ad Listen to Tanvi Sharma’s Incredible Romantic Song “Jawai”! - lishkaratv.com
Connect with us

Music

Listen to Tanvi Sharma’s Incredible Romantic Song “Jawai”!

Published

on

https://www.youtube.com/watch?v=bLEjHJlo0yI

Tanvi Sharma, a well-known Punjabi female singer, released her new song “Jawai” on Dream Beats Music’s official You Tube channel yesterday. Audiences are responding to this amorous tune with great enthusiasm. The song features a fantastic video that was made using artificial intelligence (AI), one of the newest and most popular trends. Click the following link to view this song:-
https://youtu.be/bLEjHJlo0yI
Regarding the song’s credits, Tanvi Sharma, who has previously performed a number of amazing romantic ballads, like Shagna Da Din, sings this one. However, the lyrics of this masterpiece, which were written by Mintu Bedi, show a daughter talking to her mother about her spouse. Aside from this, Master Mind Only is the creator of the song’s composition and music.
‘Jawai’ is also released under the Dream Beats Music label. The music and video for the song have been well received by the public since its premiere. Please share your thoughts about this song in the comments section, and keep checking back for more from Lishkara………….

Music

ਅਮ੍ਰਿਤ ਮਾਨ ਨੇ ਪਾਵਰ-ਪੈਕਡ ਈਪੀ ‘Maan Made’ ਕੀਤਾ ਰਿਲੀਜ਼ – ‘Black Bull’ ਦਾ ਵੀਡੀਓ ਆਉਟ

Published

on

ਮੋਹਾਲੀ, 27 ਮਈ 2026: ਪੰਜਾਬੀ ਸੰਗੀਤ ਦੇ ਸੁਪਰਸਟਾਰ ਅਮ੍ਰਿਤ ਮਾਨ ਨੇ ਆਪਣੀ ਬਹੁਤ ਉਡੀਕੀ ਜਾ ਰਹੀ ਈਪੀ Maan Made ਨੂੰ ਅਧਿਕਾਰਕ ਤੌਰ ‘ਤੇ ਰਿਲੀਜ਼ ਕਰ ਦਿੱਤਾ ਹੈ, ਜੋ ਦੁਨੀਆ ਭਰ ਦੇ ਫੈਨਜ਼ ਲਈ ਇੱਕ ਦਮਦਾਰ ਮਿਊਜ਼ਿਕਲ ਅਨੁਭਵ ਲੈ ਕੇ ਆਈ ਹੈ।
ਇਸ ਪ੍ਰੋਜੈਕਟ ਵਿੱਚ ਕਈ ਹਾਈ-ਐਨਰਜੀ ਟ੍ਰੈਕ ਸ਼ਾਮਲ ਹਨ ਜਿਨ੍ਹਾਂ ਵਿੱਚ Black Bull, Super Busy, RR ਅਤੇ Saadi Gall ਵਰਗੇ ਗੀਤ ਪ੍ਰਮੁੱਖ ਹਨ। ਹਰ ਟ੍ਰੈਕ ਵਿੱਚ ਅਮ੍ਰਿਤ ਮਾਨ ਦੀ ਖਾਸ ਲਿਰਿਕਲ ਡੈਪਥ, ਦਮਦਾਰ ਐਟੀਟਿਊਡ ਅਤੇ ਪਾਵਰਫੁਲ ਵੋਕਲ ਸਟਾਈਲ ਸਾਫ਼ ਨਜ਼ਰ ਆਉਂਦਾ ਹੈ। ਇਸ ਈਪੀ ਦਾ ਸਭ ਤੋਂ ਚਰਚਿਤ ਟ੍ਰੈਕ Black Bull ਹੁਣ ਆਪਣੇ ਆਫਿਸ਼ੀਅਲ ਮਿਊਜ਼ਿਕ ਵੀਡੀਓ ਦੇ ਨਾਲ ਰਿਲੀਜ਼ ਹੋ ਚੁੱਕਾ ਹੈ, ਜਿਸ ਨੇ ਆਪਣੇ ਸਟ੍ਰਾਂਗ ਵਿਜ਼ੂਅਲਜ਼ ਅਤੇ ਇੰਟੈਂਸ ਪਰਫਾਰਮੈਂਸ ਨਾਲ ਪ੍ਰੋਜੈਕਟ ਦੇ ਪ੍ਰਭਾਵ ਨੂੰ ਹੋਰ ਵਧਾ ਦਿੱਤਾ ਹੈ।
ਈਪੀ ਦਾ ਸੰਗੀਤ ਇੰਡਸਟਰੀ ਦੇ ਪ੍ਰਮੁੱਖ ਪ੍ਰੋਡਿਊਸਰਜ਼ ਜਿਵੇਂ Deep Jandu ਅਤੇ Desi Crew ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਇਸ ਵਿੱਚ ਮੋਡਰਨ ਬੀਟਸ ਅਤੇ ਪੰਜਾਬੀ ਅਸਲਿਆਤ ਦਾ ਸ਼ਾਨਦਾਰ ਮਿਸ਼ਰਣ ਜੋੜਦੇ ਹਨ। Maan Made ਅਮ੍ਰਿਤ ਮਾਨ ਦੀ ਵਿਕਸਤ ਹੋ ਰਹੀ ਆਰਟਿਸਟਰੀ ਦਾ ਇੱਕ ਮਜ਼ਬੂਤ ਬਿਆਨ ਹੈ, ਜਿਸ ਵਿੱਚ ਸਟ੍ਰੀਟ ਐਨਰਜੀ ਅਤੇ ਕਮਰਸ਼ੀਅਲ ਅਪੀਲ ਦਾ ਬਿਹਤਰੀਨ ਸੰਤੁਲਨ ਵੇਖਣ ਨੂੰ ਮਿਲਦਾ ਹੈ।
ਸਾਰੇ ਟ੍ਰੈਕਸ ਦੇ ਅਧਿਕਾਰਕ ਤੌਰ ‘ਤੇ ਰਿਲੀਜ਼ ਹੋ ਜਾਣ ਦੇ ਬਾਅਦ, ਇਹ ਈਪੀ ਡਿਜ਼ੀਟਲ ਪਲੇਟਫਾਰਮਜ਼ ‘ਤੇ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੀ ਹੈ ਅਤੇ 2026 ਦੇ ਪੰਜਾਬੀ ਮਿਊਜ਼ਿਕ ਸੀਨ ਵਿੱਚ ਨਵੀਂ ਚਰਚਾ ਅਤੇ ਕਰੇਜ਼ ਪੈਦਾ ਕਰ ਰਹੀ ਹੈ।

