹਾ (ਪ੍ਰਧਾਨ), ਲਾਇਨ ਜਤਿੰਦਰ ਪਾਲ ਸਿੰਘ ਪ੍ਰਿੰਸ (ਸਕੱਤਰ), ਲਾਇਨ ਜਸਵਿੰਦਰ ਕੌਰ (ਪ੍ਰਧਾਨ-ਦਿਸ਼ਾ ਕਲੱਬ), ਲਾਇਨ ਹਰਪ੍ਰੀਤ ਕੌਰ (ਸਕੱਤਰ-ਦਿਸ਼ਾ ਕਲੱਬ), ਲਾਇਨ ਜੋਗਿੰਦਰ ਕੌਰ (ਖਜਾਨਚੀ-ਦਿਸ਼ਾ ਕਲੱਬ), ਲਾਇਨ ਕਨਵਲਪ੍ਰੀਤ ਕੌਰ ਮੌਜੂਦ ਸਨ।

ਸਤਿਕਾਰ ਸਹਿਤ:
ਪੀਐਸਟੀ ਲਾਇਨਸ ਕਲੱਬ ਮੋਹਾਲੀ ਐਸ ਏ ਐਸ ਨਗਰ ਟੀਮ
ਪੀਐਸਟੀ ਲੋਇਨਸ ਕਲੱਬ ਦਿਸ਼ਾ ਟੀਮ

Continue Reading
Click to comment

Leave a Reply

Your email address will not be published. Required fields are marked *

News

ਦਿਲੋਂ ਧੰਨਵਾਦ — ਤੀਜ ਅਤੇ ਆਜ਼ਾਦੀ ਦਿਵਸ ਸਮਾਰੋਹ

Published

on

ਅੱਜ ਦੇ ਤੀਜ ਅਤੇ ਆਜ਼ਾਦੀ ਦਿਵਸ ਸਮਾਰੋਹ ਨੂੰ ਇੰਨਾ ਖੂਬਸੂਰਤ ਅਤੇ ਯਾਦਗਾਰ ਬਣਾਉਣ ਲਈ ਸਾਡੇ ਸਾਰੇ ਸਤਿਕਾਰਯੋਗ ਮਹਿਮਾਨਾਂ, ਪਿਆਰੇ ਮਾਪਿਆਂ ਅਤੇ ਸਮਰਪਿਤ ਅਧਿਆਪਕਾਂ ਦਾ ਦਿਲੋਂ ਧੰਨਵਾਦ। 🌸🇮🇳

ਵਿਸ਼ੇਸ਼ ਅਤੇ ਦਿਲੋਂ ਧੰਨਵਾਦ ਮੈਡਮ ਤੇਜਿੰਦਰ ਕੌਰ ਜੀ ਅਤੇ ਕੁਲਵੰਤ ਗਿੱਲ ਜੀ ਲਸ਼ਕਾਰਾ ਚੈਨਲ ਦੀ ਪੂਰੀ ਟੀਮ ਦਾ, ਜਿਨ੍ਹਾਂ ਨੇ ਸਾਡੇ ਇਸ ਖਾਸ ਸਮਾਗਮ ਵਿੱਚ ਆਪਣੀ ਕੀਮਤੀ ਹਾਜ਼ਰੀ ਲਗਵਾਈ ਅਤੇ ਆਪਣਾ ਕੀਮਤੀ ਸਮਾਂ ਤੇ ਸਹਿਯੋਗ ਦਿੱਤਾ। ਤੁਹਾਡੀ ਹਾਜ਼ਰੀ ਅਤੇ ਕਵਰੇਜ ਨੇ ਸਾਡੇ ਸਮਾਗਮ ਦੀ ਖੁਸ਼ੀ ਨੂੰ ਹੋਰ ਵੀ ਵਧਾ ਦਿੱਤਾ। 📸🎥✨

ਸਾਡੇ ਸਾਰੇ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਦਾ ਵੀ ਦਿਲੋਂ ਧੰਨਵਾਦ, ਜਿਨ੍ਹਾਂ ਨੇ ਆਪਣੀ ਮਿਹਨਤ, ਟੀਮਵਰਕ ਅਤੇ ਸਮਰਪਣ ਨਾਲ ਇਸ ਸਮਾਗਮ ਨੂੰ ਸਫਲ ਬਣਾਇਆ। ਨਾਲ ਹੀ, ਸਾਡੇ ਪਿਆਰੇ ਮਾਪਿਆਂ ਦਾ ਵੀ ਵਿਸ਼ੇਸ਼ ਧੰਨਵਾਦ, ਜਿਨ੍ਹਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਹਮੇਸ਼ਾ ਸਾਡਾ ਸਾਥ ਦਿੱਤਾ। ❤️

ਅਤੇ ਸਾਡੇ ਨੰਨੇ-ਮੁੰਨੇ ਸਿਤਾਰਿਆਂ ਲਈ ਇੱਕ ਵੱਡੀ ਤਾਲੀਆਂ ਦੀ ਗੂੰਜ! 👏🌟
ਤੁਹਾਡੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਮਾਗਮ ਵਿੱਚ ਖੂਬ ਰੰਗ ਭਰ ਦਿੱਤਾ।

Creative Scholars Foundation ਪਰਿਵਾਰ ਦਾ ਹਿੱਸਾ ਬਣਨ ਅਤੇ ਇਸ ਖਾਸ ਦਿਨ ਨੂੰ ਯਾਦਗਾਰ ਬਣਾਉਣ ਲਈ ਤੁਹਾਡਾ ਸਭ ਦਾ ਦਿਲੋਂ ਧੰਨਵਾਦ। 🙏❤️

ਆਓ, ਅਸੀਂ ਸਾਰੇ ਮਿਲ ਕੇ ਆਪਣੀ ਸੱਭਿਆਚਾਰ, ਪਰੰਪਰਾਵਾਂ ਅਤੇ ਆਪਣੇ ਮਹਾਨ ਦੇਸ਼ ਭਾਰਤ ਨੂੰ ਮਾਣ ਅਤੇ ਗੌਰਵ ਨਾਲ ਮਨਾਉਂਦੇ ਰਹੀਏ। 🇮🇳🌸

ਦਿਲੋਂ ਧੰਨਵਾਦ ਸਹਿਤ,
Team Creative Scholars Foundation 🙏❤️

Continue Reading

News

ਮੈਕਸਿਮ ਮੈਰੀ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿੱਚ 80ਵਾਂ ਆਜ਼ਾਦੀ ਦਿਵਸ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ

Published

on

ਮੈਕਸਿਮ ਮੈਰੀ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿੱਚ ਅੱਜ 15 ਅਗਸਤ ਨੂੰ 80ਵਾਂ ਆਜ਼ਾਦੀ ਦਿਵਸ ਬੜੇ ਹੀ ਦੇਸ਼ ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਪਾਰਥਾਸਾਰਥੀ ਕੌਸ਼ਿਕ, ਪ੍ਰਿੰਸੀਪਲ ਸ੍ਰੀਮਤੀ ਪੂਜਾ ਖੋਸਲਾ ਅਤੇ ਵਿਸ਼ੇਸ਼ ਮਹਿਮਾਨ ਸ੍ਰੀਮਤੀ ਬਲਜੀਤ ਕੌਰ ਜੀ ਸਤਿਕਾਰਯੋਗ ਹਾਜਰ ਰਹੇ। ਸ੍ਰੀਮਤੀ ਬਲਜੀਤ ਕੌਰ ਨੇ ਆਪਣੇ ਪ੍ਰੇਰਣਾਦਾਇਕ ਸਫ਼ਰ ਅਤੇ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਨੋਬਲ ਵਧਾਇਆ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਲਗਾਤਾਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਪੂਜਾ ਖੋਸਲਾ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਅਸਲ ਅਰਥ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਸਾਨੂੰ ਮਿਲੀ ਆਜ਼ਾਦੀ ਕੇਵਲ ਅਧਿਕਾਰਾਂ ਦਾ ਨਾਮ ਨਹੀਂ, ਸਗੋਂ ਜ਼ਿੰਮੇਵਾਰੀਆਂ ਦਾ ਵੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਕਾਰਨ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਮਿਲਿਆ ਹੈ। ਇਸ ਲਈ ਹਰੇਕ ਵਿਦਿਆਰਥੀ ਨੂੰ ਮਨ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਆਪਣੇ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਯਤਨ ਕਰਨਾ ਚਾਹੀਦਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਕਿ ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਬੋਲਣ ਦੀ ਆਜ਼ਾਦੀ ਪ੍ਰਾਪਤ ਹੈ, ਪਰ ਇਸ ਆਜ਼ਾਦੀ ਦੀ ਸਹੀ ਵਰਤੋਂ ਕਰਦੇ ਹੋਏ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਕਦੋਂ, ਕਿੱਥੇ ਅਤੇ ਕਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਨੀ ਉਚਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਰੱਖਣਾ ਵੀ ਸਾਡੀ ਆਜ਼ਾਦੀ ਅਤੇ ਜ਼ਿੰਮੇਵਾਰੀ ਦਾ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਵੀ ਸਮਝਣ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।
ਪ੍ਰੋਗਰਾਮ ਦੌਰਾਨ ਸ਼ਾਨਦਾਰ ਮਾਰਚ ਪਾਸਟ, ਦੇਸ਼ ਭਗਤੀ ਦੇ ਗੀਤ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਵਿੱਦਿਅਕ ਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੀਆਂ ਜੋਸ਼ ਭਰੀਆਂ ਪੇਸ਼ਕਾਰੀਆਂ ਨੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਭਰ ਦਿੱਤਾ।
ਪ੍ਰੋਗਰਾਮ ਦਾ ਸਮਾਪਨ ਏਕਤਾ, ਜ਼ਿੰਮੇਵਾਰੀ ਅਤੇ ਤਰੱਕੀ ਦੇ ਸੰਦੇਸ਼ ਨਾਲ ਹੋਇਆ, ਜਿਸ ਨੇ ਸਾਰਿਆਂ ਨੂੰ ਦੇਸ਼ ਦੀ ਉੱਨਤੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
“ਆਜ਼ਾਦੀ ਕੋਈ ਤੋਹਫ਼ਾ ਨਹੀਂ, ਇਹ ਸਾਡੇ ਵੀਰਾਂ ਦੀ ਕੁਰਬਾਨੀ ਹੈ—ਇਸ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।”
ਜੈ ਹਿੰਦ! 🇮🇳

Continue Reading

News

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ਭਗਤੀ ਅਤੇ ਮਾਣ ਨਾਲ ਮਨਾਇਆ ਗਿਆ

Published

on

ਮੋਹਾਲੀ: ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਪੂਰੇ ਉਤਸ਼ਾਹ, ਦੇਸ਼ਭਗਤੀ ਅਤੇ ਮਾਣ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਪਰਿਵਾਰ ਨੇ ਇਕੱਠੇ ਹੋ ਕੇ ਦੇਸ਼ ਦੀ ਆਜ਼ਾਦੀ ਦੀ ਗੌਰਵਮਈ ਯਾਤਰਾ ਨੂੰ ਨਮਨ ਕੀਤਾ ਅਤੇ ਮਜ਼ਬੂਤ ਤੇ ਵਿਕਸਤ ਭਾਰਤ ਦੇ ਨਿਰਮਾਣ ਲਈ ਆਪਣੀ ਜ਼ਿੰਮੇਵਾਰੀ ਨੂੰ ਦੁਹਰਾਇਆ।

