ad
ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ‘ਨੈਕਸਟਜੈਨ ਨੇਕਸਸ 2026’ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ - lishkaratv.com
Connect with us

News

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ‘ਨੈਕਸਟਜੈਨ ਨੇਕਸਸ 2026’ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ

Published

on

ਮੋਹਾਲੀ: ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਆਪਣੇ ਪ੍ਰਮੁੱਖ ਓਰੀਐਂਟੇਸ਼ਨ ਪ੍ਰੋਗਰਾਮ ‘ਨੈਕਸਟਜੈਨ ਨੇਕਸਸ 2026’ ਰਾਹੀਂ ਨਵੇਂ ਅਕਾਦਮਿਕ ਸੈਸ਼ਨ ਦਾ ਸ਼ਾਨਦਾਰ ਆਗਾਜ਼ ਕੀਤਾ। ਕਈ ਦਿਨਾਂ ਤੱਕ ਚੱਲੇ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਦੇਸ਼-ਵਿਦੇਸ਼ ਦੀਆਂ ਨਾਮਵਰ ਸ਼ਖ਼ਸੀਅਤਾਂ, ਉਦਯੋਗ ਜਗਤ ਦੇ ਮਾਹਿਰਾਂ, ਡਿਪਲੋਮੈਟਸ, ਆਧਿਆਤਮਿਕ ਬੁਲਾਰਿਆਂ, ਉਦਯੋਗਪਤੀਆਂ, ਕਾਰਪੋਰੇਟ ਲੀਡਰਾਂ ਅਤੇ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੋ ਕੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ, ਗਲੋਬਲ ਮੌਕਿਆਂ ਅਤੇ ਉਦਯੋਗ ਦੀਆਂ ਬਦਲਦੀਆਂ ਲੋੜਾਂ ਨਾਲ ਜਾਣੂ ਕਰਵਾਉਣਾ ਸੀ।

ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਪ੍ਰਸਿੱਧ ਆਧਿਆਤਮਿਕ ਵਕਤਾ ਜਯਾ ਕਿਸ਼ੋਰੀ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਉਦੇਸ਼, ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਪ੍ਰਸਿੱਧ ਉਦਯੋਗਪਤੀ, ਲੇਖਕ ਅਤੇ ਕੰਟੈਂਟ ਕ੍ਰਿਏਟਰ ਅੰਕੁਰ ਵਾਰੀਕੂ ਨੇ ਵਿਦਿਆਰਥੀਆਂ ਨੂੰ ਚੁਣੌਤੀਆਂ ਨੂੰ ਮੌਕੇ ਵਿੱਚ ਬਦਲਣ, ਸੁਤੰਤਰ ਸੋਚ ਵਿਕਸਿਤ ਕਰਨ ਅਤੇ ਲਗਾਤਾਰ ਸਿੱਖਦੇ ਰਹਿਣ ਲਈ ਉਤਸ਼ਾਹਿਤ ਕੀਤਾ।

ਵਿਦਿਆਰਥੀਆਂ ਨੂੰ ਗਲੋਬਲ ਮੌਕਿਆਂ ਨਾਲ ਜੋੜਨ ਦੇ ਉਦੇਸ਼ ਨਾਲ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ, ਚੰਡੀਗੜ੍ਹ ਦੀ ਐਲਬਾ ਸਮੇਰਿਗਲਿਓ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਅਤੇ ਮਧੂ ਮਿਸ਼ਰਾ, ਸੀਨੀਅਰ ਐਡਵਾਈਜ਼ਰ (ਇਕਨਾਮਿਕਸ, ਕਲਾਈਮੇਟ ਐਂਡ ਡਿਵੈਲਪਮੈਂਟ), ਬ੍ਰਿਟਿਸ਼ ਹਾਈ ਕਮਿਸ਼ਨ ਇਨ ਇੰਡੀਆ, ਨੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਸਿੱਖਿਆ, ਟਿਕਾਊ ਵਿਕਾਸ, ਗਲੋਬਲ ਸਹਿਯੋਗ ਅਤੇ ਨੌਜਵਾਨਾਂ ਲਈ ਉਭਰ ਰਹੇ ਮੌਕਿਆਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।

ਅਕਾਦਮਿਕ ਸਿੱਖਿਆ ਨੂੰ ਉਦਯੋਗ ਨਾਲ ਜੋੜਨ ਦੇ ਉਦੇਸ਼ ਨਾਲ ਕਈ ਪ੍ਰਮੁੱਖ ਕਾਰਪੋਰੇਟ ਮਾਹਿਰਾਂ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਨ੍ਹਾਂ ਵਿੱਚ ਡਬਲਯੂਐਨਐਸ ਤੋਂ ਅਰਵਿੰਦ ਪਾਲ ਸਿੰਘ (ਕਾਰਪੋਰੇਟ ਵਾਈਸ ਪ੍ਰੈਜ਼ੀਡੈਂਟ–ਬੀਐੱਫਐੱਸ), ਸਮਰਾਟ ਬੈਨਰਜੀ (ਜਨਰਲ ਮੈਨੇਜਰ–ਟ੍ਰੇਨਿੰਗ, ਬੀਐੱਫਐੱਸ) ਅਤੇ ਰੋਹਨ ਕੁਮਾਰ ਸੂਦਨ (ਇੰਡੀਆ ਕੈਂਪਸ ਲੀਡਰ), ਐਚਸੀਐੱਲਟੈਕ ਤੋਂ ਪ੍ਰਸਾਥ ਪਨੀਰਸੇਲਵਮ (ਹੈੱਡ–ਕੈਂਪਸ ਰਿਲੇਸ਼ਨਜ਼) ਅਤੇ ਹਰਦੀਪ ਸਿੰਘ ਬਮਰਾਹ (ਜਨਰਲ ਮੈਨੇਜਰ–ਕੈਂਪਸ ਰਿਲੇਸ਼ਨਜ਼), ਈਵਾਈ ਇੰਡੀਆ ਤੋਂ ਆਨੰਦ ਅਖੌਰੀ (ਡਾਇਰੈਕਟਰ) ਅਤੇ ਵਿਸ਼ਾਲ ਸ਼੍ਰੀਵਾਸਤਵ (ਗਲੋਬਲ ਸਟ੍ਰੈਟਜੀ ਐਂਡ ਕਨਸਲਟਿੰਗ ਲੀਡਰ), ਅਤੇ ਗੋਡੈਡੀ ਤੋਂ ਪਦਮ ਜੀਤ ਸਿੰਘ (ਸੀਨੀਅਰ ਡਾਇਰੈਕਟਰ–ਇੰਜੀਨੀਅਰਿੰਗ) ਅਤੇ ਲੋਵਿਨ ਸ਼ਰਮਾ (ਯੂਨੀਵਰਸਿਟੀ ਰਿਕਰੂਟਰ–ਇਮਰਜਿੰਗ ਟੈਲੇਂਟਸ) ਸ਼ਾਮਲ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਭਰਦੀਆਂ ਤਕਨੀਕਾਂ, ਲੀਡਰਸ਼ਿਪ, ਨਵੀਨਤਾ, ਡਿਜ਼ੀਟਲ ਟਰਾਂਸਫਾਰਮੇਸ਼ਨ ਅਤੇ ਭਵਿੱਖ ਦੇ ਰੁਜ਼ਗਾਰ ਮੌਕਿਆਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਇਲਿਊਜ਼ਨਿਸਟ ਅਤੇ ਮੈਂਟਲਿਸਟ ਸਾਹਿਲ ਸ਼ੇਖ ਨੇ ਆਪਣੀ ਵਿਲੱਖਣ ਪੇਸ਼ਕਾਰੀ ਨਾਲ ਵਿਦਿਆਰਥੀਆਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰੋਗਰਾਮ ਦੌਰਾਨ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ‘ਇਸ਼ਕਨਾਮਾ’, ‘ਦਸਤਾਰ’, ‘ਯਾਰ ਜਿਗਰੀ ਕਸੂਤੀ ਡਿਗਰੀ’, ‘ਕੰਕਾਂ ਦੇ ਓਹਲੇ’ ਅਤੇ ‘ਆਜ਼ਾਦ ਸਿੰਘ’ ਦੇ ਵਿਸ਼ੇਸ਼ ਪ੍ਰਮੋਸ਼ਨਲ ਸਮਾਗਮ ਵੀ ਕਰਵਾਏ ਗਏ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ।