Continue Reading

Music

ਮੂਨਲਾਈਟ ਸਟੂਡੀਓ ਪੇਸ਼ ਕਰਦਾ ਹੈ ਨਵਾਂ ਪੰਜਾਬੀ ਪ੍ਰੋਜੈਕਟ – “ਚੇਤਾ ਤੇਰਾ ਆਉਂਦਾ”

Published

on

ਮੂਨਲਾਈਟ ਸਟੂਡੀਓ ਵੱਲੋਂ ਆਪਣੇ ਆਉਣ ਵਾਲੇ ਪੰਜਾਬੀ ਟੱਪੇ “ਚੇਤਾ ਤੇਰਾ ਆਉਂਦਾ” ਦੇ ਰਿਲੀਜ਼ ਦਾ ਐਲਾਨ ਕੀਤਾ ਗਿਆ ਹੈ। ਇਹ ਗੀਤ ਪੰਜਾਬੀ ਲੋਕ ਸੰਗੀਤ ਦੀ ਰਵਾਇਤ ਨੂੰ ਦਰਸਾਉਂਦਾ ਹੈ ਅਤੇ ਆਧੁਨਿਕ ਸੰਗੀਤਕ ਅੰਦਾਜ਼ ਨਾਲ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਇਸ ਗੀਤ ਨੂੰ ਮਸ਼ਹੂਰ ਗਾਇਕ ਹਰਿੰਦਰ ਸੈਣੀ ਨੇ ਆਪਣੀ ਭਾਵੁਕ ਆਵਾਜ਼ ਨਾਲ ਗਾਇਆ ਹੈ, ਜੋ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੂਹ ਲੈਂਦੀ ਹੈ। ਇਸਦਾ ਸੰਗੀਤਕ ਸੰਰਚਨਾ ਅਮਨ ਸੁਫੀ ਵੱਲੋਂ ਕੀਤੀ ਗਈ ਹੈ, ਜਿਸ ਵਿੱਚ ਮਿੱਠਾਸ ਅਤੇ ਜਜ਼ਬਾਤਾਂ ਦੀ ਖੂਬਸੂਰਤ ਮਿਲਾਪ ਹੈ। ਗੀਤ ਦੇ ਬੋਲ ਬੂਟਾ ਸ਼ਾਕਿਰ ਲੈਿਆਹ ਵੱਲੋਂ ਲਿਖੇ ਗਏ ਹਨ, ਜੋ ਪਿਆਰ ਅਤੇ ਯਾਦਾਂ ਦੇ ਡੂੰਘੇ ਅਹਿਸਾਸਾਂ ਨੂੰ ਬਿਆਨ ਕਰਦੇ ਹਨ।

