ad
ਸਰਬ ਸਾਂਝਾ ਵੈਲਫੇਅਰ ਸੁਸਾਇਟੀ ਵੱਲੋਂ ਮਨਾਈ ਗਈ ‘ਧੀਆਂ ਦੀ ਲੋਹੜੀ’, - lishkaratv.com
Connect with us

News

ਸਰਬ ਸਾਂਝਾ ਵੈਲਫੇਅਰ ਸੁਸਾਇਟੀ ਵੱਲੋਂ ਮਨਾਈ ਗਈ ‘ਧੀਆਂ ਦੀ ਲੋਹੜੀ’,

Published

on

ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ : ਫੂਲਰਾਜ ਸਿੰਘ ਦੀ ਟੀਮ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਹਨ ਸਮਾਜ ਸੇਵਾ ਦੇ ਕੰਮ ਪੂਰੀ ਸਰਗਰਮੀ ਨਾਲ

ਮੋਹਾਲੀ‌, 14 ਜਨਵਰੀ ( ) ਸੈਕਟਰ – 91 ਵਿਖੇ ਸਮਾਜ ਸੇਵੀ ਸੰਸਥਾ- ‘ਸਰਬ ਸਾਂਝਾ ਵੈਲਫੇਅਰ ਸੁਸਾਈਟੀ’ ਵੱਲੋਂ ਧੀਆਂ ਦੇ ਮਾਣ-ਸਤਿਕਾਰ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਧੀਆਂ ਦੀ ਲੋਹੜੀ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸੁਸਾਈਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ‌ ਅਤੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਨਾਮਵਰ ਹਸਤੀਆਂ ਨੇ ਹਾਜ਼ਰੀ ਭਰ ਕੇ ਇਸ ਸਮਾਗਮ ਦੀ ਸ਼ੋਭਾ ਨੂੰ ਹੋਰ ਵਧਾ ਦਿੱਤਾ। ਇਸ ਸਮਾਗਮ ਦੀ ਸ਼ੁਰੂਆਤ ਸਟੇਟ ਅਵਾਰਡੀ ਅਤੇ ਸੁਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਕੇ ਕੀਤੀ ਗਈ। ਉਹਨਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਮਨਾਉਣਾ ਸਿਰਫ ਇੱਕ ਰਸਮ ਨਹੀਂ ਸਗੋਂ ਇਹ ਸਮਾਜ ਵਿੱਚ ਬਰਾਬਰੀ ਅਤੇ ਪਿਆਰ ਦਾ ਸੁਨੇਹਾ ਦੇਣਾ ਹੈ। ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਨੂੰ ਪੇਸ਼ ਕੀਤਾ ਗਿਆ ਵੱਖ ਵੱਖ ਗੀਤਕਾਰਾਂ ਨੇ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹਿਆ ਅਤੇ ਸਮਾਗਮ ਨੂੰ ਸ਼ਾਨਦਾਰ ਬਣਾ ਦਿੱਤਾ। ਇਸ ਉਪਰੰਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਨਵ ਜੰਮੀਆਂ ਧੀਆਂ ਦਾ ਫੁੱਲਾਂ ਅਤੇ ਤੋਹਫਿਆਂ ਨਾਲ ਸਨਮਾਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਬ ਸਾਂਝਾ ਸੁਸਾਈਟੀ ਹਮੇਸ਼ਾ ਹੀ ਸਮਾਜਿਕ ਕਾਰਜਾਂ ਵਿੱਚ ਮੋਹਰੀ ਰਹਿੰਦੀ ਹੈ ਅਤੇ ਧੀਆਂ ਦੀ ਲੋਹੜੀ ਮਨਾ ਕੇ ਉਨ੍ਹਾਂ ਨੇ ਸਮਾਜ ਨੂੰ ਇੱਕ ਬਹੁਤ ਹੀ ਉਸਾਰੂ ਅਤੇ ਮਜ਼ਬੂਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ ਅਤੇ ਅਜਿਹੇ ਸਮਾਗਮ ਲੋਕਾਂ ਦੀ ਪੁਰਾਣੀ ਸੋਚ ਨੂੰ ਬਦਲਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਬੀਬੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਸਾਰਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਧੀਆਂ ਨੂੰ ਉੱਚ ਸਿੱਖਿਆ ਦਿਵਾ ਕੇ ਸਮਾਜ ਵਿੱਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਹਰ ਨੇਕ ਕੰਮ ਵਿੱਚ ਹਮੇਸ਼ਾ ਸਾਥ ਦਿੰਦੇ ਰਹਿਣਗੇ। ਸੁਸਾਇਟੀ ਦੇ ਪ੍ਰਧਾਨ ਅਤੇ ਸਟੇਟ ਐਵਾਰਡੀ- ਫੂਲਰਾਜ ਸਿੰਘ ਦੁਆਰਾ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਇੱਕ ਸਾਂਝਾ ਤਿਉਹਾਰ ਹੈ ਜੋ ਕਿ ਕਿਸੇ ਜਾਤ ਪਾਤ ਜਾਂ ਕੌਮ ਨਾਲ ਨਹੀਂ ਜੁੜਿਆ ਹੋਇਆ। ਸਾਡੀ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਵੱਲੋਂ ਇਸ ਇਲਾਕੇ ਵਿੱਚ ਇਹ ਪਹਿਲਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਸੈਕਟਰ 90-91 ਜੋ ਕਿ ਵਿਧਾਇਕ ਕੁਲਵੰਤ ਸਿੰਘ ਦਾ ਹੈ ਅਤੇ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਰਹਿਨੁਮਾਈ ਹੇਠ ਅਤੇ ਉਨਾਂ ਦੀ ਛਤਰ ਛਾਇਆ ਹੇਠ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਹੋਰਾਂ ਦੀ ਟੀਮ ਵੱਲੋਂ ਇੱਕ ਵਧੀਆ ਪਹਿਲ ਕਰ ਰਹੀ ਹੈ, ਜਿਸ ਵਿੱਚ ਪਹਿਲਾਂ ਗਤਕੇ ਦੇ ਕੰਪੀਟੀਸ਼ਨ ਕਰਵਾਏ ਗਏ ਅਤੇ ਸੁਸਾਇਟੀ ਦੇ ਸਮੁੱਚੇ ਮੈਂਬਰਾਂ ਨੇ ਪੂਰੀ ਸ਼ਰਧਾ ਦੇ ਨਾਲ ਗੁਰਦੁਆਰਾ ਵਿਖੇ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਗਏ ਸਮਾਗਮਾਂ ਦੇ ਵਿੱਚ ਹਿੱਸਾ ਲਿਆ , ਇਸੇ ਤਰ੍ਹਾਂ ਗਰੀਬ ਲੜਕੀਆਂ ਦੇ ਵਿਆਹ ਕੀਤੇ ਅਤੇ ਹੁਣ ਤੀਸਰਾ ਉਪਰਾਲਾ ਧੀਆਂ ਦੀ ਲੋਹੜੀ ਮਨਾ ਰਹੇ ਹਾਂ ਜਿਸ ਵਿੱਚ 8 ਨਵਜੰਮੀਆਂ ਬੱਚੀਆਂ ਦਾ ਸਨਮਾਨ ਕਰ ਰਹੇ ਹਾਂ ਜੋ ਕਿ ਦਿਲ ਨੂੰ ਬਹੁਤ ਹੀ ਸਕੂਨ ਦਿੰਦੀ ਹੈ ਅਤੇ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹਾਂ ਤੇ ਉਹਨਾਂ ਨੇ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ ਜਿਨਾਂ ਦੇ ਸਦਕਾ ਇਹ ਕੰਮ ਸੰਪੂਰਨ ਹੁੰਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਧੀਆਂ ਦਾ ਸਨਮਾਨ ਬਣਿਆ ਰਹਿਣਾ ਚਾਹੀਦਾ ਹੈ ਅਤੇ ਜੋ ਧੀਆਂ ਨੂੰ ਇਸ ਸਮਾਜ ਦੇ ਵਿੱਚ ਰੁਤਬਾ ਮਿਲਣਾ ਚਾਹੀਦਾ ਹੈ ਉਹ ਵੀ ਬਹੁਤ ਜਰੂਰੀ ਹੈ ਕਿਉਂਕਿ ਧੀਆਂ ਮਾਪਿਆਂ ਦੀ ਬਹੁਤ ਇੱਜਤ ਕਰਦੀਆਂ ਹਨ। ਇਸ ਮੌਕੇ ਤੇ ਗਾਇਕ ਬਿੱਲ ਸਿੰਘ, ਕੁਲਦੀਪ ਤੂਰ, ਗੁਰਮੀਤ ਕੁਲਾਰ ਅਤੇ ਮਿਸ ਸੁਲਤਾਨਾ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਦਕਿ ਇਕਬਾਲ ਗੁੰਨੋਮਾਜਰਾ ਨੇ ਸਟੇਟ ਸਕੱਤਰ ਦੀ ਭੂਮਿਕਾ ਬਖੂਬੀ ਨਿਭਾਈ, ਧੀਆਂ ਦਾ ਯੋਗਦਾਨ ਅੱਜ ਦੇ ਸਮਾਜ ਵਿੱਚ ਪੁੱਤਰਾਂ ਨਾਲੋਂ ਕਿਤੇ ਵੱਧ ਹੈ। ਧੀਆਂ ਅੱਜ ਕੱਲ ਹਰ ਲਾਈਨ ਵਿੱਚ ਬਹੁਤ ਹੀ ਵਧੀਆ ਯੋਗਦਾਨ ਪਾ ਰਹੀਆਂ ਹਨ ਇਸ ਕਰਕੇ ਸਾਨੂੰ ਧੀਆਂ ਨੂੰ ਬਣਦਾ ਇੱਜਤ ਮਾਨ ਅਤੇ ਸਨਮਾਨ ਦੇਣਾ ਚਾਹੀਦਾ ਹੈ। ਰੋਹਿਕਾ ਬਾਲੀ, ਸਿਰਜਣ ਸਿੰਘ,ਸੀਰਤ ਕੌਰ ,ਆਇਵਾ ਸ਼ਰਮਾ, ਮੰਧਾਤਨੀ, ਬਰਕਤ ਕੋਰ, ਧਰੂਵ ਜਿੰਦਲ, ਅਰਵੀਨ ਕੌਰ, ਪਰਨੀਤ ਕੌਰ ਇਹ ਨਵ ਜੰਮੀਆ ਬੱਚੀਆਂ ਨੂੰ ਵਿਧਾਇਕ ਕੁਲਵੰਤ ਸਿੰਘ ਦੁਆਰਾ ਸਨਮਾਨ ਦਿੱਤਾ ਗਿਆ। ਇਸ ਮੌਕੇ ਤੇ ਸੁਖਬੀਰ ਸਿੰਘ ਪ੍ਰਧਾਨ ਜੀ. ਐਲ.ਸੀ., ਤੇਜਪਾਲ ਸਿੰਘ ਜਨਰਲ ਸਕੱਤਰ, ਸੁਖਮੀਤ ਸਿੰਘ ਪ੍ਰਧਾਨ ਗੋਲਫ ਬਿਊ, ਮੀਨੂ ਆਹਲੂਵਾਲੀਆ ਪ੍ਰਧਾਨ ਟਾਊਨ ਰੀਜਨਸੀ ਸੈਕਟਰ 90, ਸ਼ੇਰ ਸਿੰਘ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 74, ਅਵਤਾਰ ਸਿੰਘ ਜਨਰਲ ਸਕੱਤਰ ,ਜੁਗਰਾਜ ਸਿੰਘ ਸਾਬਕਾ ਪ੍ਰਧਾਨ, ਸਰਬਜੀਤ ਸਿੰਘ ਬੇਦੀ ਸਾਬਕਾ ਪ੍ਰਧਾਨ, ਸੰਤੋਖ ਸਿੰਘ ਸੈਣੀ ਵਾਈਸ ਪ੍ਰੈਸੀਡੈਂਟ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 90-91, ਜਸਪ੍ਰੀਤ ਕੌਰ, ਡੀ.ਐਸ.ਪੀ.- ਹਰਿਸਿਮਰਤ ਸਿੰਘ ਬਲ ਗੁਰਪ੍ਰੀਤ ਸਿੰਘ ਢੀਂਡਸਾ, ਨਰਿੰਦਰ ਸਿੰਘ ਬੋਪਾਰਾਏ, ਵੀ.ਪੀ ਸਿੰਘ ਬੋਬੀ ਸੰਧੂ, ਬਲਵੰਤ ਰਾਏ ਗਾਬਾ, ਜੀ.ਐਸ. ਲਿਖਮ, ਕੁਲਦੀਪ ਸਿੰਘ ਸਮਾਣਾ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੋਰ, ਗੁਰਦੀਪ ਸਿੰਘ ਟਿਵਾਨਾ, ਨਿਹਾਲ ਸਿੰਘ ਵਿਰਕ, ਪਲਵਿੰਦਰ ਸਿੰਘ ਗੁਰਾਇਆ, ਗੁਰਬੀਰ ਸਿੰਘ ਬੱਗਾ, ਗੁਰਮੀਤ ਸਿੰਘ ਸੈਣੀ, ਬੀ.ਆਰ ਗਾਬਾ, ਤਰਲੋਚਨ ਸਿੰਘ, ਹਰਪਾਲ ਸਿੰਘ, ਜਗਦੀਸ਼ ਸਿੰਘ, ਬਚਿੱਤਰ ਸਿੰਘ, ਵਿਕਰਮਜੀਤ ਸਿੰਘ ਵੀ ਹਾਜ਼ਰ ਸਨ।