ਇਸ ਮੌਕੇ ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੇ ਫਾਦਰ ਆਫ਼ ਐਜੂਕੇਸ਼ਨ, ਮਾਨਯੋਗ ਸੰਸਥਾਪਕ ਅਤੇ ਚਾਂਸਲਰ ਸਰਦਾਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਸਿਰਫ਼ ਸਿੱਖਿਆ ਪ੍ਰਦਾਨ ਕਰਨਾ ਨਹੀਂ, ਸਗੋਂ ਅਜਿਹੇ ਜ਼ਿੰਮੇਵਾਰ, ਨੈਤਿਕ ਅਤੇ ਸਮਰੱਥ ਆਗੂ ਤਿਆਰ ਕਰਨਾ ਹੈ ਜੋ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਣ। ਉਨ੍ਹਾਂ ਕਿਹਾ ਕਿ ਨੈਕਸਟਜਨ ਨੇਕਸਸ ਵਰਗੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਬਾਹਰ ਸਿੱਖਣ, ਨਵੇਂ ਵਿਚਾਰ ਅਪਣਾਉਣ ਅਤੇ ਜੀਵਨ ਲਈ ਤਿਆਰ ਹੋਣ ਦਾ ਮੌਕਾ ਦਿੰਦੇ ਹਨ।

ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰਸ਼ ਧਾਲੀਵਾਲ ਨੇ ਕਿਹਾ ਕਿ ਨੈਕਸਟਜਨ ਨੇਕਸਸ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਹਿਲੇ ਦਿਨ ਤੋਂ ਹੀ ਗਲੋਬਲ ਸੋਚ, ਉਦਯੋਗ ਦੀਆਂ ਉਮੀਦਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ, ਉਦਯੋਗ ਆਧਾਰਿਤ ਸਿੱਖਣ ਅਤੇ ਅੰਤਰਰਾਸ਼ਟਰੀ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਵਚਨਬੱਧ ਹੈ।

ਓਰੀਐਂਟੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਆਧੁਨਿਕ ਅਕਾਦਮਿਕ ਢਾਂਚੇ, ਅਤਿ-ਆਧੁਨਿਕ ਲੈਬੋਰਟਰੀਆਂ, ਇਨੋਵੇਸ਼ਨ ਸੈਂਟਰਾਂ, ਅੰਤਰਰਾਸ਼ਟਰੀ ਸਹਿਯੋਗ, ਖੋਜ ਦੇ ਮੌਕਿਆਂ, ਉਦਯੋਗਤਾ ਨੂੰ ਉਤਸ਼ਾਹਿਤ ਕਰਨ ਵਾਲੇ ਈਕੋਸਿਸਟਮ, ਵਿਦਿਆਰਥੀ ਕਲੱਬਾਂ, ਖੇਡ ਸਹੂਲਤਾਂ ਅਤੇ ਸਰਵਪੱਖੀ ਵਿਕਾਸ ਨਾਲ ਜੁੜੀਆਂ ਪਹਿਲਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਫੈਕਲਟੀ ਮੈਂਬਰਾਂ, ਅਕਾਦਮਿਕ ਮੈਂਟਰਾਂ ਅਤੇ ਵਿਦਿਆਰਥੀ ਪ੍ਰਤੀਨਿਧੀਆਂ ਨਾਲ ਗੱਲਬਾਤ ਰਾਹੀਂ ਨਵੇਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਇੰਡਸਟਰੀ-ਇੰਟੀਗ੍ਰੇਟਿਡ ਅਤੇ ਸਟੂਡੈਂਟ-ਸੈਂਟ੍ਰਿਕ ਸਿੱਖਿਆ ਪ੍ਰਣਾਲੀ ਨਾਲ ਜਾਣੂ ਕਰਵਾਇਆ ਗਿਆ।

