ad ‘ਸਿੰਪਾ ਐਵਾਰਡ 2025’ (ਸਿਨੇ ਮੀਡੀਆ ਪੰਜਾਬੀ ਅਵਾਰਡ) 22 ਮਾਰਚ ਨੂੰ - lishkaratv.com
Connect with us

News

‘ਸਿੰਪਾ ਐਵਾਰਡ 2025’ (ਸਿਨੇ ਮੀਡੀਆ ਪੰਜਾਬੀ ਅਵਾਰਡ) 22 ਮਾਰਚ ਨੂੰ

Published

on

ਸੀ ਜੀ ਸੀ ਕਾਲਜ ਝੰਜੇੜੀ ਦੇ ਵਿਹੜੇ ਸਾਰਾ ਦਿਨ ਲੱਗਣ ਗੀਆਂ ਰੌਣਕਾਂ

ਚੰਡੀਗੜ੍ਹ, 9 ਮਾਰਚ : ਪੰਜਾਬੀ ਮਨੋਰੰਜਨ ਇੰਡਸਟਰੀ , ਪੰਜਾਬ ਫਿਲਮ ਵਰਲਡ,ਸਾਜ ਸਿਨੇ ਪ੍ਰਡੰਕਸ਼ਨ ਤੇ ਐਮ.ਡੀ.ਐਨ ਇੰਟਰਟੇਨਮੈਂਟ ਦਾ ਸਾਝਾਂ ਉਪਰਾਲਾ ‘ਸਿੰਪਾ ਐਵਾਰਡ 2025’ (ਸਿਨੇ ਮੀਡੀਆ ਪੰਜਾਬੀ ਐਵਾਰਡ) ਆਗਾਮੀ 22 ਮਾਰਚ ਨੂੰ ਸੀ ਜੀ ਸੀ ਕਾਲਜ ਝੰਜੇੜੀ, ਮੋਹਾਲੀ ਵਿਖੇ ਹੋਣ ਜਾ ਰਿਹਾ ਹੈ।ਇਹ ਪ੍ਰੋਗਰਾਮ 12 ਵਜੇ ਤੋਂ ਲੈਕੇ ਸ਼ਾਮੀ 4 ਵਜ਼ੇ ਤੱਕ ਚੱਲੇ ਗਾ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੀ ਇਹ ਸੁਨਹਿਰਾ ਦਿਨ ਹੋਵੇਗਾ ਹੈ ਜਿੱਥੇ ਦਰਸ਼ਕਾਂ ਦੇ ਭਰਪੂਰ ਮਨੋਰੰਜਨ ਦੇ ਨਾਲ ਨਾਲ ਪੰਜਾਬੀ ਸਿਨਮਾ ਤੇ ਸੰਗੀਤ ਨੂੰ ਸਮਰਪਿਤ ਵੱਖ ਵੱਖ ਸਖਸ਼ੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਕੇ ਉਨ੍ਹਾਂ ਦੇ ਮਾਣ ਸਨਮਾਨ ਵਿੱਚ ਹੋਰ ਵਾਧਾ ਕੀਤਾ ਜਾਵੇ ਗਾ, ਇੰਟਰਟੇਨਮੈਂਟ ਇੰਡਸਟਰੀ ਦੇ ਇਸ ਸਾਂਝੇ ਉਪਰਾਲੇ ਬਾਰੇ ਗੱਲਬਾਤ ਕਰਦਿਆਂ ਪੰਜਾਬ ਫਿਲਮ ਦੇ ਡਾਇਰੈਕਟਰ ਕੁਲਵੰਤ ਗਿੱਲ,ਐਨ ਐਸ ਲਹਿਲ ਅਤੇ ਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਐਵਾਰਡ ਸਮਾਗਮ ਦੌਰਾਨ ਪੰਜਾਬੀ ਇੰਡਸਟਰੀ ਦੇ ਪਰਿਵਾਰ ਨੂੰ ਇਕ ਰੂਪ ਵਿੱਚ ਇੱਕੋ ਜਗ੍ਹਾ ਇਕੱਠੇ ਕਰਨਾ ਅਤੇ ਉਨ੍ਹਾਂ ਦੇ ਮਨੋਰੰਜਨ ਦੇ ਨਾਲ ਨਾਲ ਪੰਜਾਬੀ ਸਿਨਮਾ ਤੇ ਸੰਗੀਤ ਦੀ ਪ੍ਰਫੁੱਲਤਾ ਅਤੇ ਪ੍ਰਸਿੱਧੀ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸਖਸ਼ੀਅਤਾਂ ਜਿਵੇਂ ਕਿ ਐਕਟਰ ਤੇ ਐਕਟ੍ਰਸ, ਫਿਲਮ ਨਿਰਮਾਤਾ, ਪ੍ਰੋਡਕਸ਼ਨ ਬੈਨਰ, ਫਿਲਮ ਲੇਖਕ, ਡਾਇਲਾਗ ਲੇਖਕ, ਸੰਗੀਤਕਾਰ, ਫਿਲਮ ਕੈਮਰਾਮੈਨ, ਲਾਈਟਮੈਨ, ਮੈੱਕਅਪ ਆਰਟਿਸਟ, ਡਰੈਸ ਡੀਜਾਈਨਰ, ਸੈਟ ਡਿਜ਼ਾਈਨਰ, ਆਰਟ ਡਾਇਰੈਕਟਰ, ਕਲਾਕਾਰ ਕਾਸਟਿੰਗ, ਐਡੀਟਰ, ਸਪੋਟ ਬੁਆਏ, ਸਕਰੀਨ ਪਲੇਅ, ਨੈਗੇਟਿਵ ਰੋਲ, ਐਕਸ਼ਨ ਡਾਇਰੈਕਟਰ, ਬਾਲ ਕਲਾਕਾਰ ਅਤੇ ਪੁਰਾਣੇ ਕਲਾਕਾਰ ਆਦਿ ਨੂੰ ਵੱਖ ਵੱਖ ਐਵਾਰਡ ਦੇ ਕੇ ਨਿਵਾਜਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮਾਗਮ ਦੌਰਾਨ ਉਨ੍ਹਾਂ ਫਿਲਮੀ ਪੱਤਰਕਾਰਾਂ ਦਾ ਵੀ ਵਿਸ਼ੇਸ਼ ਸਨਮਾਨ ਹੋਵੇਗਾ ਜਿਨ੍ਹਾਂ ਵਲੋਂ ਮੰਨੋਰੰਜ਼ਨ ਜਗਤ ਵਿੱਚ ਫਿਲਮਾਂ ਨੂੰ ਪ੍ਰਮੋਟ ਕਰਨ ਵਿਚ ਵੱਡਾ ਯੋਗਦਾਨ ਰਿਹਾ ਹੈ।ਉਨਾਂ ਅੱਗੇ ਕਿਹਾ ਕਿ ਇਸ ਐਵਾਰਡ ਨੂੰ ਲੈ ਕੇ ਤੇਜ਼ੀ ਨਾਲ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਪੰਜਾਬੀ ਫਿਲਮ ਇੰਡਸਟਰੀ ਅਤੇ ਸੰਗੀਤਕ ਖੇਤਰ ਦੀਆਂ ਨਾਮੀ ਸਖਸ਼ੀਅਤਾਂ ਹਾਜ਼ਰੀ ਭਰਨਗੀਆਂ।ਅੱਜ ਇਸ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਮੋਹਾਲੀ ‘ਚ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰ ਤੇ ਪੰਜਾਬ ਫਿਲਮ ਵਰਲਡ,ਬੋਲ ਪੰਜਾਬ ਦੇ ਸੱਭਿਆਚਾਰਕ ਮੰਚ ਤੇ ਮੈਂਬਰ,ਪੰਜ ਦਰਿਆ ਸੱਭਿਆਚਾਰਕ ਮੰਚ ਦੇ ਮੈਂਬਰ ਹਾਜ਼ਿਰ ਸਨ ਜਿਹਨਾਂ ਵਿਚ ਉੱਘੀ ਸਮਾਜ ਸੇਵੀ ਤੇ ਪ੍ਰੋਗਰਾਮ ਦੀ ਸਰਪ੍ਰਸੱਤ ਸ਼੍ਰੀਮਤੀ ਜਗਜੀਤ ਕੌਰ ਕਾਹਲੋ,ਪੱਤਰਕਾਰ ਤਿਲਕ ਰਾਜ,ਓਮਕਾਰ ਸਿੰਘ ਸਿੱਧੂ,ਨਿਰਮਾਤਾ ਪ੍ਰਦੀਪ ਢੱਲ,ਆਰ.ਪੀ ਸਿੰਘ,ਕਰਨੈਲ ਸਿੰਘ,ਦਵਿੰਦਰ ਸਿੰਘ ਚੌਹਾਨ,ਸਿਮਰਪ੍ਰੀਤ ਕੌਰ,ਦਿਨੇਸ਼,ਸਰਬਜੀਤ ਸਿੰਘ ਗਿੱਲ,ਨਿਰਮਾਤਾ ਦਲੀਪ ਸ਼ਾਹ,ਜਸ਼ਨ ਗਿੱਲ,ਸੈਂਡੀ ਜੁਨੇਜਾ,ਮਨਪ੍ਰੀਤ ਔਲਖ,ਹਰਪ੍ਰੀਤ ਸਿੰਘ,ਕੁਲਦੀਪ ਸਿੰਘ,ਗਾਇਕ ਬੌਬੀ ਬਾਜਵਾ,ਰਮਨਦੀਪ ਸਿੰਘ,ਬਿੰਦਰ,ਰਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਜਸਪ੍ਰੀਤ ਸਿੰਘ,ਸ਼ਾਈਨ ਸੰਦੀਪ,ਪ੍ਰਾਗ,ਸਰਬਜੀਤ ਸੋਢੀ,ਤਰਨਜੀਤ ਸਿੰਘ,ਹਰਪ੍ਰੀਤ ਹਨੀ,ਸਿਮਰਨ ਹੰਸ ਹਾਜ਼ਿਰ ਸਨ ਇਸ ਮੀਟਿੰਗ ਵਿੱਚ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਵਿਚਾਰ ਚਰਚਾ ਕੀਤੀ ਗਈ ,ਪ੍ਰਬੰਧਕਾਂ ਨੇ ਕਿਹਾ ਕਿ ਫਿਲਮ ਤੇ ਪੱਤਰਕਾਰਤਾ ਨਾਲ ਜੁੜੀਆਂ ਸਖਸ਼ੀਅਤਾ ਨੂੰ ਸਮੇਂ ਸਿਰ ਆਉਣ ਲਈ ਸੱਦਾ ਦਿੱਤਾ ਜਾਦਾਂ ਹੈ ਇਸ ਮੌਕੇ ਤੇ ਪ੍ਰਬੰਧਕਾਂ ਨੇ ਮੀਟਿੰਗ ਵਿੱਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ

News

KHARAR : ਸੈਂਟ ਜੋਸਫ ਸੀਨੀਅਰ ਸੈਕੈਂਡਰੀ ਸਕੂਲ ਦੀ 10ਵੀਂ ਕਲਾਸ ਦੀ ਐਂਜਲ ਨੇ ਲਏ 96% ਮਾਰਕਸ

Published

on

ਖਰੜ ਦੀ ਰਹਿਣ ਵਾਲੀ ਹੋਣਹਾਰ ਵਿਦਿਆਰਥਣ ਐਂਜਲ ਨਹੀਂ ਸੀਬੀਐਸਈ ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ 96% ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਦੇ ਇਸ ਵੱਡੀ ਕਾਮਯਾਬੀ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਐਂਜਲ ਸੈਂਟ ਜੋਸਫ ਸੀਨੀਅਰ ਸੈਕੈਂਡਰੀ ਸਕੂਲ ਸੈਕਟਰ 44 ਦੀ ਚੰਡੀਗੜ੍ਹ ਦੀ ਵਿਦਿਆਰਥਣ ਹ ਤੇ ਉਸਦੇ ਪਿਤਾ ਰੋਹਿਤ ਬਜਾਜ ਅਤੇ ਮਾਤਾ ਪਲਵੀ ਨੇ ਇਸ ਉਪਲਬਧੀ ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਐਂਜਲ ਨੇ ਲਗਾਤਾਰ ਮਿਹਨਤ ਅਤੇ ਅਨੁਸ਼ਾਸਨ ਨਾਲ ਇਹ ਸਫਲਤਾ ਹਾਸਿਲ ਕੀਤੀ। ਐਂਜਲ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੀ ਹੈ