Continue Reading
Click to comment

Leave a Reply

Your email address will not be published. Required fields are marked *

News

ਆਪਣੀ ਫ਼ਿਲਮ ਥਾਪੀ ਨੂੰ ਹੋਲਡ ਕਰ ਰਹੇ ਹਾਂ, ਕੱਲ੍ਹ ਤੋਂ ਕਿਸੇ ਵੀ ਸਿਨੇਮਾਘਰ ਚ ਨਹੀਂ ਚੱਲੇਗੀ ਫ਼ਿਲਮ – ਨੀਰੂ ਬਾਜਵਾ

Published

on

ਚੰਡੀਗੜ੍ਹ, 18 ਅਕਤੂਬਰ – ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ, ਅਸੀਂ ਅੱਜ ਜੋ ਵੀ ਹਾਂ ਪੰਜਾਬ ‘ਤੇ ਪੰਜਾਬੀਅਤ ਕਰ ਕੇ ਹਾਂ। ਥਾਪੀ” ਫ਼ਿਲਮ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਪੰਜਾਬ ਦੇ ਮੈਦਾਨਾਂ ਵਿਚ ਫਿਰ ਰੌਣਕ ਲੱਗੇ।ਸਿਨੇਮਾ ਲੋਕਾਂ ਲਈ ਹੁੰਦਾ ਲੋਕਾਂ ਤੋਂ ਵੱਡਾ ਕਦੇ ਵੀ ਨਹੀਂ ਅੱਜ ਜੋ ਵੀ ਪੰਜਾਬ ਦੇ ਹਾਲਾਤ ਨੇ, ਉਨ੍ਹਾਂ ਨੂੰ ਦੇਖਦੇ ਹੋਏ ਮੈਂ ਤੇ ਮੇਰੀ ਟੀਮ ਨੇ ਇਹ ਫ਼ੈਸਲਾ ਲਿਆ ਕਿ ਸਾਡੇ ਲਈ ਪੰਜਾਬ ਤੋਂ ਉੱਪਰ ਕੁਝ ਵੀ ਨਹੀਂ ਹੈ ਤੇ ਅਸੀਂ ਆਪਣੀ ਫ਼ਿਲਮ ਥਾਪੀ ਨੂੰ ਹੋਲਡ ਕਰ ਰਹੇ ਹਾਂ। ਕੱਲ੍ਹ ਤੋਂ ਫ਼ਿਲਮ ਕਿਸੇ ਵੀ ਸਿਨੇਮੇਘਰਾਂ ਦੇ ਵਿਚ ਨਹੀਂ ਹੋਵੇਗੀ, ਸੋ ਜਦ ਤੱਕ ਪੰਜਾਬ ਦੇ ਹਾਲਾਤ ਠੀਕ ਨਹੀਂ ਹੋ ਜਾਂਦੇ ਅਸੀਂ ਹਰ ਪੱਖ ਤੋਂ ਪੰਜਾਬ ਦੇ ਨਾਲ ਹਾਂ, ਪੰਜਾਬ ਦੇ ਨਾਲ ਸੀ ਤੇ ਪੰਜਾਬ ਦੇ ਨਾਲ ਰਹਾਂਗੇ।