ਸੰਗੀਤ ਨੂੰ ਆਧੁਨਿਕ ਰੰਗ ਦੇਣ ਲਈ ਕਰਨ ਪ੍ਰਿੰਸ ਨੇ ਆਪਣੀ ਕਾਬਲਿਯਤ ਦਿਖਾਈ ਹੈ, ਜਦਕਿ ਇਸ ਪ੍ਰੋਜੈਕਟ ਨੂੰ ਮੂਨਲਾਈਟ ਫਿਲਮ ਸਿਟੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜੋ ਉੱਚ ਪੱਧਰੀ ਪ੍ਰੋਡਕਸ਼ਨ ਦੀ ਗਾਰੰਟੀ ਦਿੰਦਾ ਹੈ।

ਗੀਤ ਦਾ ਵੀਡੀਓ ਯੁਵਰਾਜ ਯੂਵੀ (ਵਾਈਆਰਜੇ ਫਿਲਮਜ਼) ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਦ੍ਰਿਸ਼ਟੀਗਤ ਤੌਰ ‘ਤੇ ਬਹੁਤ ਹੀ ਖੂਬਸੂਰਤ ਅਤੇ ਦਿਲਚਸਪ ਹੋਣ ਦਾ ਵਾਅਦਾ ਕਰਦਾ ਹੈ। ਇਸ ਵਿੱਚ ਕਹਾਣੀ ਅਤੇ ਵਿਜੁਅਲਸ ਦਾ ਬੇਹਤਰੀਨ ਮਿਲਾਪ ਦਰਸ਼ਕਾਂ ਨੂੰ ਇੱਕ ਵਿਲੱਖਣ ਤਜਰਬਾ ਦੇਵੇਗਾ।

“ਚੇਤਾ ਤੇਰਾ ਆਉਂਦਾ” ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇੱਕ ਖਾਸ ਤੋਹਫ਼ਾ ਸਾਬਤ ਹੋਵੇਗਾ, ਜੋ ਰਵਾਇਤੀ ਟੱਪੇ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਦਾ ਹੈ।

ਗੀਤ ਦੇ ਆਧਿਕਾਰਿਕ ਰਿਲੀਜ਼ ਲਈ ਜੁੜੇ ਰਹੋ ਅਤੇ ਇਸ ਖੂਬਸੂਰਤ ਰਚਨਾ ਦਾ ਆਨੰਦ ਮਾਣੋ।

ਮੀਡੀਆ ਅਤੇ ਪ੍ਰਮੋਸ਼ਨ ਲਈ ਸੰਪਰਕ:
ਮੂਨਲਾਈਟ ਸਟੂਡੀਓ / ਮੂਨਲਾਈਟ ਫਿਲਮ ਸਿਟੀ

Continue Reading

Music

ਮਾਨਵਤਾ ਅਤੇ ਸੇਵਾ ਦੀ ਮਿਸਾਲ — ਖਰੜ ਹਲਕੇ ਦੀ ਵੱਧਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਖਤਰੀ ਸਭਾ ਖਰੜ ਵੱਲੋਂ ਗੁਰਦੁਆਰਾ ਸਾਹਿਬ ਲਈ ਮੋਰਚਰੀ ਫ੍ਰਿਜ਼ ਸਪੁਰਦ : ਐਮ.ਪੀ.ਜੱਸੜ

Published

on

ਪੋਹ ਮਹੀਨੇ ਦੀ ਸ਼ੁਰੂਆਤ ਦੇ ਪਵਿੱਤਰ ਮੌਕੇ ‘ਤੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ, ਖਤਰੀ ਸਭਾ ਖਰੜ ਵੱਲੋਂ ਖਰੜ ਹਲਕੇ ਵਿੱਚ ਵੱਧ ਰਹੀ ਅਬਾਦੀ ਅਤੇ ਸਥਾਨਕ ਨਾਗਰਿਕਾਂ ਦੀ ਲੋੜ ਨੂੰ ਮੁੱਖ ਰੱਖਦਿਆਂ “ਮੋਰਚਰੀ ਫ੍ਰਿਜ਼ (ਦੇਹ-ਸੰਭਾਲ ਲਈ)” ਅੱਜ ਸਵੇਰੇ ਬੜੇ ਹੀ ਸਨਮਾਨਪੂਰਵਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ, ਸੱਨੀ ਐਨਕਲੇਵ ਨੂੰ ਸਪੁਰਦ (ਹੈਂਡਓਵਰ) ਕੀਤਾ ਗਿਆ।