ਗਿਆਨ, ਪ੍ਰੇਰਣਾ, ਗਲੋਬਲ ਦ੍ਰਿਸ਼ਟੀਕੋਣ, ਉਦਯੋਗਿਕ ਤਜਰਬੇ, ਸੱਭਿਆਚਾਰਕ ਰੰਗਾਂ ਅਤੇ ਮਨੋਰੰਜਨ ਦਾ ਵਿਲੱਖਣ ਸੁਮੇਲ ਬਣੇ ਨੈਕਸਟਜੈਨ ਨੇਕਸਸ 2026 ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਭਵਿੱਖ ਦੇ ਆਗੂ, ਨਵੀਨਤਾਕਾਰ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਤਿਆਰ ਕਰਨ ਲਈ ਵਚਨਬੱਧ ਹੈ।

Continue Reading
Click to comment

Leave a Reply

Your email address will not be published. Required fields are marked *

News

ਮਾਣਯੋਗ ਰਾਜਪਾਲ ਨੇ ਕੀਤੀ ਸੀਜੀਸੀ ਯੂਨੀਵਰਸਿਟੀ ਮੋਹਾਲੀ ਦੀ ਸ਼ਲਾਘਾ

Published

on

Continue Reading

News

ਫਿਲਮ ਐਕਸਪੋ ਇੰਡੀਆ 2026: ਮਨਮੀਤ ਸਿੰਘ ਨੇ ਸਿਨੇਮਾ ਵਿੱਚ ਦਿਵਿਆਂਗ ਵਿਅਕਤੀਆਂ ਦੀ ਸ਼ਮੂਲੀਅਤ ਦਾ ਸਮਰਥਨ ਕੀਤਾ

Published

on

ਨਵੀਂ ਦਿੱਲੀ — ਭਾਰਤ ਮੰਡਪਮ ਵਿਖੇ ਆਯੋਜਿਤ ਫਿਲਮ ਐਕਸਪੋ ਇੰਡੀਆ 2026 ਵਿੱਚ ਬੋਲਦਿਆਂ, ਫਿਲਮ ਸਿੱਖਿਅਕ ਅਤੇ ‘ਸ਼ੋਅਬਿਜ਼ ਓਰੀਜਨਲਜ਼’ ਦੇ ਸੰਸਥਾਪਕ, ਸ਼੍ਰੀ ਮਨਮੀਤ ਸਿੰਘ ਨੇ ਫਿਲਮ ਉਦਯੋਗ ਵਿੱਚ ਅਦਾਕਾਰੀ ਦੇ ਨਾਲ-ਨਾਲ ਤਕਨੀਕੀ ਭੂਮਿਕਾਵਾਂ ਵਿੱਚ ਵੀ ਦਿਵਿਆਂਗ (ਅਪਾਹਜ) ਵਿਅਕਤੀਆਂ ਦੀ ਵਿਆਪਕ ਸ਼ਮੂਲੀਅਤ ਦੀ ਮੰਗ ਕੀਤੀ।

“ਫਿਲਮ ਅਤੇ ਮੀਡੀਆ ਉਦਯੋਗ ਵਿੱਚ ਦਿਵਿਆਂਗ ਵਿਅਕਤੀਆਂ ਲਈ ਕੰਮ ਦਾ ਭਵਿੱਖ ਅਤੇ ਸਕੋਪ” ਵਿਸ਼ੇ ‘ਤੇ ਆਧਾਰਿਤ ਪੈਨਲ ਚਰਚਾ ਵਿੱਚ ਹਿੱਸਾ ਲੈਂਦਿਆਂ, ਸਿੰਘ ਨੇ ਜ਼ੋਰ ਦਿੱਤਾ ਕਿ ਅਸਲ ਪਹੁੰਚਯੋਗਤਾ ਲਈ ਸਮਾਵੇਸ਼ੀ ਫਿਲਮ ਸਿੱਖਿਆ, ਅਨੁਕੂਲ ਤਕਨੀਕੀ ਸਾਧਨਾਂ ਅਤੇ ਦਿਵਿਆਂਗ-ਅਨੁਕੂਲ ਸ਼ੂਟਿੰਗ ਵਾਤਾਵਰਣ ਦੀ ਲੋੜ ਹੈ।