Continue Reading

News

ਚੰਡੀਗੜ੍ਹ ਵਿੱਚ ਲਾਂਚ ਹੋਇਆ ਟਾਈਗਰ ਟੀਵੀ, ਪੰਜਾਬੀ ਅਤੇ ਹਿੰਦੀ ਮਨੋਰੰਜਨ ਨੂੰ ਮਿਲੇਗਾ ਨਵਾਂ ਪ੍ਰੀਮੀਅਮ ਪਲੇਟਫਾਰਮ

Published

on

ਲਾਇਨਜ਼ਗੇਟ ਪਲੇ ਦੇ ਸੰਸਥਾਪਕ ਰੋਹਿਤ ਜੈਨ ਨੇ ਕੀਤਾ ਲਾਂਚ, ਅਗਲੇ ਤਿੰਨ ਸਾਲਾਂ ਵਿੱਚ 500 ਕਰੋੜ ਰੁਪਏ ਤੋਂ ਵੱਧ ਦੇ ਕੰਟੈਂਟ ਆਈਪੀ ਤਿਆਰ ਕਰਨ ਦੀ ਯੋਜਨਾ

ਚੰਡੀਗੜ੍ਹ, 14 ਅਕਤੂਬਰ 2026: ਲਾਇਨਜ਼ਗੇਟ ਪਲੇ ਦੇ ਸੰਸਥਾਪਕ ਰੋਹਿਤ ਜੈਨ ਨੇ ਚੰਡੀਗੜ੍ਹ ਵਿੱਚ ਟਾਈਗਰ ਟੀਵੀ ਲਾਂਚ ਕੀਤਾ। ਇਹ ਪੰਜਾਬੀ ਅਤੇ ਹਿੰਦੀ ਮਨੋਰੰਜਨ ਲਈ ਇੱਕ ਪ੍ਰੀਮੀਅਮ ਪਲੇਟਫਾਰਮ ਹੈ, ਜੋ 15 ਅਕਤੂਬਰ 2026 ਤੋਂ ਭਾਰਤ ਸਮੇਤ ਦੁਨੀਆ ਦੇ 12 ਦੇਸ਼ਾਂ ਵਿੱਚ ਉਪਲਬਧ ਹੋਵੇਗਾ। ਲਾਂਚ ਸਮਾਗਮ ਵਿੱਚ ਗਿੱਪੀ ਗਰੇਵਾਲ, ਅੰਗਦ ਬੇਦੀ, ਪ੍ਰਿੰਸ ਕੰਵਲਜੀਤ ਸਿੰਘ ਸਮੇਤ ਮਨੋਰੰਜਨ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਰਹੀਆਂ।

