
ਪੰਜਾਬੀ ਸਿਨੇਮਾ ਦੀ ਬਹੁ-ਚਰਚਿਤ ਫ਼ਿਲਮ ‘ਮੇਰਾ ਯਾਰ ਗਵਾਚਾ’ ਦਾ ਅਧਿਕਾਰਤ ਐਲਾਨ ਹੋ ਗਿਆ ਹੈ। ਇਹ ਫ਼ਿਲਮ 2027 ‘ਚ ਰਿਲੀਜ਼ ਹੋਵੇਗੀ। ਹਰੀਸ਼ ਵਰਮਾ ਤੇ ਦੀਪ ਸਹਿਗਲ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਪੋਸਟਰ ਟੀਮ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਨੂੰ ਮਾਹੀ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।
ਜੇਕਰ ਆਪਾਂ ਕਹਾਣੀ ਦੀ ਗੱਲ ਕਰੀਏ ਤਾਂ ‘ਮੇਰਾ ਯਾਰ ਗਵਾਚਾ’ ਦੀ ਕਹਾਣੀ ਇੱਕ ਨਹੀਂ, ਕਈ ਮੁੱਦਿਆਂ ‘ਤੇ ਗੱਲ ਕਰਦੀ ਹੈ। ਰਿਲੇਸ਼ਨਸ਼ਿਪ ਵਿੱਚ ਜੋ ਵਿਘਨ ਪੈ ਰਹੇ ਹਨ, ਇਹ ਉਨ੍ਹਾਂ ਦੀ ਗੱਲ ਕਰਦੀ ਹੈ। ਇਹ ਦੋ ਜਨਰੇਸ਼ਨਾਂ (ਪੀੜ੍ਹੀਆਂ) ਦੀ ਸੋਚ ਤੇ ਕੰਮ ਕਰਨ ਦੇ ਢੰਗ ਵਿੱਚ ਜੋ ਫਰਕ ਹੈ, ਉਸ ਨੂੰ ਵੀ ਦਰਸਾਉਂਦੀ ਹੈ। ਨਾਲ ਹੀ ਰਿਸ਼ਤਿਆਂ ਦੀ ਅਸਲ ਵੈਲਿਊ ਵੀ ਸਮਝਾਉਂਦੀ ਹੈ। ਇਹ ਕਹਾਣੀ ਇੱਕ 19 ਸਾਲ ਦੇ ਮੁੰਡੇ ਦੀ ਵੀ ਹੈ, ਜੋ ਹਾਲੇ ਕਾਲਜ ਵਿੱਚ ਨਵਾਂ-ਨਵਾਂ ਪੜ੍ਹਨ ਲੱਗਿਆ ਹੈ, ਤੇ ਨਾਲ ਹੀ ਇੱਕ 45 ਸਾਲ ਦੇ ਬੰਦੇ ਦੀ ਵੀ ਕਹਾਣੀ ਹੈ, ਜੋ ਕਾਲਜ ਪਾਸ ਕਰ ਚੁੱਕਿਆ ਹੈ। ਇਸ ਫ਼ਿਲਮ ਨੂੰ ਦੋਵੇਂ ਜਨਰੇਸ਼ਨਾਂ ਇਕੱਠੇ ਬੈਠ ਕੇ ਦੇਖ ਸਕਦੀਆਂ ਹਨ।ਇਹ ਫ਼ਿਲਮ ਤੁਹਾਨੂੰ ਤੁਹਾਡੇ ਆਪਣੇ ਪੁਰਾਣੇ ਯਾਰਾਂ ਦੀ ਯਾਦ ਬਹੁਤ ਦਿਵਾਏਗੀ — ਉਹ ਯਾਰ ਜੋ ਕਾਲਜ ਜਾਂ ਹੋਸਟਲ ਵਿੱਚ ਨਾਲ ਪੜ੍ਹਦੇ ਸੀ, ਪਰ ਹੁਣ ਕਿਤੇ ਦੁਨੀਆਦਾਰੀ ਵਿੱਚ ਗਵਾਚ ਗਏ ਨੇ। ਇਹ ਫ਼ਿਲਮ ਡਰਾਮਾ ਅਤੇ ਰੋਮਾਂਸ ਦੇ ਜ਼ਾਨਰ ਵਿੱਚ ਹੈ।ਇਸ ਫ਼ਿਲਮ ਦੇ ਨਿਰਮਾਤਾ (Producer) ਪ੍ਰਦੀਪ ਕੁਮਾਰ ਤੇ ਪੂਨਮ ਕੁਮਾਰੀ ਅਤੇ ਕਾਰਜਕਾਰੀ ਨਿਰਮਾਤਾ (Executive Producer) ਸੰਦੀਪ ਸਿੰਘ ਤੇ ਅਮਨ ਹਨ। ਫ਼ਿਲਮ ਦਾ ਮਿਊਜ਼ਿਕ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਫ਼ਿਲਮ ਦੇ ਗਾਣਿਆਂ ਨੂੰ ਕਲਮ ਮਿਲੀ ਹੈ ਹੈਪੀ ਰਾਏਕੋਟੀ ਦੀ। ਹੈਪੀ ਰਾਏਕੋਟੀ ਦੇ ਲਿਖੇ ਗਾਣੇ ਫ਼ਿਲਮ ਦੀ ਕਹਾਣੀ ਨੂੰ ਬਾ-ਕਮਾਲ ਤਰੀਕੇ ਨਾਲ ਪੇਸ਼ ਕਰਨਗੇ। ਫ਼ਿਲਮ ਦੇ ਨਿਰਦੇਸ਼ਕ ਵਜੋਂ ਪ੍ਰਵੀਨ ਕੁਮਾਰ ਦੀ ਮਿਹਨਤ ਵੀ ਸਾਫ਼ ਦਿਖਾਈ ਦੇਵੇਗੀ। ਅਮਨ ਸਿੱਧੂ ਵੱਲੋਂ ਲਿਖੀ ਕਹਾਣੀ ਤੁਹਾਨੂੰ ਬੋਰ ਨਹੀਂ ਕਰੇਗੀ। ਇਸ ਪੂਰੇ ਪ੍ਰੋਜੈਕਟ ‘ਚ ਡੀ.ਓ.ਪੀ. (DOP) ਦਾ ਕੰਮ ਕੀਤਾ ਹੈ ਸੋਨੀ ਸਿੰਘ ਨੇ। 2027 ‘ਚ ਇਹ ਫ਼ਿਲਮ (ਮੇਰਾ ਯਾਰ ਗਵਾਚਾ) ਸਿਨੇਮਾ ਘਰਾਂ ‘ਚ ਦਸਤਕ ਦੇਵੇਗੀ।