Continue Reading

News

ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ, ਮੋਹਾਲੀ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ

Published

on

ਮੋਹਾਲੀ: ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਲਿਵਾਸਾ ਹਸਪਤਾਲ, ਮੋਹਾਲੀ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ।
ਇਸ ਸੈਂਟਰ ਵਿੱਚ ਅਤਿ-ਆਧੁਨਿਕ ਰੇਡੀਏਸ਼ਨ ਤਕਨਾਲੋਜੀ ਹੈ, ਜਿਸਦਾ ਉਦੇਸ਼ ਇੱਕ ਸੰਪੂਰਨ ਅਤੇ ਬਹੁ-ਅਨੁਸ਼ਾਸਨੀ ਪਹੁੰਚ ਨਾਲ ਸਟੀਕ, ਪ੍ਰਭਾਵਸ਼ਾਲੀ ਅਤੇ ਮਰੀਜ਼-ਕੇਂਦ੍ਰਿਤ ਕੈਂਸਰ ਇਲਾਜ ਪ੍ਰਦਾਨ ਕਰਨਾ ਹੈ। ਇਸ ਮੌਕੇ ‘ਤੇ ਬੋਲਦੇ ਹੋਏ, ਸੰਜੀਵ ਅਰੋੜਾ ਨੇ ਕਿਹਾ, “ਇਸ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦੀ ਸ਼ੁਰੂਆਤ ਪੰਜਾਬ ਵਿੱਚ ਕੈਂਸਰ ਦੇਖਭਾਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਆਧੁਨਿਕ ਤਕਨਾਲੋਜੀ ਤੱਕ ਪਹੁੰਚ ਅਤੇ ਸਮੇਂ ਸਿਰ ਇਲਾਜ ਜੀਵਨ ਬਚਾਉਣ ਵਾਲਾ ਫ਼ਰਕ ਲਿਆ ਸਕਦਾ ਹੈ, ਅਤੇ ਅਜਿਹੀਆਂ ਪਹਿਲਕਦਮੀਆਂ ਖੇਤਰ ਭਰ ਦੇ ਮਰੀਜ਼ਾਂ ਨੂੰ ਲਾਭ ਪਹੁੰਚਾਉਣਗੀਆਂ।” ਅਨੁਰਾਗ ਯਾਦਵ, ਸੀਈਓ – ਲਿਵਾਸਾ ਹਸਪਤਾਲ, ਨੇ ਕਿਹਾ, “ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਸਾਡੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜੋ ਕਿ ਭਾਈਚਾਰਿਆਂ ਦੇ ਨੇੜੇ ਵਿਸ਼ਵ ਪੱਧਰੀ ਕੈਂਸਰ ਦੇਖਭਾਲ ਪ੍ਰਦਾਨ ਕਰਦਾ ਹੈ।
ਕੇਂਦਰ ਨੂੰ ਓਨਕੋਲੋਜੀ ਮਾਹਿਰਾਂ ਦੀ ਇੱਕ ਬਹੁ-ਅਨੁਸ਼ਾਸਨੀ ਟੀਮ ਅਤੇ ਇੱਕ ਢਾਂਚਾਗਤ ਟਿਊਮਰ ਬੋਰਡ ਦੁਆਰਾ ਪ੍ਰਬੰਧਤ ਕੀਤਾ ਜਾਂਦਾ ਹੈ, ਜਿੱਥੇ ਮਾਹਰ ਇੱਕ ਵਿਅਕਤੀਗਤ ਇਲਾਜ ਯੋਜਨਾ ਵਿਕਸਤ ਕਰਨ ਲਈ ਹਰੇਕ ਕੇਸ ਦੀ ਸਾਂਝੇ ਤੌਰ ‘ਤੇ ਸਮੀਖਿਆ ਕਰਦੇ ਹਨ।”
ਟੀਮ ਵਿੱਚ ਡਾਇਰੈਕਟਰ-ਮੈਡੀਕਲ ਓਨਕੋਲੋਜੀ ਡਾ. ਜਤਿਨ ਸਰੀਨ, ਡਾਇਰੈਕਟਰ-ਰੇਡੀਏਸ਼ਨ ਓਨਕੋਲੋਜੀ ਡਾ. ਮੀਨਾਕਸ਼ੀ ਮਿੱਤਲ, ਡਾਇਰੈਕਟਰ-ਸਰਜੀਕਲ ਓਨਕੋਲੋਜੀ ਡਾ. ਵਿਜੇ ਬਾਂਸਲ, ਡਾਇਰੈਕਟਰ-ਸਰਜੀਕਲ ਓਨਕੋਲੋਜੀ ਡਾ. ਸ਼ੁਭ ਮਹਿੰਦਰਾ, ਸੀਨੀਅਰ ਸਲਾਹਕਾਰ-ਮੈਡੀਕਲ ਓਨਕੋਲੋਜੀ ਡਾ. ਪ੍ਰਿਯਾਂਸ਼ੂ ਚੌਧਰੀ, ਸੀਨੀਅਰ ਸਲਾਹਕਾਰ-ਰੇਡੀਏਸ਼ਨ ਓਨਕੋਲੋਜੀ ਡਾ. ਪਰਨੀਤ ਸਿੰਘ, ਅਤੇ ਸਲਾਹਕਾਰ-ਕਲੀਨਿਕਲ ਹੇਮਾਟੋਲੋਜੀ ਅਤੇ ਬੀਐਮਟੀ ਡਾ. ਮੁਕੇਸ਼ ਚਾਵਲਾ ਸ਼ਾਮਲ ਹਨ।