ਟਾਈਗਰ ਟੀਵੀ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਅਤੇ ਹਿੰਦੀ ਭਾਸ਼ੀ ਦਰਸ਼ਕਾਂ ਨੂੰ ਉਨ੍ਹਾਂ ਦੀ ਭਾਸ਼ਾ, ਸੱਭਿਆਚਾਰ ਅਤੇ ਪਸੰਦ ਨਾਲ ਜੁੜਿਆ ਖ਼ਾਸ ਮਨੋਰੰਜਨ ਪ੍ਰਦਾਨ ਕਰਨਾ ਹੈ। ਕੰਪਨੀ ਦੀ ਯੋਜਨਾ ਅਗਲੇ ਤਿੰਨ ਸਾਲਾਂ ਵਿੱਚ 500 ਕਰੋੜ ਰੁਪਏ ਤੋਂ ਵੱਧ ਦਾ ਕੰਟੈਂਟ ਆਈਪੀ ਪੋਰਟਫੋਲੀਓ ਤਿਆਰ ਕਰਨ ਅਤੇ ਪਹਿਲੇ ਸਾਲ ਵਿੱਚ 50 ਤੋਂ ਵੱਧ ਟਾਈਟਲਜ਼ ਦੇ ਪ੍ਰੀਮੀਅਰ ਕਰਨ ਦੀ ਹੈ।

ਰੋਹਿਤ ਜੈਨ, ਸੰਸਥਾਪਕ ਅਤੇ ਸੀਈਓ, ਲਾਇਨਜ਼ਗੇਟ ਪਲੇ ਨੇ ਕਿਹਾ, “ਜਦੋਂ ਅਸੀਂ ਲਾਇਨਜ਼ਗੇਟ ਪਲੇ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਭਾਰਤ ਵਿੱਚ ਹਾਲੀਵੁੱਡ ਮਨੋਰੰਜਨ ਲਈ ਕੋਈ ਸਮਰਪਿਤ ਪਲੇਟਫਾਰਮ ਨਹੀਂ ਸੀ। ਅਸੀਂ ਇਸ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਟਾਈਗਰ ਟੀਵੀ ਰਾਹੀਂ ਅਸੀਂ ਇਸੇ ਰਣਨੀਤੀ ਨੂੰ ਖੇਤਰੀ ਮਨੋਰੰਜਨ ਲਈ ਅਪਣਾ ਰਹੇ ਹਾਂ। ਹਰ ਭਾਸ਼ਾ ਮਹੱਤਵਪੂਰਨ ਹੈ ਅਤੇ ਉਸ ਭਾਸ਼ਾ ਦੇ ਦਰਸ਼ਕਾਂ ਨੂੰ ਆਪਣਾ ਸਮਰਪਿਤ ਪਲੇਟਫਾਰਮ ਮਿਲਣਾ ਚਾਹੀਦਾ ਹੈ, ਨਾ ਕਿ ਸਿਰਫ਼ ਭਾਸ਼ਾ ਦਾ ਇੱਕ ਸੈਕਸ਼ਨ ਜਾਂ ਡੱਬ ਕੀਤੀਆਂ ਫ਼ਿਲਮਾਂ ਦੀ ਸੂਚੀ। ਪੰਜਾਬੀ ਕੰਟੈਂਟ ਨਾਲ ਸਾਡੀ ਸ਼ੁਰੂਆਤ ਹੋ ਰਹੀ ਹੈ ਅਤੇ ਭਵਿੱਖ ਵਿੱਚ ਇਸ ਮਾਡਲ ਨੂੰ ਭਾਰਤ ਦੀਆਂ ਹੋਰ ਭਾਸ਼ਾਵਾਂ ਤੱਕ ਵੀ ਲਿਜਾਣ ਦੀ ਯੋਜਨਾ ਹੈ। ਸਟ੍ਰੀਮਿੰਗ ਨੇ ਭਾਸ਼ਾਵਾਂ ਦੀਆਂ ਹੱਦਾਂ ਘਟਾ ਦਿੱਤੀਆਂ ਹਨ, ਇਸ ਲਈ ਬਿਹਤਰੀਨ ਖੇਤਰੀ ਕਹਾਣੀਆਂ ਨੂੰ ਸਿਰਫ਼ ਖੇਤਰ ਤੱਕ ਸੀਮਤ ਰੱਖਣ ਦੀ ਕੋਈ ਲੋੜ ਨਹੀਂ ਹੈ।”