“ਸਿਨੇਮਾ ਇੱਕ ਸਰਵਵਿਆਪੀ ਭਾਸ਼ਾ ਹੈ, ਅਤੇ ਹੁਨਰ ਕਿਸੇ ਸ਼ਾਰੀਰਿਕ ਰੁਕਾਵਟ ਨੂੰ ਨਹੀਂ ਮੰਨਦਾ। ਜੇਕਰ ਅਸੀਂ ਆਪਣੀ ਕਹਾਣੀ ਸੁਣਾਉਣ ਦੀ ਕਲਾ ਨੂੰ ਸੱਚਮੁੱਚ ਅਮੀਰ ਅਤੇ ਸੰਵੇਦਨਸ਼ੀਲ ਬਣਾਉਣਾ ਚਾਹੁੰਦੇ ਹਾਂ, ਤਾਂ ਉਦਯੋਗ ਨੂੰ ਦਿਵਿਆਂਗ ਵਿਅਕਤੀਆਂ ਲਈ ਕੈਮਰੇ ਦੇ ਅੱਗੇ ਅਤੇ ਪਿੱਛੇ—ਦੋਵਾਂ ਪਾਸੇ ਆਪਣੇ ਦਰਵਾਜ਼ੇ ਖੋਲ੍ਹਣੇ ਪੈਣਗੇ,” ਸ਼੍ਰੀ ਮਨਮੀਤ ਸਿੰਘ ਨੇ ਕਿਹਾ।

ਪ੍ਰਸਿੱਧ ਅਦਾਕਾਰ ਸ਼੍ਰੀ ਵਿੰਦੂ ਦਾਰਾ ਸਿੰਘ ਦੀ ਪਹਿਲਕਦਮੀ ਨਾਲ ਆਯੋਜਿਤ, ਫਿਲਮ ਐਕਸਪੋ ਇੰਡੀਆ 2026 ਨੇ ਉਦਯੋਗ ਦੇ ਆਗੂਆਂ, ਤਕਨਾਲੋਜੀ ਦੇ ਮਾਹਰਾਂ ਅਤੇ ਨੀਤੀ ਘਾੜਿਆਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ। ਸੈਸ਼ਨ ਦਾ ਅੰਤ ਪੂਰੇ ਮੀਡੀਆ ਖੇਤਰ ਵਿੱਚ ਪਹੁੰਚਯੋਗ ਕਾਰਜ ਸਥਾਨਾਂ, ਪ੍ਰਗਤੀਸ਼ੀਲ ਭਰਤੀ ਨੀਤੀਆਂ ਅਤੇ ਗਠਿਤ ਮਾਰਗਦਰਸ਼ਨ (ਮੈਂਟਰਸ਼ਿਪ) ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਸਾਂਝੇ ਸੱਦੇ ਨਾਲ ਹੋਇਆ।

ਸ਼ੋਅਬਿਜ਼ ਓਰੀਜਨਲਜ਼ ਬਾਰੇ:

ਫਿਲਮ ਸਿੱਖਿਅਕ ਮਨਮੀਤ ਸਿੰਘ ਦੁਆਰਾ ਸਥਾਪਿਤ ਅਤੇ ਚੰਡੀਗੜ੍ਹ ਵਿੱਚ ਮੁੱਖ ਦਫ਼ਤਰ ਰੱਖਣ ਵਾਲਾ ‘ਸ਼ੋਅਬਿਜ਼ ਓਰੀਜਨਲਜ਼’ ਇੱਕ ਆਉਣ ਵਾਲਾ OTT ਪਲੇਟਫਾਰਮ ਹੈ, ਜਿਸਨੂੰ ਬੱਚਿਆਂ ਦੁਆਰਾ, ਬੱਚਿਆਂ ਲਈ ਬਣਾਇਆ ਗਿਆ ਵਿਸ਼ਵ ਦਾ ਪਹਿਲਾ ਡਿਜੀਟਲ ਨੈੱਟਵਰਕ ਮੰਨਿਆ ਜਾਂਦਾ ਹੈ। ਇਹ ਪਲੇਟਫਾਰਮ ਪੂਰੀ ਤਰ੍ਹਾਂ ਨੌਜਵਾਨ ਕਹਾਣੀਕਾਰਾਂ ਦੁਆਰਾ ਤਿਆਰ ਕੀਤੀਆਂ ਮੂਲ ਫਿਲਮਾਂ ਅਤੇ ਰਚਨਾਤਮਕ ਮੀਡੀਆ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।

Continue Reading

News

ਡੇਰਾਬਸੀ ਬਲਾਕ ਦੇ ਪਿੰਡਾਂ ਸੁੰਡਰਾ, ਨਿੰਬੂਆਂ ਅਤੇ ਬਹਾਦਰਗੜ੍ਹ ਵਿੱਚ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਈ ਗਈ

Published

on

ਡੇਰਾਬੱਸੀ/ ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਅਗਸਤ, 2026:

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਡੇਰਾਬਸੀ ਬਲਾਕ ਦੇ ਪਿੰਡ ਸੁੰਡਰਾ, ਨਿੰਬੂਆਂ ਅਤੇ ਬਹਾਦਰਗੜ੍ਹ ਵਿਖੇ ਐਲ.ਈ.ਡੀ. ਸਕਰੀਨਾਂ ਰਾਹੀਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ, ਬਾਣੀ ਅਤੇ ਉਪਦੇਸ਼ਾਂ ’ਤੇ ਆਧਾਰਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾਬਸੀ ਦੇ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਂਦਿਆਂ ਲੋਕਾਂ ਨੂੰ ਗੁਰੂ ਜੀ ਦੇ ਜੀਵਨ ਅਤੇ ਸੰਦੇਸ਼ ਨਾਲ ਜੋੜਨ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਐਲ.ਈ.ਡੀ. ਸਕਰੀਨਾਂ ਰਾਹੀਂ ਦਸਤਾਵੇਜ਼ੀ ਫਿਲਮ ਦਿਖਾ ਕੇ ਲੋਕਾਂ ਤੱਕ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੀ ਮਹਾਨ ਵਿਚਾਰਧਾਰਾ ਅਤੇ ਸੰਦੇਸ਼ ਨੂੰ ਪਹੁੰਚਾਇਆ ਜਾ ਰਿਹਾ ਹੈ।
ਵਿਧਾਇਕ ਸ੍ਰੀ ਰੰਧਾਵਾ ਨੇ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਨੇ ਮਨੁੱਖਤਾ, ਸਮਾਨਤਾ, ਭਾਈਚਾਰਕ ਸਾਂਝ ਅਤੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਬਾਣੀ ਅਤੇ ਉਪਦੇਸ਼ ਅੱਜ ਵੀ ਸਮਾਜ ਨੂੰ ਸੱਚ, ਸੇਵਾ ਅਤੇ ਆਪਸੀ ਭਾਈਚਾਰੇ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਿਸ਼ੇਸ਼ ਦਸਤਾਵੇਜ਼ੀ ਫਿਲਮ ਰਾਹੀਂ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ, ਸੰਘਰਸ਼ ਅਤੇ ਮਹਾਨ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ੀ ਫਿਲਮ ਲੋਕਾਂ ਨੂੰ ਗੁਰੂ ਜੀ ਵੱਲੋਂ ਦਿੱਤੇ ਗਏ ਸਮਾਨਤਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕਰ ਰਹੀ ਹੈ।

ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦੇਖੀ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

Continue Reading

Trending

Copyright © 2017 Lishkara TV. Powered by Jagjeet Sekhon