Continue Reading

News

ਮੈਕਸਿਮ ਮੈਰੀ ਸਕੂਲ, ਖਰੜ ਨੇ ਕਲਾਸ 10ਵੀਂ ਦੇ ਸ਼ਾਨਦਾਰ ਨਤੀਜੇ ਘੋਸ਼ਿਤ ਕੀਤੇ

Published

on

ਖਰੜ – ਮੈਕਸਿਮ ਮੈਰੀ ਸਕੂਲ ਨੂੰ ਕਲਾਸ 10ਵੀਂ (2025-26) ਦੇ ਵਿਦਿਆਰਥੀਆਂ ਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ’ਤੇ ਮਾਣ ਹੈ। ਸਕੂਲ ਨੇ ਇਕ ਵਾਰ ਫਿਰ ਆਪਣੀ ਉਤਕ੍ਰਿਸ਼ਟਤਾ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਉੱਚ ਪ੍ਰਤੀਸ਼ਤ ਨਾਲ ਬਿਹਤਰੀਨ ਨਤੀਜੇ ਪ੍ਰਾਪਤ ਕੀਤੇ ਹਨ।
ਮੁੱਖ ਉਪਲਬਧੀਆਂ:
ਸਵਸਤੀ: 96.6% (ਸਕੂਲ ਟੌਪਰ)
ਅਦਿਤੀ: 95.8%
ਮੇਹਕ ਵਰਮਾ: 94.2%
ਕੁੱਲ 12 ਵਿਦਿਆਰਥੀਆਂ ਨੇ 82% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦੇ ਉੱਚ ਅਕਾਦਮਿਕ ਮਿਆਰ ਨੂੰ ਦਰਸਾਇਆ ਹੈ। ਪ੍ਰਬੰਧਨ ਅਤੇ ਸਮੂਹ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਠਿਨ ਮਿਹਨਤ ਅਤੇ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਮੈਕਸਿਮ ਮੈਰੀ ਸਕੂਲ, ਖਰੜ
ਇੱਥੋਂ ਹੀ ਸਫਲਤਾ ਦੀ ਸ਼ੁਰੂਆਤ ਹੁੰਦੀ ਹੈ!!!

Continue Reading

Trending

Copyright © 2017 Lishkara TV. Powered by Jagjeet Sekhon