ਪੰਜਾਬੀ ਕੰਟੈਂਟ ਵਿੱਚ ਦਿਲਜੀਤ ਦੋਸਾਂਝ, ਐਮੀ ਵਿਰਕ, ਗਿੱਪੀ ਗਰੇਵਾਲ, ਨੀਰੂ ਬਾਜਵਾ ਅਤੇ ਸੋਨਮ ਬਾਜਵਾ ਵਰਗੇ ਪ੍ਰਸਿੱਧ ਕਲਾਕਾਰਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ। ਹਿੰਦੀ ਕੰਟੈਂਟ ਵਿੱਚ ‘ਦ ਤਾਜ ਸਟੋਰੀ’ ਅਤੇ ‘ਆਖ਼ਰੀ ਸਵਾਲ’ ਵਰਗੇ ਟਾਈਟਲ ਸ਼ਾਮਲ ਹਨ। ਲਾਂਚ ਦੌਰਾਨ ਅੰਗਦ ਬੇਦੀ ਅਤੇ ਪੂਜਾ ਗੌਰ ਅਭਿਨੀਤ ਕ੍ਰਾਈਮ ਥ੍ਰਿਲਰ ‘ਦਾਨਵ’ ਦੀ ਪਹਿਲੀ ਝਲਕ ਵੀ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਆਉਣ ਵਾਲੇ ਏਆਈ ਪ੍ਰੋਜੈਕਟ ‘ਏਕਲਵਿਆ’ ਦਾ ਵੀ ਉਦਘਾਟਨ ਕੀਤਾ ਗਿਆ।

ਭਾਰਤ ਵਿੱਚ ਟਾਈਗਰ ਟੀਵੀ 349 ਰੁਪਏ ਪ੍ਰਤੀ ਤਿਮਾਹੀ ਅਤੇ 799 ਰੁਪਏ ਪ੍ਰਤੀ ਸਾਲ ਦੀ ਕੀਮਤ ‘ਤੇ ਉਪਲਬਧ ਹੋਵੇਗਾ।

Continue Reading

News

ਬਚਪਨ ਵਿੱਚ ਵੈਂਟੀਲੇਟਰ ’ਤੇ ਜ਼ਿੰਦਗੀ ਦੀ ਜੰਗ ਤੋਂ ਲੈ ਕੇ ਖੇਡਾਂ ਦੇ ਮੈਦਾਨ ਵਿੱਚ ਜਿੱਤ ਤੱਕ — ਤਨਵੀਰ ਸਿੰਘ ਦੀ ਹਿੰਮਤ, ਹੌਸਲੇ ਅਤੇ ਸੰਘਰਸ਼ ਦੀ ਪ੍ਰੇਰਨਾਦਾਇਕ ਕਹਾਣੀ

Published

on

ਹਰ ਮੈਦਾਨ ਫਤਿਹ

ਚੰਡੀਗੜ੍ਹ: ਕਦੇ ਬਚਪਨ ਵਿੱਚ ਜ਼ਿੰਦਗੀ ਲਈ ਸੰਘਰਸ਼ ਕਰਨ ਵਾਲਾ ਇੱਕ ਨੰਨ੍ਹਾ ਬੱਚਾ ਅੱਜ ਖੇਡਾਂ ਦੇ ਮੈਦਾਨ ਵਿੱਚ ਤਗਮੇ ਜਿੱਤ ਕੇ ਇੱਕ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ। ਤਨਵੀਰ ਸਿੰਘ ਦੀ ਕਹਾਣੀ ਹਿੰਮਤ, ਦ੍ਰਿੜ੍ਹ ਇਰਾਦੇ ਅਤੇ ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਦੀ ਇੱਕ ਪ੍ਰੇਰਨਾਦਾਇਕ ਗਾਥਾ ਹੈ।