ਇਸ ਸੇਵਾ ਕਾਰਜ ਦੇ ਪਿਛੋਕੜ ਬਾਰੇ ਦੱਸਿਆ ਗਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ੍ਰੀ ਰਾਜਿੰਦਰ ਸਿੰਘ ਬੱਬੂ ਜੀ, ਸ੍ਰੀ ਪ੍ਰੇਮ ਸਿੰਘ ਮਲੌਆ ਜੀ ਅਤੇ ਜਨਰਲ ਸਕੱਤਰ ਸ੍ਰੀ ਅਸ਼ੋਕ ਕਪੂਰ ਜੀ ਦੇ ਰਾਹੀਂ, ਖਾਸ ਤੌਰ ‘ਤੇ ਸ੍ਰੀ ਅਸ਼ੋਕ ਕਪੂਰ ਜੀ ਵੱਲੋਂ, ਖਤਰੀ ਸਭਾ ਖਰੜ ਦੇ ਆਗੂ ਸਾਹਿਬਾਨਾਂ ਨਾਲ ਸੰਪਰਕ ਕਰਕੇ ਇਹ ਲੋੜ ਦਰਸਾਈ ਗਈ ਸੀ ਕਿ ਖਰੜ ਹਲਕੇ ਵਿੱਚ ਵੱਧ ਰਹੀ ਅਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਘਰ ਵਿੱਚ ਇੱਕ ਹੋਰ ਮੋਰਚਰੀ ਫ੍ਰਿਜ਼ ਦੀ ਜ਼ਰੂਰਤ ਹੈ।

ਇਸ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ, ਖਤਰੀ ਸਭਾ ਖਰੜ ਵੱਲੋਂ ਸਟੇਨਲੈਸ ਸਟੀਲ ਅਤੇ ਟਫਨ ਗਲਾਸ ਵਰਗੇ ਉੱਚ-ਗੁਣਵੱਤਾ ਵਾਲੇ ਮਟੀਰੀਅਲ ਨਾਲ ਤਿਆਰ ਕੀਤਾ ਗਿਆ ਮੋਰਚਰੀ ਫ੍ਰਿਜ਼ ਗੁਰੂ ਘਰ ਨੂੰ ਬੜੇ ਹੀ ਸਨਮਾਨਪੂਰਵਕ ਸਪੁਰਦ ਕੀਤਾ ਗਿਆ।

ਇਸ ਮੌਕੇ ਖਤਰੀ ਸਭਾ ਖਰੜ ਦੇ ਪ੍ਰਧਾਨ ਸ੍ਰੀ ਵਿਨੋਦ ਕਪੂਰ ਜੀ, ਜਨਰਲ ਸਕੱਤਰ ਸ੍ਰੀ ਵਿਕਾਸ ਚੱਢਾ ਜੀ, ਉਪ-ਪ੍ਰਧਾਨ ਸ੍ਰੀ ਰਣਵਿੰਦ ਖੰਨਾ ਜੀ ਸਮੇਤ ਖਤਰੀ ਸਭਾ ਦੇ ਕਈ ਸੀਨੀਅਰ ਮੈਂਬਰ ਸਾਹਿਬਾਨ ਅਤੇ ਸਤਿਕਾਰਯੋਗ ਸਮਾਜ ਸੇਵੀ ਭਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਇਸ ਸਮਾਗਮ ਵਿੱਚ ਉੱਘੇ ਸਮਾਜ ਸੇਵੀ ਐਮ.ਪੀ. ਜੱਸੜ (ਕਾਂਗਰਸ ਪੰਜਾਬ ਸਟੇਟ ਚੇਅਰਮੈਨ — ਯੂਥ ਪਾਲਿਸੀ ਐਂਡ ਰਿਸਰਚ ਡਿਪਾਰਟਮੈਂਟ, ਅਤੇ ਜਨਰਲ ਸਕੱਤਰ (ਪੰਜਾਬ) — ਪੀ.ਪੀ.ਸੀ.ਸੀ. ਯੂਥ ਐਂਡ ਸਪੋਰਟਸ ਕਲੱਬ ਸੈੱਲ) ਨੂੰ ਖਤਰੀ ਸਭਾ ਖਰੜ ਦੇ ਪ੍ਰਧਾਨ ਸ੍ਰੀ ਵਿਨੋਦ ਕਪੂਰ ਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ ਅਤੇ ਉਹ ਇਸ ਹੇਂਡਓਵਰ ਸਮਾਗਮ ਵਿੱਚ ਪ੍ਰਮੁੱਖ ਹਾਜ਼ਰੀ ਵਜੋਂ ਸ਼ਾਮਲ ਹੋਏ। ਇਸ ਮੌਕੇ ਐਮ.ਪੀ. ਜੱਸੜ ਨੇ ਕਿਹਾ, “ਸੇਵਾ, ਸਹਿਯੋਗ ਅਤੇ ਮਾਨਵਤਾ ਸਮਾਜ ਦੀ ਮਜ਼ਬੂਤ ਨੀਂਹ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਖਤਰੀ ਸਭਾ ਖਰੜ ਵੱਲੋਂ ਕੀਤਾ ਗਿਆ ਇਹ ਨੇਕ ਉਪਰਾਲਾ ਬੜਾ ਹੀ ਸ਼ਲਾਘਾਯੋਗ ਹੈ।” ਉਨ੍ਹਾਂ ਨੇ ਇਸ ਸੇਵਾ ਕਾਰਜ ਲਈ ਪ੍ਰਧਾਨ ਸ੍ਰੀ ਵਿਨੋਦ ਕਪੂਰ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਲਈ ਦਿੱਤੀ ਗਈ ਇਹ ਮੋਰਚਰੀ ਫ੍ਰਿਜ਼ ਅਚਾਨਕ ਦੁੱਖ ਦੀ ਘੜੀ ਵਿੱਚ ਸਥਾਨਕ ਨਾਗਰਿਕਾਂ ਲਈ ਵੱਡਾ ਸਹਾਰਾ ਸਾਬਤ ਹੋਵੇਗੀ।

