
ਸਮਾਜ ਸੇਵਾ, ਸਿੱਖਿਆ ਅਤੇ ਮਨੁੱਖਤਾ ਦੇ ਲਈ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਪ੍ਰਸਿੱਧ ਸਮਾਜ ਸੇਵਕ ਸ. ਸਵਰਨ ਸਿੰਘ ਭੰਗੂ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਸਮਾਜਿਕ, ਰੰਗਮੰਚ ਅਤੇ ਸਿੱਖਿਆ ਜਗਤ ਲਈ ਬਹੁਤ ਵੱਡਾ ਘਾਟਾ ਹੈ।
ਸ. ਸਵਰਨ ਸਿੰਘ ਭੰਗੂ ਇੱਕ ਅਗਾਂਹ ਵਧੂ ਸੋਚ ਦੇ ਧਾਰਨੀ, ਅਨੁਭਵੀ ਇਨਸਾਨ ਅਤੇ ਇਨਸਾਨੀ ਕਦਰਾਂ-ਕੀਮਤਾਂ ਪ੍ਰਤੀ ਪ੍ਰਤੀਬੱਧ ਸ਼ਖਸੀਅਤ ਸਨ। ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਸਿੱਖਿਆ ਦੇ ਪ੍ਰਚਾਰ-ਪ੍ਰਸਾਰ, ਸਮਾਜਿਕ ਭਲਾਈ ਅਤੇ ਲੋਕ ਸੇਵਾ ਦੇ ਕਾਰਜਾਂ ਅਤੇ ਰੰਗਮੰਚ ਲਈ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੀ ਸਾਦਗੀ, ਦੂਰਅੰਦੇਸ਼ੀ ਅਤੇ ਸਮਾਜ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼੍ਰੀ ਭੰਗੂ ਦਾ ਸ਼ਰੀਰ ਮੈਡੀਕਲ ਖੋਜ ਕਾਰਜਾਂ ਲਈ ਪੀ ਜੀ ਆਈ ਵਿੱਚ ਦਾਨ ਕਰਨਾ ਸਮਾਜ ਨੂੰ ਇੱਕ ਬਹੁਤ ਵੱਡਾ ਸੁਨੇਹਾ ਹੈ, ਕਿ ਜਿਓੰਦੇ ਜੀਅ ਵੀ ਸਮਾਜ ਦੇ ਲੇਖੇ ਤੇ ਮਰਨ ਤੋਂ ਬਾਅਦ ਵੀ ਆਪਣਾ ਸ਼ਰੀਰ ਸਮਾਜ ਦੇ ਲੇਖੇ ਹੀ ਲਗਾ ਕੇ ਗਏ ਹਨ।
ਸਾਬਤ ਸੂਰਤ ਸਿਨੇ ਆਰਟਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਬਿੱਲਾ, ਜਨਰਲ ਸਕੱਤਰ ਸ. ਅੰਮ੍ਰਿਤਪਾਲ ਸਿੰਘ ਅਤੇ ਚੇਅਰਮੈਨ ਸ. ਮਹਾਵੀਰ ਸਿੰਘ ਭੁੱਲਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਭੰਗੂ ਦਾ ਅਚਾਨਕ ਵਿਛੋੜਾ ਸਮਾਜ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੀਆਂ ਸੇਵਾਵਾਂ ਅਤੇ ਉੱਚੇ ਵਿਚਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ।
ਐਸੋਸੀਏਸ਼ਨ ਵੱਲੋਂ ਸ਼ੋਕ-ਸੰਤਪਤ ਪਰਿਵਾਰ, ਖਾਸ ਕਰਕੇ ਉਨ੍ਹਾਂ ਦੀ ਧਰਮਪਤਨੀ ਅਤੇ ਪ੍ਰਸਿੱਧ ਫ਼ਿਲਮ ਅਦਾਕਾਰਾ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ ਅਤੇ ਪੁੱਤਰ ਬਾਗੀ ਭੰਗੂ ਅਤੇ ਸਮੂਹ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ । ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਪ੍ਰਦਾਨ ਕਰੇ। ਇਸ ਮੌਕੇ ਨਰਿੰਦਰ ਨੀਨਾ, ਸੰਨੀ ਗਿੱਲ, ਜਰਨੈਲ ਸਿੰਘ, ਜਨਜੋਤ ਸਿੰਘ ਫ਼ਿਲਮ ਨਿਰਦੇਸ਼ਕ, ਅਰਜਨ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਸੁਖਬੀਰ ਪਾਲ ਕੌਰ, ਪ੍ਰਭਜੀਤ ਕੌਰ, ਹਰਕੀਰਤ ਪਾਲ ਸਿੰਘ, ਤਲਵਿੰਦਰ ਭੁੱਲਰ, ਐਚ ਆਰ ਡੀ ਸਿੰਘ, ਸੰਨੀ ਅਮ੍ਰਿਤਸਰੀਆ, ਮਨਿੰਦਰ ਮੋਗਾ, ਬਲਜਿੰਦਰ ਦਾਰਾਪੁਰੀ,ਦਲਜੀਤ ਸਿੰਘ ਅਰੋੜਾ, ਸੁਖਬੀਰ ਸਿੰਘ, ਕੁਲਬੀਰ ਮੁਸ਼ਕਾਬਾਦੀ, ਡਾ. ਰੁਪਿੰਦਰ ਸਿੰਘ, ਸਤਪਾਲ ਸਿੰਘ,