ਇਸ ਵਿਸ਼ੇਸ਼ ਸਮਾਗਮ ਵਿੱਚ ਰਿਟਾਇਰਡ ਮੇਜਰ ਜਨਰਲ ਅਜੈ ਸੂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੀ ਮੌਜੂਦਗੀ ਨੇ ਸਮਾਗਮ ਨੂੰ ਹੋਰ ਵੀ ਗੌਰਵਮਈ ਬਣਾਇਆ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਜਿਵੇਂ ਹੀ ਤਿਰੰਗਾ ਅਸਮਾਨ ਵਿੱਚ ਸ਼ਾਨ ਨਾਲ ਲਹਿਰਾਇਆ, ਪੂਰਾ ਮਾਹੌਲ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਇਸ ਦੌਰਾਨ ਸਾਰੇ ਹਾਜ਼ਰ ਲੋਕਾਂ ਨੇ ਤਿਰੰਗੇ ਨੂੰ ਸਲਾਮੀ ਦਿੰਦਿਆਂ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਤੋਂ ਬਾਅਦ ਐਨਸੀਸੀ ਕੈਡੇਟਾਂ ਵੱਲੋਂ ਸ਼ਾਨਦਾਰ ਪਰੇਡ ਪੇਸ਼ ਕੀਤੀ ਗਈ। ਅਨੁਸ਼ਾਸਨ, ਸਟੀਕਤਾ ਅਤੇ ਜੋਸ਼ ਨਾਲ ਭਰਪੂਰ ਇਸ ਪਰੇਡ ਨੇ ਹਿੰਮਤ, ਵਚਨਬੱਧਤਾ, ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਨੂੰ ਦਰਸਾਇਆ।

ਇਸ ਮੌਕੇ ਯੂਨੀਵਰਸਿਟੀ ਪ੍ਰਬੰਧਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਉੱਤੇ ਜ਼ੋਰ ਦਿੱਤਾ। ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤ ਕਰਨ, ਇਮਾਨਦਾਰੀ ਦੇ ਮੁੱਲਾਂ ਨੂੰ ਅਪਣਾਉਣ, ਨਵੀਨਤਾ ਦੀ ਸੋਚ ਵਿਕਸਿਤ ਕਰਨ ਅਤੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ।

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਆਯੋਜਿਤ ਇਸ ਸਮਾਗਮ ਨੇ ਇਹ ਸੰਦੇਸ਼ ਦਿੱਤਾ ਕਿ ਆਜ਼ਾਦੀ ਸਿਰਫ਼ ਇੱਕ ਇਤਿਹਾਸਕ ਪ੍ਰਾਪਤੀ ਨਹੀਂ, ਸਗੋਂ ਹਰ ਨਾਗਰਿਕ, ਖ਼ਾਸ ਕਰਕੇ ਨੌਜਵਾਨਾਂ ਦੀ ਲਗਾਤਾਰ ਜ਼ਿੰਮੇਵਾਰੀ ਹੈ। ਇਹ ਨੌਜਵਾਨਾਂ ਨੂੰ ਮੌਕਿਆਂ ਨੂੰ ਤਰੱਕੀ ਵਿੱਚ ਅਤੇ ਆਪਣੇ ਸੁਪਨਿਆਂ ਨੂੰ ਅਰਥਪੂਰਨ ਕਾਰਜਾਂ ਵਿੱਚ ਬਦਲ ਕੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀ ਹੈ।

ਸਮਾਗਮ ਦਾ ਸਮਾਪਨ ਦੇਸ਼ਭਗਤੀ ਅਤੇ ਰਾਸ਼ਟਰੀ ਮਾਣ ਦੇ ਮਾਹੌਲ ਵਿੱਚ ਹੋਇਆ। ਇਸ ਮੌਕੇ ਨੇ ਯੂਨੀਵਰਸਿਟੀ ਭਾਈਚਾਰੇ ਨੂੰ ਆਜ਼ਾਦੀ, ਏਕਤਾ, ਜ਼ਿੰਮੇਵਾਰੀ ਅਤੇ ਸੇਵਾ ਦੇ ਮੁੱਲਾਂ ਨੂੰ ਅਪਣਾਉਂਦੇ ਹੋਏ ਵਿਕਸਤ ਅਤੇ ਸਸ਼ਕਤ ਭਾਰਤ ਦੇ ਨਿਰਮਾਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।

Continue Reading

Trending

Copyright © 2017 Lishkara TV. Powered by Jagjeet Sekhon