ਚੰਡੀਗੜ੍ਹ ਦੇ ਸੈਕਟਰ 31 ਸਥਿਤ GRIID ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਅਤੇ ਖਿਡਾਰੀ ਤਨਵੀਰ ਸਿੰਘ ਨੂੰ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ‘ਹਰ ਮੈਦਾਨ ਫਤਿਹ’ ਦੌਰਾਨ ਸਨਮਾਨਿਤ ਕੀਤਾ ਗਿਆ। ਖੇਡਾਂ ਪ੍ਰਤੀ ਉਨ੍ਹਾਂ ਦੇ ਸਮਰਪਣ, ਸਖ਼ਤ ਮਿਹਨਤ, ਆਤਮਨਿਰਭਰਤਾ ਅਤੇ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਤਨਵੀਰ ਬੈਡਮਿੰਟਨ ਅਤੇ ਸਾਈਕਲਿੰਗ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ।

ਬਚਪਨ ਵਿੱਚ ਵੈਂਟੀਲੇਟਰ ’ਤੇ ਜ਼ਿੰਦਗੀ ਦੀ ਜੰਗ ਲੜਨ ਵਾਲੇ ਤਨਵੀਰ ਦਾ ਅੱਜ ਇੱਕ ਸਫਲ ਖਿਡਾਰੀ ਵਜੋਂ ਉੱਭਰਨਾ ਉਨ੍ਹਾਂ ਦੇ ਅਦੁੱਤੀ ਸਾਹਸ ਅਤੇ ਨਿਰੰਤਰ ਯਤਨਾਂ ਦਾ ਪ੍ਰਮਾਣ ਹੈ। ਉਨ੍ਹਾਂ ਨੇ ਆਪਣੀ ਦਿਵਿਆਂਗਤਾ ਨੂੰ ਕਦੇ ਵੀ ਆਪਣੀਆਂ ਸਮਰੱਥਾਵਾਂ ’ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਪੂਰੇ ਆਤਮਵਿਸ਼ਵਾਸ ਨਾਲ ਆਪਣੇ ਖੇਡਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਅੱਗੇ ਵਧ ਰਹੇ ਹਨ।

ਇਸ ਮਾਣਮੱਤੇ ਮੌਕੇ ’ਤੇ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਜਸਵੀਰ ਕੌਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਤਨਵੀਰ ਦੀ ਪਰਵਰਿਸ਼, ਸਿਖਲਾਈ ਅਤੇ ਖੇਡਾਂ ਦੇ ਸਫ਼ਰ ਵਿੱਚ ਉਨ੍ਹਾਂ ਦੀ ਮਾਤਾ ਦਾ ਯੋਗਦਾਨ ਬੇਹੱਦ ਅਹਿਮ ਰਿਹਾ ਹੈ। ਉਨ੍ਹਾਂ ਦੇ ਨਿਸ਼ਕਾਮ ਪਿਆਰ, ਤਿਆਗ, ਨਿਰੰਤਰ ਹੌਸਲਾ-ਅਫ਼ਜ਼ਾਈ ਅਤੇ ਅਟੁੱਟ ਵਿਸ਼ਵਾਸ ਨੇ ਤਨਵੀਰ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਹੈ। ਆਪਣੇ ਪੁੱਤਰ ਦੇ ਬਿਹਤਰ ਭਵਿੱਖ ਅਤੇ ਸਫਲਤਾ ਲਈ ਉਹ ਹਮੇਸ਼ਾ ਹਰ ਸੰਭਵ ਯਤਨ ਕਰਦੇ ਰਹੇ ਹਨ।

ਤਨਵੀਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਤਾ ਦੇ ਨਾਲ-ਨਾਲ ਆਪਣੀ ਕੋਚ ਸੁਸ਼੍ਰੀ ਸ਼ੀਤਲ ਨੇਗੀ ਨੂੰ ਵੀ ਦਿੱਤਾ।

Continue Reading

Trending

Copyright © 2017 Lishkara TV. Powered by Jagjeet Sekhon