ਇਸ ਮੌਕੇ ਖਤਰੀ ਸਭਾ ਖਰੜ ਦੇ ਸਾਰੇ ਹੀ ਬੜੇ ਸਤਿਕਾਰਯੋਗ ਮੈਂਬਰ ਸਾਹਿਬਾਨ ਅਤੇ ਸਮਾਜ ਸੇਵੀ ਭਰਾ ਵੀ ਹਾਜ਼ਰ ਰਹੇ, ਜਿਨ੍ਹਾਂ ਵਿੱਚ ਸ੍ਰੀ ਰਾਜੇਸ਼ ਕਪੂਰ, ਸ੍ਰੀ ਰਾਜਿੰਦਰ ਅਰੋੜਾ, ਸ੍ਰੀ ਵਿਕਾਸ ਕਪੂਰ, ਸ੍ਰੀ ਸੁਨੀਲ ਖੰਨਾ, ਸ੍ਰੀ ਰਾਜੇਸ਼ ਵਰਮਾ, ਸ੍ਰੀ ਸੰਦੀਪ ਬਿੰਦਰਾ, ਐਡਵੋਕੇਟ ਹੇਮੰਤ ਖੰਨਾ, ਡਾ. ਕਰਨੈਲ ਸਿੰਘ ਮਾਵੀ, ਸ੍ਰੀ ਸੀਮੰਤ ਕੋਹਲੀ, ਸ੍ਰੀ ਸੰਦੀਪ ਮਲਹਾਨ, ਸ੍ਰੀ ਗਗਨ ਸੂਰੀ, ਸ੍ਰੀ ਪੰਕਜ ਚੱਢਾ, ਸ੍ਰੀ ਆਦਰਸ਼ ਮਲਹੋਤਰਾ, ਸ੍ਰੀ ਹਕਮ ਸਿੰਘ (ਚੇਅਰਮੈਨ), ਸ੍ਰੀ ਹਰਪ੍ਰੀਤ ਸਿੰਘ ਗੁਜਰਾਲ ਅਤੇ ਡਾ. ਬੀ.ਪੀ.ਐਸ. ਠਾਕੁਰ ਸ਼ਾਮਲ ਸਨ।

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਖਤਰੀ ਸਭਾ ਖਰੜ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਸਹੂਲਤ ਲੋਕਾਂ ਦੀ ਲੋੜ ਦੇ ਸਮੇਂ ਗੁਰੂ ਘਰ ਵਿੱਚ ਵੱਡੀ ਮਦਦਗਾਰ ਸਾਬਤ ਹੋਵੇਗੀ।

ਖਤਰੀ ਸਭਾ ਖਰੜ ਵੱਲੋਂ ਇਹ ਵੀ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਸਮਾਜ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਤਰ੍ਹਾਂ ਦੇ ਮਾਨਵਤਾ ਭਰੇ ਅਤੇ ਲੋਕ-ਹਿਤੈਸ਼ੀ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ।

Continue Reading

Trending

Copyright © 2017 Lishkara TV. Powered by Jagjeet Sekhon